ਲੋਂਜਾਈਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੋਂਜੀਨਸ (ਸਾਹਿਤ) ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਲੋਂਜਾਈਨਸ (ਪੁਰਾਤਨ ਯੂਨਾਨੀ: Λογγῖνος, Longĩnos) ਪੇਰੀ ਇਪਸੁਸ (Περὶ ὕψους, Perì hýpsous), (ਅੰਗਰੇਜ਼ੀ; On the Sublime, ਕਵਿਤਾ ਵਿੱਚ ਸ਼ਿਰੋਮਣੀ ਤੱਤ) ਦੇ ਲੇਖਕ ਦਾ ਰਵਾਇਤੀ ਨਾਮ ਹੈ। ਇਹ ਰਚਨਾ ਵਧੀਆ ਸਾਹਿਤ ਦੇ ਪ੍ਰਭਾਵ ਬਾਰੇ ਹੈ। ਲੋਂਜੀਨਸ ਨੂੰ, ਕਈ ਵਾਰ ਅਖੌਤੀ-ਲੋਂਜੀਨਸ ਕਿਹਾ ਜਾਂਦਾ ਹੈ ਕਿਉਂਕਿ ਉਸ ਦਾ ਅਸਲੀ ਨਾਮ ਕਿਸੇ ਨੂੰ ਪਤਾ ਨਹੀਂ। ਉਹ ਇੱਕ ਯੂਨਾਨੀ ਸਾਹਿਤ-ਸਿਧਾਂਤਕਾਰ ਸੀ ਜਿਸਦਾ ਸਮਾਂ ਪਹਿਲੀ ਜਾਂ ਤੀਜੀ ਸਦੀ ਮੰਨਿਆ ਜਾਂਦਾ ਹੈ।

ਸ਼ਿਰੋਮਣੀ ਬਾਰੇ ਲੇਖ[ਸੋਧੋ]

ਉੱਦਾਤ ਬਾਰੇ ਸੁਹਜਾਤਮਿਕਤਾ ਬਾਰੇ ਇੱਕ ਲੇਖ ਅਤੇ ਸਾਹਿਤਕ ਆਲੋਚਨਾ ਦੀ ਇੱਕ ਰਚਨਾ ਹੈ। ਇਹ ਲੇਖ ਪੱਤਰਚਾਰੀ ਰੂਪ ਵਿੱਚ ਲਿਖਿਆ ਗਿਆ ਹੈ। ਪਬਲਿਕ ਭਾਸ਼ਣ ਸੰਬੰਧੀ ਇਹਦਾ ਆਖਰੀ ਹਿੱਸਾ ਸ਼ਾਇਦ ਗੁੰਮ ਹੋ ਗਿਆ ਹੈ।

ਇਸ ਵਿੱਚ ਲੋਂਜਾਈਨਸ ਨੇ ਕਵਿਤਾ ਨੂੰ ਸ੍ਰੇਸ਼ਟ ਬਣਾਉਣ ਵਾਲੇ ਤੱਤਾਂ ਉੱਤੇ ਵਿਚਾਰ ਕਰਦੇ ਹੋਏ ਆਪਣਾ ਕਾਵਿ-ਸਿਧਾਂਤ ਸੂਤਰਬੱਧ ਕੀਤਾ ਹੈ। ਉਹ ਉਦਾਤ ਨੂੰ ਕਵਿਤਾ ਨੂੰ ਸ੍ਰੇਸ਼ਟ ਬਣਾਉਣ ਵਾਲਾ ਅਤੇ ਕਵੀ ਨੂੰ ਸ਼ੋਭਾ ਦਵਾਉਣ ਵਾਲਾ ਤੱਤ ਮੰਨਦਾ ਹੈ। ਉਹ ਪ੍ਰਤਿਭਾ ਅਤੇ ਕਲਾ-ਪ੍ਰਬੀਨਤਾ ਦੇ ਸੁਮੇਲ ਰਾਹੀਂ ਉਦਾੱਤ ਰਚਨਾ ਦੀ ਸਿਰਜਣਾ ਸੰਭਵ ਮੰਨਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png