ਵਰਤੋਂਕਾਰ:Jass khanne wala

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਜੋ ਸੁਣਾਵਾਂ ਸੱਚੀ ਗੱਲ ਮੈਂ , ਸੁਣਾਵਾਂ ਖੰਨੇ ਸ਼ਹਿਰ ਦੀ । ਇੱਕ ਮਾਂ ਦੇ ਹੱਥੋ ਹੋਏ , ਧੀ ਦੇ ਉੱਤੇ ਕਹਿਰ ਦੀ । ਇੱਕ ਨਵੀਂ ਨਵੇਲੀ ਵਿਆਹੀ , ਬਣੀ ਸੀ ਧੀ ਦੀ ਮਾਂ ਯਾਰੋ । ਓਹਦੀ ਸੱਸ ਲੋਚਦੀ ਸੀ ਮੁੰਡਾ ਹੋਵੇ ਧੀ ਦੀ ਥਾਂ ਯਾਰੋ । ਘਰ ਵਾਲਿਆ ਨੇ ਪਰਵਾਨ , ਨਾ ਕੀਤੀ ਕੰਜਕ ਜੋ ਘਰ ਆਈ । ਆਪਸ ਵਿੱਚ ਰੱਲ ਕੇ , ਓਹਨੂੰ ਮਾਰਨ ਦੀ ਸਕੀਮ ਬਣਾਈ । ਮਾਰ ਮੂਰ ਕੇ ਦੱਬ ਆਏ , ਨੰਨੀ ਜਾਨ ਪਿਆਰੀ ਸੀ । ਕੀ ਸੀ ਗੁਣਾਹ ਉਸਦਾ ? ਓਹ ਤਾਂ ਹਜੇ ਵਿਚਾਰੀ ਸੀ । ਕੁੱਝ ਦਿਨ ਬੀਤੇ ਗੱਲ ਠੰਡੀ ਪੈ ਗਈ , ਪੁੱਤ ਦੀ ਆਸ ਵਿੱਚ ਲੱਗੇ ਸਾਰੇ । ਇੱਕ ਮਾਂ ਘਰ ਵਾਲੇ ਨਾਲ ਰੱਲ ਕੇ , ਕਰ ਬੈਠੀ ਸੀ ਪੁੱਠੇ ਕਾਰੇ । ਅੰਦਰੋਂ ਅੰਦਰੀ ਪਛਤਾਓਂਦੀ ਵੀ ਸੀ , ਰੂਹ ਓਹਦੀ ਕੁਰਲਾਓਦੀ ਵੀ ਸੀ । ਮਜਬੂਰ ਸੀ ਵਿਚਾਰੀ ਓਹ ਵੀ , ਹੋਰ ਕਰ ਵੀ ਕੀ ਸੱਕਦੀ ਸੀ ? ਧੀ ਮਾਰ ਕੇ ਜੋ ਪਾਪ ਕਮਾਇਆ , ਓਹਦੀ ਪੀੜ ਦਿੱਲ ਨੂੰ ਠੱਗਦੀ ਸੀ । ਇੱਕ ਦਿਨ ਘਰ ਇਕੱਲੀ ਕੋਲ , ਆਤਮਾ ਧੀ ਦੀ ਆਈ । ਮਾਂ ਮੈਂ ਤੇਰਾ ਕੀ ਸੀ ਵਿਗਾੜਿਆ , ਕਿ ਤੂੰ ਮਾਰਨ ਤੱਕ ਆਈ । ਵੀਰ ਵੀ ਮੈਂ ਲੈ ਆਓਣਾ ਸੀ , ਮੈਨੂੰ ਵੱਡੀ ਤਾਂ ਹੋ ਲੈਣ ਦਿੰਦੀ । ਤੇਰੇ ਸਾਰੇ ਦਰਦ ਆਪ ਲੈਂਦੀ , ਤੈਨੂੰ ਇੱਕ ਵੀ ਨਾ ਸਹਿਣ ਦਿੰਦੀ । ਜਵਾਨ ਜਦੋਂ ਹੋ ਜਾਂਦੀ , ਘਰੋਂ ਬਾਹਰ ਨਾ ਪੈਰ ਪੁੱਟਦੀ । ਮੇਰੀ ਕਾਤਲ ਮੇਰੀ ਮਾਂ ਹੈ , ਇਹ ਗੱਲ ਮੈਨੂੰ ਤੋੜ ਸੁੱਟਦੀ । ਮਾਂ ਤੂੰ ਮੇਰਾ ਜਿਸਮ ਦਬੋਚ , ਕਬਰ ਵਿੱਚ ਦੱਬ ਆਈ ਆ । ਪਰ ਜਾਂਦੀ ਜਾਂਦੀ ਰੂਹ ਮੇਰੀ , ਜਿਉਂਦੀ ਹੀ ਛੱਡ ਆਈਂ ਆ । ਓਸ ਮਾਂ ਦੇ ਦਿਲ ਤੇ ਧੀ ਦੀ , ਆਤਮਾ ਦੇ ਬੋਲ ਗੂੰਜਦੇ ਰਹੇ । ਉਸ ਮਾਂ ਨੂੰ ਝੰਜੋੜ ਕੇ ਰੱਖ ਤਾ , ਧੀ ਨੇ ਐਸੇ ਵਾਕ ਕਹੇ । ਅਬੜ ਬਾਹੇ ਉਠ ਖਲੋਤੀ , ਅੱਖ ਖੁੱਲ ਗਈ ਉਸ ਮਾਂ ਦੀ ਯਾਰੋ । ਲੱਤਾਂ ਕੋਲੇ ਸੁੱਤੀ ਦੇਖੀ , ਜਿਉਂਦੀ ਹੀ ਸੀ ਉਹਦੀ ਧੀ ਯਾਰੋ । ਸ਼ੁੱਕਰ ਮਨਾਇਆ ਉਸ ਰੱਬ ਦਾ , ਭੈੜਾ ਸੁੱਪਨਾ ਆਇਆ ਸੀ । ਇੱਕ ਧੀ ਨੇ ਮਾਂ ਨੂੰ ਇੱਕ , ਪਾਪ ਕਰਨ ਤੋਂ ਬਚਾਇਆ ਸੀ । ਆਪਣੀ ਧੀ ਨੂੰ ਹਿੱਕ ਨਾਲ ਲਾ ਕੇ , ਘਰਦਿਆਂ ਨੂੰ ਬਾਤ ਸੁਣਾਈ । ਮੈਨੂੰ ਪੁੱਤ ਦੀ ਲੋੜ ਨਹੀਂ , ਮੇਰੀ ਧੀ ਹੀ ਮੇਰੀ ਕਮਾਈ । ਇਹੀ ਮੇਰੀ ਅੱਖ ਦਾ ਤਾਰਾ , ਇਹੀ ਮੇਰੀ ਰਾਜ ਦੁਲਾਰੀ । ਇਹੀ ਮੇਰਾ ਪੁੱਤਰ ਪਿਆਰਾ , ਇਹੀ ਮੈਨੂੰ ਜਾਨੋ ਪਿਆਰੀ । ਮਾਰਨਾ ਇਹਨੂੰ ਜੇ ਤਾ , ਮੈਨੂੰ ਵੀ ਮਾਰ ਮੁਕਾਓ । ਪਰ ਮੇਰੇ ਸਿਰ ਧੀ ਦੇ , ਕੱਤਲ ਦਾ ਨਾ ਕਹਿਰ ਢਾਓ । "ਜੱਸ" ਜੇ ਕੋਈ ਧੀ ਨਾ ਜੰਮੇ , ਪੁੱਤ ਕਿੱਥੇ ਵਿਆਹੋਣੇ ਆ ? ਧੀਆਂ ਮੁੱਕ ਗਈਆਂ ਜੇ ਲੋਕੋ ਪੁੱਤ ਵੀ ਕਿੱਥੋਂ ਆਓਣੇ ਆਂ ?