ਵਰਤੋਂਕਾਰ ਗੱਲ-ਬਾਤ:Kuldip87 singh

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Kuldip87 singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 03:29, 16 ਅਪਰੈਲ 2018 (UTC)[ਜਵਾਬ]

(ਰੇੜੂ ਪੱਤੀ)[ਸੋਧੋ]

ਰੇੜੂ ਪੱਤੀ ਰੇੜੂ ਪੱਤੀ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਲੈਟੀਟਊਡ 39.862656 ਅਤੇ ਲੋਂਗੀਟਿਊਡ 75.868194 ਤੇ ਸਥਿਤ ਹੈ। ਮੁਕੇਰੀਆਂ ਤਹਿਸੀਲ ਦਾ ਇਹ ਪਿੰਡ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਇਹ ਸਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਿਆ ਹੋਇਆ ਹੈ। ਕਮਾਹੀ ਦੇਵੀ ਤੋਂ ਤਲਵਾੜਾ ਜਾਣ ਵਾਲੀ ਸੜਕ ਤੇ ਵਸਿਆ ਇਹ ਪਿੰਡ ਕੁਦਰਤ ਦੇ ਮਨਮੋਹਕ ਨਜਾਰੇ ਪੇਸ਼ ਕਰਦਾ ਹੈ। ਪਿੰਡ ਦੀ ਅਬਾਦੀ ਲਗਭਗ 1000 ਦੇ ਕਰੀਬ ਹੈ। ਇਹ ਪਹਾੜੀ ਖੇਤਰ ਵਿੱਚ ਵਸਿਆ ਹੈ ਅਤੇ ਇਸ ਦੇ ਚਾਰੇ ਪਾਸੇ ਜੰਗਲ ਹੀ ਜੰਗਲ ਹੈ। ਇਸ ਦੇ ਨੇੜੇ ਦਾ ਸ਼ਹਿਰ ਕਮਾਹੀ ਦੇਵੀ ਦੋ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਤਲਵਾੜਾ ਕਸਬਾ ਵੀਹ ਕਿਲੋਮੀਟਰ ਤੇ ਹੈ।

ਪਿੰਡ ਦੇ ਜਿਆਦਾਤਰ ਵਸਨੀਕਾਂ ਦਾ ਕਿੱਤਾ ਕਿਸਾਨੀ ਹੈ। ਪਿੰਡ ਵਿੱਚ ਇੱਕ ਗੁੱਗਾ ਮਾੜੀ ਹੈ। ਜਿੱਥੇ ਹਰ ਸਾਲ ਗੁੱਗਾ ਨੌਵੀਂ ਤੇ ਮੇਲਾ ਲਗਦਾ ਹੈ। ਇਸ ਮੇਲੇ ਤੇ ਭਾਰੀ ਇਕੱਠ ਹੁੰਦਾ ਹੈ, ਲੋਕ ਦੂਰ-ਦੂਰ ਤੋਂ ਇਹ ਮੇਲਾ ਦੇਖਣ ਲਈ ਹੁੰਮ-ਹੁਮਾ ਕੇ ਪਹੁੰਚਦੇ ਹਨ। ਪਿੰਡ ਵਿੱਚ ਹਰ ਸਾਲ ਸਾਵਣ ਦੇ ਮਹੀਨੇ ਛਿੰਝ ਮੇਲਾ ਵੀ ਕਰਵਾਇਆ ਜਾਂਦਾ ਹੈ। ਜਿਸ ਵਿੱਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਭਾਗ ਲੈਣ ਲਈ ਪੂਰੇ ਪੰਜਾਬ ਤੋਂ ਭਲਵਾਨ ਇਕੱਠੇ ਹੁੰਦੇ ਹਨ। ਮੇਲੇ ਵਿੱਚ ਬਾਜੀਗਰ ਬਾਜੀਆਂ ਪਾਉਂਦੇ ਹਨ। ਲੋਕੀ ਦੂਰ-ਦੂਰ ਤੋਂ ਮੇਲਾ ਦੇਖਣ ਆਉਂਦੇ ਹਨ।