ਰੋਬਿਨ ਸ਼ਰਬਾਟਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਬੀ ਸਮਲਡਰਸ, 2008 ਵਿੱਚ

ਰੋਬਿਨ ਚਾਰਲਸ ਸ਼ਰਬਾਟਸਕੀ, ਜੂਨੀਅਰ. (ਜਨਮ ਜੁਲਾਈ 23, 1980) ਕਾਰਟਰ ਬੈਸ ਅਤੇ ਕ੍ਰੇਗ ਥੋਮਸ ਦੁਆਰਾ "ਹਾਓ ਆਈ ਮੇਟ ਯੂਅਰ ਮਦਰ" ਨਾਟਕ ਵਿੱਚ ਬਣਾਇਆ ਇੱਕ ਕਾਲਪਨਿਕ ਕਿਰਦਾਰ ਹੈ ਜੋ ਕਨੇਡੀਅਨ ਐਕਟਰਨੀ ਕੋਬੀ ਸਮਲਡਰਸ ਦੁਆਰਾ ਨਿਭਾਇਆ ਗਿਆ ਹੈ।

ਬਚਪਨ[ਸੋਧੋ]

ਰੋਬਿਨ ਚਾਰਲਸ ਸ਼ਰਬਾਟਸਕੀ ਦਾ ਜਨਮ ਰੋਬਿਨ ਚਾਰਲਸ ਸ਼ਰਬਾਟਸਕੀ (ਸੀਨੀਅਰ) ਦੇ ਘਰ 23 ਜੁਲਾਈ 1980 ਨੂੰ ਹੋਇਆ| ਅਸਲ ਵਿੱਚ ਇਸ ਨਾਟਕ ਵਿੱਚ ਵਿਖਾਇਆ ਜਾਂਦਾ ਹੈ ਕੀ ਰੋਬਿਨ ਚਾਰਲਸ ਸ਼ਰਬਾਟਸਕੀ (ਸੀਨੀਅਰ) ਹਮੇਸ਼ਾ ਤੋਂ ਇੱਕ ਮੁੰਡਾ ਚਾਹੁੰਦਾ ਸੀ, ਤੇ ਇਸੇ ਵਾਸਤੇ ਓਹ ਆਪਣੀ ਧੀ ਰੋਬਿਨ ਨੂੰ ਪੁਤਾਂ ਵਾਂਗੂ ਪਾਲਦਾ ਹੈ। ਪਰ ਇਹ ਸਿਲਸਿਲਾ ਓਹਦੋਂ ਖਤਮ ਹੁੰਦਾ ਹੈ ਜਦੋਂ ਓਹ ਆਪਣੀ 14 ਸਾਲਾਂ ਧੀ ਨੂੰ ਆਪਣੇ ਹਾਕੀ ਟੀਮ ਦੇ ਖਿਡਾਰੀ ਨੂੰ ਚੁਮਦੇ ਵੇਖਦਾ ਹੈ। ਇਸ ਤੋਂ ਬਾਦ ਰੋਬਿਨ ਇੱਕ ਕਨੇਡੀਅਨ ਪਾਪਸਟਾਰ "ਰੋਬਿਨ ਸਪਾਰਕਲਸ" ਬਣ ਜਾਂਦੀ ਹੈ। ਇਸ ਨਾਟਕ ਵਿੱਚ ਉਸ ਦੁਆਰਾ ਗਾਏ ਗਏ ਕਈ ਗੀਤ ਦਿਖਾਏ ਜਾਂਦੇ ਹਨ ਜਿਵੇਂ ਕੀ "Let's Go To the Mall"| ਉਸੇ ਦੌਰਾਨ ਰੋਬਿਨ ਇੱਕ ਸਿਖਿਅਕ ਪ੍ਰੋਗ੍ਰਾਮ "ਸਪੇਸ ਟੀਨਸ" ਵਿੱਚ ਵੀ ਕੰਮ ਕਰਦੀ ਹੈ। ਵੱਡੇ ਹੋਣ ਉੱਤੇ ਆਪਣੇ ਬਚਪਨ ਉੱਤੇ ਸ਼ਰਮਿੰਦਗੀ ਮੇਹਸੂਸ ਕਰਦੀ ਹੈ ਅਤੇ ਓਹ ਇੱਕ ਅਲੱਗ ਹੀ ਇੰਨਸਾਨ ਬਣ ਜਾਂਦੀ ਹੈ। ਓਹ ਸਿਗਰਟ ਫੂਕਦੀ ਹੈ ਤੇ ਨਸ਼ਾ ਕਰਦੀ ਹੈ, ਹਾਕੀ ਨੂੰ ਪਿਆਰ ਕਰਦੀ ਹੈ।

"ਹਾਓ ਆਈ ਮੇਟ ਯੂਅਰ ਮਦਰ" ਦਾ ਕਾਸਟ

ਕਿਰਦਾਰ ਦਾ ਇਤਿਹਾਸ[ਸੋਧੋ]

ਰੋਬਿਨ ਨੂੰ ਇੱਕ ਨਿਉਸ ਰਿਪੋਰਟਰ ਵਜੋਂ ਨਿਊ ਯੋਰਕ ਨਿਉਸ ਚੇਂਨਲ ਉੱਤੇ ਨੋਕਰੀ ਮਿਲਦੀ ਹੈ। ਉਸ ਦਾ ਪ੍ਰੋਗ੍ਰਾਮ ਟੀ.ਵੀ ਉੱਤੇ ਸਵੇਰੇ 4 ਵਜੇ ਪ੍ਰਸਾਰਿਤ ਹੁੰਦਾ ਹੈ। ਓਹ ਬਰੂਕਲਿਨ ਵਿਖੇ ਆਪਣੇ ਅਪਾਰਟਮੈਂਟ ਵਿੱਚ ਰਹਿੰਦੀ ਹੈ ਜਦੋਂ ਤੱਕ ਉਸ ਦੀ ਬੇਰੁਜ਼ਗਾਰੀ ਉਸਨੂੰ ਆਪਣੇ ਸਾਬਕਾ ਬੁਆਏ-ਫ੍ਰੇਂਡ "ਟੇਡ ਮੋਸਬੀ" ਨਾਲ ਰਹਿਣ ਲਈ ਮਜਬੂਰ ਕਰ ਦੇਂਦੀ ਐ| ਨਾਟਕ ਦੌਰਾਨ ਰੋਬਿਨ ਨੂੰ ਕਈ ਨੌਕਰੀਆਂ ਮਿਲਦੀਆਂ ਹਨ, ਉਸ ਨੂੰ ਜਪਾਨ ਵਿੱਚ ਵੀ ਪਤਰਕਾਰ ਦੀ ਨੌਕਰੀ ਮਿਲਦੀ ਹੈ। ਇਸ ਨਾਟਕ ਵਿੱਚ ਰੋਬਿਨ ਨੂੰ ਇੱਕ ਅਜਾਦ ਵਿਚਾਰਾਂ ਵਾਲੀ ਅਤੇ ਸਵੈ-ਵਿਸ਼ਵਾਸ ਨਾਲ ਭਰਭੂਰ ਇੱਕ ਜਨਾਨੀ ਦਰਸਾਇਆ ਗਾਇਆ ਹੈ। ਓਹ ਸ਼ੁਰੁਆਤ ਵਿੱਚ ਕਿਸੇ ਨਾਲ ਵੀ ਸੰਬੰਧ ਵਿੱਚ ਹੋਣ ਤੋਂ ਡਰਦੀ ਹੈ, ਇਸੇ ਕਰਨ ਉਸ ਦਾ ਟੇਡ ਮੋਸਬੀ ਨਾਲ ਸੰਬੰਧ ਟੁੱਟ ਜਾਂਦਾ ਹੈ। ਫੇਰ ਓਹ ਕਈ ਬੰਦਿਆਂ ਨੂੰ ਡੇਟ ਕਰਦੀ ਹੈ ਪਰ ਕੀਤੇ ਵੀ ਉਸ ਦੀ ਦਾਲ ਨਹੀਂ ਗਲਦੀ| ਫੇਰ ਉਸ ਨੂੰ ਉਸ ਦੇ ਆਪਣੇ ਹੀ ਦੋਸਤ ਬਾਰਨੀ ਸਟਿੰਸਨ ਨਾਲ ਪਿਆਰ ਹੋ ਜਾਂਦਾ ਹੈ ਪਰ ਇਹ ਰਿਸ਼ਤਾ ਵੀ ਕੁਝ ਜੰਮ ਨਹੀਂ ਪਾਂਦਾ| ਅਖੀਰ ਵਿੱਚ ਉਸਨੂੰ ਦੁਬਾਰਾ ਬਾਰਨੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਇਹ ਜੋੜਾ 7ਵੇਂ ਸੀਸਨ ਦੇ ਅਖੀਰ ਵਿੱਚ ਵਿਆਹ ਕਰਵਾ ਲੇਂਦੇ ਹਨ।

ਹਵਾਲੇ[ਸੋਧੋ]