ਸਮੱਗਰੀ 'ਤੇ ਜਾਓ

ਲਾਲ ਕੋਰੀਡੋਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਕਸਲੀ ਲਹਿਰ ਨਾਲ ਸੰਬੰਧਿਤ ਖੇਤਰ 2007 (ਖੱਬੇ) ਵਿੱਚ ਅਤੇ 2013 (ਸੱਜੇ) ਵਿੱਚ।

ਲਾਲ ਕੋਰੀਡੋਰ ਭਾਰਤ ਦੇ ਪੂਰਬੀ ਹਿੱਸੇ ਦਾ ਇੱਕ ਇਲਾਕਾ ਹੈ ਜਿੱਥੇ ਨਕਸਲੀ (ਕਮਿਊਨਿਸਟ) ਅੱਤਵਾਦੀ ਸੰਗਠਨ ਸਰਗਰਮ ਹਨ।[1] ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਝਾਰਖੰਡ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਫੈਲਿਆ ਇਹ ਖੇਤਰ, ਆਧੁਨਿਕ ਭਾਰਤ ਵਿੱਚ ਅਨਪੜ੍ਹਤਾ, ਗਰੀਬੀ ਅਤੇ ਆਬਾਦੀ ਦੀ ਸਭ ਤੋਂ ਵੱਧ ਦਰਾਂ ਵਾਲਾ ਖੇਤਰ ਹੈ।[2][3] ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ, ਜੁਲਾਈ 2011 ਵਿੱਚ, ਇਸ ਲਾਲ ਕੋਰੀਡੋਰ ਵਿੱਚ 83 ਜ਼ਿਲ੍ਹੇ ਸਨ।[4] ਫਰਵਰੀ 2019 ਤੱਕ, 11 ਰਾਜਾਂ ਦੇ 90 ਜ਼ਿਲ੍ਹੇ ਖੱਬੇ ਪੱਖੀ ਅੱਤਵਾਦ ਤੋਂ ਪ੍ਰਭਾਵਿਤ ਹਨ।[5]

ਆਰਥਿਕਤਾ

[ਸੋਧੋ]

ਲਾਲ ਕੋਰੀਡੋਰ ਖੇਤਰਾਂ ਦੀ ਆਰਥਿਕਤਾ ਅਕਸਰ ਖੇਤੀਬਾੜੀ ਵਰਗੇ ਮੁੱਢਲੇ ਕਿੱਤਿਆਂ 'ਤੇ ਅਧਾਰਿਤ ਹੁੰਦੀ ਹੈ ਅਤੇ ਵਿਭਿੰਨਤਾ ਵਾਲੀ ਨਹੀਂ ਹੁੰਦੀ। ਕੁਝ ਖੇਤਰਾਂ ਵਿੱਚ ਖਾਣਾਂ ਅਤੇ ਜੰਗਲਾਤ ਨਾਲ ਸਬੰਧਿਤ ਕਾਰੋਬਾਰ ਵੀ ਚੱਲਦੇ ਹਨ, ਪਰ ਕੋਈ ਉਦਯੋਗ ਜਾਂ ਹੋਰ ਵਿਕਸਤ ਕਿੱਤਾ ਨਹੀਂ ਹੈ। ਇਹ ਅਵਿਕਸਿਤ ਅਰਥਵਿਵਸਥਾ ਇਸ ਖੇਤਰ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਸਮਰਥਨ ਕਰਨ ਦੇ ਅਸਮਰੱਥ ਹੈ। ਇਸ ਦੇ ਬਾਵਜੂਦ, ਇਸ ਖੇਤਰ ਵਿੱਚ ਭਾਰਤ ਦੀ ਕੁਦਰਤੀ ਦੌਲਤ ਦਾ ਇੱਕ ਵੱਡਾ ਹਿੱਸਾ ਵੀ ਹੈ, ਜਿਸ ਵਿੱਚ ਉੜੀਸਾ ਵਿੱਚ 'ਭਾਰਤ ਦੇ ਬਾਕਸਾਈਟ ਦਾ 60%, ਇਸਦੇ ਕੋਲੇ ਦਾ 25%, ਲੋਹੇ ਦਾ 28%, ਨਿੱਕਲ ਦਾ 92% ਅਤੇ ਇਸਦੇ ਮੈਂਗਨੀਜ਼ ਦੇ ਭੰਡਾਰਾਂ ਦਾ 28%' ਹੈ।[6]

ਹਵਾਲੇ

[ਸੋਧੋ]
  1. Revelations from the red corridor Archived 20 January 2013[Date mismatch] at the Wayback Machine., Ajay Agarwal, The Hindustan Times, Accessed 27 अप्रैल 2012
  2. Armed revolt in the Red Corridor Archived 22 July 2012[Date mismatch] at the Wayback Machine., Mondiaal Nieuws, Belgium, Accessed 2008-10-17
  3. Women take up guns in India's red corridor Archived 22 June 2006[Date mismatch] at the Wayback Machine., The Asian Pacific Post, Accessed 2008-10-17
  4. "Centre to declare more districts Naxal-hit". Archived from the original on 7 जनवरी 2014. Retrieved 11 जनवरी 2013. {{cite web}}: Check date values in: |access-date= and |archive-date= (help)
  5. "Naxal affected Districts". www.pib.gov.in. Retrieved 2020-05-15.
  6. ""Forbes India: industry vs tribals in battleground Orissa", Forbes India Magazine, 03 जुलाई 2009". Archived from the original on 12 अक्तूबर 2012. Retrieved 11 जनवरी 2013. {{cite web}}: Check date values in: |access-date= and |archive-date= (help)