ਵਰਤੋਂਕਾਰ:NATHOWALIA
ਦਿੱਖ
ਚੋਰਾਂ ਵਾਲਾ ਚਿਹਰਾ ਛੁਪਾ ਕੇ ਕੀਤੀ ਚੋਰੀ ਚੰਗੀ ਲੱਗਦੀ ਏ । ਮਤਲਬਖੋਰ ਜਮਾਨਾ ਸਾਰਾ ਮਤਲਬਖੋਰੀ ਚੰਗੀ ਲੱਗਦੀ ਏ । ਆਪਣੇ ਘਰ ਦਾ ਪਤਾ ਨਾ ਕੋਈ, ਪਰ ਦੂਜਿਆਂ ਦੇ ਘਰ ਕੀਤੀ ਯਾਰਾ, ਮੋਰੀ ਚੰਗੀ ਲੱਗਦੀ ਏ । ਤਕੜੇ ਅੱਗੇ ਝੁਕਾ ਕੇ ਲੰਘਦਾ ਸਿਰ ਆਪਣਾ, ਪਰ ਕੀਤੀ ਮਾੜੇ ਬੰਦੇ ਉੱਤੇ, ਸੀਨਾਜ਼ੋਰੀ ਚੰਗੀ ਲੱਗਦੀ ਏ । ਨਵੇਂ ਗੀਤਾਂ ਨੇ ਦਿਲ ਕਮਲਾ ਕਰਤਾ ਏ, ਪਰ ਮਾਂ ਦੀ ਦਿੱਤੀ ਬੇਈਮਾਨ, ਅੱਜ ਵੀ ਲੋਰੀ ਚੰਗੀ ਲੱਗਦੀ ਏ । Hinda Nathowalia