ਵਰਤੋਂਕਾਰ:Manjit p

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਹ ਆਪਣੀ ਕਵਿਤਾ ਸੂਖ਼ਮ ਵਿਅੰਗ ਕਾਵਿ -ਭਾਸ਼ਾ ਦੇ ਅੰਦਾਜ਼ ਨੂੰ ਪੇਸ਼ ਕਰਦਾ ਹੈ। ਜਿਸ ਨਾਲ ਚਮਤਕਾਰ ਪੇਸ਼ ਹੋ ਕੇ ਸਾਡੇ ਸਾਹਮਣੇ ਆਉਂਦਾ ਹੈ।

ਹੁਣ ਤਨਵੀਰ ਦੀ ਕਾਵਿ-ਭਾਸ਼ਾ ਨੂੰ ਸਮਝਣ ਦਾ ਉਪਰਾਲਾ ਕੀਤਾ ਜਾਵੇਗਾ। ਰੂਸੀ ਰੂਪਵਾਦੀਆਂ ਦੇ ਕਾਵਿ-ਭਾਸ਼ਾ ਬਾਰੇ ਆਪਣੇ ਵਿਚਾਰ ਹਨ। ' ਕਿ ਸਾਹਿਤ ਵਿੱਚ ਭਾਸ਼ਾ ਦਾ ਵਿਸ਼ਸ਼ੇ ਪ੍ਰਯੋਗ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਸਧਾਰਨ ਭਾਸ਼ਾ ਤੋਂ ਕਿਸ ਹੱਦ ਤੱਕ ਵੱਖਰੀ ਰਹਿੰਦੀ ਹੈ ਅਤੇ ਉਸਨੂੰ ਕਿਸ ਹੱਦ ਤੱਕ ਬਦਲਦੀ ਹੈ। ਸਧਾਰਨ ਭਾਸ਼ਾ ਦਾ ਕੰਮ ਬੋਲ-ਚਾਲ ਤੇ ਸੰਚਾਰ ਹੈ। ਉਸਦਾ ਕੰਮ ਸਿਰਫ਼ ਇਹ ਹੈ ਕਿ ਪਹਿਲਾਂ ਤੋਂ ਜਾਣੀਆਂ -ਪਛਾਣੀਆਂ ਤੇ ਦੇਖੀਆਂ ਭਾਲੀਆਂ ਵਸਤਾਂ ਨੂੰ ਵੱਖਰੇ ਰੂਪ ਵਿੱਚ ਦੇਖ ਸਕੀਏ। ਰੂਪਵਾਦੀਆਂ ਦਾ ਵਿਚਾਰ ਹੈ ਕਿ ਸਾਹਿਤ ਨੂੰ ਸਧਾਰਨ ਭਾਸ਼ਾ ਤੋਂ ਜਿਹੜੀ ਚੀਜ਼ ਵੱਖ ਕਰਦੀ ਹੈ ਉਹ ਉਸਦਾ 'ਬਣਿਆ ਹੋਇਆ 'ਹੋਣਾ ਹੈ। ਰੂਪਵਾਦੀ ਕਾਵਿ ਨੂੰ ਸਾਹਿਤਕ ਭਾਸ਼ਾ ਦਾ ਪ੍ਰਮੁੱਖ ਨਮੂਨਾ ਮੰਨਦੇ ਹਨ। ਰੂਪਵਾਦੀਆਂ ਦਾ ਇਹ ਕਥਨ ਵੀ ਪ੍ਰਸਿੱਧ ਹੈ ਕਿ 'ਕਵਿਤਾ ਸਧਾਰਨ ਭਾਸ਼ਾ ਦੇ ਨਾਲ ਗਿਣੀ ਮਿਥੀ ਹਿੰਸਾ ਨੂੰ ਉਚਿਤ ਮੰਨਦੀ ਹੈ, ਜਿਸ ਨਾਲ ਕਿ ਇਹ ਸਾਡਾ ਧਿਆਨ ਆਪਣੇ ਵੱਲ ਖਿੱਚ ਸਕੇ।' ਰੂਸੀ ਰੂਪਵਾਦੀਆਂ ਨੇ ਸਾਹਿਤਕਤਾ ਦੀ ਪਰਿਭਾਸ਼ਾ ਨਿਰਧਾਰਤ ਕਰਦੇ ਹੋਏ 'ਅਜਨੀਕਰਣ ਦੀ ਪ੍ਰਕਿਰਿਆ 'ਉੱਤੇ ਬੜਾ ਜ਼ੋਰ ਦਿੱਤਾ ਹੈ। ਇਸ ਸਿਧਾਂਤ ਨੂੰ ਖ਼ਾਸ ਤੌਰ ਉੱਤੇ ਸ਼ਕਲੋਵਸਕੀ ਨੇ ਪੇਸ਼ ਕੀ ਹੈ। ਉਹ ਲਿਖਦਾ ਹੈ ; ਕਲਾ ਦਾ ਉਦੇਸ਼ ਚੀਜ਼ਾਂ ਨੂੰ ਉਸ ਤਰ੍ਹਾਂ ਅਨੁਭਵ ਕਰਾਉਂਣਾ ਹੈ ਜਿਸ ਤਰ੍ਹਾਂ ਉਹ ਹੁੰਦੀਆਂ ਹਨ ਨਾ ਕਿ ਜਿਸ ਤਰ੍ਹਾਂ ਉਹ ਜਾਣੀਆਂ ਜਾਂਦੀਆਂ ਹਨ। ਕਲਾ ਦੀ ਤਕਨੀਕ ਇਹ ਹੈ ਕਿ ਉਹ ਚੀਜ਼ਾਂ ਨੂੰ 'ਅਜਨਬੀਕਰਣ ' ਬਣਾ ਦੇਵੇ, ਰੂਪ ਨੂੰ ਪਛਾਣਨ ਵਿੱਚ ਮੁਸ਼ਕਲ ਪੈਦਾ ਕਰ ਦੇਵੇ, ਤਾਂਕਿ ਅਨੁਭਵ ਕਰਨ ਤੇ ਸਮਝਣ ਦੀ ਪ੍ਰਕਿਰਿਆ ਵਿੱਚ ਥੋੜੀ ਦਿੱਕਤ ਪੈਦਾ ਹੋਣ ਤੇ ਕੁੱਝ ਵੱਧ ਸਮਾਂ ਲੱਗੇ, ਕਿੳਂਂਕਿ ਅਨੁਭਵ ਕਰਨ ਦੀ ਪ੍ਰਕਿਰਿਆ ਸੁਹਜਮਈ ਅਵਸਥਾ ਦੀ ਵਾਹਕ ਹੈ ਤੇ ਉਸਨੂੰ ਮਹੱਤਵ ਦੇਣਾ ਨਾ ਸਿਰਫ਼ ਠੀਕ ਹੈ ਬਲਕਿ ਬਿਲਕੁਲ ਠੀਕ ਹੈ। ਕਲਾ ਕਿਸੀ ਚੀਜ਼ ਦੇ ਕਲਾ ਨਾਲ ਭਰਪੂਰ ਹੋਣ ਦਾ ਅਨੁਭਵ ਕਰਨਾ ਹੈ, ਚੀਜ਼ ਆਪਣੇ ਆਪ ਵਿੱਚ ਕੋਈ ਮੱਹਤਵ ਨਹੀਂ ਰੱਖਦੀ।" ਰੂਸੀ ਰੂਪਵਾਦੀਆਂ ਦਾ 'ਅਜਨਬੀਕਰਣ ' ਬਾਰੇ ਵਿਚਾਰ ਹੈ ਕਿ "ਬਿੰਬ ਰਚਨਾ ਵਿੱਚ ਲਗਭਗ ਕੁਝ ਵੀ ਨਹੀਂ ਹੁੰਦਾ, ਵੱਡੇ ਤੋਂ ਵੱਡਾ ਕਵੀ ਵੀ ਬਿੰਬ ਤਾਂ ਦੂਜੇ ਕਵੀਆਂ ਪਾਸੋਂ ਬੇਬਦਲੇ ਹੀ ਗ੍ਰਹਿਣ ਕਰ ਲੈਂਦਾ ਹੈ। ਸਿਰਫ਼ ਉਹ ਨਵੀਂ ਤਕਨੀਕ ਰਾਹੀਂ ਉਹਨਾਂ ਨੂੰ ਪ੍ਰਬੰਧ ਵਿੱਚ ਪੇਸ਼ ਕਰਦਾ ਹੈ।"

ਕਾਵਿ- ਭਾਸ਼ਾ ਦੇ ਸਬੰਧ ਵਿੱਚ ਗੁਰਬਚਨ ਦਾ ਵਿਚਾਰ ਹੈ ; ਕਿ "ਕਾਵਿ ਸ਼ਬਦ ਅਜ਼ੀਮ ਘਾੜਤ ਹੈ, ਮਾਨਵ ਚਿੱਤ ਦਾ ਪ੍ਰੋਢ ਬਿੰਦੂ। ਭਾਸ਼ਾ ਕਰਕੇ ਮਨੁੱਖ ਹੋਰ ਜੀਵਾਂ ਤੋਂ ਵੱਖਰਾ ਹੋ ਜਾਂਦਾ ਹੈ।" ਅੱਗੇ ਲਿਖਦਾ ਹੈ ਕਿ "ਕਵੀ ਨਵੇਕਲਾਪਣ ਉਸ ਕਾਵਿ ਭਾਸ਼ਾ ' 'ਚ ਹੈ ਜਿਸ ਰਾਹੀਂ ਉਸਨੇ ਮਨੁੱਖੀ ਸਥਿਤੀ ਬਾਰੇ ਆਪਣੇ ਅੰਦਰ ਪੈਦਾ ਹੋਏ ਕਲਪਾਂ ਦੀ ਉਥਲ - ਪੁੱਥਲ ਨੂੰ ਰੂਪ ਦਿੱਤਾ ਹੰਦਾ। ਇਸ ਭਾਸ਼ਾ ਵਿੱਚ ਸ਼ਰੀਕ ਹੋ ਕੇ ਪਾਠਕ ਅੰਦਰ ਨਵੇਂ ਕਲਪਾਂ ਦੀ ਜਾਗ ਲੱਗਦੀ ਹੈ।" ਕਵੀ ਚੀਜ਼ਾਂ /ਵਸਤਾਂ ਨੂੰ ਆਪਣੀ ਕਾਵਿ-ਭਾਸ਼ਾ ਰਾਹੀਂ ਇੱਧਰ-ਉਧਰ ਕਰਕੇ ਤੇ ਭੁਲੀਆਂ ਵਿਸਰੀਆਂ ਨੂੰ ਯਾਦ ਕਰਵਾ ਕੇ ਜਾਂ ਨਵੇਂ ਸ਼ਬਦਾਂ ਦੇ ਅਰਥ ਘੜ੍ਹ ਕੇ ਨਵੇਂ ਢੰਗ ਤੋਂ ਪੇਸ਼ ਕਰਦਾ ਹੈ, ਇਹ ਹੀ ਕਵੀ ਦੀ ਆਪਣੀ ਕਾਵਿ-ਭਾਸ਼ਾ ਹੁੰਦੀ ਹੈ। ਜਿਹੜੀ ਦੂਜਿਆਂ ਕਵੀਆਂ ਕਵੀ ਨੂੰ ਵੱਖ ਕਰਦੀ ਹੈ। ਤਨਵੀਰ ਇੱਥੇ ਪੁਰਾਣੇ ਬਿੰਬਾਂ ਰਾਹੀਂ ਨਵੇਂ ਅਰਥ ਪੇਸ਼ ਕਰ ਰਿਹਾ ਹੈ। ਉਹ ਪ੍ਰਕਿਰਤੀ ਬਿੰਬ ਖ਼ੂਬ ਚਿੱਤਰਦਾ ਹੈ।ਇੱਥੇ ਦਿ੍ਸ਼ ਬਿੰਬ ਰਾਹੀਂ ਉਹ ਰੁੱਖ ਤੇ ਮਨੁੱਖ ਵਿੱਚਲੇ ਸਵੈਮਾਨ ਨੂੰ ਪੇਸ਼ ਕਰਦਾ ਹੈ। ਮਸਲਨ ਕਵਿਤਾ

ਫ਼ਰਕ
ਮੈਨੂੰ 
ਲਿਫ਼ਦੇ 
ਰੁੱਖ ਸੁਹਣੇ ਲੱਗਦੇ ਨੇ 
ਮਨੁੱਖ ਨਹੀਂ 
ਰੁੱਖ 
ਟੁੱਟਣ ਡਰੋਂ ਲਿਫ਼ਦੇ ਨੇ 
ਲਿਫ਼ਣ ਵੇਲੇ ਝੂਮਦੇ ਨੇ 

ਮਨੁੱਖ 
ਟੁੱਟ ਕੇ ਲਿਫ਼ਦੈ 
ਲਿਫ਼ਣ ਵੇਲੇ ਝੂਰਦੇ 

ਕਵੀ ਰੁੱਖ ਤੇ ਮਨੁੱਖ ਵਿਚਕਾਰ ਅੰਤਰ ਪੇਸ਼ ਕਰਦਾ ਹੈ ਕਿ ਰੁੱਖ ਤਾਂ ਲਿਫ਼ਦੇ ਹੀ ਸੋਹਣੇ ਲੱਗਦੇ ਨੇ ਪਰ ਮਨੁੱਖ ਨੂੰ ਦੂਸਰਿਆਂ ਅੱਗੇ ਲਿਫ਼ਕੇ ਆਪਣਾ ਸਵੈਮਾਨ ਨਹੀਂ ਗਵਾੳਣਾ ਚਾਹੀਦਾ। ਕਿੳਂਕਿ ਦੂਸਰੇ ਅੱਗੇ ਲਿਫ਼ਣਾ ਆਪਣਾ ਆਪਾ ਗਵਾਉਣਾ ਹੈ। ਇੱਕ ਪਾਸੇ ਕਵੀ ਨੂੰ ਲਿਫ਼ਣਾ ਸੋਹਣਾ ਲੱਗਦਾ ਹੈ, ਦੂਜੇ ਪਾਸੇ ਮਨੁੱਖ ਦੀ ਨਮੋਸ਼ੀ ਹੈ।

ਤਨਵੀਰ ਆਪਣੀ ਕਵਿਤਾ ਵਿੱਚ ਸ਼ਬਦਾਂ ਨੂੰ ਖੁੱਲ੍ਹ ਛੱਡ ਦਿੰਦਾ ਹੈ। ਕੋਈ ਵੀ ਕੌਮਾ ਡੰਡੀ ਦੀ ਵਰਤੋਂ ਨਹੀਂ ਕਰਦਾ ਤਾਂ ਜੋ ਪਾਠਕ ਆਪਣੀ ਬੁੱਧੀ ਅਨੁਸਾਰ ਸ਼ਬਦਾਂ ਵਿੱਚ ਅਰਥ ਭਰ ਸਕੇ। ਉਸਦੀ ਕਵਿਤਾ ਦੇ ਅਰਥ ਸੀਮਤ ਨਹੀਂ ਰਹਿੰਦੇ। ਕਵੀ ਆਪਣੀ ਕਵਿਤਾ ਵਿੱਚ ਚੀਜ਼ਾਂ ਦਾ ਮਾਨਵੀਕਰਨ ਕਰਦਾ ਹੈ। ਜਿਸ ਨਾਲ ਚਮਤਕਾਰੀ ਪੇਸ਼ ਹੁੰਦੀ ਹੈ।

ਮਸਲਨ 
ਕਵਿਤਾ 
ਜੜ੍ਹਾਂ 
ਸੀਰੀ 
ਜ਼ੀਰੀ ਦੀ ਪਨੀਰੀ
ਲਈ ਜਾਂਦਾ ਹੈ 
ਗੁਟੀਆਂ 'ਚ
ਹੰਝੂ ਕਿਰਦੇ ਜਾਂਦੇ ਨੇ

ਕਵੀ ਮਨੁੱਖ ਦੀਆਂ ਜੜ੍ਹਾਂ ਇੱਕ ਥਾਂ ਤੋਂ ਪੁੱਟੇ ਜਾਣ ਦੇ ਦੁੱਖ ਭਰੀ ਸਥਿਤੀ ਪੇਸ਼ ਕਰਦਾ ਹੈ। ਉਹ ਗੁਟੀਆਂ ਵਿੱਚੋਂ ਪਾਣੀ ਕਿਰਦੇ ਨੇ ਹੰਝੂ ਬਣ ਕੇ ਪੇਸ਼ ਕਰਦਾ ਹੈ। ਗੁਟੀਆਂ ਇੱਥੇ ਮਨੁੱਖ ਦਾ ਰੂਪ ਲੈਂਦੀਆਂ ਕਵੀ ਬਿੰਬਾਂ ਨੂੰ ਵਿਅੰਗਮਈ ਸਥਿਤੀ ਨਾਲ ਪੇਸ਼ ਕਰਦਾ ਹੈ। ਨਾਦ ਬਿੰਬ ਰਾਹੀਂ ਸਾਨੂੰ ਚਮਤਕਾਰੀ ਪੇਸ਼ ਹੁੰਦੀ ਹੈ। ਮਸਲਨ

ਕਵਿਤਾ

ਖਾਲ਼ ਚ ਡਿਗਦੀ ਪਾਣੀ ਦੀ ਧਾਰ 
ਖੱਡ ਚ ਪੈਂਦੇ ਪਾਣੀ ਦੀ ਆਵਾਜ਼ 
ਨੱਕਾ ਪੋਚਣ ਦੀ ਆਵਾਜ਼ 
ਸ਼ਾਤ ਵਗਦੇ ਖਾਲ਼ ਚ ਪੈਰ ਘਸੀਟ ਤੁਰਨਾ 
ਪਹੀ ਚ ਤ੍ਰੇਲ ਭਿੱਜੇ ਘਾਹ ਤੇ ਤੁਰਨਾ 

ਕਵੀ ਆਪਣੇ ਸ਼ਬਦਾਂ ਰਹੀਂ ਇੱਕ ਸ਼ਾਤ ਕਾਇਨਾਤ ਨੂੰ ਵੀ ਇੱਥੇ ਸਿਰਜਦਾ ਹੈ। ਨਾਦ ਬਿੰਬ ਦੇ ਨਾਲ -ਨਾਲ ਦ੍ਰਿਸ਼ ਬਿੰਬ ਵੀ ਪੇਸ਼ ਕਰਦਾ ਹੈ। ਇੱਕ ਸਤਰ ਵਿੱਚ ਦੋ-ਦੋ ਬਿੰਬ ਚਿਤਰਦਾ ਹੈ। ਇਹ ਹੀ ਉਸ ਦੀ ਕਾਵਿ ਕਲਾ ਹੈ।



ਤਨਵੀਰ ਆਪਣੀ ਕਵਿਤਾ ਵਿੱਚ ਕਾਵਿ-ਭਾਸ਼ਾ ਰਾਹੀਂ ਬੇਜ਼ਮੀਨੇ ਹੋ ਰਹੇ ਲੋਕਾਂ ਦਰਦ ਦੀ ਗੱਲ ਕਰਦਾ ਹੈ, ਨਾਲ ਹੀ ਆਪਣੇ ਸਵੈ- ਪ੍ਰਤੀ ਪ੍ਰਸ਼ਨ ਉਠਾਉਂਦਾ ਹੈ। ਉਹ ਸਮਾਜ ਦੀਆਂ ਧਿਰਾਂ ਦੇ ਨਾਲ ਤੀਜੀ ਧਿਰ ਨੂੰ ਵੀ ਪੇਸ਼ ਕਰਦਾ ਹੈ। ਮਸਲਨ

ਕਵਿਤਾ 
ਦਾਬ 
ਬਾਪੂ ਨੇ 
ਜ਼ਮੀਨ ਖਰੀਦੀ ਹੈ 
ਮੇਰੇ ਲਈ 

ਮੈਨੂੰ ਖੁਸ਼ ਹੋਣਾ ਚਾਹੀਦਾ ਹੈ 
ਵੇਚਣ ਵਾਲਾ ਰਜਿਸਟਰ ਤੇ ਗੂਠਾ ਲਾਉਂਦਾ ਹੈ 
ਮੈਨੂੰ ਤੇ ਦਾਬ ਮਹਿਸੂਸ ਹੁੰਦੀ ਹੈ 
'ਗੂਠਾ ਪੂੰਝਣ ਲਈ ਫਿਰ ਕੰਧ ਤੇ ਅਨੇਕਾਂ ਗੂਠੇ ਘਸੇ ਹੋਏ ਨੇ 
ਮੇਰਾ ਗੱਚ ਭਰ ਆਇਆ 
ਬਾਪੂ ਨਾਲ ਆਏ ਬੰਦਿਆਂ ਨੂੰ ਹੋਟਲ ਚ ਲੈ ਵੜਿਆ 
ਵੇਚਣ ਵਾਲਾ ਨੀਵੀਂ ਪਾ ਬੱਸ ਅੱਡੇ ਵੱਲ ਹੋ ਤੁਰਿਆ 
ਮੈੰ ਕਿਧਰ ਜਾਵਾਂ ?

ਕਵੀ ਦੋ ਧਿਰਾਂ ਤੋਂ ਬਾਅਦ ਤੀਜੀ ਧਿਰ ਨੂੰ ਵੀ ਦਾਬ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਗੱਲ ਕਹਿਣ ਦਾ ਇਹ ਉਸਦਾ ਆਪਣਾ ਅੰਦਾਜ਼ ਹੈ।




ਉਹ ਸ਼ਬਦਾਂ ਨੂੰ ਸਿੱਧੇ ਨਹੀਂ ਸਗੋਂ ਉਲਟਾ ਕੇ ਪੇਸ਼ ਕਰਦਾ ਹੈ। ਜਿਸ ਨਾਲ ਉਸ ਦੀ ਕਾਵਿ ਭਾਸ਼ਾ ਵਿੱਚੋਂ ਇੱਕ ਅਲੱਗ ਤਰ੍ਹਾਂ ਦੀ ਦਿੱਖ ਪੇਸ਼ ਹੁੰਦੀ ਹੈ। ਮਸਲਨ

ਕਵਿਤਾ 
ਰਹੱਸ ਚ ਖਿੱਚ ਹੈ 
ਤੇਰਾ ਨਾ ਮਿਲਣਾ 
ਤੇਰੇ ਮਿਲਣ ਤੋਂ ਵੱਡਾ ਹੈ 

ਆਗਰੇ ਦੇ ਲੋਕਾਂ ਲਈ 
ਤਾਜ਼ ਮਹਲ ਆਮ ਇਮਾਰਤ ਹੈ 

ਮਿਲਾਪ ਦੀ ਤਾਂਗ ਨੂੰ ਨਵੇਂ ਢੰਗ ਤੋਂ ਨਵੇਂ ਅਰਥਾਂ ਨਾਲ ਪੇਸ਼ ਕਰਦਾ ਹੈ। ਕਿ ਰੋਜ਼ਾਨਾ ਦੀ ਗੱਲ-ਬਾਤ ਨਾਲ ਵਿਆਕਤੀ ਵਿੱਚ ਉਹ ਖਿੱਚ ਨਹੀਂ ਰਹਿੰਦੀ ਜਿਹੜੀ ਕਿ ਕਾਫੀ ਸਮੇੇੰ ਪਿੱਛੋਂ ਮਿਲਣ ਵਿੱਚ ਹੁੰਦੀ ਹੈ। ਇਸ ਤਰ੍ਹਾਂ ਸ਼ਬਦਾਂ ਦੇ ਵਿਅੰਗ ਨਾਲ ਪਾਠਕ ਜੁੜ ਜਾਂਦਾ ਹੈ। ਇਹ ਹੀ ਉਸਦੀ ਗੱਲ ਕਹਿਣ ਦੀ ਖ਼ੂਬਸੂਰਤੀ ਹੈ।

ਕਵਿਤਾ ਸਿਰਫ਼ ਪਾਠਕ ਨੂੰ ਸੁਆਦ ਹੀ ਨਹੀਂ ਦਿੰਦੀ ਸਗੋਂ ਸੋਚਣ ਲਈ ਵੀ ਪ੍ਰੇਰਤ ਕਰਦੀ ਹੈ। ਉਸਦੀ ਕਵਿਤਾ ਨੂੰ ਸੋਚੀ ਪਾਉਣ ਵਾਲੀ ਕਵਿਤਾ ਵੀ ਕਹਿ ਸਕਦੇ ਹਾਂ। ਮਸਲਨ ਕਵਿਤਾ

ਕੁਲੀਗਜ਼ 
ਗੱਲਾਂ ਕਰ ਰਹੀਆਂ ਨੇ

ਗੱਲਾਂ 
ਕਰ ਰਹੀਆਂ ਨੇ 
ਘਰ ਦੀਆਂ
ਜੋ ਘਰੇ ਨਹੀਂ ਕਰ ਸਕਦੀਆਂ 
ਘਰ ਟੁੱਟਣ ਤੋਂ ਡਰਦੀਆਂ 
ਪੇਸ਼ੀ ਤੇ ਆਏ ਕੈਦੀ ਵਾਂਗ 
ਥੋੜੀ ਆਜ਼ਾਦੀ ਮਾਣ ਰਹੀਆਂ ਨੇ 

ਇਥੇ ਇਹ ਕਵੀ ਦੱਸਦਾ ਹੈ ਕਿ ਮਰਦਾਨੇ ਸਮਾਜ ਵਿੱਚ ਅੋਰਤਾਂ ਨੂੰ ਆਪਣੀ ਜਿੰਦਗੀ ਘੁਟਨ ਮਹਿਸੂਸ ਹੋ ਰਹੀ ਹੈ। ਇਸ ਘੁਟਨ ਵਿੱਚੋਂ ਨਿਕਲ ਕੇ ਉਹ ਕਦੇ ਕੈਦੀ ਵਾਂਗ ਕੁਝ ਸਮਾਂ ਆਜ਼ਾਦੀ ਮਾਣਦੀਆਂ ਹਨ। ਨਾਲ ਹੀ ਕਵੀ ਇੱਥੇ ਉਪਮਾ ਅਲੰਕਾਰ ਦੀ ਵੀ ਵਰਤੋਂ ਕਰਦ ਹੈ।