ਲੈਨਿਨ ਦੀ ਸ਼ੁਰੂਆਤੀ ਇਨਕਲਾਬੀ ਸਰਗਰਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਲਾਦੀਮੀਰ ਲੈਨਿਨ
[[File:
Lenin in a police photograph from December 1895
|frameless|alt=]]
ਇੱਕ ਪੁਲਿਸ ਦੀ ਫੋਟੋ ਵਿੱਚ ਲੈਨਿਨ, ਦਸੰਬਰ 1895
ਜਨਮ 22 ਅਪਰੈਲ 1870(1870-04-22)
ਸਮਬਰਿਸਕ, Russian Empire
ਮੌਤ 21 ਜਨਵਰੀ 1924(1924-01-21) (ਉਮਰ 53)
ਗੋਰਕੀ, ਰੂਸੀ ਐਸਐਫ਼ਐਸਆਰ, ਸੋਵੀਅਤ ਯੂਨੀਅਨ
ਸਮਾਧੀ ਲੈਨਿਨ ਦਾ ਮਕਬਰਾ, ਮਾਸਕੋ, ਰੂਸੀ ਫੈਡਰੇਸ਼ਨ
ਕੌਮੀਅਤ ਰੂਸੀ
ਕਿੱਤਾ ਕਮਿਊਨਿਸਟ ਇਨਕਲਾਬੀ; ਸਿਆਸਤਦਾਨ; ਸਮਾਜਕ-ਸਿਆਸੀ ਸਿਧਾਂਤਕਾਰ

ਰੂਸੀ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਵਲਾਦੀਮੀਰ ਲੈਨਿਨ ਨੇ 1892 ਵਿੱਚ ਹੀ ਸਰਗਰਮ ਇਨਕਲਾਬੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ, ਅਤੇ 1917 ਦੇ ਰੂਸੀ ਇਨਕਲਾਬ ਨਾਲ ਵਿੱਚ ਸੱਤਾ ਵਿੱਚ ਆਉਣ ਤੱਕ ਇਹ ਜਾਰੀ ਰਹੀਆਂ। ਆਪਣੀ ਮੁਢਲੀ ਜ਼ਿੰਦਗੀ ਤੋਂ ਬਾਅਦ, ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ (ਵੋਲਗਾ ਦਰਿਆ ਦੀ ਇੱਕ ਬੰਦਰਗਾਹ) ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਏ। ਜਿਥੇ ਵਕਾਲਤ ਦੀ ਜਗ੍ਹਾ ਉਹ ਇੱਕ ਮੁਕਾਮੀ ਮਾਰਕਸਵਾਦੀ ਪਾਰਟੀ ਦੇ ਨਾਲ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ਼ ਹੋ ਗਏ। ਉਹ ਮਾਰਕਸਵਾਦੀ ਬਣ ਗਏ।