ਸਮੱਗਰੀ 'ਤੇ ਜਾਓ

ਲਿੰਗਰਾਜ ਮੰਦਰ

ਗੁਣਕ: 20°14′18″N 85°50′01″E / 20.23833°N 85.83361°E / 20.23833; 85.83361
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿੰਗਰਾਜ ਮੰਦਰ
ਧਰਮ
ਮਾਨਤਾਹਿੰਦੂ
ਜ਼ਿਲ੍ਹਾਖ਼ੁਰਦਾ
Deityਹਰੀਹਰ
ਭੁਵਨੇਸ਼ਵਰੀ(consort)
ਤਿਉਹਾਰਸ਼ਿਵਰਾਤਰੀ
ਟਿਕਾਣਾ
ਟਿਕਾਣਾਲਿੰਗਰਾਜ ਮੰਦਰ ਰੋਡ, ਪੁਰਾਣਾ ਟਾਊਨ, ਭੁਬਨੇਸ਼ਵਰ
ਰਾਜਓਡੀਸ਼ਾ
ਦੇਸ਼ਭਾਰਤ
ਗੁਣਕ20°14′18″N 85°50′01″E / 20.23833°N 85.83361°E / 20.23833; 85.83361
ਆਰਕੀਟੈਕਚਰ
ਕਿਸਮਕਲਿੰਗਾ
ਸਿਰਜਣਹਾਰਜਾਜਤੀ ਕੇਸਹਰੀ
ਮੁਕੰਮਲ11ਵੀਂ ਸਦੀ CE
ਵੈੱਬਸਾਈਟ
http://www.lordlingaraj.org.in/

ਲਿੰਗਰਾਜ ਮੰਦਰ ਇੱਕ ਹਿੰਦੂ ਮੰਦਰ ਹੈ, ਜੋ ਕਿ ਹਰੀਹਰ (ਸ਼ਿਵ ਅਤੇ ਵਿਸ਼ਨੂੰ ਦੇ ਇੱਕ ਰੂਪ) ਨੂੰ ਸਮਰਪਿਤ ਹੈ। ਇਹ ਪੂਰਬੀ ਭਾਰਤ ਦੇ ਉਡੀਸਾ ਰਾਜ ਦੀ ਰਾਜਧਾਨੀ ਭੁਬਨੇਸ਼ਵਰ ਵਿੱਚ ਬਣਿਆ ਹੋਇਆ ਹੈ ਅਤੇ ਉਥੋਂ ਦੇ ਪ੍ਰਾਚੀਨ ਮੰਦਰਾਂ ਵਿੱਚੋਂ ਇੱਕ ਹੈ। ਯਾਤਰੀਆਂ ਲਈ ਇਹ ਮੰਦਰ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਇੱਥੇ ਯਾਤਰੀ ਆਉਂਦੇ ਰਹਿੰਦੇ ਹਨ।[1]

ਲਿੰਗਰਾਜ ਮੰਦਰ ਭੁਵਨੇਸ਼ਵਰ ਸ਼ਹਿਰ ਦਾ ਸਭ ਤੋਂ ਵੱਡਾ ਮੰਦਰ ਹੈ। ਇਸਦਾ ਕੇਂਦਰੀ ਧੁਰਾ 180 ft (55 m) ਉੱਚਾ ਹੈ। ਇਹ ਮੰਦਰ ਕਲਿੰਗਾ ਦੀ ਸ਼ਿਲਪਕਲਾ ਨੂੰ ਪੇਸ਼ ਕਰਦਾ ਹੈ। ਮੰਨਿਆਂ ਜਾਂਦਾ ਹੈ ਕਿ ਇਹ ਮੰਦਰ ਸੋਮਵਾਮਸੀ ਵੰਸ਼ ਦੇ ਰਾਜਿਆਂ ਨੇ ਬਣਵਾਇਆ ਸੀ। ਇਹ ਮੰਦਰ "ਦੇਊਲਾ" ਸ਼ੈਲੀ ਵਿੱਚ ਬਣਾਇਆ ਗਿਆ ਹੈ, ਇਸਦੇ ਚਾਰ ਭਾਗ ਹਨ, "ਵਿਮਾਨ" (ਅਸਥਾਨਿਕ ਢਾਂਚੇ ਵਾਲਾ), "ਜਗਮੋਹਨ" (ਸਭਾ ਲਈ ਵਿਸ਼ਾਲ ਕਮਰਾ), "ਨਾਟਮੰਦਿਰ" (ਤਿਉਹਾਰਾਂ ਲਈ ਵਿਸ਼ਾਲ ਕਮਰਾ) ਅਤੇ "ਭੋਗ ਮੰਡਪ" (ਭੇਟਾਵਾਂ ਲਈ ਵਿਸ਼ਾਲ ਕਮਰਾ), ਹਰੇਕ ਭਾਗ ਆਪਣੇ ਪੁਰਾਣੇ ਰਾਜੇ ਦੀ ਸ਼ੋਭਾ ਵਧਾਉਂਦਾ ਹੈ। ਇਸਦੇ 50 ਹੋਰ ਵੀ ਦੁਆਰੇ ਹਨ। ਇਸ ਮੰਦਰ ਵਿੱਚ ਵਿਸ਼ਨੂੰ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਦੀਆਂ ਹਨ।

ਲਿੰਗਰਾਜ ਮੰਦਰ ਦਾ ਨਕਸ਼ਾ ਜੋ ਕਿ ਇਸਦੇ ਚਾਰ ਭਾਗਾਂ ਨੂੰ ਵੀ ਦਰਸਾਉਂਦਾ ਹੈ

ਲਿੰਗਰਾਜ ਮੰਦਰ ਨੂੰ ਮੰਦਰ ਟਰੱਸਟ ਬੋਰਡ ਅਤੇ ਏ.ਐੱਸ.ਆਈ. (ਅੰਗਰੇਜ਼ੀ:Archaeological Survey of India) ਦੁਆਰਾ ਸੰਭਾਲਿਆ ਜਾ ਰਿਹਾ ਹੈ। ਇਸ ਮੰਦਰ ਵਿੱਚ ਔਸਤਨ 6,000 ਲੋਕ ਪ੍ਰਤੀ ਦਿਨ ਆਉਂਦੇ ਹਨ ਅਤੇ ਤਿਉਹਾਰਾਂ ਸਮੇਂ ਇਹ ਗਿਣਤੀ ਲੱਖਾਂ ਤੱਕ ਵੀ ਪਹੁੰਚ ਜਾਂਦੀ ਹੈ। ਸ਼ਿਵਰਾਤਰੀ ਇਸ ਮੰਦਰ ਵਿੱਚ ਮਨਾਇਆ ਜਾਣ ਵਾਲਾ ਵੱਡਾ ਤਿਉਹਾਰ ਹੈ ਅਤੇ 2012 ਵਿੱਚ ਇਸ ਤਿਉਹਾਰ ਸਮੇਂ 2,00,000 ਲੋਕ ਆਏ ਸਨ।

ਮਹੱਤਤਾ

[ਸੋਧੋ]
ਮੰਦਰ ਦੇ ਉੱਪਰ ਲੱਗਿਆ ਝੰਡਾ

ਇਹ ਮੰਦਰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਕਾਫ਼ੀ ਲੰਮਾ ਹੈ ਅਤੇ ਨਾਗ ਦੀ ਤਰ੍ਹਾਂ ਇਸ ਦੇ ਵੱਡੇ ਮੰਡਪ ਵਿੱਚ ਕੇਵਲ ਫਣ ਲਹਿਰਾਉਂਦੇ ਕਾਲੇ ਸੱਪ ਦੀ ਮੂਰਤੀ ਬਣੀ ਹੋਈ ਹੈ। ਇਹ ਲਹਿਰਾਉਂਦਾ ਕਾਲਾ ਸੱਪ ਆਪਣੀ ਪੂਛ ਦੀ ਮਦਦ ਨਾਲ ਖੜਾ ਹੈ ਅਤੇ ਸ਼ਾਇਦ ਜੈਨ ਮੰਦਰਾਂ ਦੇ ਪ੍ਰਤੀਕ 'ਲਿੰਗ' ਦਾ ਮੂਲ ਰੂਪ ਹੈ ਕਿਉਂਕਿ ਕੁਝ ਮੰਦਰਾਂ ਵਿੱਚ ਲਿੰਗ ਸੱਪ ਦੇ ਫਣ ਦੇ ਹੇਠਾਂ ਹੈ ਅਤੇ ਕੁਝ ਵਿੱਚ ਕਾਲਾ ਸੱਪ ਲਿੰਗ ਦੇ ਚਾਰੋਂ ਪਾਸੇ ਲਿਪਟਿਆ ਹੋਇਆ ਹੈ।


ਇਸਦੇ ਭਿੰਨ-ਭਿੰਨ ਮੰਡਪਾਂ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਚਿੱਤਰ ਅਤੇ ਮੂਰਤੀਆਂ ਬਣੀਆਂ ਹੋਈਆਂ ਹਨ। ਪਰ ਇਹ ਮੰਦਰ ਸੱਪ ਦੀ ਮੂਰਤੀ ਦਾ ਮੰਦਰ ਹੈ। ਜਿਸਨੂੰ ਲਿੰਗ ਦਾ ਪ੍ਰਤੀਕ ਮੰਨਿਆ ਗਿਆ ਹੈ।

ਹਵਾਲੇ

[ਸੋਧੋ]
  1. Gopal, Madan (1990). K.S. Gautam (ed.). India through the ages. Publication Division, Ministry of Information and Broadcasting, Government of India. p. 175.