ਸਮੱਗਰੀ 'ਤੇ ਜਾਓ

ਵਰਤੋਂਕਾਰ:Gurdip singh khalsa

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਲ ਹੈ 1997 ਦੇ ਜਨਵਰੀ ਮਹੀਨੇ ਦੀ,ਤਾਰੀਖ ਸੀਗੀ 2 ਜਨਵਰੀ ਇਸ ਦਿਨ ਬੂਆ,ਫੁਫੜ, ਮਾਮੇ ਮਾਮੀਆ ਤਾਏ ਤੇ ਹੋਰ ਰਿਸ਼ਤੇਦਾਰਾ ਨਾਲ ਸਲਾਹ ਮਸ਼ਵਰਾ ਕਰ ਇਕ ਵਡੀ ਕਾਰਵਾਈ ਨੂੰ ਅੰਜਾਮ ਦੇਣ ਲਈ ਮੇਰੇ ਮਾਤਾ ਪਿਤਾ ਜੀ ਨੇ 16 ਫਰਵਰੀ, 1997 ਦੀ ਤਾਰੀਖ ਤੈਅ ਕਰ ਸਹੁਰਾ ਪਰਿਵਾਰ ਨੂੰ ਵਿਚੋਲੇ ਜੋ ਤਾਜੋਵਾਲ ਵਾਲੇ ਫੁਫੜ ਜੀ ਤੇ ਉਹਨਾ ਦੇ ਦੋਸਤ ਨੂੰ ਸੁਨੇਹਾ ਲਾ ਦਿਤਾ।ਤਾਜੋਵਾਲ ਵਾਲੇ ਫੁਫੜ ਜੀ ਨੇ ਆਪਣੇ ਦੋਸਤ ਨੂੰ ਦਸ ਦਿਤੀ ਤਾਰੀਖ। ਫਗਣ ਮਹੀਨੇ ਨੇ ਦਿਲ ਮੋਹ ਲੈਣਾ ਤਾ,ਮੇਰੇ ਚਾਅ ਦਾ ਦਿਨ ਧਰ ਦਿਤਾ ਵਿਆਹ ਦਿਨ,16 ਫਰਵਰੀ ਨੂੰ ਵਾਜੇ ਵਜਣੇ ਤੇ

ਸਿੱਖ ਧਰਮ ਨੂੰ ਮੰਨਣ ਵਾਲੇ ਪਰਿਵਾਰ ਬਹੁਤੀਆਂ ਵਿਚਾਰਾਂ ਨਾ ਕਰਦੇ ਹੋਏ ਛੁੱਟੀ ਜਾਂ ਐਤਵਾਰ ਵੇਖ ਕੇ ਵੀ ਵਿਆਹ ਦਾ ਦਿਨ ਨਿਸ਼ਚਿਤ ਕਰ ਲੈਂਦੇ ਹਨ ਇਹੋ ਪਿਤਾ ਜੀ ਨੇ ਕੀਤਾ

ਕਬੀਲਦਾਰੀ,ਰਿਸ਼ਤੇਦਾਰੀ ਵੱਡੀ ਤੀ,ਪੰਜ ਭੂਆ ਨੇ ਪੰਜ ਭੂਆ ਵਿਚੋ ਤਿੰਨ ਦੇ ਸਾਰੇ ਬੱਚੇ ਵਿਆਹੇ ਗਏ ਨੇ ਤਾਏ, ਚਾਚੇ,ਮਾਸੀ, ਨਾਨਕਾ ਪਰਿਵਾਰ ਵਿੱਚ ਤਕਰੀਬਨ 20 ਸਾਲ ਵਿੱਚ ਮੇਰੇ ਵਾਲੀ ਪੀੜੀ ਦਾ ਪਹਿਲਾ ਵਿਆਹ ਤਾ,ਸੋ ਵਿਚੋਲੇ ਦੇ ਹਥ ਸੁਨੇਹਾ ਇਹ ਵੀ ਲਾ ਤਾ ਕਿ ਜੰਨ 250 ਦੇ ਆਸਪਾਸ ਹੋਊ।

ਮੈ ਆਪਣੇ ਵਿਆਹ ਵਿੱਚ ਕੋਈ ਇੰਤਜਾਮ ਨਹੀ ਕੀਤਾ,ਸਾਰੇ ਇੰਤਜਾਮ ਪਿਤਾ ਜੀ ਨੇ ਕੀਤੇ ਤੇ। ਕੀ ਕਾਰਡ,ਵਾਜੇ ਵਾਲੇ,ਗਡੀ ਸਜਾਉਣ ਵਾਲੇ,ਗਡੀਆ ਤੇ ਲਾਉਣ ਵਾਲੇ ਪੋਸਟਰ ਹਲਵਾਈ, ਪਾਠੀ ਸਿੰਘ, ਰਾਸ਼ਨ ਸਮਾਨ,ਦਾਰੂ,ਮੀਟ, ਮੂਵੀ ਵਾਲਾ ,ਟੈਟ ਵਾਲੇ,ਗੱਡੀਆ ਆਦਿ ਸਭ ਇੰਤਜਾਮ ਪਿਤਾ ਜੀ ਨੇ ਕੀਤੇ,ਮੈ ਤਾ ਕਿਸੇ ਨਾਲ ਇਕ ਰੁਪਏ ਦਾ ਲੈਣ ਦੇਣ ਤਕ ਨਹੀ ਕੀਤਾ ਕੋਈ ਇੰਤਜਾਮ ਨਾ ਕਰਨ ਦਾ ਇਕ ਕਾਰਨ ਮੇਰਾ ਡੇਰਾਬਸੀ ਆਪਣੀ ਡਿਊਟੀ ਤੇ ਹੋਣਾ ਤੇ ਦੂਜਾ ਕਾਰਨ ਛੁਟੀਆ ਵਿਆਹ ਦੀ ਤਾਰੀਖ ਤੋ ਪੰਜ ਦਿਨ ਪਹਿਲਾ ਤੇ ਪੰਦਰਾ ਦਿਨ ਬਾਅਦ ਦੀਆ ਕਰਨ ਦਾ ਫੈਸਲਾ। ਇਕ ਹਫਤਾਵਾਰੀ ਛੁੱਟੀ ਤੇ ਘਰ ਜਾ ਵਿਆਹ ਦੇ ਕਾਰਡ ਲੈਕੇ ਆਦੇ।ਪਿਤਾ ਜੀ ਨੇ ਦਸਿਆ ਵੀ ਕਾਰਡ ਦਾ ਕਾਗਜ ਭੂਆ ਜੀ ਦੇ ਮੁੰਡੇ ਤੋ ਦਿੱਲੀਓ ਮੰਗਵਾਇਆ । 300 ਕਾਰਡ ਪੰਜਾਬੀ ਵਿਚ ਤੇ 100 ਕਾਰਡ ਗਰੇਜੀ ਵਿੱਚ ਛਪਵਾਏ ਨੇ। 1997 ਵਿੱਚ ਪਿਤਾ ਜੀ ਨੇ ਮਠਿਆਈ ਵਾਲੇ ਡੱਬਿਆ,ਦੇਣ ਵਾਲੇ ਕੱਪੜਿਆ ਦੇ ਲਿਫਾਫਿਆ ਤੇ ਟਿਸ਼ੂ ਪੇਪਰਾ ਉਤੇ ਪੰਜਾਬੀ ਵਿੱਚ ਗੁਰਦੀਪ ਵਿਆਹ ਮਨਜੀਤ ਲਿਖਵਾਇਆ ਤਾ ਮੈ 30 ਕੁ ਕਾਰਡ ਆਪਣੇ ਨਾਲ ਫੈਕਟਰੀ ਵਿੱਚ ਕੰਮ ਕਰਨ ਵਾਲੇ ਮੇਰੇ ਸਾਥੀਆ,ਅਫਸਰਾ ਨੂੰ ਦੇਣ ਲਈ ਲੈ ਆਦੇ। ਇਹ ਵੀ ਮੇਰਾ ਇਕ ਪਰਿਵਾਰ ਤਾ।ਮੈ ਜਿਸ ਫੈਕਟਰੀ ਵਿੱਚ ਕੰਮ ਕਰਦਾ ਤਾ ਉਹਦਾ ਨਾਮ ਵਿਨਸਮ ਯਾਰਨ ਲਿਮਟਿਡ ਤਾ, ਇਹ ਧਾਗਾ ਮਿੱਲ ਆ,ਜੋ ਡੇਰਾਬਸੀ ਤੋ ਬਰਵਾਲਾ (ਹਰਿਆਣਾ) ਰੋਡ ਤੇ ਪਿੰਡ ਕੂੜਾਵਾਲਾ ਵਿੱਚ ਹੈ।ਇਥੇ ਮੈ 1993 ਜਦੋ ਬਣਦੀ ਤੀ ਉਦੋ ਤੋ ਕੰਮ ਕਰਦਾ ਤਾ।

ਫੈਕਟਰੀ ਵਿੱਚ ਪ੍ਰੇਜੀਡੇਂਟ, GM, Mech Eng.ਨੂੰ ਗਰੇਜੀ ਵਾਲੇ ਕਿਉਕੇ ਇਹ ਸਭ ਬਾਹਰੀ ਰਾਜ ਦੇ ਸੀ,ਪੰਜਾਬੀ ਨਹੀ ਪੜ ਸਕਦੇ ਸੀ।ਸੁਰਜੀਤ ਸਿੰਘ ਸੈਣੀ ਜੀ ਨੂੰ ਗੈਲ ਲੇ ਪ੍ਰੋਡੈਕਸ਼ਨ ਮੈਨੇਜਰ ਸ਼ਰਮਾ ਜੀ ਮੈਂਟੀਨੈਂਸ ਮੈਨੇਜਰ ਚਾਵਲਾ ਜੀ ਤੇ ਅਮਰੀਕ ਸਿੰਘ ਸੈਣੀ ਜੀ ਨੂੰ ਤੇ ਐਚ ਆਰ ਮੈਨੇਜਰ ਸੁਧੀਰ ਚੌਹਾਨ ਜੀ ਨੂੰ ਵੀ ਕਾਰਡ ਦਿਤੇ। ਹਰ ਵਿਭਾਗ ਬਲੋਰੂਮ,ਸਪੀਡ ਫਰੇਮ, ਰਿੰਗ ਫਰੇਮ, ਬਿਜਲੀ, ਸਕਿਉਰਟੀ, ਡੀਜੀ, ਕੰਨਟੀਨ,ਐਚ ਆਰ,ਸਟੋਰ,ਸਿਵਲ ਵਿੱਚ ਇੱਕ ਪੰਜਾਬੀ ਤੇ ਇਕ ਗਰੇਜੀ ਵਾਲਾ ਕਾਰਡ ਦਿਤਾ, ਪਰਿਵਾਰ ਸਮੇਤ ਪਹੁੰਚਣ ਲਈ ਕਿਹਾ

ਤਾਰੀਖ ਬੰਨਣ ਤੋ ਬਾਅਦ 15 ਜਨਵਰੀ ਨੂੰ ਪਿੰਡ ਤੋ ਰਿਸ਼ਤੇਦਾਰਾ ਨਾਲ ਜਿਸ ਵਿੱਚ ਮਾਮੀ,ਦੋ ਭੂਆ,ਤਾਈ ਜੀ,ਉਹਨਾ ਦੀ ਬੇਟੀ ਨੂੰ ਨਾਲ ਲੈ ਮਾਤਾ ਪਿਤਾ ਜੀ ਦੋ ਗੱਡੀਆ ਵਿੱਚ ਅੰਬਾਲਾ ਸ਼ਹਿਰ ਕੱਪੜੇ ਦੀ ਖਰੀਦਦਾਰੀ ਲਈ ਪਹੁੰਚੇ,ਮੈ ਡੇਰਾਬਸੀ ਕੰਮ ਤੋ ਅੰਬਾਲੇ ਪਹੁੰਚਿਆ। ਮੇਰੇ ਨਾਲ ਕੰਮ ਕਰਦੇ ਮਹੇਸ਼ ਅੰਬਾਲੇ ਸ਼ਹਿਰ ਤੋ ਤੇ,ਉਹਨਾ ਦੀ ਘਰਵਾਲੀ ਨੇ ਕਪੜੇ ਖਰੀਦਣ ਵਿੱਚ ਮਦਦ ਕੀਤੀ , ਇਥੇ ਖਰੀਦਦਾਰੀ ਕਰਨ ਵੇਲੇ ਇਕ ਮਜਾਕਿਆ ਜਿਹੀ ਗਲ ਹੋਈ, ਹੋਇਆ ਇੰਝ ਵੀ ਮਾਮਾ ਲਾਭ ਸਿੰਘ (GM CTU 1)ਜੀ ਨੇ ਇਕ ਦਿਨ ਪਹਿਲਾ ਮਾਮੀ ਜੀ ਨੂੰ ਦਸਿਆ ਸੀ ਵੀ ਕਲ ਨੂੰ ਅਸੀ ਚੰਡੀਗੜ੍ਹ ਦਿਲੀ ਰੂਟ ਤੇ ਚੈਕਿੰਗ ਕਰਨੀ ਜੇ ਛੇਤੀ ਵਿਹਲੇ ਹੋ ਗਏ ਤਾ ਮੈ ਆ ਜਾਵਗਾ,

ਅਸੀ ਕੱਪੜਿਆ ਦੀ ਖਰੀਦਾਰੀ ਸ਼ੁਰੂ ਕਰਨ ਤੋ ਪਹਿਲਾ ਗੁਰੂ ਮਹਾਰਾਜ ਜੀ ਲਈ ਰੁਮਾਲਾ ਸਾਹਿਬ ਲਿਆ ਰੁਮਾਲ, ਇਸ ਤੋ ਬਾਅਦ ਦਾਦਾ ਤੇ ਦਾਦੀ ਜੀ ਦੇ ਨਾਮ ਤੇ ਕਪੜੇ ਲਏ,ਫਿਰ ਵਿਆਹ ਦੇ ਕੱਪੜਿਆ ਦੀ ਖਰੀਦਾਰੀ ਸ਼ੁਰੂ ਕਰ ਦਿਤੀ।

11 ਕੁ ਵਜੇ ਮਾਮੀ ਜੀ ਕਿਹਾ ਵੀ ਦੀਪ ਬਸ ਅੱਡੇ ਜਾਕੇ CTU ਦੇ ਅੱਡਾ ਇੰਨਚਾਰਜ ਨੂੰ ਦੁਕਾਨ ਦਾ ਨਾਂ,ਪਤਾ,ਫੋਨ ਨੰਬਰ ਦੇ ਆ,ਕਹਿ ਦੇਵੀ ਵੀ GM ਲਾਭ ਸਿੰਘ ਜੀ ਆਉਣਗੇ ਇਹ ਉਹਨਾ ਨੂੰ ਦਸ ਦਿਓ।ਮੈ ਦਸ ਆਇਆ,12 ਕੁ ਵਜੇ ਦੇ ਆਸਪਾਸ ਮਾਮਾ ਜੀ ਵੀ ਆ ਗਏ ਸਮਾ ਇਸ ਲਈ ਯਾਦ ਹੈ ਕਿਉਕਿ ਮਾਮਾ ਜੀ ਦੇ ਆਉਣ ਤੋ ਬਾਅਦ ਹੀ ਰੋਟੀਆ ਖਾਧੀਆ ਤਿਆ।

ਹਾ ਅਗੇ ਹੋਇਆ ਇਹ ਕਿ ਮਾਮਾ ਜੀ ਦੇ ਆਉਣ ਤੋ ਕੁਝ ਮਿੰਟ ਪਹਿਲਾ ਕਪੜਾ ਮਾਰਕੀਟ ਵਿਚ ਰੌਲਾ ਪੈ ਗਿਆ ਸੀ ਵੀ ਛਾਪਾ ਪੈ ਗਿਆ, ਦੁਕਾਨਦਾਰ ਨੇ ਸ਼ਟਰ ਬੰਦ ਕਰ ਲਏ ਸੀ,ਜਿਸ ਦੁਕਾਨ ਤੇ ਅਸੀ ਖਰੀਦਦਾਰੀ ਕਰ ਰਹੇ ਸੀ, ੳਹਨਾ ਵੀ ਸ਼ਟਰ ਸੁਟ ਲਿਆ ਤਾ।ਇੰਨੇ ਚਿਰ ਨੂੰ ਕਿਸੇ ਬਾਹਰੀ ਬੰਦੇ ਨੇ ਫੋਨ ਕਰ ਸਾਡੀ ਖਰੀਦਦਾਰੀ ਵਾਲੀ ਦੁਕਾਨ ਦੇ ਲਾਲੇ ਨੂੰ ਦਸਿਆ ਵੀ ਛਾਪਾ ਤੁਹਾਡੇ ਤੇ ਪਿਆ, ਉਹ ਤੁਹਾਡੀ ਦੁਕਾਨ ਅੱਗੇ ਖੜੇ ਉਪਰ ਬੋਰਡ ਵਲ ਵੇਖ ਰਹੇ ਨੇ,ਲਾਲਾ ਜੀ ਡਰ ਗਏ,ਅਸੀ ਵੀ ਡਰ ਗਏ। ਪਹਿਲੇ ਫੋਨ ਤੋ ਇਕ ਦੋ ਮਿੰਟ ਬਾਅਦ ਹੀ ਫਿਰ ਫੋਨ ਖੜਕਿਆ,ਕਿਸੇ ਬਾਹਰੀ ਨੇ ਦੱਸਿਆ ਵੀ ਉਹ ਖਰੀਦਦਾਰੀ ਕਰਨ ਆਏ ਨੇ, ਜੋ ਅੰਦਰ ਖਰੀਦਦਾਰੀ ਕਰ ਰਹੇ ਨੇ ਉਹਨਾ ਦੇ ਰਿਸ਼ਤੇਦਾਰ ਨੇ,ਲਾਲੇ ਨੂੰ ਜਕੀਨ ਨਹੀ ਹੋਇਆ, ਉਸ ਨੇ ਉਸ ਬਾਹਰੀ ਨੂੰ ਉਹਨਾ ਨਾਲ ਗਲ ਕਰਵਾਉਣ ਲਈ ਆਖ ਮੈਨੂੰ ਫੋਨ ਦਿਤਾ,ਮੈ ਗਲ ਕੀਤੀ ਤਾ ਅਗੋ ਚੈਕਿੰਗ ਇੰਸਪੈਕਟਰ ਬੋਲਿਆ ਵੀ GM ਸਾਬ ਆਏ ਨੇ ਲਾਭ ਸਿੰਘ ਜੀ ਫਿਰ ਪਤਾ ਲਗਿਆ ਵੀ ਬਹਾਰ ਮਾਮਾ ਜੀ ਆਏ ਹੋਏ ਸੀ,ਮੈ ਲਾਲੇ ਨੂੰ ਆਖਿਆ ਸ਼ਟਰ ਖੋਲ ਦਿਓ, ਲਾਲੇ ਨੇ ਬੜੀ ਮੁਸ਼ਕਿਲ ਡਰਦੇ ਨੇ ਸਾਡੇ ਸਾਰਿਆ ਦੇ ਬਾਰ ਬਾਰ ਕਹਿਣ ਤੇ ਸ਼ਟਰ ਖੁਲਵਾਇਆ। ਇਹ ਸਾਰਾ ਡਰਾਮਾ ਹੋਇਆ ਮਾਮਾ ਜੀ ਦੀ ਲਾਲ ਬੱਤੀ ਵਾਲੀ ਗਡੀ ਕਾਰਨ,ਉਹ ਵੀ ਨਵੀ ਸੂਮੋ,ਉਹਨਾ ਦਿਨਾ ਵਿੱਚ ਸੂਮੋ ਨਵੀ ਨਵੀ ਚਲੀ ਤੀ,ਸੂਮੋ ਪਹਿਲਾ ਕੇਦਰ ਸਰਕਾਰ ਦੇ ਅਦਾਰਿਆ ਨੂੰ ਮਿਲੀ ਤੀ,ਵਿਜੀਲੈਂਸ, ਕਸਟਮ ਵਿਭਾਗ, ਸੀਬੀਆਈ ਆਦਿ ਨੂੰ।ਨਾਲੇ ਮਾਮਾ ਜੀ ਨਾਲ ਤਿੰਨ ਚੈਕਿੰਗ ਸਟਾਫ ਅਫਸਰਾ ਵੀ ਤੇ।

ਕੱਪੜੇ ਖਰੀਦਦਾਰੀ ਕਰਦੇ ਸਮੇ ਗਲ ਅੜ ਗਈ ਵੀ ਬਹੂ ਨੂੰ ਕਿਹੜੇ ਕਿਹੜੇ ਰੰਗ,ਰੰਗ ਗੂੜੇ ਜਾ ਫਿੱਕੇ ਪਸੰਦ ਨੇ, ਮੈ ਆਖਿਆ ਲੈ ਲਓ ਆਪਣੀ ਮਰਜੀ ਨਾਲ, ਭੈਣ ਤੇ ਮੋਹਣੀ ਬੂਆ ਦੀ ਗਰਾਰੀ ਗਲ ਕਰ ਪਤਾ ਕਰਨ ਤੇ ਫਸ ਗਈ ਕਹਿੰਦੇ ਨਹੀ ਪਤਾ ਕਰ ਲਵੋ, ਵਿਚੋਲਣ ਭੈਣ ਕਿਉ ਤੂੰ ਪੁਛਿਆ ਸੀ ਕੀ ਨਹੀ।ਜਦੋ ਬੂਆ ਹੁਰਾ ਆਖਿਆ ਪਤਾ ਕਰ ਲੈਦੇ ਨੇ ਤਾ ਮੇਰੇ ਮਨ ਵਿਚ ਵੀ ਗਲ ਕਰਨ ਦਾ ਲੱਡੂ ਫੁਟਿਆ। ਉਸ ਵੇਲੇ ਮੋਬਾਈਲ ਤਾ ਹੁੰਦੇ ਨੀ ਤੀ, ਸਹੁਰੇ ਘਰ ਵੀ ਫੋਨ ਨਹੀ ਤਾ, ਉਹਨਾ ਦੇ ਘਰੋ 5-7 ਘਰ ਛਡ ਫੋਨ ਲੱਗਿਆ ਹੋਇਆ ਤਾ। ਲਾਲੇ ਨੂੰ ਆਖਿਆ ਵੀ ਮਿਲਾ ਦੇ ਨੰਬਰ ਤਾ ਆਦਾ ਜੀ ਇਹ ਲੋਕਲ ਹੈ, ਪੰਜਾਬ ਰੋਪੜ ਲਈ STD ਕਾਲ ਕਰਨੀ ਪੈਣੀ ਹੈ,ਇਸ ਵਿਚੋ ਨਹੀ ਲਗਣੀ।

ਵਿਚੋਲਣ ਬੂਆ ਨੇ ਨੰਬਰ ਦਿਤਾ ਤੇ ਦੱਸਿਆ ਜਿੰਨਾ ਦੇ ਫੋਨ ਉਹਨਾ ਦਾ ਨਾਮ ਤੇ ਸਹੁਰੇ ਪਰਿਵਾਰ ਤੋ ਬਲਾਉਣ ਲਈ ਕੀ ਪਿੰਡ ਵਾਲਾ ਨਾਉ ਆਖਣਾ।ਫੋਨ ਕੀਤਾ ਤੇ ਸਤਿ ਸ਼੍ਰੀ ਅਕਾਲ ਬੁਲਾ ਆਪਣੇ ਬਾਰੇ ਦਸਿਆ ਸਹੁਰੇ ਪਰਿਵਾਰ ਵਿੱਚੋ ਬਲਾਉਣ ਲਈ ਆਖਿਆ। 10 ਮਿੰਟ ਬਾਅਦ ਫੋਨ ਲਾਉਣ ਲਈ ਆਖ ਫੋਨ ਕੱਟਿਆ।

10 ਮਿੰਟ ਬਹੁਤ ਜਿਆਦਾ ਨਹੀ ਤੇ, ਪਰ ਉਸ ਦਿਨ ਬਹੁਤ ਜਿਆਦਾ ਹੀ ਲੱਗੇ। 16 ਜੁਲਾਈ 1996 ਨੂੰ ਪੱਕ ਠੱਕ ਹੋਈ ਤੀ,ਉਸ ਵੇਲੇ ਜੋ ਗੱਲਾ ਸਭ ਦੇ ਸਾਹਮਣੇ ਆਖਿਆ ਉਹ ਯਾਦ ਆਇਆ, ਠੀਕ ਹੈ ਜੀ ਕਹਿਣਾ ਮਾਤਾ ਦੀ ਨੂੰਹ ਦਾ ਉਹ ਯਾਦ ਆਇਆ,ਦੇਖ ਦਿਖਾਈ ਲਈ ਜਦੋ ਗਿਆ ਸੀ ਕਿੰਨੀ ਵਾਰ ਸ਼ੀਸ਼ਾ ਦੇਖਿਆ ਤਾ ਮੈ ਉਹ ਵੀ ਯਾਦ ਆਇਆ,ਪੱਕਾ ਕਰਕੇ ਰਿਸ਼ਤਾ,ਸ਼ਗਨਾ ਦਾ ਰੁਪਿਆ ਮੇਰੀ ਮਾਤਾ ਤੋ ਲੈ ਪੈਰੀ ਹਥ ਸਭ ਵੱਡਿਆ ਦੇ ਲਾ ਉਹ ਚਲੇ ਗਏ ਤੇ,ਉਸ ਦਿਨ ਪਹਿਲੀ ਤੇ ਅਜ ਦੂਜੀ ਵਾਰ ਗਲ ਕਰਨੀ ਤੀ। ਫੋਨ ਸ਼ਾਇਦ ਮੈ 10 ਮਿੰਟ ਤੋ ਪਹਿਲਾ ਹੀ ਲਾ ਲਿਆ ਤਾ ਅਗੇ ਫੋਨ ਚੁੱਕਣ ਵਾਲੇ ਨੂੰ ਪੁਛਿਆ ਜੀ ਆਗੇ ਟਿੰਕੂ ਹੁਰਾ ਦੇ ਘਰੋ।ਅਗੋ ਸਸ ਮਾਤਾ ਜੀ ਨੇ ਆਖਿਆ ਮੈ ਬੋਲਦੀ ਟਿੰਕੂ ਦੀ ਮੰਮੀ, ਬੀਬੀ ਪੈਰੀ ਪੈਣਾ ਆਖ ਰਾਜੀ ਖੁਸ਼ੀ ਪੁਛੀ ਤੇ ਦੱਸੀ,ਘਰੇਲੂ ਗਲਬਾਤ ਤੋ ਬਾਅਦ ਫੋਨ ਸੱਸ ਮਾਤਾ ਜੀ ਨੇ ਮੇਰੇ ਕਹਿਣ ਤੋ ਪਹਿਲਾ ਹੀ ਮੇਰੀ ਮਾਤਾ ਦੀ ਨੂੰਹ ਨੂੰ ਫੜਾ ਦਿਤਾ। ਸਤਿ ਸ਼੍ਰੀ ਅਕਾਲ ਆਖ ਹਾਲੇ ਮੈ ਤਾ ਇਕ ਮਿੰਟ ਵੀ ਗਲ ਨੀ ਕਰੀ ਹੋਣੀ ਪਤਾ ਨੀ ਕੀ ਸਲਾਹ ਬਣਾ ਭੈਣ,ਭੂਆ ਜੀ ਹੁਰੀ ਆ ਗਈਆ ਤੇ ਫੋਨ ਫੜ ਲਗ ਗਈਆ ਗਲਾ ਮਾਰਨ। ਭੈਣ ਆਖਿਆ ਚਾਚਾ ਜੀ ਕਹਿੰਦੇ ਤੁਸੀ ਗਲ ਕਰ ਆਵੋ,ਰੰਗਾ ਬਾਰੇ ਦੀਪ ਨੂੰ ਕੀ ਪਤਾ। ਉਸ ਵੇਲੇ ਅੰਬਾਲੇ ਤੋ ਫੋਨ STD ਤੋ ਕੀਤਾ ਸੀ,ਇਹ ਦੋਨੋ ਹਟਣ ਹੀ ਨਾ।ਰੰਗ ਫੀਕੇ ਪਸੰਦ ਸੀ ਬਸ ਮੈਨੂੰ ਐਨਾ ਹੀ ਪਤਾ ਲਗਿਆ, ਦਸੇ ਰੰਗ ਵਾਲੇ 10 ਵਰੀ ਦੇ ਤੇ ਹੋਰ 11 ਸੂਟ ਖਰੀਦੇ ਨੂੰਹ ਲਈ ਮਾਤਾ ਜੀ ਨੇ।

ਘਰੋ ਲਿਆਦੇ ਪਰੌਂਠੇ,ਰੋਟੀਆ ਸਬਜੀ ਨਾਲ ਸਭ ਨੇ ਖਾਧਿਆ, ਰੋਟੀ ਤੋ ਬਾਅਦ ਕੁਝ ਫਲ ਫਿਰ ਚਾਹ ਨਾਲ ਲਿਆਦੇ ਲੱਡੂ ਖਾ ਪੂਰਾ ਡੱਕ ਕੇ ਮੁੜ ਕੱਪੜੇ ਦੀ ਖਰੀਦਦਾਰੀ ਵਿੱਚ ਰੁਝ ਗਏ। ਮਾਮਾ ਜੀ ਰੋਟੀ ਖਾ ਤੇ ਕੁਝ ਪੈਸੇ ਜੋ ਨਾਨਕਛੱਕ ਲਈ ਕਪੜੇ ਖਰੀਦਣੇ ਤੇ ਉਹ ਮਾਮੀ ਜੀ ਨੂੰ ਦੇ ਚਲੇ ਗਏ।

ਕੱਪੜਿਆ ਦੀ ਖਰੀਦਾਰੀ ਕਰਦੇ ਆਥਣ ਦੇ 5 ਵਜ ਗਏ,1997 ਵਿੱਚ 80,000 ਦੇ ਕੱਪੜਿਆ ਦੀ ਖਰੀਦਦਾਰੀ ਹੋਈ ਸੀਗੀ। ਵਾਪਸੀ ਤੇ ਤਿੰਨ ਮੈਬਰ ਬਸ ਚੜ ਰੋਪੜ ਪਹੁੰਚੇ ਕਿਉਕਿ ਜੀਪ ਤਾ ਕੱਪੜਿਆ ਨਾਲ ਭਰ ਗਈ ਤੀ।ਮੈ ਡੇਰਾਬੱਸੀ ਡਿਊਟੀ ਤੇ ਪਹੁੰਚ ਗਿਆ।

ਮੇਰੇ ਵਿਆਹ ਦੀ ਚਿਠੀ 5 ਫਰਵਰੀ ਨੂੰ ਆਉਣ (ਸਾਹਾ ਬੰਨਣਾ,ਹਥ ਕਰਨਾ) ਵੇਲੇ ਵੀ ਮੈ ਡਿਊਟੀ ਤੇ ਸੀ।

11 ਫਰਵਰੀ ਦੀ ਡਿਊਟੀ ਕਰ 12 ਫ਼ਰਵਰੀ ਨੂੰ ਸਵੇਰੇ ਤੁਰਨ ਤੋ ਪਹਿਲਾ ਫਿਰ ਦੁਬਾਰਾ ਸਭ ਨੂੰ ਆਉਣ ਲਈ ਆਖ,ਬੈਗ ਲੈ ਡੇਰਾਬਸੀ ਤੋ ਚੰਡੀਗੜ੍ਹ ਪਹੁੰਚ ਸੈਕਟਰ 35 ਤੋ ਬਣਨ ਲਈ ਦਿਤੇ ਬੂਟ ਲਏ।ਕੁਝ ਹੋਰ ਸਮਾਨ ਖਰੀਦ 17 ਸੈਕਟਰ ਬਸ ਅੱਡੇ ਤੋ ਰੋਪੜ ਦੀ ਬਸ ਫੜੀ,ਸ਼ਾਇਦ ਉਦੋ ਕਿਰਾਇਆ 18 ਰੁਪਏ ਤਾ ਰਾਜਧਾਨੀ ਤੋ ਰੋਪੜ ਦਾ। ਨਵੇ ਅੱਡੇ ਰੋਪੜ ਤੋ ਪਿੰਡ ਤਿੰਨ ਕਿਲੋਮੀਟਰ ਹੀ ਹੈ ਸੋ ਪੈਦਲ ਚਲੇ ਜਾਦੇ ਸੀ ਤੇ ਚਲ ਪਿਆ, ਸਾਡੇ ਪਿੰਡ ਲਾਗੋ ਸਤਲੁਜ ਦਰਿਆ ਵਿੱਚੋ ਸਰਹੱਦ ਨਹਿਰ ਨਿਕਲਦੀ ਹੈ,ਉਨ੍ਹਾ ਦਿਨਾ ਚ ਨਹਿਰ ਬੰਦੀ ਦੇ ਚਲਦੇ ਨਹਿਰ ਪਾਣੀ ਖੁਣੋ ਖਾਲੀ ਤੀ ਮੈ ਜਿੰਦਗੀ ਵਿੱਚ ਪਹਿਲੀ ਤੇ ਆਖਰੀ ਵਾਰੀ ਨਹਿਰ ਵਿੱਚੋ ਲੰਘਿਆ, ਪੈਦਲ ਘਰ ਪਹੁੰਚਿਆ, ਘਰੇ ਪੂਰੀਆ ਰੌਣਕਾ ਲੱਗਿਆ ਸੀ। ਛੋਟੀ ਬੂਆ ਜੀ (ਹੈਡੋ ਵਾਲੇ),ਤਾਜੋਵਾਲ ਆਲੀ ਬੂਆ ਜੀ ਦੀ ਬੇਟੀ,ਤਾਲਾਪੁਰ ਆਲੀ ਮਾਸੀ ਜੀ ਦੀ ਬੇਟੀ ਮੋਗਰ,ਜੀਤੀ ਭੈਣ ਦੀ ਬੇਟੀ ਬੱਬੂ, ਤਾਇਆ ਜੀ ਦੀ ਬੇਟੀ, ਤਾਈ ਜੀ ਨੇ ਮਾਤਾ ਜੀ ਨਾਲ ਮਿਲ ਸ਼ਗਨ ਦੇ ਗੀਤ ਗਾ ਮੇਰਾ ਘਰੇ ਸਵਾਗਤ ਕੀਤਾ। ਮਾਤਾ ਜੀ ਨੇ ਤੇ ਪਿਤਾ ਜੀ ਨੇ ਘੁੱਟ ਕੇ ਕਲਾਵੇ ਵਿੱਚ ਲਿਆ ਜਿਵੇ ਕਿੰਨੇ ਸਾਲ ਬਾਅਦ ਮਿਲੇ ਹੋਇਏ।

ਅੱਜ 13 ਫਰਵਰੀ ਦੇ ਦਿਨ ਬਸੰਤ ਪੰਚਮੀ ਸੀ 1997 ਵਿੱਚ,ਹਲਵਾਈ ਦਾ ਆਉਣਾ (ਭੱਠੀ ਚੜਨੀ) ਕਹਿੰਦੇ ਨੇ,ਇਸ ਦਿਨ ਭੱਠੀ ਚੜੀ,ਇਸ ਵੇਲੇ ਸਾਰਾ ਸ਼ਰੀਕਾ (ਪਿੰਡ ਵਿਚ ਜਿੰਨੇ ਗੌਤੀ ਨੇ)ਇੱਕਠਾ ਹੁੰਦਾ ਹੈ। ਭੱਠੀ ਪਟਣ ਤੋ ਮੱਥਾ ਟੇਕ ਕੰਮ ਸ਼ੁਰੂ ਹੁੰਦਾ ਹੈ।ਉਸ ਤੋ ਬਾਅਦ ਸਾਡੇ ਇਲਾਕੇ ਦਾ ਮਸ਼ਹੂਰ ਮੇਵਾ ਹਲਵਾਈ 5-7 ਬੰਦਿਆ ਦੀ ਅਗਲੇ ਤਿੰਨ ਦਿਨ ਭੂਤਨੀ ਭੁਲਾਈ ਰੱਖਦਾ ਹੈ ਬਿਲਕੁਲ ਉਵੇ ਜਿਵੇ ਮੰਜੇ ਬਿਸਤਰੇ ਫਿਲਮ ਵਿਚ ਸਾਧੂ ਹਲਵਾਈ ਕਰਦਾ ਹੈ। ਹਲਵਾਈ ਨਾਲ ਮੈ,ਮੇਰਾ ਮਿਤਰ ਰਾਜੂ,ਪਿਤਾ ਜੀ ਦੇ ਨਾਲ ਕੰਮ ਕਰਨ ਆਲੇ ਦੋ ਬੰਦੇ,ਭਪ ਅੰਕਲ,ਛੋਟੇ ਭਰਾ ਤੇ ਤਾਇਆ ਜੀ ਦਾ ਮੁੰਡਾ ਲਗੇ ਹੋ ਤੇ,ਇਹ ਲਿਆ ਉਹ ਲਿਆ। ਖੜਨ ਨੀ ਦੇਦਾ ਤਾ ਮੇਵਾ ਹਲਵਾਈ। ਸਿਲਾਈ ਕਰਵਾਇਆ ਪੈਟ ਕੋਟ ਪਾ ਕੇ ਦੇਖਿਆ, 2 ਕੋਟ ਬਣਵਾਏ ਤੇ,ਇਕ ਛੋਟੇ ਲਈ ਤੇ ਦੂਜਾ ਮੇਰਾ।ਕੋਟ ਨਾਲ ਟਾਈ,ਬੈਚ,ਪੈਨ ਹਾਲੇ ਲੈਣੇ ਸੀ। ਮੈ ਤਾਏ ਦੇ ਮੁੰਡੇ ਨੂੰ ਨਾਲ ਲੈ ਬਜਾਰ ਰੋਪੜ ਸ਼ਹਿਰ ਸੁਨਿਆਰ ਕੋਲੋ ਪੰਜੇਬਾ, ਕੁੜਤੇ ਪਜਾਮੇ ਦਾ ਕੱਪੜਾ,ਨਾਂ ਦੇ ਪਹਿਲੇ G ਤੇ M ਅਖਰ ਵਾਲੇ ਪੈਨ, ਕੋਟ ਦੇ ਬੈਚ,ਟਾਈ ਤੇ ਹਲਵਾਈ ਦਾ ਕੁਝ ਸਮਾਨ ਲੈਣ ਚਲੇ ਗਿਆ।

ਸ਼ਹਿਰ ਵਿੱਚ ਸੱਸ ਮਾਤਾ ਜੀ ਮਿਲੇ, ਸਾਨੂੰ ਦੋਨਾ ਪਰਿਵਾਰਾ ਨੂੰ ਸ਼ਹਿਰ ਰੋਪੜ ਦਾ ਬਜਾਰ ਹੀ ਪੈਦਾ ਹੈ ,ਮਾਤਾ ਜੀ ਨੇ ਸਹੁਰਾ ਸਾਬ ਨਾਲ ਮਿਲਵਾਇਆ,ਉਹ 2 ਫਰਵਰੀ ਨੂੰ ਹੀ ਵਿਦੇਸ਼ੀਓ (ਇਟਲੀ) ਤੋ ਆਏ ਤੇ। ਮੈ ਪਹਿਲੀ ਵਾਰ ਵੇਖੇ ਤੇ ਮਿਲਿਆ ਤਾ। ਪੈਰੀ ਹਥ ਲਾਏ ਉਹਨਾ ਨੇ ਮੈਨੂੰ ਜੱਫੀ ਪਾ ਲਈ, ਬਹੁਤ ਪਿਆਰ ਨਾਲ ਮਿਲੇ। ਮੈ ਉਹਨਾ ਨੂੰ ਦੇਖ ਹੈਰਾਨ ਹੋਇਆ, 1997 ’ਚ ਧੋਨੀ ਸਟਾਈਲ ਲੰਬੇ ਲੰਬੇ ਵਾਲ ਰਖੇ ਤੇ। ਉਹ ਮੈਨੂੰ ਨਾਲ ਲੈ ਕੱਪੜੇ ਦੀ ਦੁਕਾਨ ਤੇ ਗਏ ਜਿਥੇ ੳਹਨਾ ਦਸਿਆ ਕਿ ਪੈਟ ਕੋਟ ਦਾ ਕਪੜਾ ਜੋ ਦੇਦੇ ਹੁੰਦੇ ਨੇ ਰੰਗ ਪਸੰਦ ਕਰ ਲੈ, ਰੰਗ ਪਸੰਦ ਕਰ ਅਸੀ ਉਹਨਾ ਤੋ ਵਿਦਾ ਲੈ ਆਪਣਾ ਸਮਾਨ ਲੈ ਘਰ ਪਹੁੰਚੇ। ਬਾਕੀ ਕਲ, ਹੁਣ ਤਿੰਨ ਦਿਨ ਲਿਖਾਗੇ ਵਿਆਹ ਮੇਰੇ ਦੀਆ ਗੱਲਾਬਾਤਾ, ਯਾਦਾ।