ਸਮੱਗਰੀ 'ਤੇ ਜਾਓ

ਲੱਕ ਟੁਣੂ ਟੁਣੂ (ਲੋਕ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੱਕ ਟੁਣੂੰ ਟੁਣੂੰ ਪੰਜਾਬ ਦੀ ਇੱਕ ਬੱਚਿਆਂ ਲਈ ਲੋਕ ਕਹਾਣੀ ਹੈ।[1] ਇਸਦੇ ਪਾਤਰ ਤੋਤਾ ਅਤੇ ਤੋਤੀ, ਦੋ ਪਰਿੰਦੇ ਹਨ। ਇਹ ਕਹਾਣੀ ਕਾਵਿਕਤਾ ਭਰਪੂਰ ਹੈ।

ਤੋਤੀ ਤੋਤੇ ਨੂੰ ਚੋਗਾ ਚੁਗਣ ਜਾਣ ਤੋਂ ਰੋਕਦੀ ਹੈ:

ਵੇ ਤੋਤਿਆ ਮਨ ਮੋਤਿਆ,
ਤੂੰ ਚੋਗਾ ਚੁਗਣ ਨ ਜਾ,
ਚੋਗਾਂਵਾਲੇ ਡਾਢੜੇ
ਤੇ ਲੈਂਦੇ ਫਾਹੀਆਂ ਪਾ।

ਤੋਤਾ ਉਡ ਚੱਲਿਆ ਹੈ ਅਤੇ ਤੋਤੀ ਦੀ ਗੱਲ ਨਹੀਂ ਮੰਨਦਾ। ਤੋਤੀ ਉਸਦੇ ਮਗਰ ਉੱਡਦੀ ਹੈ। ਤੋਤਾ ਉਸਨੂੰ ਘਰ ਮੁੜ ਜਾਣ ਲੀ ਕਹਿੰਦਾ ਹੈ।

ਮੈਂ ਜਿਉਂਦਾ ਮੈਂ ਜਾਗਦਾ
ਤੂੰ ਘਰ ਚੱਲ, ਮੈਂ ਆਂਵਦਾ।

ਤੋਤਾ ਤੋਤੀ ਦੀ ਗੱਲ ਨਹੀਂ ਮੰਨਦਾ ਅਤੇ ਬਾਗ਼ ਵਿੱਚ ਚਲਾ ਜਾਂਦਾ ਹੈ। ਸ਼ਿਕਾਰੀਆਂ ਨੇ ਫਾਹੀ ਲਾਈ ਹੋਈ ਹੈ ਅਤੇ ਉਹ ਫੜ ਲਿਆ ਜਾਂਦਾ ਹੈ। ਉਹ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਆਪਣੀ ਰਿਹਾਈ ਮੰਗਦਾ ਹੈ।

ਟਾਹਲੀ ਮੇਰੇ ਬੱਚੜੇ, ਲੱਕ ਟੁਣੂ ਟੁਣੂ
ਮੀਂਹ ਪਿਆ ਭਿੱਜ ਜਾਣਗੇ, ਲੱਕ ਟੁਣੂ ਟੁਣੂ
ਹਵਾ ਆਈ ਉਡ ਜਾਣਗੇ, ਲੱਕ ਟੁਣੂ ਟੁਣੂ
ਮੀਂਹ ਪਿਆ ਭਿੱਜ ਜਾਣਗੇ, ਲੱਕ ਟੁਣੂ ਟੁਣੂ।

ਸ਼ਿਕਾਰੀ ਉਸਦੇ ਵਾਸਤੇ ਤੋਂ ਪ੍ਰਭਾਵਿਤ ਹੋਕੇ ਉਸਨੂੰ ਛੱਡ ਦਿੰਦੇ ਹਨ। ਅੰਤ ਸੁਖਾਂਤ ਹੋ ਜਾਂਦਾ ਹੈ।

ਹਵਾਲੇ

[ਸੋਧੋ]
  1. "आज के अतीत - भीष्म साहनी Aaj Ke Atit - Hindi book by - Bhishm Sahni". www.pustak.org. Retrieved 2019-11-04.