ਵਰਤੋਂਕਾਰ:Manvi666

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਵਪਨਾ ਬਰਮਨ
ਨਿੱਜੀ ਜਾਣਕਾਰੀ
ਜਨਮ29 ਅਕਤੂਬਰ 1996
ਘੋਸਪਾਰਾ, ਜਲਪਾਈਗੁੜੀ, ਪੱਛਮੀ ਬੰਗਾਲ
ਖੇਡ
ਦੇਸ਼ਭਾਰਤ
ਖੇਡਅਥਲੈਟਿਕਸ
ਇਵੈਂਟਹੈਪਟੈਥਲੋਨ

ਸਵਪਨਾ ਬਰਮਨ[ਸੋਧੋ]

ਸਵਪਨਾ ਬਰਮਨ (ਜਨਮ 29 ਅਕਤੂਬਰ 1996) ਇੱਕ ਇੰਡੀਅਨ ਹੈਪਥਲੀਟ ਹੈ। 21 ਸਾਲਾਂ ਦੀ ਉਮਰ ਵਿੱਚ ਬਰਮਨ, ਏਸ਼ੀਅਨ ਖੇਡਾਂ ਵਿੱਚ ਸੱਤ ਟਰੈਕ ਅਤੇ ਫੀਲਡ ਅਨੁਸ਼ਾਸ਼ਨਾਂ ਨੂੰ ਕਵਰ ਕੀਤਾ। 2018 ਏਸ਼ੀਆਈ ਖੇਡਾਂ ਵਿੱਚ ਹੈਪਟੈਥਲੋਨ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ। ਇਸ ਨੂੰ ਸਭ ਤੋਂ ਮੁਸ਼ਕਲ ਟਰੈਕ ਅਤੇ ਫੀਲਡ ਪ੍ਰੋਗਰਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।  ਉਸ ਨੂੰ ਦੰਦਾਂ ਦੇ ਦਰਦ ਨਾਲ ਇਹ ਮੁਕਾਬਲਾ ਪੂਰਾ ਕਰਨਾ ਪਿਆ। ਉਹ ਦਰਦ ਘਟਾਉਣ ਲਈ ਜਬਾੜੇ ਅਤੇ ਠੋਡੀ ਨੂੰ ਬੰਨ੍ਹ ਕੇ ਸਟੇਡੀਅਮ ਵਿੱਚ ਆਈ।[1] ਅਗਸਤ 2019 ਵਿੱਚ, ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ।[2]

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਬਰਮਨ ਦਾ ਜਨਮ 1996 ਵਿੱਚ ਪੱਛਮੀ ਬੰਗਾਲ ਦੇ ਜਲਪਾਈਗੁੜੀ ਨੇੜੇ ਘੋਸਪਾਰਾ ਪਿੰਡ ਵਿਖੇ ਇੱਕ ਗਰੀਬ ਰਾਜਬੋਂਸ਼ੀ ਪਰਿਵਾਰ ਵਿੱਚ ਹੋਇਆ ਸੀ।

ਉਸ ਦੀ ਮਾਂ,  ਇੱਕ ਘਰੇਲੂ-ਔਰਤ ਸੀ, ਅਤੇ ਪਿਤਾ ਰਿਕਸ਼ਾ ਚਾਲਕ ਸੀ ਜਿਸ ਦੀ ਕਮਾਈ ਓਨੀ ਹੀ ਸੀ ਕਿ ਪਰਿਵਾਰ ਨੂੰ ਦੋ ਟਾਈਮ ਦਾ ਖਾਣਾ ਮਿਲ ਸਕੇ। ਉਨ੍ਹਾਂ ਕੋਲ ਆਪਣੀ ਲੜਕੀ ਦੇ ਐਥਲੈਟਿਕਸ ਕੈਰੀਅਰ ਲਈ ਪੈਸਿਆਂ ਦਾ ਕੋਈ ਸਾਧਨ ਨਹੀਂ ਸੀ। ਪਰ ਉਨ੍ਹਾਂ ਨੇ ਸਵਪਨਾ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ। ਉਸ ਦੇ ਪਿਤਾ ਉਸ ਨੂੰ ਰਿਕਸ਼ਾ ਵਿੱਚ ਨੇੜੇ ਦੇ ਖੇਡ ਮੈਦਾਨ ਵਿੱਚ ਛੱਡ ਦਿੰਦੇ ਸਨ। ਉਹ ਆਪਣੀ ਖੇਡ ਯਾਤਰਾ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ।[1][3]

ਉਸ ਦੇ ਸਾਹਮਣੇ ਇੱਕ ਹੋਰ ਚੁਣੌਤੀ ਵੀ ਸੀ। ਬਰਮਨ ਦੇ ਜਨਮ ਤੋਂ ਹੀ ਉਸ ਦੇ ਦੋਵੇਂ ਪੈਰਾਂ ਦੀਆਂ ਛੇ ਉਂਗਲੀਆਂ ਸਨ। ਸਾਲਾਂ ਤੋਂ, ਉਸਨੇ ਆਪਣੇ ਪੈਰਾਂ ਦੀਆਂ ਛੇ ਉਂਗਲੀਆਂ ਨੂੰ ਪੰਜ ਉਂਗਲੀਆਂ ਵਾਲੇ ਬੂਟਾਂ ਵਿੱਚ ਇਕੱਠਾ ਕਰਕੇ ਸਾਰਿਆ। ਹੈਪਟੈਥਲੋਨ ਜਿਸ ਵਿੱਚ ਸੱਤ ਟਰੈਕ ਅਤੇ ਫੀਲਡ ਅਨੁਸ਼ਾਸ਼ਨ ਸ਼ਾਮਲ ਹਨ, ਐਥਲੀਟਾਂ ਦੀ ਸਹਿਣਸ਼ੀਲਤਾ ਅਤੇ ਸਹਿਜਤਾ ਦੀਆਂ ਹੱਦਾਂ ਨੂੰ ਅਜ਼ਮਾਉਂਦਾ ਹੈ।

ਬਰਮਨ ਲਈ, ਜੰਪਿੰਗ ਪ੍ਰੋਗਰਾਮ ਵਿੱਚ ਹਰ ਲੈਂਡਿੰਗ ਨੇ ਵਧੇਰੇ ਦਰਦ ਪੈਦਾ ਕੀਤਾ ਅਤੇ ਉਸ ਲਈ ਸਪ੍ਰਿੰਟਸ ਬਦਤਰ ਸਨ।

2012 ਵਿੱਚ, ਉਹ ਬਿਹਤਰ ਸਿਖਲਾਈ ਪ੍ਰਾਪਤ ਕਰਨ ਲਈ ਕੋਲਕਾਤਾ ਗਈ। ਸਾਲ 2013 ਵਿੱਚ, ਉਸ ਦਾ ਕੋਚ ਸੁਭਾਸ਼ ਸਰਕਾਰ, ਕੋਲਕਾਤਾ ਦੇ ਸਾਲਟ ਲੇਕ ਸਿਟੀ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇਤਾ ਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦਾ ਕੋਚ, ਉਸ ਨੂੰ ਸਾਈ ਦੇ ਹੋਸਟਲ ਵਿੱਚ ਲੈ ਆਇਆ।

2013 ਵਿੱਚ ਸਰਕਾਰ ਨੇ ਉਸ ਨੂੰ ਗੁੰਟੂਰ ਵਿੱਚ ਇੱਕ ਯੂਥ ਹੈਪਟੈਥਲੋਨ ਮੁਕਾਬਲੇ ਲਈ ਭੇਜਿਆ। ਉਸ ਨੇ 4,435 ਦਾ ਸਕੋਰ ਦਰਜ ਕੀਤਾ ਅਤੇ ਸਿਲਵਰ ਮੈਡਲ ਜਿੱਤਿਆ। ਇਹ ਉਸ ਦੇ ਹੈਪਟੈਥਲੋਨ ਕੈਰੀਅਰ ਦੀ ਸ਼ੁਰੂਆਤ ਸੀ। ਹੁਣ, ਉਸ ਕੋਲ ਜੁੱਤੀਆਂ ਵਾਲੀਆਂ ਕੰਪਨੀਆਂ ਅਤੇ ਹੋਰਾਂ ਦੁਆਰਾ ਉਸ ਲਈ ਅਨੁਕੂਲ ਜੁੱਤੀਆਂ ਪ੍ਰਾਪਤ ਕਰਨ ਲਈ ਕਈ ਪੇਸ਼ਕਸ਼ਾਂ ਹਨ।[4]

ਪੇਸ਼ੇਵਰ ਪ੍ਰਾਪਤੀਆਂ[ਸੋਧੋ]

2014 ਦੀਆਂ ਏਸ਼ੀਅਨ ਖੇਡਾਂ ਉਸ ਦਾ ਸੀਨੀਅਰ ਵਰਗ ਵਿੱਚ ਪਹਿਲਾ ਮੁਕਾਬਲਾ ਸੀ।

2017 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ, ਉਸ ਨੇ 5,942 ਅੰਕਾਂ ਨਾਲ ਗੋਲਡ ਜਿੱਤਿਆ।

ਉਸੇ ਸਾਲ ਉਸ ਨੇ 5,897 ਅੰਕਾਂ ਨਾਲ ਪਟਿਆਲਾ ਫੈਡਰੇਸ਼ਨ ਕੱਪ ਵਿੱਚ ਗੋਲਡ ਜਿੱਤਿਆ। ਉਸ ਨੇ ਸਾਲ 2019 ਵਿੱਚ ਉਸ ਮੁਕਾਬਲੇ ਵਿੱਚ ਇੱਕ ਚਾਂਦੀ ਦਾ ਤਗਮਾ ਜਿੱਤਿਆ ਸੀ।

2018 ਵਿੱਚ ਉਸ ਨੇ ਹੈਪਟੈਥਲੋਨ ਵਿੱਚ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।

ਅਗਸਤ 2019 ਵਿੱਚ ਉਸ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਪ੍ਰਾਪਤੀਆਂ ਅਤੇ ਟਾਈਟਲ[ਸੋਧੋ]

ਪਰਸਨਲ ਬੈਸਟ : 6,026 ਪੁਆਂਇੰਟ (ਜਕਾਰਤਾ 2018)

ਮੈਡਲ ਰਿਕਾਰਡ[ਸੋਧੋ]

2018  ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ

2017 ਵਿੱਚ ਭੁਵਨੇਸ਼ਵਰ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ

2019 ਵਿੱਚ ਦੋਹਾ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ

2017 ਵਿੱਚ ਨਵੀਂ ਦਿੱਲੀ ਵਿਖੇ ਹੋਏ ਫੈਡਰੇਸ਼ਨ ਕੱਪ ਵਿੱਚ ਸੋਨੇ ਦਾ ਤਮਗਾ

ਹਵਾਲੇ[ਸੋਧੋ]

  1. 1.0 1.1 "Asian Games: India athletes break barriers to make sports history". BBC News (in ਅੰਗਰੇਜ਼ੀ (ਬਰਤਾਨਵੀ)). 2018-09-01. Retrieved 2021-02-18.
  2. "Dream come true, says heptathlete Swapna Barman on being choosen for Arjuna Award". in.news.yahoo.com (in Indian English). Retrieved 2021-02-18.
  3. "Arthur Miller: an exclusive interview (BBC documentary)". Arthur Miller. 1987. doi:10.5040/9781350996724.
  4. Pieper, Lindsay Parks (2017-04-20). "Is the Athlete "Right" or "Wrong"?". University of Illinois Press. doi:10.5406/illinois/9780252040221.003.0004.