ਲੈਮੇਨ ਟੱਰੀ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੈਮੇਨ ਟੱਰੀ ਹੋਟਲਸ, ਹੋਟਲਾਂ ਦੀ ਇੱਕ ਚੇਨ ਕੰਪਨੀ ਹੈ ਜੋ ਭਾਰਤ ਵਿੱਚ ਸਥਿਤ ਹੈ I ਸਾਲ 2002 ਵਿੱਚ ਸ਼ੁਰੂ ਕੀਤੀ ਗਈ, ਇਸ ਕੰਪਨੀ ਕੋਲ 27 ਹੋਟਲਾਂ ਦੀ ਮਲਕੀਅਤ ਹੈ, ਅਤੇ ਭਾਰਤ ਦੇ 16 ਸ਼ਹਿਰਾਂ ਵਿੱਚ ਸਥਾਪਿਤ ਇਹਨਾਂ ਹੋਟਲਾਂ ਦੇ ਕੁੱਲ 3000 ਕਮਰੇ ਹਨ ਜਿਹਨਾਂ ਦਾ ਇਹ ਸੰਚਾਲਨ ਕਰਦਾ ਹੈ I [1][2]

ਲੈਮੇਨ ਟੱਰੀ ਹੋਟਲਸ ਦੀ ਸਥਾਪਨਾ ਸਾਲ 2002 ਵਿੱਚ ਪੱਟੂ ਕੇਸ਼ਵਾਨੀ ਦੁਆਰਾ ਕੀਤੀ ਗਈ ਸੀ I ਗੁੜਗਾੰਵ ਵਿੱਚ ਪਹਿਲਾ ਲੈਮੇਨ ਟੱਰੀ ਹੋਟਲ ਜੂਨ 2004 ਵਿੱਚ ਖੋਲਿਆ ਗਿਆ I[3] ਇਹ ਉਦਯੋਗ ਵਿਹਾਰ ਵਿੱਚ ਸਥਾਪਿਤ ਹੈ ਜਿਸ ਵਿੱਚ 49 ਕਮਰੇ ਹਨ I

ਇਹ ਕੰਪਨੀ 3 ਬ੍ਰਾਂਡਾਂ ਤਹਿਤ ਸੰਚਾਲਨ ਕਰਦੀ ਹੈ: ਲੈਮੇਨ ਟੱਰੀ ਪ੍ਰੀਮਿਅਰ (ਅੱਪਸਕੇਲ), ਲੈਮੇਨ ਟੱਰੀ ਹੋਟਲਸ (ਮੀਡਸਕੇਲ) ਅਤੇ ਰੈਡ ਫੌਕਸ ਹੋਟਲਸ (ਇਕਾਨਮੀ) I[4]

ਭਾਰਤ ਵਿੱਚ, ਇਸ ਦੇ ਹੋਟਲ ਮੁੱਖ ਥਾਂਹਾਂ ਤੇ ਸਥਾਪਿਤ ਹੈ ਜਿਵੇਂ ਕਿ ਅਹਿਮਦਾਬਾਦ, ਔਰੰਗਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਦਿੱਲੀ, ਗੋਆ, ਗੁੜਗਾੰਵ, ਗਾਜ਼ੀਆਬਾਦ, ਹੈਦਰਾਬਾਦ, ਇੰਦੌਰ, ਜੈਪੁਰ, ਕੇਰਲਾ, ਨੋਇਡਾ, ਪੂਨੇ ਅਤੇ ਵਡੋਦਰਾ I [5]

ਲੈਮੇਨ ਟੱਰੀ ਹੋਟਲਸ ਨੇ ਸਾਲ 2018 ਤੱਕ ਆਪਣਾ ਪੋਰਟਫੋਲੀਓ 8000 ਕਮਰਿਆਂ ਤੱਕ ਵਧਾਉਣ ਦੀ ਯੋਜਨਾ ਬਣਾਈ ਹੋਈ ਹੈ I [6] ਮੁਮਬਈ, ਪੂਨੇ, ਕੋਲਕਾਤਾ, ਕੋਇੰਬਟੂਰ, ਦਾਹੇਜ, ਜੰਮੂ, ਮਨੇਸਰ, ਟਰੀਚੀ, ਸ਼ਿਮਲਾ ਅਤੇ ਉਦੇਪੁਰ I[7]

ਕੋਰਪੋਰੇਟ ਸਮਾਜਿਕ ਜ਼ਿੰਮੇਵਾਰੀ[ਸੋਧੋ]

ਅਸਮਰੱਥ ਕਰਮਚਾਰੀ[ਸੋਧੋ]

ਮੌਜੂਦਾ, 13% ਕਰਮਚਾਰੀਆਂ ਦਾ ਗਰੁੱਪ ਜਨਸੰਖਆ ਦੇ ਇਸ ਹਿੱਸੇ ਤੋਂ ਹਨ I ਲੈਮੇਨ ਟੱਰੀ ਨੇ ਇੱਕ ਅਜਿਹਾ ਮਿਆਰੀ ਤਰੀਕਾ ਵਿਕਸਿਤ ਕੀਤਾ ਹੈ ਜਿਸ ਨਾਲ ਅਸਮਰੱਥ ਲੋਕਾਂ ਨੂੰ ਪੂਰੇ ਭਾਰਤ ਵਿੱਚ ਥਾਂ ਥਾਂ ਤੇ ਸਥਿਤ ਹੋਟਲਾਂ ਵਿੱਚ ਨਿਯੁਕਤ ਕੀਤਾ ਜਾ ਸਕੇ I ਲੈਮੇਨ ਟੱਰੀ ਹੋਟਲਸ ਬਰਾਬਰ ਮੌਕਾ ਦੇਣ ਵਾਲੇ ਰੋਜ਼ਗਾਰਦਾਤਾ ਹੋਣ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਨੂੰ ਕਈ ਪਧਰ ਤੇ ਆਪਣੀ ਅਨੋਖੀ ਰੋਜਗਾਰ ਪਹਲ ਕਰਕੇ ਸਨਮਾਨ ਵੀ ਮਿਲਿਆ ਹੈ

ਪੂੰਛ ਪੋਲਸੀ[ਸੋਧੋ]

ਲੈਮੇਨ ਟੱਰੀ ਹੋਟਲ ਕੰਪਨੀ ਅਵਾਰਾ ਕੁੱਤਿਆਂ ਨੂੰ ਵੀ ਅਪਣਾਉਦੀ ਹੈ ਜਿਨ੍ਹਾਂ ਦੀ ਦੇਖਭਾਲ ਲੈਮੇਨ ਟੱਰੀ ਦੀ ਟੀਮ ਵੱਲੋ ਕੀਤੀ ਜਾਂਦੀ ਹੈ I. ਇਹ ਅਵਾਰਾ ਕੁੱਤਿਆਂ ਨੂੰ ਅਪਣਾਉਣ ਵਾਲੇ ਭਾਰਤ ਦੇ ਸਭਤੋਂ ਵੱਡੇ ਕੋਰਪੋਰੇਟ ਗੋਦਕਰਤਾ ਹਨ I

ਹਵਾਲੇ[ਸੋਧੋ]

  1. "Lemon Tree Hotels to invest Rs 600 crore by next fiscal end". The Economic Times-The Times of India. Retrieved 16 Feb 2016.
  2. "Lemon Tree Hotels enters Vadodara". The Hindu Business Line. February 3, 2015. Retrieved 16 Feb 2016.
  3. "Assotech Realty & Lemon Tree Hotels to build and manage serviced residences". The Times of India. Retrieved 16 Feb 2016.
  4. "Lemon Tree Hotels to invest Rs 600 crore by next fiscal end". timesofindia-economictimes. Retrieved 16 Feb 2016.
  5. "Lemon tree Hotels". cleartrip.com. Retrieved 16 Feb 2016.
  6. "Carnation Hotels announce their inaugural foray in Coimbatore for Lemon Tree". India Infoline-IIFL Holdings Limited. Retrieved 16 Feb 2016.
  7. "Lemon Tree to come up with mega hotel project in Mumbai". Financial Express-The Indian Express. Retrieved 16 Feb 2016.