ਰੌਬਰਟੋ ਬੇਨਿਗਨੀ
ਰੌਬਰਟੋ ਬਿਨਿਗਨੀ | |
---|---|
ਜਨਮ | ਰੌਬਰਟੋ ਰੈਮੀਗੀਓ ਬੇਨਿਗਨੀ 27 ਅਕਤੂਬਰ 1952 ਕਾਸਟਿਗਲਿਅਨ ਫ਼ਿਓਰੈਂਟੀਨੋ, ਇਟਲੀ |
ਪੇਸ਼ਾ |
|
ਸਰਗਰਮੀ ਦੇ ਸਾਲ | 1970–2012 |
ਜੀਵਨ ਸਾਥੀ | |
ਪੁਰਸਕਾਰ | ਸਭ ਤੋਂ ਵਧੀਆ ਅਦਾਕਾਰ ਲਈ ਅਕਾਦਮੀ ਇਨਾਮ (1998) ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਲਈ ਅਕਾਦਮੀ ਇਨਾਮ (1998) |
ਰੌਬਰਟ ਰੇਮੀਗੀਓ ਬੇਨਿਗਨੀ, ਓ.ਐਮ.ਆਰ.ਆਈ.[1] (ਇਤਾਲਵੀ ਉਚਾਰਨ: [roˈbɛrto beˈniɲɲi];[2] ਜਨਮ 27 ਅਕਤੂਬਰ 1952) ਇੱਕ ਇਤਾਲਵੀ ਅਦਾਕਾਰ, ਕੌਮੇਡੀਅਨ, ਸਕ੍ਰੀਨਲੇਖਕ ਅਤੇ ਨਿਰਦੇਸ਼ਕ ਹੈ। ਉਸਨੇ 1997 ਦੀ ਫ਼ਿਲਮ ਲਾਈਫ਼ ਇਜ਼ ਬਿਊਟੀਫ਼ੁਲ ਦਾ ਸਹਿ-ਲੇਖਨ, ਨਿਰਦੇਸ਼ਨ ਅਤੇ ਅਦਾਕਾਰੀ ਕੀਤੀ ਸੀ। ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਅਤੇ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਦੀ ਸ਼੍ਰੇਣੀ ਵਿੱਚ ਅਕਾਦਮੀ ਇਨਾਮ ਮਿਲੇ ਸਨ। ਉਸਨੇ ਸਨ ਔਫ਼ ਪਿੰਕ ਪੈਂਥਰ ਵਿੱਚ ਇੰਸਪੈਕਟਰ ਕਲੌਸ਼ੀਓ ਦੇ ਪੁੱਤਰ ਦਾ ਕਿਰਦਾਰ ਨਿਭਾਇਆ ਸੀ ਅਤੇ ਉਸਨੇ ਫ਼ਿਲਮਕਾਰ ਜਿਮ ਜਾਰਮੁਸ਼ ਨਾਲ ਤਿੰਨ ਫ਼ਿਲਮਾਂ ਉੱਪਰ ਕੰਮ ਕੀਤਾ: ਡਾਊਨ ਬਾਏ ਲਾਅ (1986), ਨਾਈਟ ਔਨ ਅਰਥ (1991) ਅਤੇ ਕੌਫ਼ੀ ਐਂਡ ਸਿਗਰੇਟਸ (2003)।
ਮੁੱਢਲਾ ਜੀਵਨ
[ਸੋਧੋ]ਬੇਨਿਗਨੀ ਦਾ ਜਨਮ ਮਾਨਚਿਆਨੋ ਲਾ ਮਿਸੇਰੀਕੋਰਦੀਆ, ਇਟਲੀ ਵਿਖੇ ਹੋਇਆ ਸੀ ਉਸਦੀ ਮਾਤਾ ਦਾ ਨਾਮ ਇਸੋਲੀਨਾ ਪਾਪੀਨੀ ਸੀ ਅਤੇ ਪਿਤਾ ਦਾ ਨਾਮ ਲੁਈਗੀ ਬੇਨਿਗਨੀ ਸੀ ਜਿਹੜਾ ਕਿ ਲੱਕੜਹਾਰਾ ਅਤੇ ਕਿਸਾਨ ਸੀ।[3] ਉਹ ਇੱਕ ਕੈਥੋਲਿਕ ਦੇ ਤੌਰ ਤੇ ਵੱਡਾ ਹੋਇਆ ਸੀ।[4][5] ਇਹ ਅਜੇ ਵੀ ਆਪਣੇ ਆਪ ਨੂੰ ਰੱਬ ਨੂੰ ਮੰਨਣ ਵਾਲਾ ਦੱਸਦਾ ਹੈ।[6]ਬੇਨਿਗਨੀ ਦੇ ਆਪਣੇ ਥੀਏਟਰ ਕੈਰੀਅਰ ਦੀ ਸ਼ੁਰੂਆਤ 1975 ਵਿੱਚ ਜਿਓਸੇਪ ਬਰਤੋਲੂਚੀ ਦੇ ਨਾਟਕ ਤੋਂ ਕੀਤੀ ਸੀ।
ਬੇਨਿਗਨੀ ਇਟਲੀ ਵਿੱਚ 1970 ਦੇ ਦਹਾਕੇ ਵਿੱਚ ਓਂਡਾ ਲਿਬੇਰਾ ਨਾਮ ਦੇ ਟੀਵੀ ਲੜੀਵਾਰ ਤੋਂ ਮਸ਼ਹੂਰ ਹੋਇਆ।[7] ਮਗਰੋਂ ਕੁਝ ਦੇਰ ਪਿੱਛੋਂ ਇਸ ਟੀਵੀ ਲੜੀਵਾਰ ਨੂੰ ਸੈਂਸਰਸ਼ਿਪ ਕਾਰਨ ਬੰਦ ਕਰ ਦਿੱਤਾ ਗਿਆ ਸੀ। ਉਸਦੀ ਪਹਿਲੀ ਫ਼ਿਲਮ 1977 ਵਿੱਚ ਆਈ ਸੀ ਜਿਸਦਾ ਨਾਮ ਬਰਲਿੰਗੁਅਰ, ਆਈ ਲਵ ਯੂ ਸੀ, ਅਤੇ ਜਿਸਨੂੰ ਬਰਤੋਲੂਚੀ ਨੇ ਹੀ ਲਿਖਿਆ ਸੀ।
ਉਸਦੀ ਪ੍ਰਸਿੱਧੀ ਲਾ'ਆਲਤਰ੍ਰਾ ਡੌਮੇਨਿਕਾ (1976) ਨਾਲ ਹੋਰ ਵਧ ਗਈ ਜਿਹੜਾ ਕਿ ਇੱਕ ਟੀਵੀ ਸ਼ੋਅ ਸੀ, ਜਿਸ ਵਿੱਚ ਬੇਨਿਗਨੀ ਦੇ ਇੱਕ ਸੁਸਤ ਫ਼ਿਲਮ ਸਮੀਖਿਅਕ ਨੂੰ ਵਿਖਾਇਆ ਸੀ ਜਿਹੜਾ ਉਹਨਾਂ ਫ਼ਿਲਮਾਂ ਨੂੰ ਕਦੇ ਨਹੀਂ ਵੇਖਦਾ ਸੀ ਜਿਹਨਾਂ ਬਾਰੇ ਉਸਨੇ ਸਮੀਖਿਆ ਕਰਨੀ ਹੁੰਦੀ ਸੀ। ਉਸ ਪਿੱਛੋਂ ਬਰਨਾਰਡੋ ਬਾਰਤੋਲੂਚੀ ਨੇ ਉਸਨੂੰ ਫ਼ਿਲਮ ਲਾ ਲੂਨਾ ਵਿੱਚ ਇੱਕ ਛੋਟੇ ਜਿਹਾ ਮੌਨ ਰੋਲ ਦਿੱਤਾ ਸੀ ਜਿਸਦੀ ਕਿ ਉਸਦੇ ਵਿਸ਼ਾ ਵਸਤੂ ਕਰਕੇ ਅਮਰੀਕਾ ਵਿੱਚ ਵੰਡ ਨਹੀਂ ਹੋ ਸਕੀ।
ਹੋਰ ਮੀਡੀਆ
[ਸੋਧੋ]ਰੌਬਰਟ ਬੇਨਿਗਨੀ ਇੱਕ ਗਾਇਕ-ਗੀਤਕਾਰ ਵੀ ਸੀ। ਉਸਦੇ ਰਿਕਾਰਡ ਹੋਏ ਪ੍ਰਦਰਸ਼ਨਾਂ ਵਿੱਚ ਪਾਓਲੋ ਕੌਂਟੋ ਦੇ ਗੀਤਾਂ ਦੇ ਵਰਜ਼ਨ ਸ਼ਾਮਿਲ ਹਨ।
ਸਨਮਾਨ
[ਸੋਧੋ]1999 ਵਿੱਚ ਪਾਲਮ ਸਪਰਿੰਗਸ, ਕੈਲੇਫ਼ੋਰਨੀਆ ਵਿੱਚ ਗੋਲਡਨ ਪਾਲਮ ਸਟਾਰ ਉਸਨੂੰ ਸਮਰਪਿਤ ਕੀਤਾ ਗਿਆ ਸੀ।[8]
ਸਨਮਾਨਿਤ ਉਪਾਧੀਆਂ
[ਸੋਧੋ]ਬਹੁਤ ਸਾਰੇ ਫ਼ਿਲਮ ਅਵਾਰਡਾਂ ਤੋਂ ਬਿਨ੍ਹਾਂ ਉਸਨੂੰ ਵਿਸ਼ਵਭਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੁਆਰਾ ਉਪਾਧੀਆਂ ਨਾਲ ਸਨਮਾਨਿਤ ਕੀਤਾ ਗਿਆ ਹੈ:
- 1999 – ਬੀਰਸ਼ੇਬਾ, ਇਜ਼ਰਾਈਲ ਦੀ ਬੈਨ-ਗੁਰੀਔਨ ਯੂਨੀਵਰਸਿਟੀ ਵੱਲੋਂ ਫ਼ਲਸਫ਼ੇ ਵਿੱਚ ਆਨਰੇਰੀ ਡਾਕਟਰੇਟ।
- 2002 – ਇਟਲੀ ਦੀ ਬੋਲੋਗਨਾ ਯੂਨੀਵਰਸਿਟੀ ਵੱਲੋਂ ਖ਼ਤਾਂ ਵਿੱਚ ਆਨਰੇਰੀ ਡਾਕਟਰੇਟ।
- 2003 – ਮਿਲਾਨ, ਇਟਲੀ ਦੀ ਰਾਫ਼ੇਲ ਯੂਨੀਵਰਸਿਟੀ ਵੱਲੋਂ ਮਨੋਵਿਗਿਆਨ ਵਿੱਚ ਆਨਰੇਰੀ ਡਿਗਰੀ।
- 2007 – ਬੈਲਜੀਅਮ ਦੀ ਇੱਕ ਯੂਨੀਵਰਸਿਟੀ ਵੱਲੋਂ ਖ਼ਤਾਂ ਵਿੱਚ ਆਨਰੇਰੀ ਡਾਕਟਰੇਟ ਦੀ ਉਪਾਧੀ।
- 2007 – ਇਟਲੀ ਦੀ ਫ਼ਲੋਰੈਂਸ ਦੀ ਯੂਨੀਵਰਸਿਟੀ ਆਧੁਨਿਕ ਭਾਸ਼ਾ ਵਿਗਿਆਨ ਵਿੱਚ ਆਨਰੇਰੀ ਡਿਗਰੀ।
- 2008 – ਮਾਲਟਾ ਦੀ ਯੂਨੀਵਰਸਿਟੀ ਵੱਲੋਂ ਖ਼ਤਾਂ ਵਿੱਚ ਆਨਰੇਰੀ ਡਿਗਰੀ।
- 2008 – ਜ਼ਾਗਾਰੋਲੋ, ਇਟਲੀ ਦੀ ਟੂਅਰੋ ਯੂਨੀਵਰਸਿਟੀ ਰੋਮ ਵੱਲੋਂ ਕੰਮਿਊਨੀਕੇਸ਼ਨ ਆਰਟਸ ਵਿੱਚ ਆਨਰੇਰੀ ਡਿਗਰੀ।
- 2012 – ਕੈਲਾਬ੍ਰੀਆ ਯੂਨੀਵਰਸਿਟੀ, ਇਟਲੀ ਵੱਲੋਂ ਆਧੁਨਿਕ ਭਾਸ਼ਾ ਵਿਗਿਆਨ ਵਿੱਚ ਆਨਰੇਰੀ ਡਿਗਰੀ।
- 2012 – ਯੂਨਾਨ ਦੀ ਅਰਿਸਟੋਟਲ ਯੂਨੀਵਰਸਿਟੀ ਵੱਲੋਂ ਖ਼ਤਾਂ ਵਿੱਚ ਆਨਰੇਰੀ ਡਿਗਰੀ।
- 2015 – ਟੋਰਾਂਟੋ ਦੀ ਯੂਨੀਵਰਸਿਟੀ, ਕੈਨੇਡਾ ਵੱਲੋਂ ਕਾਨੂੰਨ ਵਿੱਚ ਆਨਰੇਰੀ ਡਾਕਟਰੇਟ ਦੀ ਉਪਾਧੀ।[9]
ਹਵਾਲੇ
[ਸੋਧੋ]- ↑ "Cavaliere di Gran Croce Ordine al Merito della Repubblica Italiana". Archived from the original on December 26, 2008. Retrieved 2008-12-26.
{{cite web}}
: Unknown parameter|deadurl=
ignored (|url-status=
suggested) (help). quirinale.it - ↑ Listen. Pronounceitright.com . Retrieved on 2012-03-10.
- ↑ Roberto Benigni Biography (1952–). Filmreference.com. Retrieved on 2012-03-10.
- ↑ When Tragedy, Comedy Meet: Italian actor-director Roberto Benigni Archived 2012-11-04 at the Wayback Machine.. The Jewish Week (1998-10-23)
- ↑ Is There Humor in the Holocaust? Roberto Benigni's bittersweet answer Archived 2012-11-04 at the Wayback Machine..Jewish Exponent (1998-11-05)
- ↑ "www.centrodipoesia.it – Davide Rondoni intervista Roberto Benigni" (in Italian). Centro di Poesia Contemporanea dell’Università di Bologna. Archived from the original on 20 ਫ਼ਰਵਰੀ 2020. Retrieved 4 December 2013.
{{cite web}}
: CS1 maint: unrecognized language (link) - ↑ Celli, Carlo (2001). The Divine Comic: The Cinema of Roberto Benigni. Lanham, MD: Scarecrow Press. p. 9. ISBN 978-0-8108-4000-3.
- ↑ Palm Springs Walk of Stars by date dedicated Archived 2012-10-13 at the Wayback Machine.
- ↑ "Convocation 2015: Roberto Benigni and Nicoletta Braschi receive honorary degrees from U of T".
ਬਾਹਰਲੇ ਲਿੰਕ
[ਸੋਧੋ]- Roberto Benigni's English fansite site.
- Roberto Benigni – A Biography Archived 2013-07-03 at the Wayback Machine.
- The Official Site of the Tour TuttoDante Archived 2011-03-10 at the Wayback Machine.
- Roberto Benigni, ਇੰਟਰਨੈੱਟ ਮੂਵੀ ਡੈਟਾਬੇਸ 'ਤੇ