ਵਰਤੋਂਕਾਰ ਗੱਲ-ਬਾਤ:ਡਾਕਟਰ ਸਵਰਨਜੀਤ ਸਿੰਘ ਸੌੜੀਆਂ
ਵਿਸ਼ਾ ਜੋੜੋ|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 00:20, 19 ਜੁਲਾਈ 2021 (UTC)
ਕਹਾਣੀ
[ਸੋਧੋ]ਜੈਲਾ ਵੈਲੀ ਇਲਾਕੇ ਵਿੱਚ ਦਹਿਸ਼ਤ ਦਾ ਨਾਮ ਸੀ—ਉਹਦਾ ਨਾਮ ਆਉਂਦੇ ਹੀ ਲੋਕਾਂ ਦੇ ਮੂੰਹ ਸੁੱਕ ਜਾਂਦੇ ਅਤੇ ਜਦੋਂ ਉਹ ਕਾਲੀ ਘੋੜੀ ’ਤੇ ਸਵਾਰ ਹੋ ਕੇ ਰਾਹਾਂ ਵਿੱਚੋਂ ਲੰਘਦਾ ਤਾਂ ਗਲੀਆਂ ਸਿਰਫ਼ ਖਾਲੀ ਨਹੀਂ ਹੁੰਦੀਆਂ, ਉਹ ਚੁੱਪ ਨਾਲ ਭਰ ਜਾਂਦੀਆਂ; ਦਰਵਾਜ਼ੇ ਬੰਦ ਹੋ ਜਾਂਦੇ, ਪਰਦੇ ਬਿਨਾਂ ਹਵਾ ਦੇ ਹਿਲਣ ਲੱਗ ਪੈਂਦੇ, ਕੋਈ ਆਪਣੀ ਸਾਹ ਸੰਭਾਲਦਾ, ਕੋਈ ਨਿਗਾਹਾਂ ਜ਼ਮੀਨ ਵਿੱਚ ਗੱਡ ਲੈਂਦਾ ਕਿਉਂਕਿ ਅੱਖ ਮਿਲਣਾ ਮੁਸੀਬਤ ਨੂੰ ਸੱਦਾ ਦੇਣ ਵਰਗਾ ਸੀ। ਇਲਾਕੇ ਦਾ ਕੋਈ ਝਗੜਾ, ਕੋਈ ਸੌਦਾ, ਕੋਈ ਇਨਸਾਫ਼ ਜਾਂ ਨਾਇਨਸਾਫ਼ੀ ਜੈਲੇ ਦੀ ਛਾਂ ਤੋਂ ਬਿਨਾਂ ਨਹੀਂ ਹੁੰਦੀ ਸੀ—ਉਹ ਮਸਲਿਆਂ ਦਾ ਹਿੱਸਾ ਨਹੀਂ ਬਣਦਾ ਸੀ, ਮਸਲੇ ਉਸ ਤੋਂ ਜਨਮ ਲੈਂਦੇ ਸਨ, ਅਤੇ ਲੋਕ ਜਾਣਦੇ ਸਨ ਕਿ ਜੇ ਉਹ ਖਾਮੋਸ਼ ਹੈ ਤਾਂ ਤੂਫ਼ਾਨ ਆਉਣ ਵਾਲਾ ਹੈ ਤੇ ਜੇ ਬੋਲ ਪਿਆ ਤਾਂ ਕਿਸੇ ਦੀ ਕਿਸਮਤ ਉਸੇ ਸਮੇਂ ਲਿਖੀ ਜਾਂ ਮਿਟ ਜਾਣੀ ਹੈ।
ਇੱਕ ਦਿਨ ਜੈਲੇ ਵੈਲੀ ਦੀ ਘੋੜੀ ਮਰ ਗਈ ਅਤੇ ਪਿੰਡ ਨੇ ਜਿਵੇਂ ਕਿਸੇ ਇਨਸਾਨ ਦੀ ਮੌਤ ਮਨਾਈ ਹੋਵੇ—ਜਿਵੇਂ ਜਿਵੇਂ ਖ਼ਬਰ ਫੈਲਦੀ ਗਈ ਲੋਕਾਂ ਦੀਆਂ ਪਗਡੰਡੀਆਂ ਉਸਦੇ ਘਰ ਵੱਲ ਬਣ ਗਈਆਂ, ਹੁੰਮ ਹੁੰਮਾ ਕੇ ਲੋਕ ਅਫ਼ਸੋਸ ਕਰਨ ਲਈ ਪਹੁੰਚ ਰਹੇ ਸਨ। ਪੂਰਾ ਇਲਾਕਾ ਆਪਣੀ ਹਾਜਰੀ ਲਗਵਾ ਰਿਹਾ ਸੀ। ਮਿੱਠੇ ਬੋਲ, ਝੂਠੀ ਹਮਦਰਦੀ ਅਤੇ ਬਣਾਵਟੀ ਭਿੱਜ ਨਾਲ ਭਰੇ ਚਿਹਰੇ ਇਕੱਠੇ ਹੋ ਗਏ, ਹਰ ਦਿਲ ਜਾਣਦਾ ਸੀ ਕਿ ਇਹ ਇਕੱਠ ਘੋੜੀ ਦੇ ਸੋਗ ਦਾ ਨਹੀਂ, ਜੈਲੇ ਦੀ ਦਹਿਸ਼ਤ ਦਾ ਸੀ।
ਫਿਰ ਕੁਝ ਸਮੇਂ ਬਾਅਦ ਜੈਲਾ ਆਪ ਮਰ ਗਿਆ—ਉਹੀ ਪਿੰਡ, ਉਹੀ ਲੋਕ, ਉਹੀ ਗਲੀਆਂ, ਪਰ ਹੁਣ ਨਾ ਕੋਈ ਭੀੜ ਸੀ, ਨਾ ਸ਼ੋਰ, ਨਾ ਮਿੱਠੇ ਬੋਲ; ਦਰਵਾਜ਼ੇ ਬੰਦ ਨਹੀਂ ਹੋਏ, ਕਈਆਂ ਨੇ ਪਹਿਲੀ ਵਾਰ ਖਿੜਕੀਆਂ ਖੋਲ੍ਹੀਆਂ, ਗਲੀਆਂ ਵਿੱਚ ਚੁੱਪ ਸੀ ਪਰ ਇਹ ਡਰ ਦੀ ਨਹੀਂ, ਭਾਰ ਉਤਰ ਜਾਣ ਦੀ ਚੁੱਪ ਸੀ। ਰਾਹਾਂ ’ਤੇ ਕਦਮ ਬਿਨਾਂ ਝਿਝਕ ਦੇ ਚੱਲ ਰਹੇ ਸਨ, ਉਸਦੇ ਘਰ ਸਿਰਫ਼ ਕੁਝ ਆਪਣੇ ਹੀ ਰੋਏ, ਬਾਕੀ ਕਿਸੇ ਨੇ ਨਹੀਂ ਕਿਹਾ “ਮਾੜਾ ਹੋ ਗਿਆ,”
ਘੋੜੀ ਦਾ ਇੱਕ ਇੱਕ ਹਾਲ ਜਾਨਣ ਵਾਲਾ ਅੱਜ ਜੈਲੇ ਦਾ ਕੋਈ ਪੁੱਛਣ ਵੀ ਨਹੀਂ ਆਇਆ। ਪਿੰਡ ਜਾਣਦਾ ਸੀ ਇਹ ਮੌਤ ਕਿਸੇ ਦੀ ਜਾਨ ਨਹੀਂ, ਕਿਸੇ ਦੀ ਦਹਿਸ਼ਤ ਨੂੰ ਲੈ ਗਈ ਸੀ—ਜੈਲਾ ਮਰ ਗਿਆ ਸੀ, ਦਹਿਸ਼ਤ ਮਰ ਗਈ ਸੀ,ਪਿੰਡ ਜਿਉਂਦਾ ਹੋ ਗਿਆ ਸੀ।
ਜ਼ਿੰਦਗੀ ਨੇ ਆਖ਼ਰੀ ਸਬਕ ਸੁਣਾ ਦਿੱਤਾ ਸੀ। ਡਰਾ ਕੇ ਇੱਜਤ ਨੀ ਕਮਾਈ ਜਾਂਦੀ। ਜੈਲੇ ਕੋਲ ਲੋਹਾ ਸੀ, ਤਾਕਤ ਸੀ, ਦਹਿਸ਼ਤ ਸੀ, ਪਰ ਉਹ ਸਭ ਜੈਲੇ ਦੇ ਨਾਲ ਹੀ ਮੁੱਕ ਗਿਆ। ਨਾ ਸਿਵਿਆਂ ਤੱਕ ਲਾਰਾ ਗਿਆ ਨਾ ਵੇਹੜੇ ਵਿੱਚ ਸੱਥਰ ਭਰੇ । ਡਰ—ਉਹ ਕਦੇ ਮੁਰਦੇ ਦੀ ਅਰਥੀ ਨਾਲ ਨਹੀਂ ਚਲਦਾ।
ਅਸਲ ਇੱਜ਼ਤ ਉਹ ਹੁੰਦੀ ਹੈ ਜੋ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੇ ਨਾਮ ਨਾਲ ਜਿਉਂਦੀ ਰਹੇ।
ਹੁਣ ਵੀ ਕਈ ਜੈਲੇ ਸਰਕਾਰਾਂ ਚ ਤੇ ਸਰਕਾਰਾਂ ਤੋਂ ਬਾਹਰ ਘੁੰਮਦੇ ਨੇ ਜਿੰਨਾ ਨੂੰ ਲਗਦਾ ਹੈ ਉਹਨਾਂ ਨਾਲ ਚਲਦਾ ਇਕੱਠ ਉਹਨਾਂ ਦੀ ਕਮਾਈ ਇੱਜਤ ਹੈ !!👏👏 ~2025-41046-77 (talk) 16:01, 16 ਦਸੰਬਰ 2025 (UTC)
ਮਿੰਨੀ ਕਹਾਣੀ
[ਸੋਧੋ]ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ
98814742003
ਸਿਹਤ ਸੰਬੰਧੀ ਕਿਸੇ ਜਾਣਕਾਰੀ ਵਾਸਤੇ ਸੰਪਰਕ ਕਰ ਸਕਦੇ ਹੋ ਜੀ
ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਪਿੰਡ ਪਿੰਡ ਵਿੱਚ ਮਸ਼ਹੂਰ
ਡਾਕਟਰ ਸਵਰਨਜੀਤ ਸਿੰਘ ਸਿੱਧੂ
ਜੋ ਕੇ ਵਿਸ਼ਵ ਪ੍ਰਸਿੱਧ ਕਵੀਸ਼ਰ ਭਾਈ ਗੁਰਪ੍ਰੀਤ ਸਿੰਘ ਖਾਲਸਾ ਪਿੰਡ ਸੌੜੀਆਂ ਜ਼ਿਲ੍ਹਾ ਅੰਮ੍ਰਿਤਸਰ ਜੀ ਦੇ ਵੱਡੇ ਭਰਾ ਹਨ ਅਤੇ ਸੰਸਾਰ ਪ੍ਰਸਿੱਧ ਲੇਖਕ ਹਨ । ~2025-41183-94 (talk) 16:15, 16 ਦਸੰਬਰ 2025 (UTC)