ਲੇਨੀ ਰੇਫੇਨਸਟਾਲ
ਦਿੱਖ
ਲੇਨੀ ਰੇਫੇਨਸਟਾਲ | |
---|---|
ਜਨਮ | Helene Bertha Amalie Riefenstahl 22 ਅਗਸਤ 1902 |
ਮੌਤ | 8 ਸਤੰਬਰ 2003 | (ਉਮਰ 101)
ਮੌਤ ਦਾ ਕਾਰਨ | ਕੈਂਸਰ |
ਕਬਰ | Munich Waldfriedhof |
ਪੇਸ਼ਾ | Dancer, ਅਦਾਕਾਰ, ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ, ਲੇਖਕ |
ਸਰਗਰਮੀ ਦੇ ਸਾਲ | 1925–2002 |
ਲਈ ਪ੍ਰਸਿੱਧ | Triumph des Willens Olympia |
ਜੀਵਨ ਸਾਥੀ | ਪੀਟਰ ਜੈਕੋਬ (1944–46) |
ਰਿਸ਼ਤੇਦਾਰ | ਹੇਨਜ਼ (ਭਰਾ) |
ਵੈੱਬਸਾਈਟ | Official website |
ਹੇਲੇਨ ਬਰਥਾ ਅਮਾਲੀ ਲੇਨੀ ਰੇਫੇਨਸਟਾਲ (ਜਰਮਨ: [ˈʁiːfənʃtaːl]; 22 ਅਗਸਤ 1902 – 8 ਸਤੰਬਰ 2003) ਇੱਕ ਜਰਮਨ ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ, ਸੰਪਾਦਕ, ਫੋਟੋਗ੍ਰਾਫਰ, ਅਦਾਕਾਰਾ ਅਤੇ ਡਾਂਸਰ ਸੀ।
ਜੀਵਨ
[ਸੋਧੋ]ਲੇਨੀ ਦਾ ਜਨਮ 1902 ਵਿੱਚ ਇੱਕ ਖੁਸ਼ਹਾਲ ਪ੍ਰੋਟੈਸਟੈਂਟ ਪਰਿਵਾਰ ਵਿੱਚ ਹੋਇਆ। ਉਹ ਆਪਣੇ ਭਰਾ ਹੇਨਜ਼ ਨਾਲ ਵੱਡੀ ਹੋਈ, ਜਿਹੜਾ ਕਿ ਜਰਮਨ ਫ਼ੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਬਾਅਦ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਉਹ ਇੱਕ ਬਹੁਤ ਵਧੀਆ ਤੈਰਾਕ ਅਤੇ ਕਲਾਕਾਰ ਸੀ। ਆਪਣੇ ਬਚਪਨ ਵਿੱਚ ਹੀ ਉਸ ਦਾ ਰੁਝਾਨ ਡਾਂਸ ਵੱਲ ਹੋ ਗਇਆ ਸੀ ਅਤੇ ਉਸਨੇ ਡਾਂਸ ਦੀ ਤਿਆਰੀ ਕੀਤੀ ਅਤੇ ਪੂਰੇ ਯੂਰਪ ਵਿੱਚ ਸ਼ੋ ਕੀਤੇ।