ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ
(ਉਰਦੂ: لاہور جنکشن ریلوے اسٹیشن‎)
Lahore railway station.jpeg
ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ
ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ is located in Earth
ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ
ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ (Earth)
ਲਾਹੌਰ ਦੇ ਅੰਦਰ ਲਾਹੌਰ ਸਟੇਸ਼ਨ ਦੀ ਸਥਿਤੀ
Station statistics
Connections ਬੱਸ ਸਟੈਂਡ, ਟੈਕਸੀ ਸਟੈਂਡ
ਸੰਰਚਨਾ ਕਿਸਮ ਮਿਆਰੀ (ਗਰਾਊਂਡ ਸਟੇਸ਼ਨ)
ਪਲੈਟਫਾਰਮ 11
Tracks 11
ਹੋਰ ਜਾਣਕਾਰੀ
ਸਟੇਸ਼ਨ ਕੋਡ LHR
Owned by ਰੇਲਵੇ ਮਨਿਸਟਰੀ ਪਾਕਿਸਤਾਨ
Formerly ਗਰੇਟ ਇੰਡੀਅਨ ਜ਼ਜ਼ੀਰਾਨੁਮਾ ਰੇਲਵੇ

ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ (ਉਰਦੂ: لاہور جنکشن ریلوے اسٹیشن‎) ਪਾਕਿਸਤਾਨ ਦੇ ਸੂਬੇ ਪੰਜਾਬ, ਲਾਹੌਰ ਵਿੱਚ ਹੈ, ਜੋ ਬਰਤਾਨਵੀ ਦੌਰ ਵਿੱਚ ਤਾਮੀਰ ਕੀਤਾ ਗਿਆ। ਇਹ ਦੱਖਣੀ ਏਸ਼ੀਆ ਵਿੱਚ ਬਰਤਾਨਵੀ ਆਰਕੀਟੈਕਚਰ ਇਕ ਮਿਸਾਲ ਹੈ। ਇਹ ਸਟੇਸ਼ਨ ਲਾਹੌਰ - ਵਾਹਗਾ ਰੇਲਵੇ ਲਾਈਨ ਦਾ ਜੰਕਸ਼ਨ ਹੈ ਜੋ ਲਾਹੌਰ ਨੂੰ ਦਿੱਲੀ, ਭਾਰਤ ਨਾਲ ਮਿਲਾਉਂਦੀ ਹੈ। ਬਰਤਾਨਵੀ ਦੌਰ ਵਿੱਚ ਮੁਰੱਤਬ ਕੀਤਾ ਜਾਣ ਵਾਲਾ ਰੇਲਵੇ ਦਾ ਨੈਟਵਰਕ ਬਹੁਤ ਵਸੀਅ ਸੀ ਅਤੇ ਇਸ ਨੇ ਇਸ ਇਲਾਕੇ ਦੀ ਸਕਾਫ਼ਤ ਅਤੇ ਆਰਥਿਕਤਾ ਤੇ ਬਹੁਤ ਹਾਂਪੱਖੀ ਅਸਰ ਪਾਏ।

ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ ਦੇ ਗਿਆਰਾਂ ਪਲੇਟਫ਼ਾਰਮ ਹਨ ਅਤੇ ਪਲੇਟਫ਼ਾਰਮ ਨੰਬਰ 1 ਦੀ ਖ਼ਾਸ ਅਹਿਮੀਅਤ ਹੈ ਕਿਉਂਕਿ ਇਹ �ਸਮਝੌਤਾ ਐਕਸਪ੍ਰੈਸ� ਦੇ ਲਈ ਮਖ਼ਸੂਸ ਹੈ ਜੋ ਪਾਕਿਸਤਾਨ ਅਤੇ ਭਾਰਤ ਦਰਮਿਆਨ ਜ਼ਮੀਨੀ ਰਾਬਤੇ ਦਾ ਬੜਾ ਜ਼ਰੀਆ ਹੈ। ਇਹ ਪਲੇਟਫ਼ਾਰਮ ਸਮਝੌਤਾ ਐਕਸਪ੍ਰੈਸ ਦੀ ਮੰਜ਼ਿਲ ਵੀ ਹੈ ਅਤੇ ਇਥੋਂ ਹੀ ਇਹ ਭਾਰਤ ਦੇ ਲਈ ਰਵਾਨਾ ਵੀ ਹੁੰਦੀ ਹੈ।

ਇਤਿਹਾਸ[ਸੋਧੋ]

ਪੁਰਾਣੇ ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ ਦੀ ਤਸਵੀਰ

ਲਾਹੌਰ ਜੰਕਸ਼ਨ ਰੇਲਵੇ ਸਟੇਸ਼ਨ ਬਰਤਾਨਵੀ ਹਕੂਮਤ ਨੇ ਤਾਮੀਰ ਕਰਵਾਇਆ। ਇਸ ਸਟੇਸ਼ਨ ਦੀ ਤਾਮੀਰ ਦਾ ਠੇਕਾ ਮੀਆਂ ਮੁਹੰਮਦ ਸੁਲਤਾਨ ਚੁਗ਼ਤਾਈ ਨੂੰ ਦਿੱਤਾ ਗਿਆ, ਜੋ ਸ਼ਾਹੀ ਮੁਗ਼ਲ ਸਲਤਨਤ ਦਾ ਸਾਬਕਾ ਸ਼ਹਿਜ਼ਾਦਾ ਸੀ। ਇਸ ਸਟੇਸ਼ਨ ਦੀ ਕੇਂਦਰੀ ਇਮਾਰਤ ਦਾ ਸਾਹਮਣੇ ਵਾਲਾ ਹਿੱਸਾ ਹਕੂਮਤ ਨੇ ਰੱਦ ਕਰ ਦਿੱਤਾ ਸੀ, ਜਿਸ ਨੂੰ ਸੁਲਤਾਨ ਚੁਗ਼ਤਾਈ ਨੇ ਆਪਣੀ ਜੇਬ ਵਿੱਚੋਂ ਦੁਬਾਰਾ ਤਾਮੀਰ ਕਰਵਾਇਆ।

ਇਹ ਅਹਿਮ ਲਾਹੌਰ - ਗਾਜ਼ੀਆਬਾਦ ਰੇਲ ਲਾਈਨ ਦਾ ਪੱਛਮੀ ਟਰਮੀਨਸ ਸੀ, ਜਿਸ ਨੇ ਪੰਜਾਬ ਦੇ ਸਭ ਤੋਂ ਦੂਰ ਦੁਰਾਡੇ ਇਲਾਕਿਆਂ ਨੂੰ ਬ੍ਰਿਟਿਸ਼ ਰਾਜ ਦੀ ਰਾਜਧਾਨੀ ਨਵੀਂ ਦਿੱਲੀ ਨਾਲ ਜੋੜਨ ਦੀ ਸਹੂਲਤ ਪ੍ਰਦਾਨ ਕੀਤੀ ਸੀ। ਇਸਨੇ ਉਪਜਾਊ ਅਤੇ ਭਾਰੀ-ਆਬਾਦੀ ਵਾਲੇ ਖੇਤਰ ਤੋਂ ਲੋਕ, ਮਾਲ ਅਤੇ ਮਾਲੀਆ ਇਧਰ ਉਧਰ ਲਿਆਉਣ ਲਿਜਾਣ ਦੀ ਆਸਾਨੀ ਕਰ ਦਿੱਤੀ।


1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਦੀ ਵੰਡ ਪਾਕਿਸਤਾਨ ਬਣਾਉਣ ਦੇ ਦੌਰਾਨ ਹੋਏ ਕਤਲੇਆਮ ਨੇ ਸਟੇਸ਼ਨ ਨੂੰ ਬੁਰੀ ਪ੍ਰਭਾਵਿਤ ਕੀਤਾ ਸੀ। ਦਿੱਲੀ ਵਿੱਚ ਪਾਕਿਸਤਾਨ ਨੂੰ ਜਾਣ ਵਾਲੇ ਮੁਸਲਮਾਨਾਂ ਨਾਲ ਬੀਤ ਰਹੀ ਉਸ ਵਕਤ ਦੀ ਸਥਿਤੀ ਦੀ ਤਰ੍ਹਾਂ ਹੀ; ਲਾਹੌਰ ਤੋਂ ਭਾਰਤ ਨੂੰ ਜਾਣ ਵਾਲੇ ਹਿੰਦੂ ਅਤੇ ਸਿੱਖ ਅਕਸਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਬਹੁਤ ਸਾਰੇ ਲੋਕਾਂ ਨੇ ਸਟੇਸ਼ਨ ਨੂੰ ਅਸੁਰੱਖਿਅਤ ਸਮਝਦੇ ਹੋਏ ਪੈਦਲ ਸਫ਼ਰ ਕਰਨ ਨੂੰ ਤਰਜੀਹ ਦਿੱਤੀ।

ਸਹੂਲਤਾਂ[ਸੋਧੋ]

ਕਿਉਂਜੋ ਇਹ ਪਾਕਿਸਤਾਨ ਵਿੱਚ ਰੇਲਵੇ ਨੈਟਵਰਕ ਦਾ ਕੇਂਦਰੀ ਸਟੇਸ਼ਨ ਹੈ ਇਸ ਲਈ ਇਥੇ ਮਿਲਦੀਆਂ ਸਹੂਲਤਾਂ ਕਿਸੇ ਵੀ ਅਜ਼ੀਮ ਰੇਲਵੇ ਸਟੇਸ਼ਨ ਤੇ ਮਿਲਦੀਆਂ ਸਹੂਲਤਾਂ ਦੇ ਤੁੱਲ ਹਨ। ਖ਼ੁਰਾਕ, ਲਾਇਬਰੇਰੀਆਂ, ਮਸ਼ਰੂਬ ਦੇ ਕੇਂਦਰ ਅਤੇ ਉੱਤਮ ਦਰਜੇ ਦੀਆਂ ਬੈਂਕ ਸਹੂਲਤਾਂ ਇਥੇ ਹਰ ਪਲੇਟਫ਼ਾਰਮ ਤੇ ਮੌਜੂਦ ਹਨ। ਕੁਛ ਵਿਸ਼ਵ ਅਹਿਮੀਅਤ ਦੇ ਹੋਟਲ ਜਿਵੇਂ ਮੈਕਡੋਨਲਡ ਅਤੇ ਪੀਜ਼ਾ ਹਟ ਨੇ ਇਥੇ ਆਪਣੀਆਂ ਬਰਾਂਚਾਂ ਪਲੇਟਫ਼ਾਰਮ ਨੰਬਰ 2 ਤੇ ਕਾਇਮ ਕੀਤੀਆਂ ਹਨ।

ਗੈਲਰੀ[ਸੋਧੋ]


ਹੋਰ ਦੇਖੋ[ਸੋਧੋ]