ਸਮੱਗਰੀ 'ਤੇ ਜਾਓ

ਲੇਟਰਸ ਟੂ ਏ ਯੰਗ ਪੋਇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਕ ਫੌਜੀ ਹੈ ਉਨੀ ਸਾਲ ਦਾ, ਕਵਿਤਾਵਾਂ ਲਿਖਣੀਆਂ ਚਾਹੁੰਦਾ, ਕੁਝ ਲਿਖਦਾ ਵੀ, ਪਰ ਸੋਹਣੀਆਂ ਲਿਖਣੀਆਂ ਚਾਹੁੰਦਾ, ਕਿਸੇ ਉਸਤਾਦ ਦਾ ਮਸ਼ਵਰਾ ਚਾਹੁੰਦਾ। ਆਪਣੇ ਤੋਂ ਕੁਝ ਵੱਡੇ, ਤਕਰੀਬਨ ਅੱਠ ਕ ਸਾਲ ਵੱਡੇ ਸਥਾਪਿਤ ਹੋਏ ਕਵੀ ਨੂੰ ਖਤ ਲਿਖਦਾ। ਦੌਰ ਚਲਦਾ। ਜਵਾਬ ਆਉਂਦਾ। ਸਵਾਲ ਹੁੰਦੇ। ( ਇਹ ਵਾਕਿਆ ਕਾਫੀ ਲੰਬਾ ਅਤੇ ਪਿਆਰਾ ਹੈ, ਦੋਵਾਂ ਕੋਲ ਆਪਣੇ ਆਪਣੇ ਹਿੱਸੇ ਦਾ ਸਰਾਪਿਆ ਅਤੀਤ ਹੈ। ਫੌਜੀ ਨੌਜਵਾਨ ਕਵੀ ਦਾ ਵਰਤਮਾਨ ਵੱਡੇ ਸਥਾਪਿਤ ਕਵੀ ਨੂੰ ਆਪਣੇ ਅਤੀਤ ਦਾ ਹੂਬਹੂ ਲਗਦਾ। ਓਹ ਬਲੂਤ ਦਾ ਰੁੱਖ ਜਿਸ ਥੱਲੇ ਉਦਾਸ ਬੈਠਾ ਨੌਜਵਾਨ ਖਤ ਲਿਖ ਰਿਹਾ ਓਸ ਕਵੀ ਦੀ ਜਵਾਨੀ ਅਤੇ ਸਿਰਜਣਾ ਦਾ ਵੀ ਗਵਾਹ ਰਿਹਾ ਹੈ।)[1]

ਇਸ ਗੱਲ ਦਾ ਜ਼ਿਕਰ ਵੀ ਪਹਿਲੀ ਵਾਰ ਨੀ ਹੋ ਰਿਹਾ। ਇਹ ਫਰਾਂਜ਼ ਕਾਪੁਸ ਅਤੇ ਮਹਾਂਕਵੀ ਰਿਲਕੇ ਦੀ ਕਥਾ ਹੈ, ਜਿਸ ਬਾਰੇ ਹਰ ਕਵਿਤਾ ਨਾਲ ਮੋਹ ਕਰਨ ਵਾਲਾ ਪਾਠਕ,ਲੇਖਕ ਜਾਣਦਾ। ਖਤਾਂ ਦਾ ਸਿਲਸਿਲਾ ਪੰਜ ਸਾਲ ਚਲਦਾ ਰਿਹਾ 1905 ਤੋਂ 1908 ਤਾਂਈ। ਇਸ ਦੌਰਾਨ ਲਿਖੇ ਖਤਾਂ ਵਿੱਚੋ ਦਸ ਖਤ ਜਿਹੜੇ ਰਿਲਕੇੇ ਨੇ ਕਾਪੁਸ ਨੂੰ ਲਿਖੇ, 1926 ਵਿਚ ਕਾਪੁਸ ਨੇ ਰਿਲਕੇ ਦੀ ਮੌਤ ਤੋਂ ਬਾਅਦ ਇੱਕ ਜਿਲਦ ਦੇ ਰੂਪ ਵਿਚ ਛਪਵਾਏ। ਨੌਜਵਾਨ ਕਵੀ ਨੂੰ ਖਤ।[2]

ਰਿਲਕੇ, ਕਾਪੁਸ ਗਾਥਾ ਨੂੰ ਹਰ ਕੋਈ ਜਾਣਦਾ। ਪੂਰੀ ਗੱਲ ਵਿਚ ਇੱਕ ਗੱਲ ਹੁੰਦੀ ਕਿ ਓਹ ਉੱਨੀ ਸਾਲ ਦਾ ਕਵੀ ਅਣਗੌਲਿਆ ਜਾਂਦਾ। ਫੌਜ ਵਿਚ ਰਹਿੰਦਿਆਂ ਵੀ ਓਸ ਨੇ ਸੋਹਣੀਆਂ ਕਵਿਤਾਵਾਂ ਲਿਖੀਆਂ,ਪੱਤਰਕਾਰੀ ਕੀਤੀ,ਨਾਵਲ, ਕਿੰਨੇ ਹੀ ਅਖਬਾਰਾਂ ਦੀ ਸੰਪਾਦਨਾ, ਰੇਖਾ ਚਿੱਤਰ ਅਤੇ ਕਿੰਨੀਆਂ ਹੀ ਮਕਬੂਲ ਫ਼ਿਲਮਾਂ ਦੇ ਸਕ੍ਰੀਨ ਪਲੇ ਲਿਖੇ। ਗੱਲ ਖਤਮ ਕਰੀਏ ਤਾਂ ਆਪਣੀ ਮੌਤ 1966 ਤੱਕ ਕਾਪੁਸ ਏਨਾ ਕ ਕੰਮ ਕਰ ਗਿਆ ਸੀ ਕਿ ਅਗਲੇ ਸੌ ਸਾਲਾਂ ਤੱਕ ਉਸਨੂੰ ਯਾਦ ਕੀਤਾ ਜਾ ਸਕੇ। ਪਰ ਜ਼ਿਕਰ ਹੁੰਦਾ ਰਿਲਕੇ ਦਾ ਤਾਂ ਕਾਪੁਸ ਆਉਂਦਾ। ਕਿਓ ਆਉਂਦਾ।[3] ਇਸ ਬਹਿਸ ਵਿਚ ਕੁਝ ਨਹੀਂ। ਬੇਹਤਰ ਸਮਝ ਸਕੋਂਗੇ ਜੇਕਰ ਓਹਨਾ ਚਿੱਠੀਆਂ ਨੂੰ ਪੜੋਂਗੇ। ਓਹਨਾ ਵਿਚ ਇਹ ਨਹੀਂ ਦਸਿਆ ਕਿ ਕਵਿਤਾ ਕਿਵੇਂ ਸਿਰਜੀ ਜਾਂਦੀ। ਓਹਨਾ ਵਿਚ ਇਹ ਨਹੀਂ ਕਿ ਕਿਵੇਂ ਲਿਖੀ ਜਾਂਦੀ ਕਵਿਤਾ। ਓਸ ਵਿਚ ਹੈ ਕਿ ਤੇਰੇ ਤੋਂ ਪੁੱਛ ਤੇਰੇ ਅੰਦਰ ਕੀ ਹੈ, ਖੋਜ ਪਰ ਆਪਣੇ ਆਪ ਨੂੰ - ਪਹਿਲੀ ਚਿੱਠੀ ਦਾ ਹੀ ਨਿੱਕਾ ਜਿਹਾ ਵਾਕ ਹੈ " ਕਵੀ ਬਣਨ ਲਈ ਮੈਂ ਤੁਹਾਨੂੰ ਕੋਈ ਸਲਾਹ ਨਹੀਂ ਦੇ ਸਕਦਾ, ਨਾ ਹੀ ਤੁਹਾਡੀ ਕੋਈ ਮੱਦਦ ਕਰ ਸਕਦਾ ਹਾਂ - ਮੈਂ ਕੀ ਕੋਈ ਵੀ ਨਹੀਂ ਕਰ ਸਕਦਾ। ਤੁਹਾਨੂੰ ਇੱਕ ਕੰਮ ਕਰਨਾ ਚਾਹੀਦਾ, ਆਪਣੇ ਅੰਦਰ ਜਾਓ, ਅਤੇ ਉਸ ਕਾਰਣ ਨੂੰ ਖੋਜੋ ਜਿਹੜਾ ਤੁਹਾਨੂੰ ਲਿਖਣ ਦਾ ਹੁਕਮ ਦਿੰਦਾ।" ਇਹ ਰਿਲਕੇ ਸੀ, ਕਿੰਨੇ ਹੀ ਲੋਕਾਂ ਨੂੰ ਲਗਦਾ ਕਿ ਰਿਲਕੇ ਨੇ ਇਹ ਖਤ ਕਾਪੁਸ ਨੂੰ ਲਿਖੇ, ਪਰ ਇਹ ਸੱਚ ਨਹੀਂ ਇਹ ਖਤ ਸਾਰੇ ਕਵੀਆਂ ਲਈ ਹਨ, ਸਾਰੇ ਪਾਠਕਾਂ ਲਈ ਹਨ ਜਿਹੜੇ ਕਵਿਤਾ ਨੂੰ ਪਿਆਰ ਕਰਦੇ ਹਨ।[4]

ਹਵਾਲੇ

[ਸੋਧੋ]
  1. Lezard, Nicholas (2011-05-12). "Letters to a Young Poet by Rainer Maria Rilke – review". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2025-09-07.
  2. "Life Lessons from Rainer Maria Rilke: Letters to a Young Poet". jonahcalinawan.com (in ਅੰਗਰੇਜ਼ੀ). Retrieved 2025-09-07.
  3. "Introduction by Franz Xaver Kappus". The Rainer Maria Rilke Archive (in ਅੰਗਰੇਜ਼ੀ). 2015-02-02. Retrieved 2025-09-07.
  4. Popova, Maria (2016-10-04). "Rilke on Writing and What It Takes to Be an Artist". The Marginalian (in ਅੰਗਰੇਜ਼ੀ (ਅਮਰੀਕੀ)). Retrieved 2025-09-07.