ਲਾਲ ਸਲਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲਾਲ ਸਲਾਮ (ਉਰਦੂ: لال سلام‎, ਹਿੰਦੀ: लाल सलाम, ਬੰਗਾਲੀ ਭਾਸ਼ਾ: লাল সলাম) ਇੱਕ ਸਵਾਗਤ ਕੋਡ ਜਾਂ ਸਲਾਮੀ ਹੈ ਜਿਹੜਾ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਦੇ ਕਮਿਊਨਿਸਟਾ ਦੁਆਰਾ ਵਰਤੀ ਜਾਂਦੀ ਹੈ। ਇਹ ਕੋਡ ਮਿਲਣ ਅਤੇ ਵਿਦਾਇਗੀ ਦੋਹਾਂ ਸਮਿਆਂ ਤੇ ਵਰਤਿਆ ਜਾਂਦਾ ਹੈ। ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਲਾਲ (Lal) ਦਾ ਅਰਥ ਲਾਲ ਰੰਗ ਹੁੰਦਾ ਹੈ, ਭਾਵ ਕਮਿਊਨਿਸਟਾ ਦਾ ਰੰਗ, ਅਤੇ ਸਲਾਮ ਅਰਬੀ/ਫ਼ਾਰਸੀ ਦਾ ਸ਼ਬਦ ਹੈ,ਜਿਸਦਾ ਅਰਬੀ ਵਿੱਚ ਅਰਥ ਸ਼ਾਂਤੀ ਹੁੰਦਾ ਹੈ, ਇਹ ਸੁਆਗਤ ਜਾਂ ਨਮਸਕਾਰ ਲਈ ਵਰਤਿਆ ਜਾਂਦਾ ਹੈ। ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੈਂਬਰ ਇਸਨੂੰ ਵਰਤਦੇ[1] ਹਨ।

ਪਾਕਿਸਤਾਨ ਵਿੱਚ ਇਸ ਦਾ ਸਮਾਨਾਰਥਕ ਸ਼ਬਦ ਸੁਰਖ਼ ਸਲਾਮ (ਉਰਦੂ: سرخ سلام‎) ਵੀ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]