ਰੱਫਲਸ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੱਫਲਸ ਹੋਟਲ ਸਿੰਗਾਪੁਰ ਸਥਿਤ ਇਕ ਉਪਨਿਵੇਸ਼ਿਕ ਸ਼ੈਲੀ ਵਾਲਾ ਲਗਜ਼ਰੀ ਹੋਟਲ ਹੈI ਇਸਦੀ ਸਥਾਪਨਾ ਅਰਮੀਨਿਅਨ ਹੋਟਲ ਕਾਰੋਬਾਰੀ, ਸਾਰਕੀਸ ਭਰਾਵਾਂ ਨੇ ਸਾਲ 1887 ਵਿੱਚ ਕੀਤੀ ਸੀI ਇਸ ਹੋਟਲ ਦਾ ਨਾਮ ਪ੍ਸਿਧ ਬਰਿਟਿਸ਼ ਸਿਆਸਤਦਾਨ ਸਰ ਥਾਮਸ ਰੱਫਲਸ (ਜੋਕਿ ਸਿੰਗਾਪੁਰ ਦੇ ਬਾਨੀ ਮਨੰਨੇ ਜਾਂਦੇ ਹਨ) ਦੇ ਨਾਮ ਤੇ ਰਖਿਆ ਗਿਆ ਸੀI ਇਹ ਹੋਟਲ ਫੇਅਰਮੋਂਟ ਰੱਫਲਸ ਹੋਟਲਸ ਇੰਟਰਨੇਸ਼ਨਲ ਦੀ ਸਹਾਇਕ ਕੰਪਨੀ ਰੱਫਲਸ ਹੋਟਲਸ ਐਂਡ ਰਿਜ਼ਾਰਟ ਦੀ ਸਭਤੋਂ ਕੀਮਤੀ ਸੰਪਤੀ ਮੰਨੀ ਜਾਂਦੀ ਹੈI

ਇਤਿਹਾਸ[ਸੋਧੋ]

ਰੱਫਲਸ ਹੋਟਲ ਸਿੰਗਾਪੁਰ ਦੀ ਸ਼ੁਰੂਆਤ 1830 ਵਿੱਚ ਸਮੁੰਦਰ ਕਿਨਾਰੇ ਬਣੇ ਇਕ ਛੋਟੇ ਜਿਹੇ ਬੀਚ ਹਾਉਸ ਦੇ ਰੂਪ ਵਿੱਚ ਹੋਈ ਸੀI ਇਹ ਸਭਤੋਂ ਪਹਿਲਾਂ ਏਮਰਸਨ ਹੋਟਲ ਦੇ ਨਾਂ ਤੋਂ ਜਾਣਿਆ ਗਿਆ ਜਦ ਡਾ.ਚਾਰਲਸ ਏਮਰਸਨ ਨੇ ਇਹ ਇਮਾਰਤ ਸਾਲ 1878 ਵਿੱਚ ਲੀਜ਼ ਤੇ ਪਾ੍ਪਤ ਕੀਤੀI ਸਾਲ 1883 ਵਿੱਚ ਉਸਦੀ ਮੌਤ ਤੇ, ਹੋਟਲ ਬੰਦ ਕਰ ਦਿੱਤਾ ਗਿਆ, ਅਤੇ ਰੱਫਲਸ ਇੰਨਸਟੀਟੂਸ਼ਨ ਨੇ ਡਾ.ਏਮਰਸਨ ਦੀ ਲੀਜ਼ ਖਤਮ ਹੋਣ ਤੱਕ (ਸਤੰਬਰ 1887) ਇਸ ਇਮਾਰਤ ਨੂੰ ਬੋਰਡਿੰਗ ਹਾਉਸ ਦੇ ਰੂਪ ਵਿੱਚ ਚਲਾਇਆI[1]

ਪਹਿਲੀ ਲੀਜ਼ ਦੇ ਖਤਮ ਹੁੰਦਿਆਂ ਹੀ, ਸਾਰਕੀਸ ਭਰਾਵਾਂ ਨੇ ਇਸ ਪ੍ਰਾਪਰਟੀ ਨੂੰ ਉੱਚ ਕੋਟਿ ਦੇ ਹੋਟਲ ਵਿੱਚ ਤਬਦੀਲ ਕਰਨ ਦੇ ਇਰਾਦੇ ਨਾਲ ਲੀਜ਼ ਤੇ ਲੈ ਲਈI ਕੁਝ ਹੀ ਮਹੀਨਿਆਂ ਬਾਅਦ, 1 ਦਸੰਬਰ 1887, ਨੂੰ ਦਸ ਕਮਰਿਆਂ ਵਾਲਾ ਰੱਫਲਸ ਹੋਟਲ ਖੋਲਿਆ ਗਿਆI ਸਮੁੰਦਰ ਬੀਚ ਨਾਲ ਇਸਦੀ ਨੇੜਤਾ ਅਤੇ ਇਸਦੀ ਸੇਵਾਵਾਂ ਅਤੇ ਰਹਾਇਸ਼ ਸੁਵਿਧਾ ਦੀ ਉੱਚ ਮਿਆਰ ਦੇ ਕਾਰਨ ਵੱਜੋਂ ਛੇਤੀ ਹੀ ਸੁਵਿਧਾ ਸੰਪੰਨ ਗਾਹਕਾਂ ਵਿੱਚ ਪ੍ਸਿਧ ਹੋ ਗਿਆI[2]

ਹੋਟਲ ਦੇ ਸ਼ੁਰੂਆਤੀ ਦਸ਼ਕ ਦੇ ਅੰਦਰ ਹੀ, ਅਸਲ ਬੀਚ ਹਾਉਸ ਦੇ ਨਾਲ ਹੀ ਤਿੰਨ ਹੋਰ ਨਵੀਆਂ ਇਮਾਰਤਾਂ ਖੜੀਆਂ ਕਰ ਦਿੱਤੀਆਂ ਗਈਆਂI ਸਭ ਤੋਂ ਪਹਿਲਾਂ ਸਾਲ 1890 ਵਿੱਚ, ਇੱਕ ਜੋੜੀ ਦੋ ਮੰਜ਼ਲੀ ਇਮਾਰਤਾਂ ਖੜੀਆਂ ਕੀਤੀਆਂ ਗਈਆਂ, ਜਿਸ ਵਿੱਚ 22 ਗੈਸਟ ਸੂੱਟ ਬਣਾਏ ਗਏI ਉਸਤੋਂ ਬਾਅਦ ਜਲੱਦ ਹੀ, ਸਾਰਕੀਸ ਭਰਾਵਾਂ ਨੇ ਨੇੜੇ ਦੀ ਹੀ ਇੱਕ ਇਮਾਰਤ ਨੰਬਰ.3 ਬੀਚ ਰੋਡ ਨੂੰ ਲੀਜ਼ ਤੇ ਲੈ ਲਿਆ, ਉਸਦੀ ਮੁਰੰਮਤ ਕਰਵਾਈ ਅਤੇ ਸਾਲ 1894 ਵਿੱਚ, ਪਾੱਮ ਕੋਰਟ ਵਿੰਗ ਨੂੰ ਮੁਕੰਮਲ ਕਰ ਦਿੱਤਾ ਗਿਆI ਨਵੀਂ ਇਮਾਰਤਾਂ ਬਣਣ ਤੋਂ ਬਾਅਦ ਹੋਟਲ ਵਿੱਚ ਮਹਿਮਾਨਾਂ ਲਈ ਕਮਰਿਆਂ ਦੀ ਕੁੱਲ ਸੰਖਿਆ 75 ਹੋ ਗਈI[1]

ਕੁਝ ਸਾਲਾਂ ਬਾਅਦ, ਅਸਲ ਬੀਚ ਹਾਉਸ ਵਾਲੇ ਥਾਂ ਤੇ ਨਵੀਂ ਮੁੱਖ ਇਮਾਰਤ ਦਾ ਨਿਰਮਾਣ ਕੀਤਾ ਗਿਆI ਇਸਦਾ ਆਰਕੀਟੈਕਟ ਸਵੈਨ ਅਤੇ ਮੈਕਲਾਰੇਨ ਦੇ ਰੇਜੇਂਟ ਐਲਫਰਡ ਜੋਣ ਬਿਡਵੈਲ ਦੁਆਰਾ ਕੀਤਾ ਗਿਆ ਅਤੇ ਇਹ ਸਾਲ 1899 ਵਿੱਚ ਮੁਕੰਮਲ ਹੋਇਆI ਰੱਫਲਸ ਹੋਟਲ ਦੀ ਨਵੀਂ ਮੁੱਖ ਇਮਾਰਤ ਵਿੱਚ ਉਸ ਵੇਲੇ ਦੀ ਉਪਲਬਧ ਸਾਰੀ ਵਧੀਆ ਸੁਵਿਧਾਵਾਂ, ਜਿਵੇਂ ਕਿ ਬਿਜਲੀ ਨਾਲ ਚਲਣ ਵਾਲੀ ਰੋਸ਼ਨੀ ਤੇ ਪੱਖੇ, ਪ੍ਦਾਨ ਕੀਤੀ ਗਈ ਸੀI ਅਸਲ ਵਿੱਚ ਰੱਫਲਸ ਹੋਟਲ ਇਸ ਖੇਤਰ ਦਾ ਪਹਿਲਾ ਹੋਟਲ ਸੀ ਜਿਸ ਵਿੱਚ ਬਿਜਲੀ ਨਾਲ ਚਲਣ ਵਾਲੀ ਰੋਸ਼ਨੀ ਲਗੀ ਹੋਈ ਸੀI[1][3]

ਆਣ ਵਾਲੇ ਸਾਲਾਂ ਵਿੱਚ ਰੱਫਲਸ ਹੋਟਲ ਦਾ ਵਿਸਤਾਰ ਹੁੰਦਾ ਗਿਆ ਅਤੇ ਇਸ ਵਿੱਚ ਕਈ ਵਿੰਗਸ, ਇੱਕ ਬਾਲਰੂਮ, ਇੱਕ ਬਰਾਂਡਾ ਅਤੇ ਇੱਕ ਬਿਲਿਅਰਡਸ ਰੂਮ ਵੀ ਜੂੜ ਗਏI 1931 ਦੇ ਵੱਡੇ ਆਰਥਿਕ ਔਣ (ਗਰੇਟ ਡਿਪ੍ਰੇਸ਼ਨ) ਦਾ ਅਸਰ ਰੱਫਲਸ ਹੋਟਲ ਤੇ ਵੀ ਹੋਇਆ ਅਤੇ ਸਾਰਕੀਸ ਭਰਾਂ ਦੀਵਾਲੀਆ ਹੋ ਗਏI ਸਾਲ 1933 ਵਿੱਚ, ਇਸਦੇ ਆਰਥਿਕ ਮੁਦੇ ਖਤਮ ਹੋਏ ਅਤੇ ਰੱਫਲਸ ਹੋਟਲਸ ਲਿਮਟਿਡ ਦੇ ਨਾਮ ਤੋਂ ਇੱਕ ਪਬਲਿਕ ਕੰਪਨੀ ਦੀ ਸਥਾਪਨਾ ਕੀਤੀ ਗਈI[1]

15 ਫਰਵਰੀ, 1942 ਨੂੰ ਸਿੰਗਾਪੁਰ ਦੇ ਜਪਾਨੀ ਕਿਤੇ ਦੀ ਸ਼ੁਰੂਆਤ ਤੇ, ਇਹ ਕਿਹਾ ਜਾਂਦਾ ਹੈ ਕਿ ਜਪਾਨੀ ਸਿਪਾਹੀਆਂ ਨੇ ਵਾੱਲ਼ਟਸ ਨੱਚ ਵਿੱਚ ਰੱਫਲਸ ਹੋਟਲ ਵਿੱਚ ਮੌਜੂਦ ਮਹਿਮਾਨਾਂ ਨਾਲ ਮੁਕਾਬਲਾ ਕੀਤਾ ਸੀI[4]

ਹਵਾਲੇ[ਸੋਧੋ]

  1. 1.0 1.1 1.2 1.3 "Raffles Hotel". SingaporeInfopedia. National Library Board Singapore. Retrieved 26 December 2015.
  2. "About Raffles Singapore". cleartrip.com. Retrieved 26 December 2015.
  3. Edwards, Norman; Keys, Peter (1988). Singapore – A Guide to Buildings, Streets, Places. Times BooksInternational. Retrieved 26 December 2015.
  4. Meade, Martin; Fitchett, Joseph; Lawrence, Anthony (1987). Grand Oriental Hotels from Cairo to Tokyo, 1800–1939. J.M. Dent & Sons. p. 172. {{cite book}}: |access-date= requires |url= (help)