ਵਰਤੋਂਕਾਰ:Manav 734

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੈਫਾਲੀ ਵਰਮਾ[ਸੋਧੋ]

ਸ਼ੈਫਾਲੀ ਵਰਮਾ (ਜਨਮ 28 ਜਨਵਰੀ 2004) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦੀ ਹੈ। ਉਹ ਟੀ -20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਲਈ ਖੇਡਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਸੀ।

ਵਰਮਾ ਨੇ ਕ੍ਰਿਕਟ ਦੇ ਖਿਡਾਰੀ ਸਚਿਨ ਤੇਂਦੁਲਕਰ ਦੇ 16 ਸਾਲ ਦੀ ਉਮਰ ਵਿੱਚ 30 ਸਾਲ ਪਹਿਲਾਂ ਬਣਾਏ ਪੁਰਾਣੇ ਰਿਕਾਰਡ ਨੂੰ ਪਛਾੜ ਦਿੱਤਾ ਜਦੋਂ ਉਸ ਨੇ ਆਪਣਾ ਪਹਿਲਾ ਟੈਸਟ ਅਰਧ ਸੈਂਕੜਾ ਬਣਾਇਆ ਸੀ। 15 ਸਾਲ ਦੀ ਉਮਰ ਵਿੱਚ ਆਪਣਾ ਅੰਤਰਰਾਸ਼ਟਰੀ ਅਰਧ ਸੈਂਕੜਾ ਬਣਾ ਕੇ ਵਰਮਾ ਦੇ ਨਾਮ ਭਾਰਤ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਅੰਤਰਰਾਸ਼ਟਰੀ ਮੈਚ ਵਿੱਚ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਹੈ।[1][2]

ਸ਼ੈਫਾਲੀ ਵਰਮਾ
ਨਿੱਜੀ ਜਾਣਕਾਰੀ
ਜਨਮ28 ਜਨਵਰੀ 2004 (ਉਮਰ 16 ਸਾਲ)
ਰੋਹਤਕ, ਹਰਿਆਣਾ, ਭਾਰਤ
ਖੇਡ
ਖੇਡਭਾਰਤੀ ਬੱਲੇਬਾਜ਼

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਨਵੰਬਰ 2013 ਵਿੱਚ ਵਰਮਾ ਸਿਰਫ਼ ਨੌਂ ਸਾਲਾਂ ਦੀ ਸੀ, ਜਦੋਂ ਉਸ ਦੇ ਪਿਤਾ ਉਸ ਨੂੰ ਸਚਿਨ ਤੇਂਦੁਲਕਰ ਦਾ ਫਾਈਨਲ ਰਣਜੀ ਟਰਾਫੀ ਮੈਚ ਵੇਖਣ ਲਈ ਦਿੱਲੀ ਦੇ ਕੋਲ ਰੋਹਤਕ ਦੇ ਸਟੇਡੀਅਮ ਵਿੱਚ ਲੈ ਗਏ। ਉਸ ਨੌਂ-ਸਾਲਾ-ਬੱਚੀ ਲਈ ਇਹ ਇੱਕ ਨਿਰਣਾਇਕ ਦਿਨ ਸੀ। ਤੇਂਦੁਲਕਰ ਆਪਣੀ ਮੁੰਬਈ ਦੀ ਟੀਮ ਨੂੰ ਜਿੱਤ ਵੱਲ ਲੈ ਜਾ ਰਹੇ ਸਨ ਜਿਸ ਨੇ ਉਸ ਨੂੰ ਸਾਰੀਆਂ ਮੁਸ਼ਕਲਾਂ ਦੇ  ਬਾਵਜੂਦ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ।

ਵਰਮਾ ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਪਰ ਉਸ ਦੇ ਕ੍ਰਿਕਟ ਦੇ ਪ੍ਰਸ਼ੰਸਕ ਪਿਤਾ ਦੀ ਵੀ ਉਸ ਨੂੰ ਅੱਗੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਹੈ। ਜਦੋਂ ਵਰਮਾ ਦਾ ਭਰਾ ਸਥਾਨਕ ਕ੍ਰਿਕਟ ਕਲੱਬਾਂ ਵਿੱਚ ਖੇਡਦਾ ਸੀ ਤਾਂ ਉਨ੍ਹਾਂ ਨੇ ਉਸ ਨੂੰ ਮੌਕਾ ਨਹੀਂ ਦਿੱਤਾ। ਇਸ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਵਰਮਾ ਨੇ ਇਸ ਕਾਰਨ ਕੀਤਾ ਕਿਉਂਕਿ ਉਹ ਆਪਣੀ ਟੀਮ ਵਿੱਚ ਇੱਕ ਲੜਕੀ ਨਹੀਂ ਚਾਹੁੰਦੇ ਸਨ। ਇਸ ਤੋਂ ਬਾਅਦ ਵਰਮਾ ਦੇ ਪਿਤਾ ਨੇ ਉਸ ਦੇ ਵਾਲ ਕਟਵਾ ਦਿੱਤੇ ਗਏ ਤਾਂ ਇਸ ਨਾਲ ਵਰਮਾ ਮੁੰਡਾ ਪ੍ਰਤੀਤ ਹੋਵੇ। ਇਸ ਤਰ੍ਹਾਂ ਕਰਨ ਉਪਰੰਤ ਵਰਮਾ ਨੂੰ ਬਹੁਤ ਫਾਇਦਾ ਮਿਲਿਆ।

ਉਸ ਦਾ ਭਰਾ ਬਿਮਾਰ ਹੋ ਗਿਆ ਅਤੇ ਸ਼ੈਫਾਲੀ ਨੇ ਤੁਰੰਤ ਕਲੱਬ ਵਿੱਚ ਆਪਣੀ ਜਗ੍ਹਾ ਲੈ ਬਣਾ ਲਈ। ਵਰਮਾ ਨੇ ਉਸ ਟੂਰਨਾਮੈਂਟ ਵਿੱਚ 'ਮੈਨ ਆਫ਼ ਦਿ ਮੈਚ' ਅਤੇ 'ਮੈਨ ਆਫ਼ ਦਿ ਸੀਰੀਜ਼ ਐਵਾਰਡ' ਜਿੱਤਿਆ।[2][3]

ਪੇਸ਼ੇਵਰ ਕੈਰੀਅਰ[ਸੋਧੋ]

ਸਤੰਬਰ 2019 ਵਿੱਚ ਵਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ। ਉਹ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਮਹਿਲਾ ਟੀ -20 ਮੈਚ ਵਿੱਚ ਖੇਡੀ। ਉਸ ਸਮੇਂ ਉਹ 15 ਸਾਲਾਂ ਦੀ ਸੀ। ਨਵੰਬਰ 2019 ਵਿੱਚ, ਵੈਸਟਇੰਡੀਜ਼ ਖ਼ਿਲਾਫ਼ ਖੇਡਦਿਆਂ, ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਛੋਟੀ ਉਮਰ ਵਿੱਚ ਅਰਧ ਸੈਂਕੜਾ ਬਣਾਉਣ ਵਾਲੀ ਬਣ ਗਈ। ਵੈਸਟਇੰਡੀਜ਼ ਦੇ ਵਿਰੁੱਧ ਉਸ ਨੇ ਪੰਜ ਮੈਚਾਂ ਵਿੱਚ 158 ਦੌੜਾਂ ਬਣਾਈਆਂ ਅਤੇ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਿਆ।[4]

ਜਨਵਰੀ 2020 ਵਿੱਚ ਉਸ ਨੂੰ ਆਸਟਰੇਲੀਆ ਵਿੱਚ ਹੋਏ ਆਈਸੀਸੀ ਮਹਿਲਾ ਟੀ -20 ਵਰਲਡ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਇੱਕ ਕੇਂਦਰੀ ਇਕਰਾਰਨਾਮੇ ਨਾਲ ਸਨਮਾਨਿਤ ਕੀਤਾ ਗਿਆ ।[3] ਵਰਮਾ ਟੂਰਨਾਮੈਂਟ ਦੀ ਸਟਾਰ ਬਣ ਗਈ, ਸਟਰਾਈਕ ਰੇਟ 161 ਨਾਲ ਉਹ ਤੀਜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬਣ ਗਈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਉਸ ਨੂੰ 'ਰਾਕ ਸਟਾਰ' ਕਿਹਾ ਸੀ। ਵਰਮਾ ਇਸ ਸਮੇਂ ਆਈਸੀਸੀ ਮਹਿਲਾ ਟੀ -20 ਖਿਡਾਰੀ ਰੈਂਕਿੰਗ ਵਿੱਚ ਤੀਜੇ ਨੰਬਰ 'ਤੇ ਹੈ।[5]

ਹਵਾਲੇ[ਸੋਧੋ]

  1. Singh, Shashank; Aggarwal, Yash; Kundu, Kumud (2020-06-18). "Quantitative Analysis of Forthcoming ICC Men's T20 World Cup 2020 Winner Prediction using Machine Learning". International Journal of Computer Applications. 176 (32): 46–51. doi:10.5120/ijca2020920388. ISSN 0975-8887.
  2. 2.0 2.1 "Country profile, Belgium". dx.doi.org. Retrieved 2021-02-18.
  3. 3.0 3.1 Heath, Hazel, ed. (2004-07). "Inspiring us to inspire others". Nursing Older People. 16 (5): 3–3. doi:10.7748/nop.16.5.3.s1. ISSN 1472-0795. {{cite journal}}: Check date values in: |date= (help)
  4. Manne, Kate (2017-11-23). "Down Girl". Oxford Scholarship Online. doi:10.1093/oso/9780190604981.001.0001.
  5. "ICCWORLDTWENTY20.COM". www.iccworldtwenty20.com. Retrieved 2021-02-18.