ਲੂਣਾ (ਕਾਵਿ-ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੂਣਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ। 1965 ਵਿੱਚ ਛਪੇ ਇਸ ਕਾਵਿ-ਨਾਟਕ ਲਈ ਸਾਹਿਤ ਅਕੈਡਮੀ ਐਵਾਰਡ (1967) ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ।[1] ਇਸ ਵਿੱਚ ਸਮੇਂ ਦੇ ਪ੍ਰਬਲ ਸਮਾਜਿਕ ਮੁੱਲਾਂ ਨੂੰ ਤਿੱਖੀਆਂ ਵਿਅੰਗ-ਟਕੋਰਾਂ ਦਾ ਨਿਸ਼ਾਨ ਬਣਾਇਆ ਗਿਆ ਹੈ ਅਤੇ ਔਰਤ ਦੇ ਮਾਸੂਮ ਅਤੇ ਮੂਕ ਵਲਵਲਿਆਂ ਨੂੰ ਜਬਾਨ ਦਿੱਤੀ ਗਈ ਹੈ।

ਪਾਤਰ[ਸੋਧੋ]

 • ਨਟੀ: ਇੰਦਰ ਦੇ ਅਖਾੜੇ ਦੀ ਇੱਕ ਗੰਧਰਵ ਨਾਇਕਾ ਸੂਤਰਧਾਰ ਦੀ ਪਰੇਮਿਕਾ ਸਮਝੀ ਜਾਂਦੀ ਹੈ। ਕਈ ਇਹਨੂੰ ਸੂਤਰਧਾਰ ਦੀ ਪਤਨੀ ਵੀ ਕਹਿੰਦੇ ਹਨ
 • ਸੂਤਰਧਾਰ: ਇੰਦਰ ਦੇ ਅਖਾੜੇ ਦਾ ਇੱਕ ਗੰਧਰਵ ਨਾਇਕ ਹੈ ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਨਟੀ ਸੰਗ ਮੰਚ ਤੇ ਪਰਵੇਸ਼ ਕਰਦਾ ਹੈ ਤੇ ਨਾਟਕ ਦਾ ਆਰੰਭ ਕਰਦਾ ਹੈ।*ਈਰਾ: ਲੂਣਾ ਦੀ ਸਹੇਲੀ
 • ਮਥਰਾ: ਲੂਣਾ ਦੀ ਇੱਕ ਹੋਰ ਸਹੇਲੀ
 • ਵਰਮਨ: ਚੰਬੇ ਦਾ ਰਾਜਾ
 • ਲੂਣਾ
 • ਬਾਰੂ: ਲੂਣਾ ਦਾ ਪਿਓ
 • ਪੂਰਨ
 • ਸਲਵਾਨ: ਪੂਰਨ ਦਾ ਪਿਓ
 • ਗੋਲੀ
 • ਇੱਛਰਾਂ: ਪੂਰਨ ਦੀ ਮਾਂ
 • ਰਾਜਾ ਚੌਧਲ: ਇੱਛਰਾਂ ਦਾ ਪਿਓ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]