ਆਚਾਰੀਆ ਕੁੰਤਕ
ਆਚਾਰਿਆ ਕੁੰਤਕ :
[ਸੋਧੋ][1]ਅਚਾਰਿਆ ਕੁੰਤਕ ਨੇ ਵਕ੍ਰੋਕਤੀ ਜੀਵਿਤ ਗ੍ਰੰਥ ਵਿੱਚ
ਕਿਹਾ,ਰਮਣੀਯਤਾ ਅਥਵਾ ਚਮਤਕਾਰ ਦੀ ਵਿਸ਼ੇਸ਼ਤਾ
ਰੱਖਣ ਵਾਲਾ ਨਾ ਤਾਂ ਕੇਵਲ ਸ਼ਬਦ ਅਤੇ ਨਾ ਹੀ ਕੇਵਲ ਅਰਥ, ਬਲਕਿ ਇਹਨਾਂ ਦੋਹਾਂ ਦਾ ਸਹਭਾਵ (ਇੱਕਠਾਪਣ) ਹੀ ਕਾਵਿ ਹੈ ।ਪਰ ਇਹ (ਸ਼ਬਦ ਅਤੇ ਅਰਥ ਦਾ) ਸਹਭਾਵ ਵਕ੍ਰੋਕਤੀ ਅਰਥਾਤ ਚਮਤਕਾਰਭਰੀ ਉਕਤੀ (ਕਥਨ) ਤੋਂ ਪਰਿਪੁਸ਼ਟ ਹੋਣਾ ਚਾਹਿਦਾ ਹੈ ।ਕੁੰਤਕ ਸ਼ਬਦ ਅਤੇ ਅਰਥ ਨੂੰ ਅਲੰਕਾਰਯ (ਜਿਸ ਨੂੰ ਸਜਾਇਆ ਜਾਵੇ) ਅਤੇ ਵਿਕ੍ਰੋਕਤੀ ਨੂੰ ਅਲੰਕਾਰ (ਸਜਾਉਣ ਵਾਲਾ) ਮੰਨਦੇ ਹਨ ।ਸੋ ਕੁੰਤਕ ਨੇ ਵਿਕ੍ਰੋਕਤੀ ਨੂੰ ਹੀ ਕਾਵਿ ਦੀ ਆਤਮਾ ਦੀ ਪਦਵੀ ਬਖਸ਼ੀ ਹੈ । ਵਕ੍ਰ+ਉਕਤੀ ਅਰਥਾਤ ਕਹਿਣ ਦੇ ਢੰਗ ਵਿੱਚ ਵਕ੍ਰਤਾ ਅਰਥਾਤ ਕਟਾਕਸ਼,ਤਨਸ਼,ਟੇਢਾਪਣ,ਵਿਅੰਗ,ਬਾਂਕਾਪਨ,ਵਿਚਿਤਰਤਾ, ਹੀ ਵਕ੍ਰੋਕਤੀ ਹੈ ।ਕੁੰਤਕ ਨੇ ਕਵੀ-ਕੋਸ਼ਲ ਦੁਆਰਾ ਵਰਤੀ ਗਈ ਕਾਵਿ-ਭਾਸ਼ਾ ਦੀ ਵਿਲੱਖਣਤਾ ਨੂੰ ਵਕ੍ਰੋਕਤੀ ਕਿਹਾ ਹੈ । ਹਵਾ ਨੂੰ ਹਵਾ ਨਾ ਕਹਿ ਕੇ ‘ਸੁਰਗਾਂ ਦਾ ਹੌਂਕਾ’ ਕਹਿਣਾ ਵਕ੍ਰੋਕਤੀ ਹੈ । ਕੁੰਤਕ : ਆਚਾਰਿਆ ਕੁੰਤਕ ਦਾ ਕਾਵਿਗਤ ਗੁਣਾਂ ਦੀ ਸੰਖਿਆ ਅਤੇ ਸਰੂਪ ਦੇ ਸੰਬੰਧ ਵਿੱਚ ਕੁਝ ਅਲੱਗ ਹੀ ਮਤ ਰਿਹਾ ਹੈ । ਕੁੰਤਕ ਨੇ ਕਾਵਿ ਦੇ ਸੁਕੁਮਾਰ,ਵਿਝਿਤ੍ਰ,ਮਧਮ ਮਾਰਗ ਸਵੀਕਾਰ ਕੀਤੇ ਹਨ । ਇੰਨਾਂ ਤਿੰਨਾਂ ਦੇ ਇੰਨਾਂ ਨੇ ਵਿਸ਼ਿਸ਼ਟ ਅਤੇ ਸਾਧਾਰਨ ਕਹਿ ਕੇ ਦੋ-ਦੋ ਗੁਣ ਮੰਨੇ ਹਨ ।ਇਸ ਪ੍ਰਕਾਰ ਵਿਸ਼ਿਸ਼ਟ ਗੁਣ ਦੇ ਦੇਰਯ,ਪ੍ਰਸ਼ਾਦ,ਲਾਵਣਯ,ਅਭਿਜਾਤ ਚਾਰ ਪ੍ਰਕਾਰ ਮੰਨੇ ਹਨ ।‘ਸਾਧਾਰ’ ਗੁਣ ਦੇ ਔਚਿਤਯ,ਸੌਭਾਗਯ ਦੋ ਹੀ ਭੇਦ ਕਰਕੇ ਸਾਰੇ ਭੇਦਾਂ ਦੀ ਪਰਿਭਾਸ਼ਾ ਉਦਾਹਰਨ ਨਾਲ ਪੇਸ਼ ਕੀਤੀ ਹੈ ।

- ↑ ਸ਼ੁਕਦੇਵ ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ ਪਬਲੀਕੇਸ਼ਨ ਬਿਊਰੋ.