ਵਰਤੋਂਕਾਰ:Veerpunjab
ਸਮੇਂ ਦੀ ਲੋੜ ਅਤੇ ਪਾਠਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਵੀਰਪੰਜਾਬ ਗਰੁੱਪ ਵਲੋਂ ਆਨ-ਲਾਈਨ ਵੀਰਪੰਜਾਬ ਡਾਟ ਕਾਮ ਰਾਹੀਂ ਈ-ਸਿੱਖਿਆ ਪੋਰਟਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਈ-ਸਿੱਖਿਆ ਪੋਰਟਲ ਰਾਹੀਂ ਸਿੱਖਿਆਰਥੀਆਂ ਲਈ ਰੋਚਕ ਵਿਸ਼ਿਆਂ ਨੂੰ ਲਿਖਤੀ, ਆਡੀਓ ਅਤੇ ਆਡੀਓ-ਵੀਡੀਓ ਤਕਨੀਕ ਰਾਹੀਂ ਆਨ-ਲਾਈਨ ਕੋਰਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਕੋਰਸਾਂ ਲਈ ਵਿਸ਼ਾ-ਵਸਤੂ ਤਿਆਰ ਕਰਨ ਸਮੇਂ ਮਾਨਤਾ ਪ੍ਰਾਪਤ ਸਿੱਖਿਆ ਸੰਸਥਾਵਾਂ, ਬੋਰਡਾਂ ਜਾਂ ਵਿਸ਼ਵ-ਵਿਦਿਆਲਿਆਂ ਵਿਚ ਲਾਗੂ ਨਵੀਨਤਮ ਸਲੇਬਸ ਤੋਂ ਸੇਧ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਕਿਸੇ ਵੀ ਸਿੱਖਿਆ ਕੋਰਸ ਵਿੱਚ ਦਾਖਲਾ ਲੈਣ ਦਾ ਮੰਤਵ ਕੇਵਲ ਡਿਗਰੀ ਪ੍ਰਾਪਤ ਕਰਨਾ ਹੀ ਨਹੀਂ ਹੋਣਾ ਚਾਹੀਦਾ, ਬਲਕਿ ਸਿੱਖਿਆ ਇਕ ਅਜਿਹੀ ਜਬਰਦਸਤ ਸ਼ਕਤੀ ਹੈ, ਜਿਸ ਨਾਲ ਆਪਣੇ ਸ਼ੌਕ ਨੂੰ ਰੁਜਗਾਰ ਵਿੱਚ ਤਬਦੀਲ ਕਰਕੇ ਜਿੰਦਗੀ ਜਿਉਣ ਦੇ ਢੰਗ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਅਸੀਂ ਇਸ ਗੱਲ ਵਿੱਚ ਵਿਸ਼ਵਾਸ਼ ਕਰਦੇ ਹਾਂ ਕਿ ਵਿਸ਼ਵ ਦਾ ਕੋਈ ਵੀ ਸਿੱਖਿਆਰਥੀ, ਕਿਸੇ ਵੀ ਦੇਸ਼ ਤੋਂ ਆਪਣੇ ਸਮੇਂ-ਦੀ ਸਹੂਲਤ ਅਨੁਸਾਰ ਆਨ-ਲਾਈਨ ਵੀਰਪੰਜਾਬ ਡਾਟ ਕਾਮ ਤੋਂ ਮਿਆਰੀ ਸਿੱਖਿਆ ਗ੍ਰਹਿਣ ਕਰਨ ਦਾ ਹੱਕਦਾਰ ਹੈ। ਆਨ-ਲਾਈਨ ਵੀਰਪੰਜਾਬ ਡਾਟ ਕਾਮ ਤੇ ਉਪਲਬਧ ਕੋਰਸ ਬਕਾਇਦਾ ਰੈਗੂਲਰ ਵਿਦਿਆਰਥੀਆਂ ਅਤੇ ਪੜ੍ਹਾਈ ਦੇ ਸ਼ੌਕੀਨ ਪਰੰਤੂ ਅਧਿਆਪਕ, ਸਕੂਲ ਜਾਂ ਕਾਲਜ ਦੀ ਸੁਵਿਧਾ ਤੋਂ ਕਿਸੇ ਵੀ ਕਾਰਨ ਵਾਂਝੇ ਰਹਿ ਗਏ ਸਿੱਖਿਆਰਥੀਆਂ ਲਈ ਤਿਆਰ ਕੀਤੇ ਗਏ ਹਨ।
ਵੀਰਪੰਜਾਬ ਗਰੁੱਪ ਵਲੋਂ ਇਹ ਕੋਸ਼ਿਸ਼ ਰਹੇਗੀ ਕਿ ਸਿੱਖਿਆਰਥੀ ਆਸਾਨੀ ਨਾਲ ਰਜਿਸਟਰ ਕਰਕੇ ਲਾਗ-ਇਨ ਬਣਾਵੇ ਅਤੇ ਆਪਣੇ ਮੰਨਪਸੰਦ ਕੋਰਸ ਦੀ ਚੋਣ ਕਰ ਸਕੇ ਅਤੇ ਸੁਖਾਲੇ ਢੰਗ ਨਾਲ ਕੋਰਸ ਪੂਰਾ ਵੀ ਕਰੇ। ਸਿੱਖਿਆਰਥੀ ਆਪਣੀ ਪੰਸਦ ਦੇ ਇੱਕ ਤੋਂ ਵੱਧ ਕੋਰਸਾਂ ਦੀ ਚੋਣ ਵੀ ਕਰ ਸਕਦਾ ਹੈ।
ਆਨ-ਲਾਈਨ ਵੀਰਪੰਜਾਬ ਡਾਟ ਕਾਮ ਤੇ ਆ ਕੇ ਆਪਜੀ ਦੀ ਆਪਣੇ ਮਨਪਸੰਦ ਕੋਰਸ ਵਿਚ ਸਿੱਖਿਆ ਪ੍ਰਾਪਤ ਕਰਨ ਦੀ ਖੋਜ ਲਈ ਦੌੜ ਖਤਮ ਹੋ ਜਾਂਦੀ ਹੈ। ਵੀਰਪੰਜਾਬ ਗਰੁੱਪ ਅੰਤਰ ਰਾਸ਼ਟਰੀ ਵਿਦਿਅਕ ਸੰਸਥਾਵਾਂ ਨਾਲ ਤਾਲਮੇਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤਾਂਕਿ ਵਿਸ਼ਵ ਪੱਧਰੀ ਕੋਰਸ ਆਨ-ਲਾਈਨ ਵੀਰਪੰਜਾਬ ਡਾਟ ਕਾਮ ਰਾਹੀਂ ਲੋੜਵੰਦ ਸਿੱਖਿਆਰਥੀਆਂ ਤੱਕ ਆਸਾਨੀ ਨਾਲ ਪਹੁੰਚਾਏ ਜਾ ਸਕਣ।
ਉਮੀਦ ਹੈ ਕਿ ਵੀਰਪੰਜਾਬ ਗਰੁੱਪ ਦੇ ਇਸ ਉਪਰਾਲੇ ਤੋਂ ਵੀਰਪੰਜਾਬ ਡਾਟ ਕਾਮ ਦੇ ਪਾਠਕ ਭਰਪੂਰ ਲਾਭ ਉਠਾਉਣਗੇ। ਆਪ ਜੀ ਆਪਣੇ ਸੁਝਾਅ ਈ-ਮੇਲ ਰਾਹੀਂ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ। ONLINE.VEERPUNJAB.COM