ਲੱਲਾ ਬਹਿਲੀਮਾ ਦੀ ਵਾਰ
'ਵਾਰ' ਮੱਧਕਾਲ ਦੇ ਸਾਹਿਤ ਦਾ ਇੱਕ ਕਾਵਿ-ਰੂਪ ਹੈ। ਵਾਰ ਵਿੱਚ ਯੁੱਧ ਵਿਚਲੇ ਯੌਧਿਆਂ ਦਾ ਗਾਇਨ ਕੀਤਾ ਜਾਂਦਾ ਹੈ। ਪੰਜਾਬ ਆਦਿ-ਕਾਲ ਤੋਂ ਹੀ ਆਪਣੀ ਭੂਗੋਲਿਕ ਸਥਿਤੀ ਕਾਰਨ ਵਿਦੇਸ਼ੀ ਹਮਲਾਵਰਾਂ ਦਾ ਪ੍ਰਵੇਸ਼ ਦਰਵਾਰ ਰਿਹਾ ਹੈ। ਇਸ ਲਈ ਬਹਾਦਰਾਂ ਨੂੰ ਯੁੱਧ-ਖੇਤਰ ਲਈ ਜੂਝਣ ਦੀ ਪ੍ਰੇਰਨਾ ਦੇਣ ਲਈ ਅਤੇ ਵਧ ਚੜਕੇ ਬੀਰਤਾ ਦਿਖਾਉਣ ਵਾਲਿਆਂ ਦਾ ਜੱਸ ਗਾਉਣ ਲਈ ਵਾਰਾਂ ਰਚੀਆਂ ਜਾਂਦੀਆਂ ਰਹੀਆਂ। ਇਨ੍ਹਾਂ ਨੂੰ ਢਾੱਡੀ ਜਾਂ ਭੱਟਾ ਦੁਆਰਾ ਗਾ ਕੇ ਆਮ ਲੋਕਾਂ ਨੂੰ ਸੁਣਾਇਆ ਜਾਂਦਾ ਸੀ। ਵਾਰ ਦਾ ਪ੍ਰਮੁੱਖ ਰਸ ਬੀਰ-ਰਸ ਹੈ। ਵਾਰ ਦੀ ਬੋਲੀ ਠੇਠ ਜੋਰਦਾਰ ਅਤੇ ਸਰਲ ਹੁੰਦੀ ਹੈ। ਆਦਿ ਕਾਲ ਵਿੱਚ ਰੱਚੀਆ ਸਾਨੂੰ ਛੇ ਵਾਰਾਂ ਪ੍ਰਮੁੱਖ ਮਿਲਦੀਆਂ ਹਨ। ਇਨ੍ਹਾਂ ਦੇ ਲੇਖਕਾ ਦਾ ਕੁੱਝ ਪੱਤਾ ਨਹੀਂ ਮਿਲਦੀ। ਇਨ੍ਹਾਂ ਦਾ ਲਿਖਤੀ ਨਮੂਨਾ ਕੋਈ ਨਹੀਂ ਮਿਲਦਾ ਅਤੇ ਇਹ ਜਬਾਨੀ ਰੂਪ ਵਿੱਚ ਸਾਡੇ ਤੱਕ ਪੂਜੀਆ ਹਨ। ਇਹ ਆਕਾਰ ਵਿੱਚ ਜਿਆਦਾ ਲੰਗੀਆ ਨਹੀਂ ਹਨ।”
ਇਨ੍ਹਾਂ ਛੇ ਵਾਰਾਂ ਵਿਚੋਂ ਇੱਕ ਸਾਨੂੰ ਲੱਲਾ ਬਹਿਲੀਮਾ ਦੀ ਵਾਰ ਵੀ ਮਿਲਦੀ ਹੈ। ਇਹ ਦੋ ਪਹਾੜੀ ਰਾਜੇ ਸਨ। ਇਸ ਵਾਰ ਵਿੱਚ ਇਨ੍ਹਾਂ ਦੀ ਆਪਸੀ ਲੜਾਈ ਦਾ ਵਰਣਾ ਮਿਲਦੀ ਹੈ। “ਲੱਲਾ ਬਹਿਲੀਮਾ ਦੀ ਵਾਰ- ਇਸ ਧੁਨੀ ਉੱਤੇ ਮਹਲਾ 4 ਦੀ ਵਡਹੰਸ ਦੀ ਵਾਰ ਚਲਦੀ ਹੈ। ਲੱਲਾ ਬਹਿਲੀਮਾ ਕਾਂਗੜੇ ਦੇ ਰਾਜਪੁਤ ਸਰਦਾਰ ਹਨ ਜਿਹਨਾਂ ਦੀ ਲੜਾਈ ਪਾਣੀ ਦੇ ਮਾਮਲੇ ਨਾ ਦੇਣ ਤੋਂ ਹੋਈ। ਕਹਾਣੀ ਆਪਣੇ ਆਪ ਹੀ ਬੜੀ ਸਪਸ਼ਟ ਹੈ- ਕਾਲ ਲੱਲਾ ਦੇ ਦੇਸ ਦਾ ਖੌਹਿਆ ਬਹਿਲੀਮਾ। ਹਿੱਸਾ ਛੱਟਾ ਮਨਾਇਕੈ ਜਲ ਨਹਿਰੋਂ ਦੀਨਾ।”
“ਲਲਾ ਬਹਿਲੀਮਾ ਕੀ ਵਾਰ- ਲਲਾ ਅਤੇ ਬਹਿਲੀਮਾ ਪੜੌਸੀ ਪਹਾੜੀ ਰਾਜੇ ਸਨ। ਲੱਲਾ ਦਾ ਇਲਾਕਾ ਖੁਸ਼ਕ ਅਰ ਬਹਿਲੀਮਾ ਦਾ ਸਰਸਬਜ਼ ਸੀ। ਇੱਕ ਵਾਰ ਬਰਸਾਤ ਕਮ ਹੋਣ ਕਰ ਕੇ ਲੱਲਾ ਨੇ ਬਹਿਲੀਮਾ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ। ਪਰ ਫਸਲ ਤਿਆਰ ਹੋਣ ਪੁਰ ਲੱਲਾ ਬਚਨੌਂ ਫਿਰ ਗਿਆ ਜਿਸ ਪਰ ਦੋਹਾਂ ਦਾ ਯੁੱਧ ਹੋਇਆ ਅੰਤ ਫਤੇ ਬਹਿਲੀਮਾ ਦੇ ਹਿੱਸੇ ਆਈ। ਉਨ੍ਹਾਂ ਦੀ ਵਾਰ ਦੀ ਪੋੜੀ ਇਉਂ ਹੈ- ਕਾਲ ਲਲਾ ਦੇ ਦੇਸ ਦਾ ਖੌਹਿਆ ਬਹਿਲੀਮਾ, ਹਿਸਾ ਝਠਾ ਮਨਾਇਕੈ ਜਲ ਨਹਿਰੋਂ ਦੀਮਾ ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆਂ ਧੀਮਾ, ਭੇੜ ਦੁਹੂ ਦਿਸ ਮਚਿਆ ਸਟ ਪਈ ਅਜ਼ੀਮਾ, ਸਿਰ ਧੜ ਡਿਗੇ ਖੇਤ ਵਿੱਚ ਜਿਉਂ ਵਾਹਣ ਢੀਮਾ, ਮਾਰ ਲੱਲਾ ਬਹਿਲੀਮਾ ਨੇ ਰਣ ਮੇ ਧਰ ਸੀਮਾ।”
ਹਵਾਲੇ
[ਸੋਧੋ]1) ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ, ਸਰਤਾਜ ਪ੍ਰਿਟਿੰਗ ਪ੍ਰੈਸ, ਜਲੰਧਰ, ਸਫਾ 57 2) ਉਹੀ, ਸਫਾ 60 3) ਡਾ. ਜੀਤ ਸਿੰਘ ਸੀਤਲ ਅਤੇ ਡਾ. ਸੇਵਾ ਸਿੰਘ ਸਿੱਧੂ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿਪੂ, ਪਟਿਆਲਾ, ਸਫਾ 66