ਸਮੱਗਰੀ 'ਤੇ ਜਾਓ

ਬਾਬਾ ਜੀਵਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੰਘਰੇਟੇ ਗੁਰੂ ਕੇ ਬੇਟੇ ਤੋਂ ਮੋੜਿਆ ਗਿਆ)
ਬਾਬਾ ਜੀਵਨ ਸਿੰਘ ਜੀ ਉਫਰ ਭਾਈ ਜਯੈਤਾ ਜੀ
ਜਨਮ13 ਦਸੰਬਰ 1661
ਮੌਤ23 ਦਸੰਬਰ 1704
ਦਫ਼ਨਾਉਣ ਦੀ ਜਗ੍ਹਾਗੁਰਦੁਆਰਾ ਬੁਰਜ ਸਾਹਿਬ
ਖਿਤਾਬਰੰਘਰੇਟੇ ਗੁਰੂ ਕੇ ਬੇਟੇ
ਜੀਵਨ ਸਾਥੀਰਾਜ ਕੌਰ
ਮਾਤਾ-ਪਿਤਾਸਦਾ ਨੰਦ
ਮਾਤਾ ਪ੍ਰੇਮੋ

ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜਯੈਤਾ ਜੀ)(13 ਦਸੰਬਰ 1661 -23 ਦਸੰਬਰ 1704)[1] ਦਾ ਜਨਮ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ।

ਯੋਗਦਾਨ

[ਸੋਧੋ]

ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜਯੈਤਾਂ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਉਸ ਵਕਤ ਸਖਤ ਪਹਿਰਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਦੀ ਜਗਾਹ ਤੇ ਆਪਣੇ ਪਿਤਾ ਜੀ ਦਾ ਸੀਸ ਕਟ ਕੇ ਅਦਲਾ ਬਦਲੀ ਕਰਕੇ ਭਾਈ ਜਯੈਤਾ ਜੀ ਜੀ ਨੇ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੰਜ਼ਿਲਾਂ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਭਾਈ ਜਯੈਤਾ ਜੀ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ ਰਾਏ ਨੂੰ ਸ੍ਰੀ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸੁਨੇਹਾ ਭੇਜਿਆ ਗਿਆ। ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਸਮੇਤ ਸੰਗਤ ਦੇ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ।

ਰੰਘਰੇਟੇ ਗੁਰੂ ਕੇ ਬੇਟੇ

[ਸੋਧੋ]

ਇਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਵਰ ਦਿੱਤਾ ਗੁਰਬਾਣੀ ਦੀ ਪੰਗਤ ਹੈ ਗੁਰੂ ਗੋਬਿੰਦ ਸਿੰਘ ਜੀ ਕੀ ਹਮ ਹੈ ਮਜ਼ਬੀ ਮਜਬ ਹਮਰਾ ਇੰਦੂ ਤੁਰਕ ਸੇ ਪਿਆਰਾ ਪਵ ਬਣਦਾ ਹੈ ਮਜ਼ਬੀ ਦਾ ਮਤਲਬ ਆਪਣੇ ਰਸ਼ੁਲ ਦਾ ਪੱਕਾ ਪਕਾ ਤਰਮੀ । ਅੰਮ੍ਰਿਤ ਛੱਕਣ ਤੋਂ ਬਾਅਦ ਭਾਈ ਜਯੈਤਾ ਜੀ ਤੋਂ ਜੀ ਬਾਬਾ ਜੀਵਨ ਸਿੰਘ ਬਣ ਗਏ। ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਅਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਤੇ ਪਹਿਲੀ ਵਾਰ 10 ਹਜਾਰ ਖਾਲਸਾ ਫੌਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕੀਤੀ, ਜਿਸ ਦਾ ਸੈਨਾਪਤੀ ਵੀ ਬਾਬਾ ਜੀਵਨ ਸਿੰਘ ਥਾਪਿਆ। ਇਸ ਮਹਾਨ ਸੂਰਬੀਰ ਅਤੇ ਦਲੇਰ ਬਾਬਾ ਜੀਵਨ ਸਿੰਘ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ।

ਹਵਾਲੇ

[ਸੋਧੋ]
  1. Rose, H.A. (1997 reprint) A glossary of the tribes and castes of the Punjab and North-West frontier province: L.-Z, Volume 3. Atlantic Publishers & Dist. p76 ISBN 8185297703