ਵਕ੍ਰੋਕਤੀ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਕ੍ਰੋਕਤੀ ਦੋ ਸ਼ਬਦਾਂ ਵਕਰ ਅਤੇ ਉਕਤੀ ਦੀ ਸੰਧੀ ਨਾਲ ਬਣਿਆ ਸ਼ਬਦ ਹੈ। ਇਸ ਦਾ ਸ਼ਾਬਦਿਕ ਮਤਲਬ ਹੈ - ਅਜਿਹੀ ਉਕਤੀ ਜੋ ਆਮ ਨਾਲੋਂ ਵੱਖ ਹੋਵੇ। ਆਚਾਰੀਆ ਭਾਮਹ ਨੇ ਵਕ੍ਰੋਕਤੀ ਨੂੰ ਇੱਕ ਅਲੰਕਾਰ ਮੰਨਿਆ ਸੀ। ਉਨ੍ਹਾਂ ਦੇ ਪਰਵਰਤੀ ਆਚਾਰੀਆ ਕੁੰਤਕ ਨੇ ਵਕ੍ਰੋਕਤੀ ਨੂੰ ਇੱਕ ਸੰਪੂਰਣ ਸਿਧਾਂਤ ਦੇ ਰੂਪ ਵਿੱਚ ਵਿਕਸਿਤ ਕਰ ਕੇ ਕਵਿਤਾ ਦੇ ਕੁਲ ਅੰਗਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ। ਇਸ ਲਈ ਕੁੰਤਕ ਨੂੰ ਵਕ੍ਰੋਕਤੀ ਸੰਪ੍ਰਦਾਏ ਦਾ ਮੋਢੀ ਆਚਾਰੀਆ ਮੰਨਿਆ ਜਾਂਦਾ ਹੈ। ਕੁੰਤਕ ਨੇ ਆਪਣੇ ਗ੍ਰੰਥ "ਵਕ੍ਰੋਕਤਿ ਜੀਵਿਤਮ" ਵਿੱਚ ਵਕ੍ਰੋਕਤੀ ਨੂੰ ਕਾਵਿ ਦੀ ਆਤਮਾ ਮੰਨਦਾ ਹੈ।[1]

ਵਕ੍ਰੋਕਤੀ ਦੇ ਭੇਦ[ਸੋਧੋ]

ਕੁੰਤਕ ਨੇ ਆਪਣੀ ਪੁਸਤਕ ਵਕਰੋਕਤੀਜੀਵਿਤ ਵਿੱਚ ਵਕ੍ਰੋਕਤੀ ਦੇ ਛੇ ਭੇਦ ਦੱਸੇ ਹਨ:-

ਵਰਣ ਵਕ੍ਰਤਾ[ਸੋਧੋ]

ਵਰਣ-ਵਿਨਿਆਸ ਵਕ੍ਰਤਾ ਉਸ ਵਕ੍ਰਤਾ ਨੂੰ ਕਿਹਾ ਜਾਂਦਾ ਹੈ ਜੋ ਵਰਣ ਦੇ ਪੱਧਰ ਉੱਤੇ ਹੋਵੇ। ਕੁੰਤਕ ਨੇ ਤਿੰਨ ਤਰ੍ਹਾਂ ਦੀ ਵਰਣ ਵਕ੍ਰਤਾ ਦੱਸੀ ਹੈ:-

 1. ਇੱਕ ਅੱਖਰ ਦਾ ਦੁਹਰਾਉ
 2. ਦੋ ਵਰਣਾਂ ਦਾ ਦੁਹਰਾਉ
 3. ਅਨੇਕ ਵਰਣਾਂ ਦਾ ਦੁਹਰਾਉ

ਇਸ ਤੋਂ ਬਿਨਾਂ ਕੁੰਤਕ ਨੇ ਇੱਕ ਹੋਰ ਢੰਗ ਨਾਲ ਵਰਣ-ਵਕ੍ਰਤਾ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ:-

 1. ਵਿਅੰਜਨਾਂ ਨਾਲ ਅਨੁਨਾਸਿਕਾਂ ਜਾਂ ਟਿੱਪੀ-ਬਿੰਦੀ ਦਾ ਸੰਜੋਗ ਅਤੇ ਦੁਹਰਾਉ
 2. ਤੱਤਾ, ਲੱਲਾ, ਨੰਨਾ ਆਦਿ ਦੁੱਤ-ਵਿਅੰਜਨਾਂ ਦਾ ਦੁਹਰਾਉ
 3. ਰਾਰੇ ਆਦਿ ਨਾਲ ਬਾਕੀ ਵਿਅੰਜਨਵਰਣ ਸੰਯੁਕਤ ਕਰ ਕੇ ਵਾਰ ਵਾਰ ਦੁਹਰਾਉ[2]

ਸ਼ਬਦ-ਵਕ੍ਰਤਾ[ਸੋਧੋ]

ਸ਼ਬਦ-ਵਕ੍ਰਤਾ ਵਕ੍ਰੋਕਤੀ ਦਾ ਦੂਜਾ ਭੇਦ ਹੈ। ਕੁੰਤਕ ਨੇ ਇਸਨੂੰ 'ਪਦ-ਪੂਰਵਾਰਧ ਵਕ੍ਰਤਾ' ਕਿਹਾ ਹੈ। ਕੁੰਤਕ ਨੇ ਸ਼ਬਦ-ਵਕ੍ਰਤਾ ਦੇ ਅੱਠ ਉਪਭੇਦ ਦੱਸੇ ਹਨ:-

 1. ਰੂੜ੍ਹੀ ਵਕ੍ਰਤਾ
 2. ਪਰਿਆਈ ਵਕ੍ਰਤਾ
 3. ਉਪਚਾਰ ਵਕ੍ਰਤਾ
 4. ਵਿਸ਼ੇਸ਼ਣ ਵਕ੍ਰਤਾ
 5. ਸੰਵ੍ਰਿਤੀ ਵਕ੍ਰਤਾ
 6. ਵ੍ਰਿਤੀ ਵਕ੍ਰਤਾ
 7. ਲਿੰਗ ਵਕ੍ਰਤਾ
 8. ਕ੍ਰਿਆ ਵਕ੍ਰਤਾ

ਪਿਛੇਤਰ-ਵਕ੍ਰਤਾ[ਸੋਧੋ]

ਪਿਛੇਤਰ-ਵਕ੍ਰਤਾ ਵਕ੍ਰੋਕਤੀ ਦਾ ਤੀਜਾ ਭੇਦ ਹੈ। ਕੁੰਤਕ ਨੇ ਇਸਨੂੰ 'ਪਦ-ਪਰਾਰਧ ਵਕ੍ਰਤਾ' ਕਿਹਾ ਹੈ। ਸੰਸਕ੍ਰਿਤ ਭਾਸ਼ਾ ਦੀ ਬਣਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੰਤਕ ਨੇ ਪਿਛੇਤਰ-ਵਕ੍ਰਤਾ ਦੇ ਹੇਠਲੇ ਛੇ ਭੇਦ ਦੱਸੇ ਹਨ।:-

 1. ਕਾਲ ਵਕ੍ਰਤਾ
 2. ਕਾਰਕ ਵਕ੍ਰਤਾ
 3. ਵਚਨ ਵਕ੍ਰਤਾ
 4. ਪੁਰੁਸ਼ ਵਕ੍ਰਤਾ
 5. ਉਪਗ੍ਰਹ ਵਕ੍ਰਤਾ
 6. ਪਿਛੇਤਰ ਵਕ੍ਰਤਾ

ਵਾਕ-ਵਕ੍ਰਤਾ[ਸੋਧੋ]

ਵਾਕ-ਵਕ੍ਰਤਾ ਵਕ੍ਰੋਕਤੀ ਦਾ ਚੌਥਾ ਭੇਦ ਹੈ। ਕੁੰਤਕ ਨੇ ਵਾਕ-ਵਕ੍ਰਤਾ ਨੂੰ ਅਰਥ-ਵਕ੍ਰਤਾ ਦੇ ਤੌਰ ਉੱਤੇ ਲਿਆ ਹੈ। ਕੁੰਤਕ ਨੇ ਵਾਕ-ਵਕ੍ਰਤਾ ਦੇ ਦੋ ਭੇਦ ਦੱਸੇ ਹਨ:-

 1. ਸਹਜ ਵਕ੍ਰਤਾ - ਸਹਜ ਵਸਤੂ ਭਾਵ ਯਥਾਰਥ ਵਸਤੂ
 2. ਆਹਾਰਯ ਵਕ੍ਰਤਾ - ਆਹਾਰਯ ਵਸਤੂ ਭਾਵ ਕਲਪਿਤ ਵਸਤੂ

ਪ੍ਰਕਰਣ-ਵਕ੍ਰਤਾ[ਸੋਧੋ]

ਪ੍ਰਕਰਣ-ਵਕ੍ਰਤਾ ਵਕ੍ਰੋਕਤੀ ਦਾ ਪੰਜਵਾਂ ਭੇਦ ਹੈ। ਕੁੰਤਕ ਨੇ ਪ੍ਰਕਰਣ ਨੂੰ ਪ੍ਰਬੰਧ ਕਥਾ ਦੇ ਇੱਕ ਪ੍ਰਸੰਗ ਵਜੋਂ ਪ੍ਰਭਾਸ਼ਿਤ ਕੀਤਾ ਹੈ। ਪ੍ਰਕਰਣ ਜਾਂ ਪ੍ਰਸੰਗ ਸਮੂਚੇ ਪ੍ਰਬੰਧ ਦਾ ਇੱਕ ਹਿੱਸਾ ਹੁੰਦਾ ਹੈ ਅਤੇ ਪ੍ਰਕਰਣ ਵਿੱਚ ਵਾਪਰਨ ਵਾਲੇ ਚਮਤਕਾਰ ਨੂੰ ਪ੍ਰਕਰਣ-ਵਕ੍ਰਤਾ ਕਿਹਾ ਗਿਆ ਹੈ।

ਪ੍ਰਬੰਧ-ਵਕ੍ਰਤਾ[ਸੋਧੋ]

ਪ੍ਰਬੰਧ-ਵਕ੍ਰਤਾ ਵਕ੍ਰੋਕਤੀ ਸਿਧਾਂਤ ਦਾ ਛੇਵਾਂ ਅਤੇ ਆਖ਼ਰੀ ਭੇਦ ਹੈ। ਇਹ ਕਾਵਿ ਦੀ ਸਭ ਤੋਂ ਵੱਧ ਵਿਆਪਕ ਵਕ੍ਰੋਕਤੀ ਹੈ।

ਹਵਾਲੇ[ਸੋਧੋ]

 1. ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ (2012). ਭਾਰਤੀ ਕਾਵਿ-ਸ਼ਾਸਤ੍ਰ. ਮਦਾਨ ਪਬਲੀਕੇਸ਼ਨ, ਪਟਿਆਲਾ. p. 156. 
 2. ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ (2012). ਭਾਰਤੀ ਕਾਵਿ-ਸ਼ਾਸਤ੍ਰ. ਮਦਾਨ ਪਬਲੀਕੇਸ਼ਨ, ਪਟਿਆਲਾ. pp. 158–159.