ਲੋਂਗਵਾ (ਨਾਗਾਲੈਂਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਂਗਵਾ ਭਾਰਤ ਦੇ ਨਾਗਾਲੈਂਡ ਪ੍ਰਾਂਤ ਦਾ ਇੱਕ ਅਜਿਹਾ ਪਿੰਡ ਹੈ ਜਿਸਨੂੰ ਦੋਹਰੀ ਨਾਗਰਿਕਤਾ ਵਾਲੇ ਪਿੰਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਦਾ ਕੁੱਝ ਹਿੱਸਾ ਭਾਰਤ ਵਿੱਚ ਤੇੇ ਕੁੱਝ ਮਿਆਂਮਾਰ ਵਿੱਚ ਹੈ।ਪਿੰਡ ਦੇ ਵਾਸੀਆਂ ਲਈ ਦੋਵਾਂ ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਆਉਣ ਜਾਣ ਦੀ ਖੁੱਲ ਹੈ। ਇਹ ਪਿੰਡ ਭਾਰਤ ਦੇ ਉੱੱਤਰ ਪੂਰਬ ਵਿੱਚ ਨਾਗਾਲੈਂਡ ਦੀ ਸਰਹੱਦ ਵਿੱਚ ਮੌਨ ਨਾਮ ਦੇ ਜ਼ਿਲ੍ਹੇ ਵਿੱਚ ਸਥਿਤ ਹੈ।

ਜਿਹੜੀ ਸਰਹੱਦ ਭਾਰਤ ਤੇ ਮਿਆਂਮਾਰ ਨੂੰ ਵੰਡਦੀ ਹੈ ਉਸ ਸਰਹੱਦ ਤੇ ਹੀ ਇਸ ਪਿੰਡ ਦੇ ਮੁਖੀ ਦਾ ਘਰ ਹੈ।  ਇਸ ਘਰ ਦਾ ਅੱਧਾ ਹਿੱਸਾ ਭਾਰਤ ਤੇ ਅੱਧਾ ਹਿੱਸਾ ਮਿਆਂਮਾਰ ਵਿੱਚ ਹੈ। ਇਸ ਮੁਖੀਆ ਦਾ ਮਿਆਂਮਾਰ ਤੇ ਅਰੁਣਾਚਲ ਦੇ 70 ਪਿੰਡਾਂ ਤੇ ਅਧਿਕਾਰ ਹੈ। ਪਿੰਡ ਵਿੱਚ ਕੋਨਯਾਕ ਜਾਤੀ ਦੇ ਲੋਕ ਲੱਕੜ ਦੇ ਘਰਾਂ ਵਿੱਚ ਰਹਿੰਦੇ ਹਨ ਜੋ ਅਪ੍ਰੈਲ ਮਹੀਨੇ ਵਿੱਚ ਆਇਲਿੰਗ ਮੋਨਿਊ ਨਾਂ ਦਾ ਤਿਉਹਾਰ ਮਨਾਉਂਦੇ ਹਨ।

Ceremonial basket of the Konyak Naga

ਹਵਾਲੇ[ਸੋਧੋ]

http://jagbani.epapr.in/1266456/Magazine/Magazine#page/4/1