ਵਰਤੋਂਕਾਰ:Ranjitpreet

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2011-ਐਫ਼ ਆਈ ਐਚ ਪੁਰਸ਼ ਹਾਕੀ ਚੈਂਪੀਅਨਜ਼ ਚੈਲੇਂਜ- 1[ਸੋਧੋ]

http://pa.wikipedia.org/wiki/%E0%A8%A4%E0%A8%B8%E0%A8%B5%E0%A9%80%E0%A8%B0:BharatChetri_B_18_11_2011.jpg

ਰਣਜੀਤ ਸਿੰਘ ਪ੍ਰੀਤ (ਖੇਡ ਲੇਖਕ)[ਸੋਧੋ]

ਮੁਕਾਬਲੇ ਦੀ ਮੁੱਢਲੀ ਗੱਲ ਇਸ ਚੈਂਪੀਅਨਜ਼ ਚੈਲੇਂਜ ਚੈਪੀਅਨਸ਼ਿਪ ਦਾ ਪਲੇਠਾ ਮੁਕਾਬਲਾ ਕੁਆਲਾਲੰਪੁਰ ਵਿਖੇ 2001 ਵਿੱਚ ਖੇਡਿਆ ਗਿਆ ਸੀ,ਅਤੇ ਭਾਰਤੀ ਟੀਮ ਦੱਖਣੀ ਅਫ਼ਰੀਕਾ ਨੂੰ 2-1 ਨਾਲ ਹਰਾਕੇ ਪਹਿਲੀ ਚੈਂਪੀਅਨ ਬਣੀ ਸੀ। ਹੁਣ ਤੱਕ ਭਾਰਤ ਨੇ ਦੋ ਵਾਰ ਤੀਜਾ (2007,2009) ਸਥਾਂਨ ਮੱਲਿਆ ਹੈ । ਜੋਹਾਂਸਬਰਗ ਵਿਖੇ 2003 ਵਿੱਚ ਕੋਰੀਆ ਨੂੰ 7-3 ਨਾਲ ਹਰਾਕੇ ਸਪੇਨ ਨੇ ਇਹ ਮੁਕਾਬਲਾ ਜਿੱਤਿਆ ਹੈ । 2005 ਵਿੱਚ ਇਲੈਕਜ਼ੈਂਡਰਾ ਵਿਖੇ ਅਰਜਨਟੀਨਾ ਨੇ ਕੋਰੀਆ ਨੂੰ 5-2 ਨਾਲ,ਅਰਜਨਟੀਨਾਂ ਨੇ ਹੀ 2007’ਚ ਬੂਮ ਵਿਖੇ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੇ ਖਿਤਾਬੀ ਜਿੱਤ ਦਰਜ ਕੀਤੀ ਹੈ। ਇਸ ਨੇ ਇੱਕ ਵਾਰ ਤੀਜਾ (2001), ਇੱਕ ਵਾਰ ਚੌਥਾ (2009)ਸਥਾਨ ਲਿਆ ਹੈ। ਕੋਰੀਆ ਦੀ ਟੀਮ ਦੋ ਵਾਰ (2003,2005) ਵਿੱਚ ਦੂਜੇ ਸਥਾਨ ‘ਤੇ ਰਹੀ ਹੈ । ਸਾਲਟਾ ਵਿਖੇ 2009 ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਸਿਖ਼ਰਲੀ ਪੁਜ਼ੀਸ਼ਨ ਮੱਲੀ ਹੇ । ਨਿਉਜ਼ੀਲੈਂਡ ਇੱਕ ਵਾਰ ਦੂਜੇ (2007) ਅਤੇ ਇੱਕ ਵਾਰ ਚੌਥੇ (2003) ਸਥਾਨ ‘ਤੇ ਰਿਹਾ ਹੈ । ਪਾਕਿਸਤਾਨ ਇੱਕ ਵਾਰ ਹੀ(2009) ਦੂਜੀ ਥਾਂ ਲੈ ਸਕਿਆ ਹੈ । ਦੱਖਣੀ ਅਫਰੀਕਾ ਨੇ 2001 ਵਿੱਚ ਦੂਜੀ,ਅਤੇ 2003 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਬੈਲਜੀਅਮ ਨੇ 2005 ਵਿੱਚ ਤੀਜੀ,ਇੰਗਲੈਂਡ ਨੇ 2005,2007 ਵਿੱਚ ਚੌਥੀ, ਏਵੇਂ ਮਲੇਸ਼ੀਆ ਨੇ 2001’ਚ ਚੌਥੀ,ਪੁਜ਼ੀਸ਼ਨ ਹਾਸਲ ਕੀਤੀ ਹੈ । ਹਰ ਦੋ ਸਾਲ ਬਾਅਦ ਹੋਣ ਵਾਲੇ ਇਸ ਮੁਕਾਬਲੇ ਵਿੱਚ ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ। ਸਿਰਫ਼ ਅਰਜਨਟੀਨਾ ਹੀ ਦੋ ਵਾਰ ਫਾਈਨਲ ਜੇਤੂ ਰਹਾ ਹੈ । ਭਾਰਤ,ਸਪੇਨ,ਨਿਊਜ਼ੀਲੈਂਡ ਨੇ ਇੱਕ-ਇੱਕ ਵਾਰ ਇਹ ਮੁਕਾਬਲਾ ਜਿਤਿਆ ਹੈ।

ਮੁਕਾਬਲੇ ਦੀ ਮੌਜੂਦਾ ਗੱਲ[ਸੋਧੋ]

ਜੋਹਾਂਸਬਰਗ (ਦੱਖਣੀ ਅਫਰੀਕਾ) ਵਿਖੇ ਛੇਵਾਂ ਮਰਦ ਹਾਕੀ ਚੈਂਪੀਅਨਜ਼ ਚੈਲੇਂਜ -1 ਟੂਰਨਾਮੈਟ 26 ਨਵੰਬਰ ਤੋਂ 4 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕੁੱਲ 24 ਮੈਚ ਖੇਡੇ ਜਾਣੇ ਹਨ,ਜਿਨ੍ਹਾ ਨੂੰ ਟੈੱਨ ਸਪੋਰਟਸ ਚੈਨਲ ਨੇ ਪ੍ਰਸਾਰਿਤ ਕਰਨਾ ਹੈ। ਉਦਘਾਟਨੀ ਮੈਚ ਪੂਲ ਬੀ ਦੀਆਂ ਟੀਮਾਂ ਕੈਨੇਡਾ ਬਨਾਮ ਮਲੇਸ਼ੀਆ ਨੇ ਦੱਖਣੀ ਅਫ਼ਰੀਕਾ ਦੇ ਸਮੇ ਅਨੁਸਾਰ ਸਵੇਰੇ 11.00 ਵਜੇ ਖੇਡਣਾ ਹੈ । ਇਸ ਟੂਰਨਾਮੈਟ ਵਿੱਚ 8 ਟਿਮਾਂ ਭਾਗ ਲੈ ਰਹੀਆਂ ਹਨ । ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਨੇ ਆਪਣਾ ਪਹਿਲਾ ਮੈਚ ਬੈਲਜੀਅਮ ਨਾਲ ਖੇਡਣਾ ਹੈ । ਇਸ ਵਾਰੀ ਸੰਪਨ ਹੋਏ ਮੁਕਾਬਲੇ ਨੂੰ ਜਿੱਥੇ ਬੈਲਜੀਅਮ ਨੇ ਪਹਿਲੀ ਵਾਰ ਜਿਤਿਆ ਹੈ,ਅਤੇ 2012 ਦੀ ਆਸਟਰੇਲੀਆਂ ਚੈਂਪੀਅਨਜ਼ ਟਰਾਫ਼ੀ ਲਈ ਕੁਆਲੀਫਾਈ ਕਰ ਲਿਆ ਹੈ,ਉਥੇ ਭਾਰਤੀ ਟੀਮ ਆਪਣੀਆਂ ਕਮਜ਼ੋਰੀਆਂ,ਅਤੇ ਸੌਖੇ ਮੈਚਾਂ ਦੇ ਚਾਅਵਿੱਚ ਹੀ ਹਾਰਾਂ ਦਾ ਸਾਹਮਣਾ ਕਰਦੀ ਹੋਈ ਇਸ ਤੋਂ ਵਾਂਝੀ ਰਹਿ ਗਈ ਹੈ। ਬੈਲਜੀਅਮ ਦਾ ਟੌਮ ਬੂਨ ਅਤੇ ਦੱਖਣੀ ਅਫ਼ਰੀਕਾ ਦਾ ਜਸਟਿਨ ਰੇਡ ਰੋਜ਼ ੮-੮ ਗੋਲ ਕਰਕੇ ਟਾਪ ਸਕੋਰਰ ਰਹੇ ਹਨ। ਮੁਕਾਬਲੇ ਦਾ ਸਰਵੋਤਮ ਖਿਡਾਰੀ ਭਾਰਤ ਦਾ ਸੰਦੀਪ ਸਿੰਘ ਰਿਹਾ ਹੈ। ਵਧੀਆ ਗੋਲ ਕੀਪਰ ਦਾ ਖ਼ਿਤਾਬ ਬੈਲਜੀਅਮ ਦੇ ਡੇਵਿਡ ਵਾਨ ਰਾਇਸਲਬਰਗ ਦੇ ਹਿੱਸੇ ਅਤੇ ਫ਼ੇਅਰ ਟਰਾਫ਼ੀ ਦਾ ਸਨਮਾਨ ਦੱਖਣੀ ਅਫ਼ਰੀਕਾ ਟੀਮ ਨੂੰ ਮਿਲਿਆ ਹੈ। ਸਾਰੇ ਖੇਡੇ ਗਏ ਮੈਚਾਂ ਦੌਰਾਂਨ ਕੁੱਲ 133 (5.54 ਪ੍ਰਤੀ ਮੈਚ)ਗੋਲ ਹੋਏ ।

ਫਾਰਮਿਟ[ਸੋਧੋ]

ਇਹ ਹਾਕੀ ਟੂਰਨਾਮੈਂਟ ਲੀਗ ਕਮ ਨਾਕ ਆਊਟ ਅਧਾਰ ਉੱਤੇ ਖੇਡਿਆ ਜਾਣਾ ਹੈ । ਪੂਲ ਵਿੱਚ ਹਰੇਕ ਟੀਮ ਨੇ ਹਰੇਕ ਟੀਮ ਨਾਲ ਲੋਹਾ ਲੈਣਾ ਹੈ । ਦੋਨੋ ਪੂਲਾਂ ਦੀਆਂ ਸਿਖ਼ਰਲੀਆਂ ਦੋ-ਦੋ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ । ਇੱਥੋਂ ਹੀ ਨਾਕ-ਆਊਟ ਗੇੜ ਸ਼ੁਰੂ ਹੋਵੇਗਾ । ਪੌਲ ਏ ਦੀ ਟਾਪਰ ਟੀਮ ਪੂਲ ਬੀ ਦੀ ਦੋ ਨੰਬਰ ਵਾਲੀ ਟੀਮ ਨਾਲ ਖੇਡੇਗੀ , ਜਦੋਂ ਕਿ ਪੂਲ ਬੀ ਦੀ ਸਿਖ਼ਰਲੀ ਟੀਮ ਪੂਲ ਏ ਦੀ ਦੋਇਮ ਟੀਮ ਨਾਲ ਭਿੜੇਗੀ । ਇੱਥੇ ਹਾਰਨ ਵਾਲੀਆਂ ਟੀਮਾਂ ਤੀਜੇ-ਚੌਥੇ ਸਥਾਨ ਲਈ ,ਅਤੇ ਜੇਤੂ ਰਹੀਆਂ ਟੀਮਾਂ ਦਾ ਖਿਤਾਬੀ ਭੇੜ ਹੋਵੇਗਾ

ਭਾਰਤੀ ਟੀਮ[ਸੋਧੋ]

ਭਾਰਤੀ ਟੀਮ 116 ਕੌਮਾਂਤਰੀ ਮੈਚ ਖੇਡਣ ਵਾਲੇ 27 ਵਰ੍ਹਿਆਂ ਦੇ ਭਰਤ ਛੇਤਰੀ ਦੀ ਕਪਤਾਨੀ ਅਧੀਨ ਖੇਡੇਗੀ।ਰਾਜਪਾਲ ਸਿੰਘ , ਇੰਪੈਡਕਸ ਦੇ ਅਪਰੇਸ਼ਨ ਦੀ ਵਜ੍ਹਾ ਕਰਕੇ ਟੀਮ ਤੋਂ ਬਾਹਰ ਹੈ, ਇਗਨਸ ਟਿਰਕੀ , ਭਰਤ ਚਿਕਾਰਾ, ਰਵੀ ਪਾਲ,ਗੁਰਵਿੰਦਰ ਚੰਦੀ ,18 ਮੈਂਬਰੀ ਟੀਮ ਤੋਂ ਬਾਹਰ ਹਨ,ਜਦੋਂ ਕਿ ਸ਼ਵਿੰਦਰ ਸਿੰਘ ਜਿਸਦੇ ਜੁਲਾਈ ਮਹੀਨੇ ਬੰਗਲੌਰ ਕੈਂਪ ਸਮੇ ਕਾਲਰਬੋਨ ਉੱਤੇ ਸੱਟ ਲੱਗੀ ਸੀ ਨੂੰ ਠੀਕ ਹੋਣ ਤੇ ਟੀਮ ਵਿੱਚ ਸ਼ਾਮਲ ਕਰਨ ਤੋਂ ਇਲਾਵਾ , ਨਵੇਂ ਚਿਹਰੇ ਬਿਰੇਂਦਰ ਲਾਕੜਾ,ਸੀ ਕਾਗਜੁੰਮ ਨੂੰ ਟੀਮ ਵਿੱਚ ਦਾਖ਼ਲਾ ਦਿੱਤਾਗਿਆ ਹੈ। ਇਹਨਾਂ ਤੋਂ ਇਲਾਵਾ ਪੀ ਆਰ ਸ਼੍ਰੀਜੇਸ਼, ਮਨਜੀਤ ਕੁਲੂ , ਰੁਪਿੰਦਰ ਸਿੰਘ, ਬੀ ਆਰ ਰਘੁਨਾਥ,ਸੰਦੀਪ ਸਿੰਘ, ਗੁਰਬਾਜ਼ ਸਿੰਘ,ਸਰਦਾਰਾ ਸਿੰਘ ,ਅਰਜੁਨ ਹਲੱਪਾ, ਮਨਪ੍ਰੀਤ ਸਿੰਘ ਸਵਰਨਜੀਤ ਸਿੰਘ, ਯੁਵਰਾਜ ਵਾਲਮੀਕੀ, ਐਸ ਵੀ ਸੁਨੀਲ,ਦਾਨਿਸ਼ ਮੁਜ਼ਤਬਾ,ਅਤੇ ਤੁਸ਼ਾਰ ਖਾਂਡੇਕਰ ਦੇ ਨਾਂਅ ਟੀਮ ਵਿੱਚ ਸ਼ਾਮਲ ਹਨ।

ਗਰੁੱਪ ਸਟੇਜ[ਸੋਧੋ]

ਟੇਬਲ ਪੂਲ ਏ

ਟੀਮ ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇੰਟਸ
ਭਾਰਤ 3 2 1 0 17 7 +10 7
ਬੈਲਜੀਅਮ 3 2 1 0 12 7 +5 7
ਦੱਖਣੀ ਅਫ਼ਰੀਕਾ 3 1 0 2 8 10 -2 3
ਪੋਲੈਂਡ 3 0 0 3 4 17 −13 0

ਪੂਲ ਏ ਦੇ ਮੈਚਾਂ ਦਾ ਵੇਰਵਾ

ਤਾਰੀਖ਼ ਟੀਮਾਂ ਜੇਤੂ ਟੀਮ ਗੋਲ
26ਨਵੰਬਰ2011 ਭਾਰਤ-ਬੈਲਜੀਅਮ ਬਰਾਬਰ 3-- 3
26ਨਵੰਬਰ2011 ਦੱਖਣੀ ਅਫ਼ਰੀਕਾ-ਪੋਲੈਂਡ ਦੱਖਣੀ ਅਫ਼ਰੀਕਾ 3-- 1
27ਨਵੰਬਰ2011 ਬੈਲਜੀਅਮ-ਪੋਲੈਂਡ ਬੈਲਜੀਅਮ 7--3
27ਨਵੰਬਰ2011 ਭਾਰਤ--ਦੱਖਣੀ ਅਫ਼ਰੀਕਾ ਭਾਰਤ 7--4
29ਨਵੰਬਰ2011 ਭਾਰਤ-ਪੋਲੈਂਡ ਭਾਰਤ 7--0
29ਨਵੰਬਰ2011 ਬੈਲਜੀਅਮ- ਦੱਖਣੀ ਅਫ਼ਰੀਕਾ ਬੈਲਜੀਅਮ 2- -1

ਟੇਬਲ ਪੂਲ ਬੀ[ਸੋਧੋ]

ਟੀਮ ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇੰਟਸ
ਅਰਜਨਟੀਨਾ 3 2 1 0 10 6 +4 7
ਜਪਾਨ 3 1 2 0 6 5 +1 5
ਕੈਨੇਡਾ 3 1 0 2 6 6 0 3
ਮਲੇਸ਼ੀਆ 3 0 1 2 5 10 −5 1

ਪੂਲ ਬੀ ਦੇ ਮੈਚਾਂ ਦਾ ਵੇਰਵਾ

ਤਾਰੀਖ਼ ਟੀਮਾਂ ਜੇਤੂ ਟੀਮ ਗੋਲ
26ਨਵੰਬਰ2011 ਕੈਨੇਡਾ-ਮਲੇਸ਼ੀਆ: ਕੈਨੇਡਾ 3 – 1
26ਨਵੰਬਰ2011 ਅਰਜਨਟੀਨਾ-ਜਪਾਨ ਬਰਾਬਰ 2 – 2
27ਨਵੰਬਰ2011 ਅਰਜਨਟੀਨਾ-ਕੈਨੇਡਾ ਅਰਜਨਟੀਨਾ 3 – 2
27ਨਵੰਬਰ2011 ਜਪਾਨ-ਮਲੇਸ਼ੀਆ ਬਰਾਬਰ 2 – 2
29ਨਵੰਬਰ2011 ਜਪਾਨ-ਕੈਨੇਡਾ ਜਪਾਨ 2 – 1
29ਨਵੰਬਰ2011 ਅਰਜਨਟੀਨਾ- ਮਲੇਸ਼ੀਆ ਅਰਜਨਟੀਨਾ 5 – 2

ਕੁਆਰਟਰ ਫਾਈਨਲ ਨਾਕ-ਆਊਟ ਗੇੜ[ਸੋਧੋ]

1 ਦਸੰਬਰ 2011 ਬੈਲਜੀਅਮ-ਕੈਨੇਡਾ ਬੈਲਜੀਅਮ 4 – 0
1 ਦਸੰਬਰ 2011 ਅਰਜਨਟੀਨਾਂ-ਪੋਲੈਂਡ ਅਰਜਨਟੀਨਾਂ 5 – 1
1 ਦਸੰਬਰ 2011 ਭਾਰਤ-ਮਲੇਸ਼ੀਆ ਭਾਰਤ, ਗੋਲਡਨ ਗੋਲ ਰਾਹੀਂ 5 – 4
1 ਦਸੰਬਰ 2011 ਦੱਖਣੀ ਅਫ਼ਰੀਕਾ-ਜਪਾਨ ਦੱਖਣੀ ਅਫ਼ਰੀਕਾ 3 – 2

ਕਰਾਸਓਵਰ ਮੈਚ[ਸੋਧੋ]

2 ਦਸੰਬਰ 2011 ਮਲੇਸ਼ੀਆ-ਜਪਾਨ ਮਲੇਸ਼ੀਆ 2 – 1
2 ਦਸੰਬਰ 2011 ਪੋਲੈਂਡ-ਕੈਨੇਡਾ ਪੋਲੈਂਡ,ਗੋਲਡਨ ਗੋਲ ਰਾਹੀਂ 3 – 2

ਸੈਮੀਫ਼ਾਈਨਲ[ਸੋਧੋ]

3 ਦਸੰਬਰ 2011 ਬੈਲਜੀਅਮ-ਅਰਜਨਟੀਨਾ ਬੈਲਜੀਅਮ 2 – 2 (3–2 ਪ.ਸ
3 ਦਸੰਬਰ 2011 ਭਾਰਤ-ਦੱਖਣੀ ਅਫ਼ਰੀਕਾ ਭਾਰਤ 4 – 2

ਪੁਜ਼ੀਸ਼ਨ ਮੈਚ ਤੀਜੇ ਤੋਂ ਅੱਠਵੇਂ ਸਥਾਨ ਲਈ[ਸੋਧੋ]

4 ਦਸੰਬਰ 2011 (7ਵੇਂ 8ਵੇਂ) ਜਪਾਨ-ਕੈਨੇਡਾ ਜਪਾਨ 7 – 2
4 ਦਸੰਬਰ 2011 (5ਵੇਂ 6ਵੇਂ) ਮਲੇਸ਼ੀਆ-ਪੋਲੈਂਡ ਮਲੇਸ਼ੀਆ 3 – 0
4 ਦਸੰਬਰ 2011 (ਤੀਜੇ – ਚੌਥੇ) ਸਥਾਂਨ ਲਈ ਦੱਖਣੀ ਅਫ਼ਰੀਕਾ-ਅਰਜਨਟੀਨਾਂ ਦੱਖਣੀ ਅਫ਼ਰੀਕਾ 3 – 1

ਫਾਈਨਲ[ਸੋਧੋ]

4 ਦਸੰਬਰ 2011 ਬੈਲਜੀਅਮ -ਭਾਰਤ ਬੈਲਜੀਅਮ 4 – 3

ਪੁਰਸ਼ ਹਾਕੀ ਚੈਂਪੀਅਨਜ਼ ਚੈਲੇਂਜ-1 ਦੀ ਸਥਿੱਤੀ[ਸੋਧੋ]

ਸਾਲ ਮੇਜ਼ਬਾਨ ਫ਼ਾਈਨਲ ਤੀਜੇ ਸਥਾਨ ਲਈ ਮੈਚ
ਜੇਤੂ ਗੋਲ ਉਪ ਜੇਤੂ ਤੀਜਾ ਸਥਾਨ ਗੋਲ ਚੌਥਾ ਸਥਾਨ
2001
ਕੁਆਲਾਲੰਪੁਰ, ਮਲੇਸ਼ੀਆ ਭਾਰਤ 2–1 ਦੱਖਣੀ ਅਫ਼ਰੀਕਾ ਅਰਜਨਟੀਨਾ 4–2 ਮਲੇਸ਼ੀਆ
2003
ਜੋਹਾਂਸਬਰਗ, ਦੱਖਣੀ ਅਫ਼ਰੀਕਾ ਸਪੇਨ 7–3 ਦੱਖਣੀ ਕੋਰੀਆ ਦੱਖਣੀ ਅਫ਼ਰੀਕਾ 2–2
(5–4)
ਪਨੈਲਟੀ ਸਟਰੌਕ
ਨਿਊਜ਼ੀਲੈਂਡ
2005
ਇਲੈਕਜ਼ੈਂਡਰਾ, ਮਿਸਰ ਅਰਜਨਟੀਨਾ 5–2 ਦੱਖਣੀ ਕੋਰੀਆ ਬੈਲਜੀਅਮ 6–5 ਇੰਗਲੈਂਡ
2007
ਬੂਮ, ਬੈਲਜੀਅਮ ਅਰਜਨਟੀਨਾ 3–2
ਗੋਲਡਨ ਗੋਲ
ਨਿਊਜ਼ੀਲੈਂਡ ਭਾਰਤ 4–3 ਇੰਗਲੈਂਡ
2009
ਸਾਲਟਾ, ਅਰਜਨਟੀਨਾਂ ਨਿਊਜ਼ੀਲੈਂਡ 4–2 ਪਾਕਿਸਤਾਨ ਭਾਰਤ 3–2 ਅਰਜਨਟੀਨਾ
2011
ਜੋਹਾਂਸਬਰਗ, ਦੱਖਣੀ ਅਫ਼ਰੀਕਾ ਬੈਲਜੀਅਮ 4–3 ਭਾਰਤ ਦੱਖਣੀ ਅਫ਼ਰੀਕਾ 3–1 ਅਰਜਨਟੀਨਾ

ਵੱਖ ਵੱਖ ਦੇਸ਼ਾਂ ਦਾ ਪ੍ਰਦਰਸ਼ਨ[ਸੋਧੋ]

ਟੀਮ ਜੇਤੂ ਉਪ-ਜੇਤੂ ਤੀਜਾ ਸਥਾਨ ਚੌਥਾ ਸਥਾਨ
ਅਰਜਨਟੀਨਾਂ 2 0 1 2
ਭਾਰਤ 1 1 2 0
ਨਿਊਜ਼ੀਲੈਂਡ 1 1 0 1
ਸਪੇਨ 1 0 0 0
ਦੱਖਣੀ ਕੋਰੀਆ 0 2 0 0
ਦੱਖਣੀ ਅਫ਼ਰੀਕਾ 0 1 2 0
ਪਾਕਿਸਤਾਨ 0 1 0 0
ਬੈਲਜੀਅਮ 1 0 1 0
ਇੰਗਲੈਂਡ 0 0 0 2
ਮਲੇਸ਼ੀਆ 0 0 0 1