ਸਮੱਗਰੀ 'ਤੇ ਜਾਓ

ਲਵਲੀਨਾ ਬੋਰਗੋਹੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਵਲੀਨਾ ਬੋਰਗੋਹੇਨ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮਜਨਮ 2 ਅਕਤੂਬਰ,1997
ਗੋਲਘਾਟ, ਅਸਾਮ, ਭਾਰਤ
ਕੱਦ5 ਫੁੱਟ 10 ਇੰਚ
ਭਾਰ69 kg (152 lb; 10 st 12 lb)
ਖੇਡ
ਖੇਡਮੁੱਕੇਬਾਜ਼ੀ

ਲਵਲੀਨਾ ਬੋਰਗੋਹੇਨ (ਜਨਮ 2 ਅਕਤੂਬਰ,1997) ਇੱਕ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਜਿਸ ਨੇ 2018 ਅਤੇ 2019 ਏ.ਆਈ.ਬੀ.ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ।[1] ਉਸ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਪਹਿਲੇ ਭਾਰਤ ਓਪਨ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਅਤੇ ਗੁਹਾਟੀ ਵਿੱਚ ਹੋਏ ਦੂਜੇ ਭਾਰਤ ਓਪਨ ਅੰਤਰਰਾਸ਼ਟਰੀ ਮੁਕੇਬਾਜ਼ੀ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਸ ਨੇ 69 ਕਿਲੋਗ੍ਰਾਮ ਵੈਲਟਰਵੇਟ ਵਰਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹ ਓਲੰਪਿਕ ਖੇਡਾਂ ਲਈ ਚੁਣੀ ਜਾਣ ਵਾਲੀ ਅਸਾਮ ਦੀ ਪਹਿਲੀ ਮਹਿਲਾ ਅਤੇ ਸ਼ਿਵਾ ਥਾਪਾ ਤੋਂ ਬਾਅਦ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਰਾਜ ਦੀ ਦੂਸਰੀ ਮੁੱਕੇਬਾਜ਼ ਬਣੀ।[2] 2020 ਵਿੱਚ ਲਵਲੀਨਾ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਅਸਾਮ ਦੀ ਛੇਂਵੀਂ ਮਹਿਲਾ ਬਣ ਗਈ।[3]

ਨਿੱਜੀ ਜ਼ਿੰਦਗੀ

[ਸੋਧੋ]

ਬੋਰਗੋਹੇਨ ਦਾ ਜਨਮ 2 ਅਕਤੂਬਰ 1997 ਵਿੱਚ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਹੋਇਆ।[4] ਉਸ ਦੇ ਪਿਤਾ ਦਾ ਨਾਂ ਟਿਕੇਨ ਅਤੇ ਮਾਤਾ ਦਾ ਨਾਂ ਮਮੋਨੀ ਬੋਰਗੋਹੇਨ ਹੈ। ਉਸ ਦੇ ਪਿਤਾ ਇੱਕ ਛੋਟੇ ਕਾਰੋਬਾਰੀ ਹਨ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਸ ਦੀਆਂ ਵੱਡੀਆਂ ਜੌੜੀਆਂ ਭੈਣਾਂ ਲੀਚਾ ਅਤੇ ਲੀਮਾ ਨੇ ਕਿੱਕ ਬਾਕਸਿੰਗ ਵਿੱਚ ਰਾਸ਼ਟਰੀ ਪੱਧਰ ’ਤੇ ਖੇਡਿਆ, ਪਰ ਖੇਡ ਜਾਰੀ ਨਾ ਰੱਖ ਸਕੀਆਂ। ਬੋਰਗੋਹੇਨ ਨੇ ਵੀ ਆਪਣੇ ਕਈਰੀਅਰ ਦੀ ਸ਼ੁਰੂਆਤ ਕਿੱਕ ਬਾਕਸਰ ਵਜੋਂ ਕੀਤੀ ਸੀ। ਸਪੋਰਟਸ ਅਥਾਰਟੀ ਆਫ਼ ਇੰਡੀਆਂ ਨੇ ਉਸ ਦੇ ਹਾਈ ਸਕੂਲ ਬਰਪਾਥਰ ਗਰਲਜ਼ ਹਾਈ ਸਕੂਲ ਵਿਖੇ ਟਰਾਇਲ ਲਏ, ਜਿਸ ਵਿੱਚ ਲਵਲੀਨਾ ਨੇ ਵੀ ਹਿੱਸਾ ਲਿਆ। ਉਸ ਦੀ ਕਾਬਲੀਅਤ ਨੂੰ ਵੇਖਦਿਆਂ ਨਾਮਵਰ ਕੋਚ ਪਦਮ ਬੋਰੋ ਨੇ ਉਸ ਨੂੰ ਚੁਣਿਆ ਜਿਸ ਨੇ ਉਸ ਨੂੰ 2012 ਵਿੱਚ ਟਰੇਨਿੰਗ ਦਿੱਤੀ। ਬਾਅਦ ਵਿੱਚ ਉਸ ਨੂੰ ਮੁੱਖ ਮਹਿਲਾ ਕੋਚ ਸ਼ਿਵ ਸਿੰਘ ਦੁਆਰਾ ਸਿਖਲਾਈ ਦਿੱਤੀ ਗਈ।[5]

ਪੇਸ਼ੇਵਰ ਪ੍ਰਾਪਤੀਆਂ

[ਸੋਧੋ]

ਬੋਰਗੋਹੇਨ ਦੇ ਕੈਰੀਅਰ ਦੀ ਸਭ ਤੋਂ ਵੱਡੀ ਛਲਾਂਗ ਉਦੋਂ ਲੱਗੀ ਜਦੋਂ ਉਸ ਨੂੰ 2018 ਰਾਸ਼ਟਰਮੰਡਲ ਖੇਡਾਂ ਦੇ ਵੈਲਟਰਵੇਟ ਮੁੱਕੇਬਾਜ਼ੀ ਸ਼੍ਰੇਣੀ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਸੀ, ਹਾਲਾਂਕਿ ਉਹ ਕੁਆਟਰ ਫਾਈਨਲ ਵਿੱਚ ਸੈਂਡੀ ਰੇਯਨ ਤੋਂ ਯੂ.ਕੇ. ਵਿੱਚ ਹਾਰ ਗਈ ਸੀ।[6]

ਫਰਵਰੀ 2018 ਵਿੱਚ ਭਾਰਤੀ ਓਪਨ-ਅੰਤਰਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵੈਲਟਰਵੇਟ ਸ਼੍ਰੇਣੀ ਵਿੱਚ ਸੋਨ ਤਮਗਾ ਜਿੱਤ ਕੇ ਉਸ ਦੀ ਰਾਸ਼ਟਰ ਮੰਡਲ ਖੇਡਾਂ 2018 ਲਈ ਚੋਣ ਹੋਈ। ਇਸ ਵਿੱਚ ਉਸ ਨੇ ਵੈਲਟਰਵੇਟ ਵਰਗ ਵਿੱਚ ਸੋਨ ਤਮਗਾ ਜਿੱਤਿਆ।[7]  ਉਸ ਨੇ ਨਵੰਬਰ 2017 ਵਿੱਚ ਵੀਅਤਨਾਮ ਵਿੱਚ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ ਜੂਨ 2017 ਵਿੱਚ ਅਸ਼ਟਾਨਾਂ ਵਿੱਚ ਹੋਏ ਪ੍ਰੈਜੀਡੈਂਟ’ਜ਼ ਕੱਪ ਵਿੱਚ ਕਾਂਸੀ ਦਾ ਤਮਗਾ ਵੀ ਜਿੱਤਿਆ ਸੀ।[8][9]

ਬਾਅਦ ਵਿੱਚ ਬੋਰਗੋਹੇਨ ਨੇ ਜੂਨ 2018 ਨੂੰ ਮੰਗੋਲੀਆ ਵਿੱਚ ਉਲਾਨਬਾਟਾਰ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਸਤੰਬਰ 2018 ਵਿੱਚ 13ਵੀਂ ਅੰਤਰਰਾਸ਼ਟਰੀ ਸਿਲਸਿਅਨ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜਿੱਤਿਆ।[10]

ਉਸ ਨੇ ਨਵੀਂ ਦਿੱਲੀ ਵਿੱਚ ਹੋਈ ਏ.ਆਈ.ਬੀ.ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ  ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਉਸ ਨੇ 23 ਨਵੰਬਰ 2018 ਨੂੰ ਵੈਲਟਰਵੇਟ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ।[1]

ਬੋਰਗੋਹੇਨ ਨੂੰ ਰੂਸ ਦੇ ਸ਼ਹਿਰ ਉਲਾਨ-ਉਦੇ ਵਿੱਚ 3-13 ਅਕਤੂਬਰ 2019 ਵਿੱਚ ਹੋਈ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਦੂਸਰੀ ਵਾਰ ਬਿਨਾਂ ਕਿਸੇ ਟਰਾਇਲ ਦੇ ਚੁਣਿਆ ਗਿਆ।[9] ਪਰ ਉਹ ਚੀਨ ਦੀ ਯਾਂਗ ਲਿਉ ਤੋਂ ਸੈਮੀ-ਫਾਈਨਲ ਵਿੱਚ 69 ਕਿਲੋਗ੍ਰਾਮ ਵਰਗ ਵਿੱਚ 2-3 ਦੇ ਅੰਕੜੇ ਨਾਲ ਹਾਰ ਗਈ ਅਤੇ ਉਸ ਨੂੰ ਕਾਂਸੀ ਦਾ ਤਮਗਾ ਹੀ ਹਾਸਿਲ ਹੋਇਆ।

ਮਾਰਚ 2020, ਵਿੱਚ ਬੋਰਗੋਹੇਨ ਨੇ 69 ਕਿਲੋਗ੍ਰਾਮ ਵਿੱਚ ਏਸ਼ੀਆ ਅਤੇ ਓਸ਼ੇਨੀਆ ਬਾਕਸਿੰਗ ਓਲੰਪਿਕ ਯੋਗਤਾ ਟੂਰਨਾਮੈਂਟ ਵਿੱਚ ਉਜ਼ਬੇਕਿਸਤਾਨ ਦੇ ਮਫਟੂਨਾਖੋ ਮੇਲਈਵਾ ਨੂੰ 5-0 ਨਾਲ ਹਰਾ ਕੇ ਉਸ ਨੇ ਖੇਡਣ ਲਈ ਆਪਣੀ ਥਾਂ ਬਣਾਈ। ਇਸ ਦੇ ਨਾਲ ਹੀ ਉਹ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ ਅਸਾਮ ਦੀ ਪਹਿਲੀ ਖਿਡਾਰਨ ਬਣ ਗਈ।[2]

ਬੋਰਗੋਹੇਨ ਅਕਤੂਬਰ 2020 ਵਿੱਚ ਕਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ, ਉਸ ਨੂੰ ਕਰੋਨਾ ਪਾਜ਼ੇਟਿਵ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਅਤੇ ਇਕਾਂਤਵਾਸ ਵਿੱਚ ਰਹਿਣਾ ਪਿਆ। ਇਸ ਦੇ ਕਾਰਨ ਉਹ ਰਾਸ਼ਟਰੀ ਮੁੱਕੇਬਾਜ਼ੀ ਟੀਮ ਦੀ ਇਟਲੀ ਯਾਤਰਾ ਤੋਂ ਖੁੰਝ ਗਈ।[11]

ਮੈਡਲ ਰਿਕਾਰਡ

[ਸੋਧੋ]

ਮਹਿਲਾ ਸ਼ੌਕੀਆ ਮੁੱਕੇਬਾਜ਼ ਵਿਸ਼ਵ ਚੈਂਪੀਅਨਸ਼ਿਪ

[ਸੋਧੋ]

ਕਾਂਸੀ ਦਾ ਤਮਗਾ-ਤੀਜਾ ਸਥਾਨ      2018 ਨਵੀਂ ਦਿੱਲੀ        ਵੈਲਟਰਵੇਟ

ਕਾਂਸੀ ਦਾ ਤਮਗਾ-ਤੀਜਾ ਸਥਾਨ      2019 ਉਲਾਨ-ਉਦੇ        ਵੈਲਟਰਵੇਟ

ਏਸ਼ੀਆਈ ਚੈਂਪੀਅਨਸ਼ਿਪ

[ਸੋਧੋ]

ਕਾਂਸੀ ਦਾ ਤਮਗਾ-ਤੀਜਾ ਸਥਾਨ      2017 ਹੋ ਚੀ ਮਿਨ ਸ਼ਹਿਰ      ਵੈਲਟਰਵੇਟ

ਹਵਾਲੇ

[ਸੋਧੋ]
  1. 1.0 1.1 "Women's Boxing World Championships: India's Mary Kom Enters Final, Lovlina Borgohain Takes Home The Bronze Medal | Boxing News". NDTVSports.com (in ਅੰਗਰੇਜ਼ੀ). Retrieved 2021-02-18.
  2. 2.0 2.1 "Lovlina Borgohain's Tokyo qualification big boost to boxing: AABA Official". www.telegraphindia.com. Retrieved 2021-02-18.
  3. Wadood, Abdul. "Boxer Lovlina Borgohain becomes 6th from Assam to receive Arjuna Award". EastMojo (in ਅੰਗਰੇਜ਼ੀ). Retrieved 2021-02-18.
  4. "Lovlina Borgohain's Tokyo qualification big boost to boxing: AABA Official". www.telegraphindia.com. Retrieved 2021-02-18.
  5. Mar 16, Arnab Lall Seal / TNN / Updated:; 2018; Ist, 16:40. "High hopes for Lovlina | Guwahati News - Times of India". The Times of India (in ਅੰਗਰੇਜ਼ੀ). Retrieved 2021-02-18. {{cite web}}: |last2= has numeric name (help)CS1 maint: extra punctuation (link) CS1 maint: numeric names: authors list (link)
  6. "The other boxer from North East India". The Bridge (in ਅੰਗਰੇਜ਼ੀ (ਬਰਤਾਨਵੀ)). 2018-04-08. Retrieved 2021-02-18.
  7. Kundu, Poulomi (2018-02-01). "Mary Kom, Pwilao Basumatary, Lovlina Borgohain, Sanjeet win gold at India Open boxing". Sport Savour (in ਅੰਗਰੇਜ਼ੀ (ਅਮਰੀਕੀ)). Retrieved 2021-02-18.
  8. "https://www.mid-day.com/sports/other-sports/article/Boxing--Lovlina-assures-India-a-bronze-at-Astana-18318160". www.mid-day.com (in ਅੰਗਰੇਜ਼ੀ). 2017-06-08. Retrieved 2021-02-18. {{cite web}}: External link in |title= (help)
  9. 9.0 9.1 "'Whenever I train, Olympics is right in my mind. It is my father's dream': Lovlina Borgohain". DNA India (in ਅੰਗਰੇਜ਼ੀ). 2019-08-13. Retrieved 2021-02-18.
  10. "Ulaanbaatar Cup: Mandeep Jangra Wins Gold, Four Others Grab Silver | Boxing News". NDTVSports.com (in ਅੰਗਰੇਜ਼ੀ). Retrieved 2021-02-18.
  11. Sarangi, Y. b (2020-11-10). "Lovlina fighting to remain focused". The Hindu (in Indian English). ISSN 0971-751X. Retrieved 2021-02-18.