ਲਾਲ ਹਿਰਨ
ਦਿੱਖ
ਲਾਲ ਹਿਰਨ ਜਾਂ ਮਰਾਲ, ਜਿਸਦਾ ਵਿਗਿਆਨਿਕ ਨਾਂਮ "ਸਰਵਸ ਏਲਾਫਸ" (ਅੰਗਰੇਜ਼ੀ:Cervus elaphus) ਹੈ, ਹਿਰਨਾਂ ਦੀ ਇੱਕ ਜਾਤੀ ਹੈ, ਜਿਸਦੇ ਹਿਰਨ ਕਾਫ਼ੀ ਵੱਡੇ ਆਕਾਰ ਦੇ ਹੁੰਦੇ ਹਨ। ਇਹ ਹਿਰਨ ਯੂਰਪ, ਕਾਕਸ ਪਰਬਤ ਲਡ਼ੀ, ਅਨਾਤੋਲਿਆ, ਮੱਧ ਪੂਰਬ ਅਤੇ ਮੱਧ ਏਸ਼ੀਆ ਵਿੱਚ ਪਾਏ ਜਾਂਦੇ ਹਨ। ਭਾਰਤ ਵਿੱਚ ਇਸਦੀ ਇੱਕ "ਕਸ਼ਮੀਰੀ ਹੰਗੁਲ" ਨਾਂਮ ਦੀ ਪ੍ਰਜਾਤੀ ਪਾਈ ਜਾਂਦੀ ਹੈ। ਉੱਤਰੀ ਅਫ਼ਰੀਕਾ ਵਿੱਚ ਮੋਰਾਕੋ ਅਤੇ ਟਿਊਨੀਸ਼ੀਆ ਦੇ ਐਟਲਸ ਪਰਬਤ 'ਤੇ ਵੀ ਇਹ ਪਾਏ ਜਾਂਦੇ ਹਨ। ਦੁਨੀਆ ਦੇ ਕੁਝ ਹਿੱਸਿਆਂ ਵਿੱਚ ਲਾਲ ਹਿਰਨਾਂ ਦਾ ਮਾਸ ਵੀ ਖਾਧਾ ਜਾਂਦਾ ਹੈ।