ਸਮੱਗਰੀ 'ਤੇ ਜਾਓ

ਵਕੀਲ ਬਾਬੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਕੀਲ ਬਾਬੂ ਸਾਲ 1982 ਦੀ ਇੱਕ ਹਿੰਦੀ ਫ਼ਿਲਮ ਹੈ, ਜਿਸ ਦਾ ਨਿਰਮਾਣ ਜਵਾਹਰ ਕਪੂਰ ਅਤੇ ਪੀ. ਕੇ. ਲੂਥਰਾ ਨੇ ਕੀਤਾ ਹੈ ਅਤੇ ਇਸਦਾ ਨਿਰਦੇਸ਼ਨ ਅਸਿਤ ਸੇਨ ਨੇ ਕੀਤਾ ਹੈ। ਫਿਲਮ ਵਿੱਚ ਰਾਜ ਕਪੂਰ ਨੇ ਆਪਣੇ ਛੋਟੇ ਭਰਾ ਸ਼ਸ਼ੀ ਕਪੂਰ ਦੇ ਨਾਲ ਕੰਮ ਕੀਤਾ ਹੈ ਅਤੇ ਇਸ ਫਿਲਮ ਦੇ ਬਾਕੀ ਅਦਾਕਾਰ ਜ਼ੀਨਤ ਅਮਾਨ, ਰਾਕੇਸ਼ ਰੋਸ਼ਨ, ਰਹਿਮਾਨ, ਅਰੁਣਾ ਇਰਾਨੀ, ਕਾਦਰ ਖਾਨ ਹਨ। ਇਹ ਰਾਜ ਕਪੂਰ ਦੀ ਪ੍ਰਮੁੱਖ ਭੂਮਿਕਾ ਵਾਲੀ ਆਖਿਰੀ ਫਿਲਮ ਸੀ ਅਤੇ ਇਹ ਪਹਿਲੀ ਵਾਰ ਅਤੇ ਇੱਕੋ ਵਾਰ ਸੀ ਜਦੋਂ ਰਾਜ ਕਪੂਰ ਆਪਣੇ ਭਰਾ ਸ਼ਸ਼ੀ ਕਪੂਰ ਨਾਲ ਪਰਦੇ 'ਤੇ ਨਜ਼ਰ ਆਏ ਸਨ, ਇਸ ਵਿੱਚ ਆਗ ਅਤੇ ਆਵਾਰਾ ਨੂੰ ਨਹੀਂ ਗਿਣਿਆਂ ਜਾ ਸਕਦਾ ਕਿਓਂਕੀ ਉਹਨਾਂ ਫਿਲਮਾਂ ਵਿੱਚ ਸ਼ਸ਼ੀ ਕਪੂਰ ਇੱਕ ਬਾਲ ਅਦਾਕਾਰ ਵਜੋਂ ਨਜ਼ਰ ਆਏ ਸਨ।

ਪਲਾਟ

[ਸੋਧੋ]

ਪ੍ਰਸਿੱਧ ਮੂਰਤੀਕਾਰ ਸ਼ੇਖਰ ਕੁਮਾਰ ਉੱਤੇ ਪ੍ਰੇਮ ਓਬਰਾਏ (ਇੱਕ ਆਦਮੀ ਜੋ ਆਪਣੀ ਪਤਨੀ ਕਲਪਨਾ ਪ੍ਰਤੀ ਲਾਲਚੀ ਸੀ) ਦੇ ਕਤਲ ਦਾ ਗਲਤ ਦੋਸ਼ ਲਗਾਇਆ ਜਾਂਦਾ ਹੈ। ਜੱਜ ਰਾਜਵੰਸ਼,ਸੱਤਿਆਪ੍ਰਕਾਸ਼ ਮਾਥੁਰ,ਜਿਹੜਾ ਕਿ ਇੱਕ ਆਮ ਵਕੀਲ ਹੈ,ਨੂੰ ਸ਼ੇਖਰ ਦੇ ਬਚਾਅ ਪੱਖ ਦੇ ਵਕੀਲ ਵਜੋਂ ਨਿਯੁਕਤ ਕਰਦਾ ਹੈ। ਮਾਥੁਰ ਮਾਮਲੇ ਦੀ ਜਾਂਚ ਕਰਦਾ ਹੈ ਅਤੇ ਪਤਾ ਚਲਦਾ ਹੈ ਕਿ ਸਟੀਵਰਡ ਸੁਰੇਸ਼ ਤਲਵਾਰ ਨੇ ਅਸਲ ਵਿੱਚ ਪ੍ਰੇਮ ਦਾ ਕਤਲ ਕੀਤਾ ਸੀ ਜਦੋਂ ਇਹ ਪਤਾ ਲੱਗਿਆ ਕਿ ਪ੍ਰੇਮ ਪਹਿਲਾਂ ਸੁਰੇਸ਼ ਦੀ ਮੰਗੇਤਰ ਸ਼ਾਂਤੀ ਨਾਲ ਸਬੰਧਾਂ ਵਿੱਚ ਸੀ। ਬਾਅਦ ਵਿੱਚ ਉਸ ਨੇ ਸ਼ਾਂਤੀ ਦਾ ਕਤਲ ਵੀ ਕਰ ਦਿੱਤਾ ਕਿਉਂਕਿ ਉਹ ਉਸ ਦਾ ਅਪਰਾਧ ਦੇਖ ਚੁੱਕੀ ਸੀ। ਅਖੀਰ ਵਿੱਚ ਸ਼ੇਖਰ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।

ਕਾਸਟ

[ਸੋਧੋ]

ਸੰਗੀਤ

[ਸੋਧੋ]

ਇਸ ਫਿਲਮ ਦਾ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਨੇ ਤਿਆਰ ਕੀਤਾ ਸੀ ਅਤੇ ਇਸ ਦੇ ਗੀਤ ਆਨੰਦ ਬਖਸ਼ੀ ਨੇ ਲਿਖੇ ਸੀ।

ਗੀਤ. ਗਾਇਕ
"ਹਮ ਕਹਾਂ ਖੋ ਗਏ" ਲਤਾ ਮੰਗੇਸ਼ਕਰ
"ਦਿਲ ਮੇਂ ਸ਼ੋਲੇ" ਲਤਾ ਮੰਗੇਸ਼ਕਰ
"ਆ ਗਈ ਜਵਾਨੀ" ਆਸ਼ਾ ਭੋਸਲੇ
"ਏ ਮੁਸਾਫਿਰੋਨ" ਆਸ਼ਾ ਭੋਸਲੇ

ਹਵਾਲੇ

[ਸੋਧੋ]