ਸਮੱਗਰੀ 'ਤੇ ਜਾਓ

ਵਰਤੋਂਕਾਰ:Rajivtiwari190

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਏਕਤਾ ਭਿਆਨ

[ਸੋਧੋ]

ਏਕਤਾ ਭਿਆਨ ਦਾ ਜਨਮ 1985 ਨੂੰ ਹੋਇਆ। ਉਹ ਇੱਕ ਪੈਰਾ ਅਥਲੀਟ ਹੈ ਜੋ ਮਹਿਲਾ ਕਲੱਬ ਅਤੇ ਡਿਸਕਸ ਥ੍ਰੋ ਈਵੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਹੈ।[1][2] ਉਸ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਆਯੋਜਿਤ 2018 ਏਸ਼ੀਆਈ ਪੈਰਾ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਅਤੇ ਕਲੱਬ ਥ੍ਰੋ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਲੰਡਨ ਦੀਆਂ 2017 ਅਤੇ ਦੁਬਈ ਦੀਆਂ 2019 ਵਰਲਡ ਪੈਰਾ ਅਥਲੈਟਿਕਸ ਖੇਡਾਂ ਵਿੱਚ ਉਸ ਦੀ ਲਗਾਤਾਰ ਦੂਜੀ ਹਾਜ਼ਰੀ ਤੋਂ ਬਾਅਦ, ਉਸ ਨੇ ਟੋਕੀਓ 2020 ਪੈਰਾ ਓਲੰਪਿਕਸ ਲਈ ਪੈਰਾ ਓਲੰਪਿਕ ਕੋਟੇ ਲਈ ਕੁਆਲੀਫਾਈ ਕੀਤਾ। ਉਸ ਨੇ ਸਾਲ 2016 ਵਿੱਚ ਬਰਲਿਨ, 2017 ਵਿੱਚ ਦੁਬਈ ਅਤੇ 2018 ਵਿੱਚ ਟਿਊਨੀਸ਼ੀਆ ਵਿੱਚ ਆਯੋਜਿਤ ਕਈ ਆਈ.ਪੀ.ਸੀ. ਗ੍ਰਾਂ ਪ੍ਰੀ ਵਿੱਚ ਹਿੱਸਾ ਲਿਆ ਅਤੇ ਤਮਗੇ ਜਿੱਤੇ।

ਭਿਆਨ ਇੱਕ ਨੈਸ਼ਨਲ ਚੈਂਪੀਅਨ ਹੈ ਜਿਸ ਨੇ ਸਾਲ 2016, 2017 ਅਤੇ 2018 ਦੀਆਂ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਹਾਸਲ ਕੀਤਾ। ਉਸ ਨੂੰ 2018 ਵਿੱਚ ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ 2019 ਨੂੰ ਹਰਿਆਣਾ ਦੇ ਰਾਜਪਾਲ ਦੁਆਰਾ ਰਾਜ ਪੁਰਸਕਾਰ ਵੀ ਮਿਲਿਆ।

ਇਸ ਤੋਂ ਇਲਾਵਾ ਭਿਆਨ ਨੂੰ ਪੈਰਾ ਚੈਂਪੀਅਨਜ਼ ਪ੍ਰੋਗਰਾਮ ਰਾਹੀਂ ਗੋਸਪੋਰਟਸ ਫਾਉਂਡੇਸ਼ਨ ਦੁਆਰਾ ਸਹਿਯੋਗ ਪ੍ਰਾਪਤ ਹੈ।[3]

ਏਕਤਾ ਭਯਾਨ
ਜਨਮ7 ਜੂਨ 1985 (ਉਮਰ 35)
ਹਿਸਾਰ, ਹਰਿਆਣਾ, ਭਾਰਤ

ਨਿੱਜੀ ਜ਼ਿੰਦਗੀ ਅਤੇ ਪਿਛੋਕੜ

[ਸੋਧੋ]

ਭਿਆਨ ਦਾ ਜਨਮ 1985 ਨੂੰ ਹਰਿਆਣਾ ਦੇ ਹਿਸਾਰ ਵਿੱਚ ਇੱਕ ਸੇਵਾ ਮੁਕਤ ਜ਼ਿਲ੍ਹਾ ਬਾਗਬਾਨੀ ਅਧਿਕਾਰੀ ਬਲਜੀਤ ਭਿਆਨ ਦੇ ਘਰ ਹੋਇਆ। ਉਸ ਦੇ ਦੋ ਭੈਣ-ਭਰਾ ਹਨ।[4]2003 ਵਿੱਚ ਏਕਤਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਨੂੰ ਵੱਡਾ ਨੁਕਸਾਨ ਪਹੁੰਚਿਆ। ਇਸ ਖਤਰਨਾਕ ਹਾਦਸੇ ਤੋਂ ਨਿਕਲਣ ਲਈ ਏਕਤਾ ਨੇ ਕਰੀਬ 9 ਮਹੀਨੇ ਹਸਪਤਾਲ ਵਿੱਚ ਬਿਤਾਏ। ਮੁੜ ਵਾਪਸੀ ਲਈ ਉਸ ਦੇ ਦੋ ਅਪਰੇਸ਼ਨ ਹੋਏ ਅਤੇ ਕੜੀ ਮਿਹਨਤ ਤੋਂ ਬਾਅਦ ਉਸ ਦਾ ਆਤਮ-ਵਿਸ਼ਵਾਸ ਮੁੜ ਤੋਂ ਵਧਿਆ।

ਭਿਆਨਨੇ ਹਿਸਾਰ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। 2011 ਵਿੱਚ ਉਸ ਨੇ ਹਰਿਆਣਾ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ ਤੇ ਇੱਕ ਸਹਾਇਕ ਰੁਜ਼ਗਾਰ ਅਫ਼ਸਰ ਵਜੋਂ ਨਿਯੁਕਤ ਹੋਈ।[4]2015 ਵਿੱਚ ਏਕਤਾ ਦੀ ਮੁਲਾਕਾਤ ਅਥਲੀਟ ਅਮਿਤ ਸਰੋਹਾ ਨਾਲ ਹੋਈ, ਜਿਸ ਨੇ ਭਿਆਨ ਨੂੰ ਆਪਣੇ ਵਰਗੇ ਪੈਰਾ-ਅਥਲੀਟ ਬਣਨ ਲਈ ਪ੍ਰੇਰਿਆ। ਇਸ ਤੋਂ ਬਾਅਦ ਭਿਆਨ ਨੇ ਡਿਸਕਸ ਥ੍ਰੋ ਦੀ ਕੋਚਿੰਗ ਸ਼ੁਰੂ ਕੀਤੀ।[3]

ਪੇਸ਼ੇਵਰ ਪ੍ਰਾਪਤੀਆਂ

[ਸੋਧੋ]

ਭਿਆਨ ਦੇ ਪੇਸ਼ੇਵਰ ਕੈਰੀਅਰ ਦੀ ਸ਼ੁਰੂਆਤ ਜੁਲਾਈ 2016 ਵਿੱਚ ਬਰਲਿਨ ਵਿਖੇ ਆਯੋਜਿਤ ਆਈ.ਪੀ.ਸੀ. ਗ੍ਰਾਂ ਪ੍ਰੀ ਨਾਲ ਹੋਈ ਜਿੱਥੇ ਉਸ ਨੇ ਕਲੱਬ ਥ੍ਰੋ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਫਿਰ ਉਸ ਨੇ ਪੰਚਕੂਲਾ ਵਿਖੇ ਆਯੋਜਿਤ 2016 ਦੀ ਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜਿੱਥੇ ਉਸ ਨੇ ਕਲੱਬ ਥ੍ਰੋ ਵਿੱਚ ਸੋਨ ਤਮਗਾ ਅਤੇ ਡਿਸਕਸ ਥ੍ਰੋ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ।

2017 ਵਿੱਚ ਉਸ ਨੇ ਦੂਜੀ ਵਾਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਤੇ ਦੋਵਾਂ ਮੁਕਾਬਲਿਆਂ ਵਿੱਚ ਸੋਨ ਤਮਗਾ ਪ੍ਰਾਪਤ ਕੀਤਾ। ਉਸ ਨੇ ਦੁਬਈ ਵਿਖੇ ਆਯੋਜਿਤ 2017 ਦੇ ਆਈ.ਪੀ.ਸੀ. ਗ੍ਰਾਂ ਪ੍ਰੀ ਵਿੱਚ ਵੀ ਹਿੱਸਾ ਲਿਆ। ਉਹ ਦੋਵੇਂ ਈਵੈਂਟਾਂ ਵਿੱਚ ਸਮੁੱਚੇ ਤੌਰ ’ਤੇ ਚੌਥੇ ਨੰਬਰ ’ਤੇ ਸੀ ਅਤੇ ਉਸ ਨੇ ਨਵਾਂ ਏਸ਼ੀਆਈ ਰਿਕਾਰਡ ਕਾਇਮ ਕੀਤਾ। ਉਸੇ ਸਾਲ ਭਿਆਨ ਨੇ ਪਹਿਲੀ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜੋ ਕਿ ਲੰਡਨ, ਯੂ.ਕੇ. ਵਿੱਚ ਆਯੋਜਿਤ ਕੀਤੀ ਗਈ ਸੀ ਜਿੱਥੇ ਉਹ ਕਲੱਬ ਥ੍ਰੋ ਵਿੱਚ ਕੌਮਾਂਤਰੀ ਪੱਧਰ ’ਤੇ 6ਵੇਂ ਅਤੇ ਏਸ਼ੀਆ ਵਿੱਚ ਪਹਿਲੇ ਸਥਾਨ ’ਤੇ ਸੀ।[3] ਭਿਆਨ ਪਹਿਲਾਂ ਹੀ ਇੱਕ ਰਾਸ਼ਟਰੀ ਚੈਂਪੀਅਨ ਹੈ। ਉਸ ਨੇ ਆਪਣਾ ਤੀਸਰਾ ਕਾਰਜ ਕਾਲ 2018 ਵਿੱਚ ਪੰਚਕੂਲਾ ਵਿਖੇ ਆਯੋਜਿਤ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਪੂਰਾ ਕੀਤਾ, ਅਤੇ ਉਸ ਨੇ ਦੋਵਾਂ ਮੁਕਾਬਲਿਆਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਸ ਸਾਲ, ਉਸ ਦੀ ਨਜ਼ਰ ਅਕਤੂਬਰ ਮਹੀਨੇ ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋਣ ਵਾਲੀਆਂ 2018 ਏਸ਼ੀਆਈ ਪੈਰਾ ਖੇਡਾਂ ’ਤੇ ਟਿਕੀ ਹੋਈ ਸੀ ਜਿਸ ਲਈ ਉਸ ਨੇ ਪੂਰੇ ਸਾਲ ਤਿਆਰੀ ਕੀਤੀ। ਉਸ ਨੇ ਟਿਊਨੀਸ਼ੀਆ ਵਿਖੇ ਹੋਏ 2018 ਆਈਪੀਸੀ ਗ੍ਰਾਂ ਪ੍ਰੀ ਵਿੱਚ ਕਲੱਬ ਥ੍ਰੋ ਵਿੱਚ ਸੋਨ ਅਤੇ ਡਿਸਕਸ ਥ੍ਰੋ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਅਕਤੂਬਰ 2018 ਵਿੱਚ ਭਿਆਨ ਨੇ ਕੁਆਲਾ ਲਮਪੁਰ ਵਿੱਚ ਮਹਿਲਾ ਕਲੱਬ ਥ੍ਰੋ ਮੁਕਾਬਲੇ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕਰਕੇ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤ ਲਈ ਚੌਥਾ ਸੋਨ ਤਮਗਾ ਜਿੱਤਿਆ। ਭਿਆਨ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 16.02 ਮੀਟਰ ’ਤੇ ਥ੍ਰੋ ਸੁੱਟਿਆ ਅਤੇ ਯੂ.ਏ.ਈ. ਦੇ ਅਲਕਾਬੀ ਥ੍ਰੇਟਾ, ਜਿਸ ਨੇ 15.75 ਮੀਟਰ ਸੁੱਟਿਆ ਸੀ, ਉਸ ਤੋਂ ਵੱਧ ਦੂਰੀ ’ਤੇ ਸੁੱਟ ਕੇ ਐੱਫ 32\51 ਈਵੈਂਟ ਜਿੱਤਿਆ। ਭਿਆਨ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤ ਦੀ ਦੂਸਰੀ ਅਤੇ ਆਪਣੇ ਸੂਬੇ, ਹਰਿਆਣਾ ਦੀ ਸਭ ਤੋਂ ਪਹਿਲੀ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਬਣ ਗਈ ਸੀ।  ਸਾਲ 2019 ਵਿੱਚ ਦੂਸਰੀ ਵਾਰ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ 2019 ਦੀਆਂ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ, ਦੁਬਈ, ਦੌਰਾਨ ਮਹਿਲਾ ਪੈਰਾ-ਅਥਲੈਟਿਕਸ ਸ਼੍ਰੇਣੀ ਵਿੱਚ ਟੋਕੀਓ 2020 ਖੇਡਾਂ ਵਿੱਚ ਆਪਣੀ ਥਾਂ ਪੱਕੀ ਕੀਤੀ।

ਭਿਆਨਨੇ ਹਰਿਆਣਾ ਸਰਕਾਰ ਨਾਲ ਰੁਜ਼ਗਾਰ ਅਫ਼ਸਰ ਵਜੋਂ ਕੰਮ ਕੀਤਾ।[1]ਇਸ ਤੋਂ ਬਾਅਦ ਉਸ ਨੂੰ ਸਪੋਰਟਸ ਅਸੈੱਸ ਐਵਾਰਡ 2020 ਵਿੱਚ ਸਪੋਰਟਸ ਵੂਮੈਨ ਆਫ ਦ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[5]ਇਸ ਤੋਂ ਪਹਿਲਾਂ ਭਿਆਨ ਨੂੰ 2018 ਵਿੱਚ ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ।[6]

ਮੈਡਲ ਰਿਕਾਰਡ

[ਸੋਧੋ]
  • ਦੇਸ਼- ਭਾਰਤ
  • ਖੇਡ ਟਰੈਕ ਅਤੇ ਫੀਲਡ 51
  • ਅਪਾਹਜਤਾ ਰੀੜ੍ਹ ਦੀ ਹੱਡੀ ਦੀ ਸੱਟ
  • ਅਪਾਹਜਤਾ ਕਲਾਸ ਐੱਫ 51
  • ਈਵੈਂਟ- ਕਲੱਬ ਐਂਡ ਡਿਸਕਸ ਥ੍ਰੋ
ਮੈਡਲ ਰਿਕਾਰਡ
ਏਸ਼ੀਅਨ ਪੈਰਾ ਖੇਡਾਂ
ਸੋਨ ਤਮਗਾ ਪਹਿਲਾ ਸਥਾਨ 2018 ਜਕਾਰਤਾ, ਇੰਡੋਨੇਸ਼ੀਆ ਕਲੱਬ ਥ੍ਰੋ
ਆਈਪੀਸੀ ਗ੍ਰਾਂ ਪ੍ਰੀ
ਸੋਨ ਤਮਗਾ ਪਹਿਲਾ ਸਥਾਨ 2018 ਟਿਊਨੀਸ਼ੀਆ ਕਲੱਬ ਥ੍ਰੋ
ਕਾਂਸੀ ਦਾ ਤਮਗਾ ਤੀਸਰਾ ਸਥਾਨ 2018 ਟਿਊਨੀਸ਼ੀਆ ਡਿਸਕਸ ਥ੍ਰੋ
ਚਾਂਦੀ ਦਾ ਤਮਗਾ ਦੂਜਾ ਸਥਾਨ 2016 ਬਰਲਿਨ ਕਲੱਬ ਥ੍ਰੋ
ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ
ਸੋਨ ਤਮਗਾ ਪਹਿਲਾ ਸਥਾਨ 2018 ਪੰਚਕੂਲਾ ਕਲੱਬ ਥ੍ਰੋ
ਸੋਨ ਤਮਗਾ ਪਹਿਲਾ ਸਥਾਨ 2018 ਪੰਚਕੂਲਾ ਡਿਸਕਸ ਥ੍ਰੋ
ਸੋਨ ਤਮਗਾ ਪਹਿਲਾ ਸਥਾਨ 2017 ਜੈਪੁਰ ਕਲੱਬ ਥ੍ਰੋ
ਸੋਨ ਤਮਗਾ ਪਹਿਲਾ ਸਥਾਨ 2017 ਜੈਪੁਰ ਡਿਸਕਸ ਥ੍ਰੋ
ਸੋਨ ਤਮਗਾ ਪਹਿਲਾ ਸਥਾਨ 2016 ਪੰਚਕੂਲਾ ਕਲੱਬ ਥ੍ਰੋ
ਕਾਂਸੀ ਦਾ ਤਮਗਾ ਤੀਸਰਾ ਸਥਾਨ 2016 ਪੰਚਕੂਲਾ ਡਿਸਕਸ ਥ੍ਰੋ

ਹਵਾਲੇ

[ਸੋਧੋ]
  1. 1.0 1.1 Akundi, Sweta (2018-07-16). "Gold-winning para-athlete Ekta Bhyan on life and sports". The Hindu (in Indian English). ISSN 0971-751X. Retrieved 2021-02-18.
  2. "From Being Paralysed To Winning Medals At World Para Athletics GP - Ekta Bhyan Is Full Of Heart". IndiaTimes (in Indian English). 2018-07-14. Retrieved 2021-02-18.
  3. 3.0 3.1 3.2 "Ankur Dhama". www.indusind.com. Retrieved 2021-02-18.
  4. 4.0 4.1 Sep 15, Sukhbir Siwach / TNN / Updated:; 2016; Ist, 07:12. "deepa ekta bhyan: Before Deepa, Ekta Bhyan had made state proud | Chandigarh News - Times of India". The Times of India (in ਅੰਗਰੇਜ਼ੀ). Retrieved 2021-02-18. {{cite web}}: |last2= has numeric name (help)CS1 maint: extra punctuation (link) CS1 maint: numeric names: authors list (link)
  5. Senthil, Anjana. "Ekta Bhyan wins Sportstar Aces 2020 Sportswoman of the Year (Parasports)". Sportstar (in ਅੰਗਰੇਜ਼ੀ). Retrieved 2021-02-18.
  6. "'Nothing can stop you' - The remarkable tale of Ekta Bhyan". ESPN (in ਅੰਗਰੇਜ਼ੀ). 2019-04-05. Retrieved 2021-02-18.