ਲੋਕਧਾਰਾ ਅਤੇ ਮੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਕਧਾਰਾ ਦਾ ਅਰਥ:-

ਲੋਕਧਾਰਾ[ਸੋਧੋ]

‘ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ’ ਅਨੁਸਾਰ ਲੋਕਧਾਰਾ ਵਿਚ ਮਿਥਕ-ਕਥਾ, ਗਾਥਾ, ਪ੍ਰੰਪਰਾਵਾਂ, ਵਿਸ਼ਵਾਸ਼, ਵਹਿਮ, ਧਰਮ, ਰੀਤਾਂ ਅਤੇ ਰਸਮ-ਰਿਵਾਜ਼ ਆਦਿ ਸ਼ਾਮਿਲ ਹਨ। ਇਉਂ ਲੋਕਧਾਰਾ ਸਾਰਾ ਕੁਝ ਆਪਣੇ ਵਿਚ ਸਮਾ ਲੈਂਦੀ ਹੈ। ਇਹ ਸਭ ਕੁਝ ਸਾਡੇ ਤੱਕ ਸੰਚਾਰ ਰੂਪ ਵਿਚ ਪਹੁੰਚਿਆ ਹੈ। ਇਸ ਕਰਕੇ ਸੰਚਾਰ ਲੋਕਧਾਰਾ ਦਾ ਮਹਤਵਪੂਰਨ ਹਿੱਸਾ ਹੈ। ਇਹ ਸੰਚਾਰ ਸਮੂਹਿਕ ਰੂਪ ਵਿਚ ਲੋਕਧਾਰਾ ਨੂੰ ਅਗਾਂਹ ਤੋਰਨ ਦਾ ਕੰਮ ਕਰਦਾ ਹੈ

ਮੀਡੀਆ ਦਾ ਅਰਥ:-

ਮੀਡੀਆ ਸਮੂਹਿਕ ਸੰਚਾਰ ਦਾ ਸਾਧਨ ਹੈ। ਇਹ ਮੀਡੀਆ (ਪੰਜਾਬੀ ਵਿਚ ਮਾਧੀਅਮ) ਸ਼ਬਦ ਦਾ ਬਹੁ-ਵਚਨ ਹੈ। ਜਿਸ ਦਾ ਅਰਥ ਹੈ ਦੋ ਬਿੰਦੂਆਂ ਨੂੰ ਜੋੜਨ ਵਾਲਾ ਹੁੰਦੈ। ਇਸ ਇਸਤੇਮਾਲ ਜਾਣਕਾਰੀ ਜਾਂ ਡਾਟਾ ਨੂੰ ਸਭਾਲਣ ਅਤੇ ਵੱਡੇ ਲੋਕ ਸਮੂਹ ਨੂੰ ਪ੍ਰਦਾਨ ਕਰਨ ਵਿਚ ਹੁੰਦਾ ਹੈ।  denis mcquail ਅਨੁਸਾਰ ਇਕ ਵਿਧੀ ਜੋ ਕਿ ਜਾਣਕਾਰੀ ਨੂੰ ਇਕ ਬੰਦੇ ਤੋਂ ਦੂਜੇ ਬੰਦੇ ਤੀਕ ਪਹੁੰਚਾਉਂਦੀ ਹੈ, ਮੀਡੀਆ ਹੈ। ਮੀਡੀਆ ਸੰਚਾਰ ਜਾਂ ਜਨ ਸੰਚਾਰ ਦਾ ਮਾਧੀਅਮ ਹੈ ਜਿੱਥੇ ਇਕੋ ਵੇਲੇ ਵੱਡੇ ਪੱਧਰ ਤੇ ਲੋਕਾਂ ਨਾਲ ਸੰਚਾਰ ਸੰਭਵ ਹੁੰਦਾ ਹੈ। ਜਨ-ਸੰਚਾਰ ਇਕ ਵਿਸ਼ਾਲ ਦਾਇਰੇ ਵਿਚ ਫੈਲਿਆ ਹੋਇਆ ਅਜਿਹਾ ਮਾਧਿਅਮ ਹੈ ਜਿੱਥੇ ਮਨੁੱਖ ਨੂੰ ਜਾਣਕਾਰੀ ਹਾਸਲ ਹੁੰਦੀ ਹੈ, ਉੱਥੇ ਇਹ ਸਮਾਜੀਕਰਨ ਦੀ ਪ੍ਰਕਿਰਿਆ ਤਹਿਤ ਵਿਚਰਦਾ ਹੋਇਆ ਮਨੁੱਖ ਤੇ ਸਭਿਆਚਾਰਕ ਵਿਕਾਸ ਵਿਚ ਬਹੁਤ ਯੋਗਦਾਨ ਪਾਉਂਦਾ ਹੈ।

       ਸੰਚਾਰ ਇਕ ਗਤੀਸ਼ੀਲ ਪ੍ਰਕਿਰਿਆ ਹੈ ਜੋ ਇਕ ਬੰਦੇ ਨੂੰ ਦੂਜੇ ਬੰਦੇ ਨਾਲ, ਇਕ ਸਮੂਹ ਤੋਂ ਦੂਜੇ ਸਮੂਹ ਨਾਲ ਜੋੜਦੀ ਹੈ ਇਸ ਦੇ ਕਈ ਕਾਰਜ ਹਨ, ਜਿਵੇਂ- ਸੂਚਨਾ ਦੇਣ ਵਿਚ, ਪ੍ਰੇਰਣਾ ਦੇਣ ਵਿਚ, ਸਿੱਖਿਆ ਦੇਣ ਵਿਚ, ਸਮਾਜੀਕਰਨ ਵਿਚ (ਸੰਚਾਰ ਸਮਾਜਿਕ ਪ੍ਰਕਿਰਾਵਾਂ, ਸੰਬੰਧਾਂ ਦਾ ਅਧਾਰ ਹੈ) ਸਭਿਆਚਾਰਕ ਜਾਂ ਲੋਕਧਰਾਈ ਵਿਸਥਾਰ ਵਿਚ (ਸੰਚਾਰ ਨਾਲ ਪ੍ਰੰਪਰਾਵਾਂ ਨੂੰ ਸੁਰਖਿਅਤ ਰੱਖਣ ) ਮਨੋਰਜੰਨ ਕਰਨ ਵਿਚ, ਇਸ਼ਤਿਹਾਰਬਾਜੀ ਲਈ (ਵਰਤਮਾਨ ਤੇ ਵਪਾਰਿਕ ਵਿਵਸਥਾ ਵਿਚ) ।[1]

ਸੰਬੰਧ:-(ਲੋਕਧਾਰਾ ਤੇ ਮੀਡੀਆ)[ਸੋਧੋ]

ਜਦੋਂ ਲੋਕਧਾਰਾ ਤੇ ਮੀਡੀਆ ਦੇ ਪਰਸਪਰ ਸੰਬੰਧ ਦੇਖਦੇ ਹਾਂ ਤਾਂ ਦੋਵੇਂ ਹੀ ਇਕ ਦੂਜੇ ਲਈ ਮਹੱਤਵ ਰੱਖਦੇ ਹਨ। ਲੋਕਧਾਰਾ ਮੀਡੀਆ ਲਈ ਉਦੋਂ ਮਹਤਵਪੂਰਨ ਹੈ ਜਦੋਂ ਉਸਨੇ ਲੋਕ ਸਮੂਹ ਨਾਲ ਸੰਚਾਰ ਕਰਨਾ ਹੁੰਦਾ ਹੈ। ਲੋਕਾਂ ਨਾਲ ਮਨੋਰੰਜਕ ਢੰਗ ਨਾਲ ਸੰਚਾਰ ਕਰਨ ਵਿਚ ਉਹਨਾਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਵਿਚ ਲੋਕਧਾਰਾ ਇਕ ਉਚਿਤ ਸਾਧਨ ਹੈ। ਇਸ ਦੇ ਵਿਪਰਿਤ ਮੀਡੀਆ ਵੀ ਲੋਕਧਾਰਾ ਦਾ ਮਹਤਵਪੂਰਨ ਅੰਗ ਹੈ। ਜਦੋਂ ਇਸ ਦਾ ਕੰਮ ਦੋ ਜਾਂ ਇਸ ਤੋਂ ਵੱਧ ਵਿਅਕਤੀਆਂ ਨੂੰ ਜੋੜਨਾ ਹੈ, ਸੰਚਾਰ ਕਰਨਾ ਹੈ।

       ਸੰਚਾਰ ਮਨੁੱਖ ਦੀ ਸਦੀਵੀਂ ਲੋੜ ਰਿਹਾ ਹੈ। ਅਰੰਭਕ ਤੌਰ ਤੇ ਸੰਚਾਰ ਮੌਖਿਕ ਰੂਪ ਵਿਚ ਹੁੰਦਾ ਆਇਆ ਹੈ ਜਿਸ ਨੂੰ ਕਿ ਮੌਖਿਕ ਜਾਂ ਪਰੰਪਰਕ ਮੀਡੀਆ ਕਿਹਾ ਜਾਂਦਾ ਹੈ। ਮਾਨਵ ਜਾਤੀ ਆਪਣੇ ਮੁੱਢਲੇ ਸਮੇਂ ਤੋਂ ਹੀ ਵਿਚਾਰਾਂ, ਭਾਵਾਂ, ਸੂਚਨਾ ਦਾ ਸੰਚਾਰ ਮੌਖਿਕ ਰੂਪ ਵਿਚ ਕਰਦੀ ਆਈ ਹੈ ਪਰ 20ਵੀਂ ਸਦੀ ਵਿਚ ਆ ਕੇ ਸੰਚਾਰ ਦੇ ਮਾਧਿਅਮ ਵਿਚ ਵੱਡਾ ਅੰਤਰ ਆਇਆ ਹੈ। ਛਾਪੇਖਾਨੇ ਦਾ ਆਵਿਸ਼ਕਾਰ ਨਾਲ ਪ੍ਰਿੰਟ ਮੀਡੀਆ ਹੋਂਦ ਵਿਚ ਆਇਆ। ਜਿਸ ਨਾਲ ਕਿਤਾਬਾਂ, ਅਖਬਾਰਾਂ, ਮੈਗਜ਼ੀਨਾਂ ਦਾ ਆਗਮਨ ਹੁੰਦਾ ਹੈ। ਉਸ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਆਉਂਦਾ ਹੈ, ਜਿਸ ਵਿਚ ਰੇਡਿਓ, ਟੈਲੀਵਿਜ਼ਨ ਅਤੇ ਇੰਟਰਨੈੱਟ ਆਦਿ ਸ਼ਾਮਿਲ ਹਨ। ਇਸ ਤਰ੍ਹਾਂ ਸਾਡੇ ਸਾਹਮਣੇ ਮੀਡੀਆ ਦੇ ਦੋ ਰੂਪ ਆਉਂਦੇ ਹਨ, ਪਰੰਪਰਕ ਮੀਡੀਆ ਅਤੇ ਆਧੁਨਿਕ ਮੀਡੀਆ।

ਮੀਡੀਆ ਦੀਆਂ ਕਿਸਮਾਂ:-[ਸੋਧੋ]

ਇਸ ਦੀਅਾਂ ਹੇਠ ਲਿਖੀਅਾਂ ਕਿਸਮਾਂ ਹਨ, ਜਿਵੇਂ-

ਪਰੰਪਰਕ ਮੀਡੀਆ[ਸੋਧੋ]

ਪਰੰਪਰਕ ਮੀਡੀਆ ਤੋਂ ਭਾਵ ਲੋਕ ਸਮੂਹ ਵਿਚਲੇ ਪਰੰਪਰਕ ਤਰੀਕਿਆਂ ਨਾਲ ਹੈ। ਉਹ ਮਾਧਿਅਮ ਜੋ ਕਿ ਸਾਡੇ ਸਭਿਆਚਾਰ, ਸਾਡੀ ਲੋਕਧਾਰਾ ਦਾ ਮਹਤਵਪੂਰਨ ਅੰਗ ਹਨ। ਅਤੇ ਜਿਨ੍ਹਾਂ ਦਾ ਇਸਤੇਮਾਲ ਪਰੰਪਰਾਵਾਂ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੰਚਾਰ ਕਰਨ ਵਿਚ ਹੁੰਦਾ ਆਇਆ ਹੈ। ਇਹ ਕਿਸੇ ਖਾਸ ਲੋਕ ਸਮੂਹ ਦੀਆਂ ਆਪਣੀਆਂ ਸੰਚਾਰ ਵਿਧੀਆਂ ਹਨ। ਪ੍ਰਾਚੀਨ ਜਾਂ ਮੁੱਢਲੇ ਸਮੇਂ ਤੋਂ ਹੀ ਲੋਕ ਆਪਣੇ ਆਪ ਨੂੰ ਲੋਕ ਗੀਤਾਂ, ਨਾਚਾਂ, ਸ਼ਿਲਪ ਕਲਾਵਾਂ, ਉਤਸਵਾਂ, ਅਨੁਸ਼ਠਾਨਾਂ ਵਿਚ ਵਿਅਸਤ ਰੱਖਦੇ ਆਏ ਹਨ। ਇਹ ਮਨੋਰੰਜਨ ਦਾ ਨਿੱਜੀ ਰੂਪ ਸੀ। ਇਕ ਸਥਾਨਿਕ ਸੰਚਾਰ ਪਰਨਾਲੀ ਜਿਸ ਦਾ ਜਿਕਰ ਆਧੁਨਿਕ ਮੀਡੀਆ ਤੋਂ ਬਹੁਤਾ ਪੁਰਾਣਾ ਹੈ। R.K Ravindran ਅਨੁਸਾਰ, ਪਰੰਪਰਕ ਲੋਕ ਮੀਡੀਆ ਲੋਕਾਂ ਦੇ ਵਿਹਾਰ ਦੀ ਨਿਸ਼ਾਨਦੇਹੀ ਕਰਨ ਦਾ ਇਕ ਢਾਂਚਾ ਹੈ। ਜੋ ਅਗੇ ਜਨ-ਸੰਚਾਰ ਦੇ ਪਰੰਪਰਕ ਅਰਥ ਪੇਸ਼ ਕਰਦਾ ਹੈ। ਇਸ ਨੂੰ ਰਸਮਾਂ ਰਿਵਾਜ਼ਾਂ, ਵਿਸ਼ਵਾਸ਼ਾਂ, ਕਥਾਵਾਂ ਅਨੁਸ਼ਠਾਨਾਂ ਆਦਿ ਦੇ ਭੰਡਾਰ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕਿ ਲੋਕਾਂ ਦੇ ਬਹੁਤ ਕਰੀਬ ਵਿਚਰਦੇ ਹਨ ਅਤੇ ਇਨਹਾਂ ਦਾ ਅਨੁਸਰਨ ਕਰਦੇ ਇਹਨਾਂ ਨੂੰ ਮਹਤਵ ਪਰਦਾਨ ਕਰਦੇ ਹਨ।[2] 

ਆਧੁਨਿਕ ਮੀਡੀਆ ਤੋਂ ਪਰੰਪਰਕ ਮੀਡੀਆ ਇੱਕ ਐਸਾ ਮਾਧਿਅਮ ਹੈ, ਜਿਸ ਵਿੱਚ ਕਲਾ ਦੇ ਵਿਭਿੰਨ ਪ੍ਰਕਾਰਾਂ ਜਿਵੇਂ ਕਿ ਲੋਕ ਨਾਟ ,ਮੇਲੇ ਤੇ ਤਿਉਹਾਰ,ਲੋਕ-ਨਾਚ,ਲੋਕ -ਗੀਤ, ਪਰੰਪਰਕ ਮੂਲ ਭਾਵਾਂ,ਲੋਕ ਕਥਾਵਾਂ, ਅਖਾਣਾਂ ਆਦਿ ਦੀ ਉਪਸਥਿਤੀ ਸ਼ਾਮਿਲ ਰਹਿੰਦੀ ਹੈ ।ਇੰਨ੍ਹਾਂ ਦੁਆਰਾ ਸਮਾਜ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ । ਮੌਖਿਕ ਮੀਡੀਆ ਸਮਾਜ ਵਿੱਚ ਘਟਣ ਵਾਲੇ ਆਯੋਜਨਾਂ ਦੀ ਵਿਆਖਿਆ, ਪੀੜ੍ਹੀ ਤੋਂ ਪੀੜ੍ਹੀ ਤੱਕ ਸਮਾਜਿਕ ਵਿਰਾਸਤ ਪਹੁੰਚਾਉਣ ,ਨਵੀਂ ਪੀੜ੍ਹੀ ਦੇ ਸਮਾਜੀਕਰਨ ਵਿੱਚ ਅਤੇ ਸਮਾਜ ਦਾ ਮਨੋਰੰਜਨ ਦੇ ਭਾਵ ਨਾਲ ਘੜੀਆਂ ਗਈਆਂ ਹੋਣਗੀਆਂ ।ਅਖਾਣਾਂ ਸਮਾਜਿਕ ਆਰਥਿਕ ਸੁਧਾਰ ਲਈ ਵਧਿਆ ਰਾਹਨੁਮਾਈ ਕਰਦੀਆਂ ਸਥਾਪਿਤ ਹੁੰਦੀਆਂ ਹਨ । ਬੁਝਾਰਤ ਦਿਮਾਗੀ ਸ਼ਕਤੀ ਜਾਂਚਣ ਦੇ ਯੰਤਰ ਵਜੋਂ ਪ੍ਰਯੋਗ ਕੀਤੀ ਜਾਂਦੀ ਹੈ। ਜਦਕਿ ਲੋਕ ਗੀਤ ਮਾਨਸਿਕ ਤਨਾਅ ਦੇ ਨਿਵਾਰਨ ਵਿੱਚ ਯੋਗਦਾਨ ਪਾਉਂਦਾ ਹੈ ।

ਮੀਡੀਆ ਦਾ ਇਹ ਰੂਪ ਸਿੱਖਿਅਕ ਸਤਰ, ਸਮਾਜਿਕ ਅਤੇ ਆਰਥਿਕ ਸਥਿਤੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਜਨ ਸਾਧਾਰਨ ਵਿੱਚ ਬਹੁਤ ਮਸ਼ਹੂਰ ਹੈ।ਇਸੇ ਲਈ ਹੀ ਇਸ ਵਿੱਚ ਆਪਣੇਪਣ, ਵਿਅਕਤੀਗਤ ਸੰਪਰਕ, ਆਮ ਭਾਸ਼ਾ, ਦਰਸ਼ਕਾਂ ਦੀ ਹਿੱਸੇਦਾਰੀ, ਗਤੀਸ਼ੀਲਤਾ, ਦੋਹਰਾਅ ਅਤੇ ਸਵੀਕਾਰਨ ਦੇ ਗੁਣ ਹੁੰਦੇ ਹਨ। ਕਲਾ ਦਾ ਇਹ ਪ੍ਰਾਚੀਨ ਰੂਪ ਜੋ ਲੋਕ ਦਿਲਾਂ ਦੇ ਕਰੀਬ ਹੁੰਦਾ ਹ।ੈ ਇਸ ਦੀ ਸਥਿਤੀ ਆਹਮੋ-ਸਾਹਮਣੇ ਦੀ ਹ।ੈ ਭਾਵ ਸੰਚਾਰਕ ਅਤੇ ਪ੍ਰਾਪਤ (ਸਰੋਤਾ /ਦਰਸ਼ਕ ਵਰਗ) ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ। ਪ੍ਰਾਪਤ ਵਰਗ ਦੀ ਇਹ ਹਾਜ਼ਰੀ ਵਿੱਚ ਉਸਦਾ ਆਲੋਚਕ ਅਤੇ ਸਿਰਜਕ ਦੇ ਰੂਪ ਵਿੱਚ ਇੱਕ ਹੁੰਗਾਰਾ ਸ਼ਾਮਿਲ ਹੁੰਦਾ ਹ।ੈ ਸਥਾਨਕ ਰੰਗਤ ਵਿੱਚ ਰੰਗੇ ਇਹ ਰੂਪ ਆਸਾਨੀ ਨਾਲ ਸਮਝ ਆ ਜਾਂਦੇ ਹਨ ਅਤੇ ਪ੍ਰਵਾਨ ਕਰ ਲਏ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਬੁੱਧੀ ਨਾਲੋਂ ਜ਼ਿਆਦਾ ਭਾਵਨਾ ਨੂੰ ਅਪੀਲ ਹੁੰਦੀ ਹੈ ਤੇ ਇਸੇ ਕਰਕੇ ਹੀ ਇਹ ਆਸਾਨੀ ਨਾਲ ਇੱਛਕ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ।

ਆਧੁਨਿਕ ਮੀਡੀਆ[ਸੋਧੋ]

ਇਸਤੋਂ ਬਾਅਦ ਆਧੁਨਿਕ ਮੀਡੀਆ ਦੇ ਰੂਪ ਵਿਚ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਕ ਮੀਡੀਆ ਦਾ ਪਰਵੇਸ਼ ਹੁੰਦਾ ਹੈ। ਜਿਸ ਨੇ ਸੰਚਾਰ ਨੂੰ ਕੇਵਲ ਮੌਖਿਕਤਾ ਤੱਕ ਹੀ ਸੀਮਿਤ ਨਹੀਂ ਰਹਿਣ ਦਿੱਤਾ। ਇਸਨੇ ਨਾ ਕੇਵਲ ਪ੍ਰੰਪਰਾਗਤ ਲੋਕਧਾਰਾ ਨੂੰ ਸੰਚਾਰਿਤ ਕੀਤਾ ਸਗੋਂ ਨਿਸ਼ਚਿਤ ਰੂਪ ਵਿੱਚ ਉਸਨੂੰ ਰਿਕਾਰਡ ਕਰਕੇ ਸਾਂਭਣ ਦਾ ਉਪਰਾਲਾ ਵੀ ਕੀਤਾ ਹੈ। ਬਸ ਫ਼ਰਕ ਇਨ੍ਹਾਂ ਹੈ ਕਿ ਇਹ ਲੋਕਧਾਰਾ ਨੂੰ ਆਪਣੀ ਲੋੜ ਮੁਤਾਬਿਕ ਢਾਲ ਕੇ ਪੇਸ਼ ਕਰਦਾ ਹੈ। 20ਵੀਂ ਸਦੀ ਵਿਚ ਵਿਗਿਆਨ ਅਤੇ ਤਕਨਾਲੋਜੀ ਦੇ ਤੇਜ਼ੀ ਨਾਲ ਵਿਕਾਸ ਕੀਤਾ ਜੋ ਮਨੁੱਖੀ ਜੀਵਨ ਨੂੰ ਅਨੇਕਾਂ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਮਸ਼ੀਨੀਕਰਨ ਅਤੇ ਉਦ੍ਯੋਗੀਕਰਨ ਵਿਚ ਲੋੜੋਂ ਵੱਧ ਉਤਪਾਦਨ ਨੇ ਪੂੰਜੀਵਾਦ ਨੂੰ ਜਨਮ ਦਿੱਤਾ। ਪੂੰਜੀ ਦੇ ਪਸਾਰ ਲਈ ਵਿਸ਼ਵ ਮੰਡੀ ਵਿਚ ਸੰਚਾਰ ਦੀਆਂ ਆਧੁਨਿਕ ਤਕਨੀਕਾਂ ਵਿਕਾਸ ਕਰਦੀਆਂ ਰਹੀਆਂ ਜਿਨ੍ਹਾਂ ਨੇ ਪਰੰਪਰਾਗਤ ਕਲਾਵਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ।

            ਆਰੰਭ ਵਿੱਚ ਬਦਲਦੀਆਂ ਪ੍ਰਸਥਿਤੀਆਂ ਅਤੇ ਜੀਵਨ ਦੇ ਨਿਵੇਕਲੇ ਢੰਗ ਤੇ ਵਿਦਵਾਨਾਂ ਨੇ ਚਿੰਤਾ ਪ੍ਰਗਟਾਈ ੈ ਕਿ ਇਹ ਸਾਡੀ ਪੁਰਾਣੀ ਜੀਵਨ ਸ਼ੈਲੀ ਅਤੇ ਲੋਕਧਾਰਾ ਨੂੰ ਖ਼ਤਮ ਕਰ ਰਹੀਆਂ ਹਨ। ਖੁਦ ਫੋਕਲੋਰ ਸ਼ਬਦ ਇਜਾਦ ਕਰਨ ਵਾਲੇ ਵਿਲੀਅਮ ਥੋਮਸ ਇਸ ਦੀ ਪਰਿਭਾਸ਼ਾ ਕਰਦੇ ਹੋਏ ਇਹ ਚਿੰਤਾ ਪ੍ਰਗਟ ਕਰਦੇ ਹਨ।<ref>ਡਾ. ਗੁਰਮੀਤ ਸਿੰਘ,ਲੋਕਧਾਰਾ ਪਰੰਪਰਾ ਤੇ ਆਧੁਨਿਕਤਾ, ਨਾਨਾਕ ਸਿੰਘ ਪੁਸਤਕ ਮਾਲਾ ਪੰਨਾ-45</ref>ਰੇਡੀਓ, ਟੀ. ਵੀ., ਫਿ਼ਲਮਾਂ ਆਦਿ ਨੇ ਲੰਬੇ ਸਮੇਂ ਤੋਂ ਆ ਰਹੀ ਮਨੋਰੰਜਨ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ।ੈ ਪਰ ਐਲਨ ਡੰਡੀਜ਼ ਨਵੀਂ ਮੀਡੀਆ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਕਹਿੰਦੇ ਹਨ ਕਿ ਨਵੀਂ ਮੀਡੀਆ ਨੇ ਲੋਕਧਾਰਾ ਦੇ ਵਿਕਾਸ ਅਤੇ ਵਜੂਦ ਕਾਇਮ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ ਹ।ੈ ਲੋਕਧਾਰਾ ਦੇ ਅਨੇਕਾਂ ਰੂਪ ਨਵੀਂ ਮੀਡੀਆ (ਰੇਡੀਓ, ਟੈਲੀਵਿਜ਼ਨ, ਇੰਟਰਨੈੱਟ) ਵਿੱਚ ਨਜ਼ਰ ਆਉਂਦੇ ਹਨ, ਜੋ ਕਿ ਮਿੱਥਾਂ, ਦੰਤ ਕਥਾਵਾਂ, ਪਰੀ ਕਥਾਵਾਂ ਤੋਂ ਰੀਤਾਂ, ਨਾਚਾਂ ਤੱਕ ਫੈਲੇ ਹੋਏ ਹਨ।

ਪ੍ਰਿੰਟ ਮੀਡੀਆ[ਸੋਧੋ]

ਆਧੁਨਿਕ ਪੰਜਾਬੀ ਵਿੱਚ ਪਹਿਲਾਂ ਪ੍ਰਿੰਟ ਮੀਡੀਆ ਆਉਂਦੀ ਹ।ੈ ਜਿਸ ਵਿੱਚ ਕਿ ਅਖ਼ਬਾਰ, ਰਸਾਲੇ, ਕਿਤਾਬਾਂ ਆਦਿੇ ਪਰਮੁੱਖ ਹਨ। ਅਖ਼ਬਾਰ ਸੰਚਾਰ ਦਾ ਇੱਕ ਸਸਤਾ ਸਾਧਨ ਹ।ੈ ਸਮੇਂ ਸਮੇਂ ਵਿਭਿੰਨ ਅਖਬਾਰਾਂ ਵਿੱਚ ਲੋਕਧਾਰਾ ਨਾਲ ਸਬੰਧਿਤ ਸਮੱਗਰੀ ਦਾ ਜਾ ਲੇਖ ਛਪਦੇ ਰਹਿੰਦੇ ਹਨ। ਬਹੁਤ ਅਖ਼ਬਾਰ ਹਨ ਜਿਨ੍ਹਾਂ ਦੇ ਸਾਹਿਤਕ ਜਾਂ ਬਾਲ ਐਡੀਸ਼ਨ ਆਉਂਦੇ ਹਨ, ਜਿਨ੍ਹਾਂ ਵਿੱਚ ਲੋਕ ਕਹਾਣੀਆਂ, ਬੁਝਾਰਤਾਂ, ਕਾਰਟੂਨ ਆਦਿ ਹੁੰਦੇ ਹਨ। ਇਸ ਤੋਂ ਬਿਨ੍ਹਾਂ ਵਿਰਸੇ ਅਤੇ ਲੋਕਧਾਰਾ ਨਾਲ ਸਬੰਧਿਤ ਰਸਾਲੇ, ਕਿਤਾਬਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਜਿਨ੍ਹਾਂ ਰਾਹੀਂ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਸ਼ਚਿਤ ਰੂਪ ਵਿੱਚ ਸਾਂਭਿਆ ਜਾ ਰਿਹਾ ਹੈ।

ਫਿਰ ਜਦੋਂ ਰੇਡੀਓ ਆਇਆ ਤਾਂ ਉਸ ਨੇ ਲੋਕਧਾਰਾ ਦੇ ਵਿਭਿੰਨ ਰੂਪ ਵਾਰ, ਕਵੀਸ਼ਰੀ, ਲੋਕ ਸੰਗੀਤ ਆਦਿ ਦੀ ਪੇਸ਼ਕਾਰੀ ਦਾ ਸੰਦਰਭ ਹੀ ਬਦਲ ਦਿੱਤਾ। ਰੇਡੀਓ ਰਾਹੀਂ ਕੋਈ ਵਿਅਕਤੀ ਹਜ਼ਾਰਾਂ ਮੀਲ ਦੂਰ ਬੈਠਾ ਵੀ ਆਵਾਜ਼ ਦੇ ਰੂਪ ਵਿੱਚ ਇਨ੍ਹਾ ਸਵਾਦ ਮਾਨਣ ਲੱਗਾ। ਇੱਥੇ ਪ੍ਰੰਪਰਾਗਤ ਦਾਇਰੇ ਤਾਂ ਟੁੱਟੇੇ ਹੀ ਹਨ ਪਰ ਲੋਕ ਗੀਤ, ਕਹਾਣੀਆਂ ਆਦਿ ਵੰਨਗੀਆਂ ਨੂੰ ਰਿਕਾਰਡ ਕਰਕੇ ਸਾਂਭਣ ਦਾ ਯਤਨ ਕੀਤਾ। ਮਗਰੋਂ ਟੈਲੀਵਿਜ਼ਨ ਦੀ ਕਾਡ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ। ਇਸ ਨੇ ਪਰੰਪਰਕ ਦਾਇਰਿਆਂ ਨੂੰ ਖਤਮ ਕਰਕੇ ਆਦਮੀ ਦਾ ਰੁੱਖ ਬਾਹਰ ਤੋਂ ਘਰ ਵੱਲ ਕਰ ਦਿੱਤਾ। ਇਨ੍ਹਾਂ ਕਾਰਨਾਂ ਕਰਕੇ ਜੀਵਨ ਜਾਂਚ ਸਮੂਹ ਦੀ ਥਾਂ ਵਿਅਕਤੀਗਤ ਹੋ ਗਈ। ਹੁਣ ਗਲੀਆਂ, ਸੱਥਾਂ ਵਿੱਚ ਹੋਣ ਵਾਲੇ ਇਕੱਠ ਅਲੋਪ ਹੋਣ ਲੱਗੇ। ਬੱਚਿਆਂ ਵਿੱਚ ਵੀ ਬਾਹਰ ਖੇਡਣ ਦੀ ਥਾਂ ਘਰਾਂ ਵਿੱਚ ਟੀਵੀ ਉੱਤੇ ਕਾਰਟੂਨ, ਸ਼ਕਤੀਮਾਨ ਅਤੇ ਹੋਰ ਬਾਲ ਨਾਟਕਾਂ ਵੱਲ ਰੁਝਾਨ ਪੈਦਾ ਹੋਇਆ। ਬੱਚੇ ਹੀ ਨਹੀਂ ਤਕਰੀਬਨ ਹਰ ਉਮਰ ਦੇ ਵਿਅਕਤੀ  ਲਈ ਸਮੱਗਰੀ ਟੀ. ਵੀ. ਉੱਤੇ ਪੇਸ਼ ਹੋਣ ਲੱਗੀ। ਭਾਰਤੀ ਟੀਵੀ ਦੀ ਸ਼ੁਰੂਆਤ ਭਾਰਤੀ ਲੋਕਧਾਰਾ ਦੀਆਂ ਮਿੱਥਾਂ ਤੋਂ ਹੀ ਸ਼ੁਰੂ ਹੋਈ। ਜਿਸ ਵਿੱਚ ਰਾਮਾਇਣ, ਮਹਾਂਭਾਰਤ ਆਦਿ ਮੁੱਢਲੇ ਰੂਪ ਵਿੱਚ ਪੇਸ਼ ਹੋਏ। ਉਸ ਤੋਂ ਬਾਅਦ ਵਿੱਚ ਤਰ੍ਹਾਂ ਤਰ੍ਹਾਂ ਦੇ ਬਾਲ ਨਾਟਕ, ਸੱਸ ਬਹੂ ਵਾਲੇ ਧਾਰਾਵਾਹਿਕ ਅਤੇ ਜੁਰਮ ਨਾਲ ਸਬੰਿਧਤ ਨਾਟਕ ਅੱਜ ਕੱਲ੍ਹ ਪੇਸ਼ ਹੋ ਰਹੇ ਹਨ।[3]

        ਸਿਨੇਮਾ ਵੀ ਜਨ ਸੰਚਾਰ ਦਾ ਬਹੁਤ ਵੱਡਾ ਮਾਧਿਅਮ ਹੈ। ਟੀ. ਵੀ. ਦੀ ਤਰ੍ਹਾਂ ਸਿਨੇਮਾ ਵੀ ਦ੍ਰਿਸ਼ ਅਤੇ ਸ਼੍ਰਵਣ ਦੀ ਦੋਹਰੀ ਭੂਮਿਕਾ ਨਿਭਉਂਦਾ ਹੈ।ੇ ਭਾਰਤੀ ਲੋਕਪ੍ਰਿਯ ਸਿਨੇਮੇ ਦੇ ਲੋਕਧਾਰਾ ਨਾਲ ਸੰਬੰਧ ਦੀ ਖੋਜ ਕਰਦੇ ਹੋਏ ਜਵਾਹਰ ਲਾਲ ਹਾਂਡੋ ਦੱਸਦਾ ਹੈ ਕਿ ਭਾਸ਼ਾਵਾਂ ਦਾ ਖਿਆਲ ਕੀਤੇ ਬਿਨ੍ਹਾ ਭਾਰਤ ਵਿੱਚ ਪ੍ਰਦਰਸ਼ਿਤ ਫ਼ਿਲਮਾਂ ਲੱਗਭੱਗ ਪਰੀ ਕਥਾਵਾਂ ਵਾਂਗ ਹੀ ਹਨ। ਉਸ ਅਨੁਸਾਰ ਮਿੱਥ-ਕਥਾਵਾਂ, ਪਰੀ-ਕਥਾਵਾਂ ਦਾ ਜਾਦੂ ਅਜੇ ਤੀਕ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ। ਇਹ ਬਦਲਵੇਂ ਰੂਪ ਵਿੱਚ ਲੋਕਪ੍ਰਿਯ ਸਿਨੇਮੇ ਵਿੱਚ ਬਚਿਆ ਹੋਇਆ ਹੈ। ਹੰਡੂ ਸਿਨੇਮੇ ਨੂੰ ਚਾਰ ਭਾਗਾਂ ਵਿੱਚ ਵੰਢਦਾ ਹੈ:-

1.ਪੂਰਨ ਮਿੱਥਕ ਫਿਲਮਾਂ 2. ਅਰਧ ਮਿੱਥਕ ਫਿਲਮਾਂ 3. ਮਿੱਥਕ ਥੀਮ ਵਾਲੀਆਂ ਫਿਲਮਾਂ 4. ਪਰੀ ਕਥਾਤਮਕ ਫਿਲਮਾਂ।[4]

ਆਧੁਨਿਕ ਸਮੇਂ ਵਿੱਚ ਸੰਚਾਰ ਦਾ ਮਕਸਦ ਇਸ਼ਤਿਹਾਰਬਾਜ਼ੀ ਵਿੱਚਲਾ ਹੀ ਰਹਿ ਜਾਂਦਾ ਹੈ। ਨਿਰੋਲ ਮੁਨਾਫਾਖੋਰੀ ਜੀਵਨ ਜਾਂਚ ਨੇ ਮਨੁੱਖੀ ਸਰੋਕਾਰਾਂ ਨੂੰ ਉਪਭੋਗੀ, ਪ੍ਰਕਾਰਜੀ ਅਤੇ ਕਿਤੇ ਮਕਾਨਕੀ ਬਣਾ ਦਿੱਤਾ ਹੈ।[5] ਮੀਡੀਆ ਉੱਤੇ ਮੰਡੀ ਦੀਆਂ ਆਰਥਿਕ ਨੀਤੀਆਂ ਹਾਵੀ ਹੋ ਚੁੱਕੀਆਂ ਹਨ। ਟੀਵੀ ਉੱਤੇ ਇਸ਼ਤਿਹਾਰਾਂ, ਨਾਟਕਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਲੋਕਧਾਰਾ ਨੂੰ ਇੱਛਾ ਅਨੁਸਾਰ ਢਾਲ ਕੇ ਵਰਤਿਆ ਗਿਆ ਹੈ।ਇੱਕ ਪਾਸੇ ਇਹ ਜ਼ਰੂਰ ਹੈ ਕਿ ਇਨ੍ਹਾਂ ਸਭ ਨੇ ਲੋਕਧਾਰਾ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ ਪਰ ਮੰਡੀਵਾਦੀ ਸੋਚ ਕਾਰਨ ਸਾਹਿਤ, ਗੀਤਾਂ, ਨਾਟਕਾਂ ਆਦਿ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਤੋਂ ਅਲੱਗ ਕਰਕੇ ਮੰਡੀ ਮਾਨਸਿਕਤਾ ਵਿੱਚ ਨਵੇਂ ਪ੍ਰਸੰਗਾਂ ਵਿੱਚ ਪੇਸ਼ ਕਰਨ ਵਿੱਚ ਕੀਤਾ ਹੈ। ਗੀਤਾਂ ਨੂੰ  ਹੀ ਦੇਖ ਲਿਆ ਜਾਵੇ ਤਾਂ ਇਹ ਉਹ ਲੋਕ ਮੁੱਲਾਂ ਤੋਂ ਹੱਟ ਕੇ ਕਿਸੇ ਖਾਸ ਗੱਡੀ, ਕੱਪੜੇ ਆਦਿ ਦੀ ਮਸ਼ਹੂਰੀ ਕਰਨ ਵਿਚ ਯੋਗਦਾਨ ਪਾਉਂਦੇ ਹਨ। ਇਨ੍ਹਾਂ ਵਿਚਲਾ ਜੀਵਨ ਲੋਕ ਸਮੂਹ ਦੇ ਜੀਵਨ ਢੰਗ ਤੋਂ ਵੱਖਰਾ ਹੈ। ਇਨ੍ਹਾਂ ਸਭ ਨੇ ਇੱਕ ਨਵੇਂ ਪਾਪੂਲਰ ਸੱਭਿਆਚਾਰ ਦੀ ਸਿਰਜਣਾ ਕੀਤੀ ਹੈ।[6]  ਟੀਵੀ ਅਤੇ ਸਿਨਮੇ ਤੋਂ ਅਗਲੇ ਚਰਨ ਵਿੱਚ ਕੰਪਿਊਟਰ ਅਤੇ ਮੋਬਾਈਲ ਆਧਾਰਤ ਇਲੈਕਟ੍ਰਾਨਿਕ ਮੀਡੀਆ ਨੇ ਮਨੁੱਖ ਨੂੰ ਹੋਰ ਸਵੈ-ਮੁੱਖੀ ਅਤੇ ਸਵੈ-ਕੇਂਦਰਿਤ ਕੀਤਾ ਹੈ। ਮੋਬਾਈਲ ਅਤੇ ਕੰਪਿਊਟਰ ਉੱਪਰ ਇੰਟਰਨੈੱਟ ਸਹਾਰੇ ਹੁੰਦੇ ਸੰਚਾਰ ਕਾਰਨ ਇਸ ਨੂੰ ਟੀਵੀ ਅਤੇ ਸਿਨੇਮੇ ਤੋਂ ਜ਼ਰਾ ਨਿਖੇੜ ਕੇ ਦੇਖਿਆ ਜਾਂਦਾ ਹੈ। ਕਿਉਂਕਿ ਸੰਚਾਰ ਦੇ ਹਵਾਲੇ ਨਾਲ ਟੀਵੀ ਯਾਦ ਦੀ ਇੱਕ ਪਾਸੜ ਪਹੁੰਚ, ਜਿਸ ਵਿੱਚ ਇਹ ਦਰਸ਼ਕ ਜਾਂ ਸਰੋਤੇ ਨੂੰ ਸੰਬੋਧਿਤ ਹੋ ਕੇ ਤਤਕਾਲਿਕ ਹੁੰਗਾਰੇ ਨੂੰ ਨਹੀਂ ਉਡੀਕਦਾ। ਇਸ ਤੋਂ ਅਲੱਗ ਮੋਬਾਈਲ ਕੰਪਿਊਟਰ ਆਦਿ ਨੂੰ ਦੋ ਪਾਸੜ ਸੰਚਾਰ ਦੇ ਰੂਪ ਵਜੋਂ ਲਿਆ ਜਾਣ ਲੱਗਾ ਹੈ। ਇੰਟਰਨੈੱਟ ਨੇ ਵਰਤੋਂਕਾਰ ਨੂੰ ਸਮੱਗਰੀ ਅਪਲੋਡ ਡਾਊਨਲੋਡ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਕੋਈ ਵੀ ਵਰਤੋਂਕਾਰ ਆਪਣੇ ਅਨੁਭਵ, ਗਿਆਨ ਦੂਜਿਆਂ ਨਾਲ ਸਾਂਝੇ ਕਰਕੇ ਅਤੇ ਇੰਟਰਨੈੱਟ ਤੇ ਪਈ ਸਮੱਗਰੀ ਨੂੰ ਪ੍ਰਯੋਗ ਵਿੱਚ ਲਿਆ ਸਕਦਾ ਹੈ।

  ਵਿਗਿਆਨ ਅਤੇ ਤਕਨਾਲੋਜੀ ਦੇ ਆਵਿਸ਼ਕਾਰ ਵਰਤੋਂਕਾਰ ਉੱਤੇ ਨਿਰਭਰ ਹਨ। ਇਸ ਲਈ ਤਕਨਾਲੋਜੀ ਚੰਗੀ ਜਾਂ ਮਾੜੀ ਨਹੀਂ ਹੈ ਸਗੋਂ ਇਹ ਵਰਤੋਂਕਾਰ ਹਨ ਜੋ ਇਸ ਨੂੰ ਮਾੜਾ ਜਾਂ ਚੰਗਾ ਬਣਾਉਂਦੇ ਹਨ। ਵਰਤਮਾਨ ਸਮੇਂ ਵਿੱਚ ਮੰਡੀ ਦੇ ਮੁਨਾਫ਼ੇ ਵਿੱਚ ਬੱਝੀ, ਪੂੰਜੀਵਾਦੀ ਸੋਚ ਭਾਰੂ ਹੈ। ਸੰਚਾਰ ਦੇ ਸਾਧਨਾਂ ਉੱਤੇ ਵੀ ਇਸ ਦਾ ਨਿਯੰਤਰਣ ਸਥਾਪਿਤ ਹੋ ਚੁੱਕਾ ਹੈ। ਮੁਨਾਫ਼ੇ ਵਾਲੀ ਸੋਚ ਹੇਠ ਲੋਕਧਾਰਾਈ ਵੰਨਗੀਆਂ ਨੂੰ ਬਾਜ਼ਾਰ ਵਿੱਚ ਪ੍ਰਚਾਰ-ਪ੍ਰਸਾਰ ਲਈ ਵਰਤਿਆ ਜਾਂਦਾ ਹੈ। ਪਰ ਇਨ੍ਹਾਂ ਦਾ ਸਾਰਥਿਕ ਪ੍ਰਯੋਗ ਵੀ ਸੰਭਵ ਹੈ ਜਾਂ ਹੋ ਰਿਹਾ ਹ,ੈ ਜਿਵੇਂ ਕਿ ਡਿਸਕਵਰੀ ਆਦਿ ਚੈਨਲਾਂ ਤੇ ਕਿਸੇ ਕਬੀਲੇ ਆਦਿ ਦੇ ਸੱਭਿਆਚਾਰ ਨੂੰ ਰਿਕਾਰਡ ਕਰਕੇ ਪੇਸ਼ ਕਰਨਾ।

   ਵਿਆਹ ਦੀ ਰਿਕਾਰਡਿੰਗ ਨੂੰ ਹੁਣ ਫਿਲਮ ਦੀ ਰਿਕਾਰਡਿੰਗ ਵਾਂਗ ਲਿਆ ਜਾਣ ਲੱਗਾ ਹੈ। ਇਸ ਵਿੱਚ ਰੀਤਾਂ-ਰਸਮਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ। ਪਾਪੂਲਰ ਸੱਭਿਆਚਾਰ ਸਮਾਜ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਚੁੱਕਾ ਹੈ।ਲੋਕ ਕਲਾਵਾਂ ਅਜਾਇਬ ਘਰ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਇਹ ਵੀ ਸੱਚ ਹੈ ਕਿ ਸੰਸਾਰ ਗਤੀਸ਼ੀਲ ਹੈ। ਇਸੇ ਨਾਲ ਸੱਭਿਆਚਾਰ ਅਤੇ ਲੋਕਧਾਰਾ ਦੇ ਵਰਤਾਰਿਆਂ ਵਿੱਚ ਵੀ ਸਮੇਂ ਸਿਰ ਬਦਲਾਅ ਆਉਂਦੇ ਰਹਿੰਦੇ ਹਨ, ਇਹ ਜ਼ਰੂਰੀ ਵੀ ਹਨ। ਲੋਕਧਾਰਾ ਦੀਆਂ ਅਨੇਕਾਂ ਰਸਮਾਂ ਚੀਜ਼ਾਂ ਜੋ ਅੱਜ ਵਿਗਿਆਨ ਅਤੇ ਤਕਨਾਲੋਜੀ ਤੋਂ ਪ੍ਰਭਾਵਿਤ ਜੀਵਨ ਜਾਂਚ ਨਾਲ ਮੇਲ ਨਹੀਂ ਖਾਂਦੀਆਂ ਆਦਿ ਜਾਂ ਤਾਂ ਰੂਪ ਵਟਾ ਗਈਆਂ ਜਾਂ ਅਲੋਪ ਹੋ ਗਈਆਂ ਪਰ ਡਾਕਟਰ ਗੁਰਮੀਤ ਸਿੰਘ ਅਨੁਸਾਰ ਅਜਿਹੇ ਪਰਿਵਰਤਨ ਕਿਸੇ ਸੱਭਿਆਚਾਰ ਦੀ ਹੋਂਦ ਮਿਟਾਉਣ ਲੱਗ ਜਾਵੇ ਤਾਂ ਇਹ ਵਿਸ਼ਾ ਜ਼ਰੂਰੀ ਹੀ ਚਿੰਤਾ ਦਾ ਵਿਸ਼ਾ ਹੈ। ਪੂੰਜੀਵਾਦੀ ਯੁੱਗ ਵਿੱਚ ਲੋਕਧਾਰਾ ਨੂੰ ਮੰਡੀ ਲਈ ਵਰਤਿਆ ਜਾ ਰਿਹਾ ਹੈ। ਮੀਡੀਆ ਪੂੰਜੀਪਤੀਆਂ ਦੇ ਹੱਥ ਵਿੱਚ ਆ ਜਾਣ ਕਾਰਨ ਇਸ ਦਾ ਪ੍ਰਯੋਗ ਲੋਕਧਾਰਾ ਵਿੱਚ ਇੱਕ ਪਾਸੜ ਹੈ। ਲੋਕਧਾਰਾ ਨੂੰ ਤਾਂ ਮੀਡੀਆ ਵਿੱਚ ਆਪਣੇ ਹਿੱਤਾਂ ਲਈ ਭਰਪੂਰ ਵਰਤਿਆ ਜਾ ਰਿਹਾ ਹੈ, ਪਰ ਜ਼ਰੂਰਤ ਹੈ ਲੋਕਧਾਰਾ ਵਿੱਚ ਮੀਡੀਆ ਨੂੰ ਵਰਤਿਆ ਜਾਵੇ, ਵਿਸ਼ਵੀਕਰਨ ਦੀ ਸੋਚ ਤੋਂ ਮੁਕਤ ਹੋ ਕੇ ।       

ਹਵਾਲਾ[ਸੋਧੋ]

  1. भारतीय मीडिया: अंतरंग पहचान,. भारत पुस्तक भण्डार, सोनिया विहार, दिल्ली. pp. 253–254.  |first1= missing |last1= in Authors list (help)
  2. media and society. comonwelth publishers. p. 175.  |first1= missing |last1= in Authors list (help)
  3. माध्यम और इलेक्ट्रॉनिक मीडिया. दिल्ली: श्री नटराज प्रकाशन,दिल्ली. p. 86.  |first1= missing |last1= in Authors list (help)
  4. liyanage, darshana. folklore and contemporary mass media:an assignment with spacial reference to shri Lanka. p. 237. 
  5. ਪੰਜਾਬੀ ਭਾਸ਼ਾ,ਸਾਹਿਤ ਅਤੇ ਸੱਭਿਆਚਾਰ 21ਵੀਂ ਸਦੀ ਪ੍ਰਸੰਗ ਵਿਚ ਚਣੌਤੀਆਂ ਅਤੇ ਸੰਭਾਵਨਾਵਾਂ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 84 – via ਸੰਪਾ.  |first1= missing |last1= in Authors list (help)
  6. ਲੋਕਧਾਰਾ ਪਰੰਪਰਾ ਤੇ ਆਧੁਨਿਕਤਾ. ਨਾਨਕ ਸਿੰਘ ਪੁਸਤਕ ਮਾਲਾ. p. 45.  |first1= missing |last1= in Authors list (help)