ਵਰਤੋਂਕਾਰ:ਜਸਵੰਤ ਪਰਮਾਰ
ਅਮਰਜੀਤ ਕੰੰਵਰ (AMARJIT KANWAR)
ਅਮਰਜੀਤ ਕੰਵਰ ਨਵੀਂ ਚੇਤਨਾ ਵਾਲਾ ਸਮਰੱਥ ਕਵੀ ਹੈ। ਭਾਂਂਵੇ ਉਸਦੀ ਹਾਲੇ ਇੱਕ ਕਾਵਿ ਪੁਸਤਕ " ਚੁੁੱਪ ਦਾ ਫਾਸਲਾ " ਹੀ ਪਰਕਾਸ਼ਿਤ ਹੋਈ ਹੈ ਪਰ ਇਸ ਪੁਸਤਕ ਨਾਲ ਹੀ ਚਰਚਾ ਵਿੱਚ ਆ ਚੁੱਕਿਆ ਹੈ। ਉੁੁਸਦੀ ਕਵਿਤਾ ਮਾਨਵੀ ਸੰਵੇੇੇਦਨਾ ਦੇ ਨਵੇਂ ਆਯਾਮ ਸਥਾਪਤ ਕਰਦੀ ਹੈ। ਪੰਜਾਬੀ ਵਿੱਚ ਜੁਝਾਰੂ ਕਾਵਿ ਤੋ ਵੱਖਰੀ ਸੁੁਰ ਰੱਖਣ ਵਾਲਾ ਉੁੁਹ ਪ੍ਰਤਿਭਾਸ਼ਾਲੀ ਨਾਂ ਹੈ। ਉੁੁੁਸਦੀ ਕਵਿਤਾ ਕੁਦਰਤ ਦੇ ਸਰਬਕਾਲੀ ਹੁੁੁਸਨ ਦੇ ਦ੍ਰਿਸ਼ਾਂ ਨਾਲ ਪਾਠਕ ਨੂੰ ਜੋੜਦੀ ਹੈ
ਜੀਵਨ;ਸਕੂਲ ਅਧਿਆਪਕ ਦੇ ਘਰ ਪੈਦਾ ਹੋਏ ਅਮਰਜੀਤ ਕੰਵਰ ਨੇ ਅਸਫਲਤਾਵਾਂ, ਸੰਘਰਸ਼, ਆਰਥਿਕ ਵਿਸੰਗਤੀਆਂ ਦਾ ਲੰਮਾ ਮਾਰਗ ਤਹਿ ਕੀਤਾ। ਜੀਵਨ ਦੇ ਲੰਮੇ ਅਰਸੇ ਆਰਥਿਕ ਘਾਟਾਂ ਕਾਰਨ ਜੀਵਨ ਕਸ਼ਟਕਾਰੀ ਤੇ ਦੁਖਦਾਈ ਬਣਿਆ ਰਿਹਾ ਤੇ ਇਹੋ ਜੀਵਨ ਸੰਘਰਸ਼ ਨੇ ਉਸਦੇ ਕਾਵਿ ਚਿੰਤਨ ਵਿੱਚ ਦਰਦਮਈ ਤੇ ਕੁੜਤੱਣ ਭਰੇ ਬਿਰਤਾਂਤ ਤੇ ਕਾਵਿ ਸੰਵਾਦ ਨੂੰ ਜਨਮ ਦਿੱਤਾ। ਉਸਦੇ ਕਾਵਿ ਵਿੱਚ ਆਤਮ ਮਨੋਬਚਨੀ,ਅਤਿ ਸੰਵੇਦਨਸ਼ੀਲਤਾ ਤੇ ਦਰਦਮਈ ਕਾਵਿ ਬਿੰਬਾਂ, ਤਸ਼ਬੀਹਾਂ ਤੇ ਵਿਸ਼ਾਦ ਦੀ ਝਲਕ ਨਜ਼ਰ ਆਉਂਦੀ ਹੈ। ਕਾਲਜ ਦੀ ਪੜ੍ਹਾਈ ਨੂੰ ਪੂਰਾ ਨਾਂ ਕਰ ਸਕਣ ਤੇ ਜੀਵਨ ਵਿੱਚ ਸੁਖ ਸਹੂਲਤਾਂ ਤੋਂ ਵਾਂਝੇ ਰਹਿ ਜਾਣ ਦੀ ਟੀਸ ਉਸਦੇ ਕਾਵਿ ਵਿੱਚ ਨਿਰਾਸ਼ਾ, ਸਵੈ ਨਾਲ ਸੰਵਾਦ ਤੋਂ ਮਨੁੱਖੀ ਮਨ ਦੀਆਂ ਅਥਾਹ ਗਹਿਰਾਈਆਂ ਪਛਾਨਣ ਤੱਕ ਜਾ ਪੁਜਦੀ ਹੈ।