ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Nirmaljeet Singh

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Nirmaljeet Singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 04:50, 26 ਮਈ 2017 (UTC)ਜਵਾਬ

Turban @ਦਸਤਾਰ: ♧ਹੱਕ, ¤ਲੋੜ ਅਤੇ ●ਫਰਜ਼ । ਮੌਜੂਦਾ ਸੰਦਰਭ ਵਿੱਚ।

[ਸੋਧੋ]

@ਦਸਤਾਰ: ♧ਹੱਕ, ¤ਲੋੜ ਅਤੇ ●ਫਰਜ਼ ।ਮੌਜੂਦਾ ਸੰਦਰਭ ਵਿੱਚ।

ਲਗਪਗ ਦੁਨੀਆਂ ਦੇ ਹਰ ਕੌਮ ਕਬੀਲੇ ਅੰਦਰ ਸਿਕਦਾਰੀ ਦੇ ਨਿਸ਼ਾਨ ਵਜੋਂ ਕੁਝ ਨਾ ਕੁਝ ਸਿਰ ਉੱਪਰ ਜਾਂ ਸਰੀਰ ਦੇ ਕਿਸੇ ਵੀ ਹੋਰ ਅੰਗ ਉੱਪਰ ਕੋਈ ਵੀ ਚਿੰਨ ਜਾਂ ਵਸਤੂ ਰੱਖੀ ਹੁੰਦੀ ਸੀ, ਜਾਂ ਹੈ ਜੋ ਉਸਦੇ ਸਰਵੋਤਮ ਹੋਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਉਦਹਾਰਣ ਵਜੋਂ ਪੱਗ ਕਿਸੇ ਸਮੇਂ ਚਰਚ ਦੇ ਪਾਦਰੀ ਦੀ ਵਰਦੀ ਦਾ ਹਿੱਸਾ ਸੀ। ਜੰਗਲੀ ਵਾਸੀ ਜਿੰਨ੍ਹਾ ਦਾ ਸਰਦਾਰ ਆਪਣੇ ਸਿਰ ਤੇ ਕਾਨਿਆਂ ਦਾ ਤਾਜ ਪਹਿਨਦਾ ਹੈ! ਮੁਹੰਮਦ ਸਾਹਿਬ ਖੁਦ ਦਸਤਾਰ ਸਜਾਉਂਦੇ ਸਨ ਅਤੇ ਦਸਤਾਰ ਦੇ ਕੱਪੜੇ ਦਾ ਵਪਾਰ ਕਰਦੇ ਸਨ। ਕੁਦਰਤ ਨੇ ਮਨੁੱਖ ਨੂੰ ਜਿਸ ਰੂਪ ਵਿਚ ਸਾਜਿਆ ਹੈ ਉਹ ਕੁਦਰਤ ਦੀ ਕਾਦਰਤਾ ਹੈ ਅਤੇ ਮਨੁੱਖ ਵਜੋਂ ਉਸਦੀ ਅਸਲ ਪਹਿਚਾਣ ਹੈ।ਮਨੁੱਖ ਨੇ ਇਸ ਨੂੰ ਸੁੰਦਰਤਾ ਦੇ ਨਾਮ ਹੇਠ ਭੰਨ੍ ਕੇ ਇਕ ਅਲੱਗ ਰੂਪ ਬਣਾਇਆ। ਹੁਣ ਸਵਾਲ ਇਹ ਹੈ ਕਿ ਕੀ ਮਨੁੱਖ ਕੁਦਰਤ ਨਾਲੋਂ ਵੱਡਾ ਹੋ ਗਿਆ ਹੈ? ਕੁਝ ਕੁ ਸਮੂਹ ਦੇ ਲੋਕਾਂ ਨੇ ਜਬਰਨ ਸਮੁੱਚੀ ਮਨੁੱਖਤਾ ਨੂੰ ਇਸ ਭੰਨੇ ਹੋਏ ਰੂਪ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਵਿਪਰੀਤ ਇਕ ਸਮੂਹ ਨੇ ਇਸਨੂੰ ਕੁਦਰਤ ਦੇ ਅਸੂਲਾਂ ਦੇ ਖਿਲਾਫ ਸਮਝਿਆ ਅਤੇ ਕੁਦਰਤ ਦੇ ਇਸ ਖਾਲਸ ਰੂਪ ਦੀ ਹੁਰਮਤੀ ਸਮਝ ਕੇ ਇਨਸਾਫ ਕੀਤਾ।(ਖਾਲਸਾ ਅਕਾਲ ਪੁਰਖ ਕੀ ਫੌਜ) ਜੋ ਕਿ ਸਮੁੱਚੀ ਮਾਨਵਤਾ ਲਈ ਇਹ ਹੱਕ ਹੈ ਕਿ ਇਸ ਕੁਦਰਤ ਦੇ ਖਾਲਸ ਰੂਪ ਨੂੰ ਬਰਕਰਾਰ ਰੱਖੇ। ਦਸਤਾਰ ਸਿੱਖ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਅਮੁੱਲਾ ਗਹਿਣਾ ਹੈ ਜੋ ਉਸਨੂੰ ਉਸਦੇ ਪੁਰਖਿਆਂ ਨੇ ਬਹੁਤ ਭਾਰੀ ਕੀਮਤ ਚੁਕਾ ਕੇ ਉਸਨੂੰ ਬਖਸਿਆ ਹੈ। ਦਸਤਾਰ ਫ਼ਾਰਸੀ ਬੋਲੀ ਦਾ ਸ਼ਬਦ ਹੈ, ਜਿਸਦਾ ਮਤਲਬ ਕਿ (ਦਸ+ਤਾਰ) ਉਹ ਕੱਪੜਾ ਜੋ ਹੱਥਾਂ ਨਾਲ ਸੀਸ ਉੱਪਰ ਸਜਾਇਆ ਜਾਂਦਾ ਹੈ। ਦਸਤਾਰ ਹਮੇਸ਼ਾ ਤੋਂ ਹੀ ਮਨੁੱਖੀ ^ਹੱਕਾਂ^ ਲਈ ਦੁਨੀਆਂ ਦੇ ਹਰ ਹਿੱਸੇ ਵਿਚ ਲੜੀ ਅਤੇ ਲੜ ਰਹੀ ਹੈ। ਅਜੋਕੇ ਸੰਦਰਭ ਵਿੱਚ ਦਸਤਾਰ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਇਨ੍ਹਾਂ ਦੀ ਲੋੜ ਕਿਉਂ ਪੈ ਰਹੀ ਹੈ? ਜਿਸ ਦਸਤਾਰ ਨੂੰ ਤਾਜ ਸਮਝਿਆ ਜਾਂਦਾ ਹੈ ਉਸਨੂੰ ਅਸੀਂ ਖੁਦ ਕਿਉਂ ਤਿਲਾਂਜਲੀ ਦੇ ਰਹੇ ਹਾਂ? ਅਜੋਕੇ ਸੰਦਰਭ ਵਿੱਚ ਅਸੀਂ ਜੋ ਵੀ ਸੁਣਦੇ ਪਏ ਹਾਂ ਉਸ ਸਭ ਦਾ ਪ੍ਰਭਾਵ ਸਾਡੇ ਮਨ ਉੱਪਰ ਸਹਿਜੇ ਹੀ ਪੈ ਰਿਹਾ ਹੈ ਜਿਸ ਨਾਲ ਸਾਡੇ ਮਨ ਦੀ ਘਾੜਤ ਹੋ ਰਹੀ। ਮਨੋਵਿਗਿਆਨ ਦਾ ਇਕ ਨਿਯਮ ਇਹ ਵੀ ਹੈ ਕਿ ਬਹੁਤਾਤ ਵਿਚ ਮਨੁੱਖ ਦਾ ਸੁਭਾਅ ਉਸਦੇ ਸੁਣਨ ਦੀ ਸਤਰ ੳਪਰ ਨਿਰਭਰ ਕਰਦਾ ਹੈ। ਇਸ ਦੀ ਉਦਾਹਰਣ ਸਾਡੇ ਸਾਹਮਣੇ ਹੈ ਕਿ ਅਸੀਂ ਦਸਤਾਰਾਂ ਆਪਣੇ ਪੁਰਖਿਆਂ ਵੱਲੋਂ ਦਸਤਾਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਦਿੱਤੀਆਂ ਕੁਰਬਾਨੀਆਂ ਭੁਲਾ ਕੇ ਅਜੋਕੇ ਗਾਇਕਾਂ ਦੇ ਗਾਉਣ ਕਰਕੇ ਅਪਣਾ ਰਹੇ ਹਾਂ।(ਸਿਰ ਤੇ ਪੈਗ ਰੱਖ ਨੱਚਣਾ ਪੰਜਾਬੀ ਦਾ ਨਹੀਂ ਅਬਦਾਲੀ ਦਾ ਸ਼ੌਂਕ ਸੀ) ਅਸੀਂ ਦਸਤਾਰ ਨੂੰ ਸਿਰਫ ਫੈਸ਼ਨ ਵਜੋਂ ਅਪਣਾਇਆ ਹੈ ਜੋਕਿ ਸਾਡੇ ਵਾਸਤੇ ਖਤਰਨਾਕ ਸਾਬਤ ਹੋ ਰਹਿਆ ਹੈ ਅਤੇ ਇਸਦੇ ਅਰਥਾਂ ਨੂੰ ਘਟਾ ਰਿਹਾ ਹੈ। ਇਸੇ ਕਰਕੇ ਹੀ ਸਾਨੂੰ ਅਕਸਰ ਵੇਖਣ ਨੂੰ ਮਿਲ ਰਹਿਆ ਹੈ ਕਿ ਦਸਤਾਰ ਧਾਰੀ ਨੌਜਵਾਨ ਨਸ਼ੇ ਵਿਚ ਗ੍ਰਸਤ ਹੋ ਰਹੇ ਹਨ ਜਾਂ ਇਖਲਾਕੀ ਪੈਮਾਨੇ ਤੋਂ ਡਿੱਗ ਰਹੇ ਹਨ। ਇਕ ਅੱਡਰੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਨੂੰ ਇਸਦੇ ਅਸਲ ਮੁੱਲ ਅਤੇ ਅਸਲ ਅਰਥਾਂ ਨੂੰ ਸਮਝਣ ਦੀ ^ਲੋੜ^ ਮਹਿਸੂਸ ਕਰਨੀ ਚਾਹੀਦੀ ਹੈ। ਦਸਤਾਰ ਮਹਿਜ਼ ਇਕ ਕੱਪੜਾ ਨਹੀਂ ਇਹ ਇਕ ਜ਼ਿੰਮੇਵਾਰੀ ਦਾ ਨਾਮ ਵੀ ਹੈ। ਬਜਾਰੋਂ ਪੱਗ ਦਾ ਕੱਪੜਾ ਮਿਲਦਾ ਹੈ ਪੱਗ ਨਹੀਂ। ਪੱਗ ਇਹ ਤਦ ਬਣਦੀ ਹੈ ਜਦ ਇਹ ਸਿਰ ਉੱਪਰ ਬੱਝਦਾ ਹੈ ਅਤੇ ਸਾਡੀ ਆਬਰੂ ਨਾਲ ਜੁੜਦਾ ਏ। ਦਸਤਾਰ ਦਾ ਕੋਈ ਵੀ ਬਰੈਂਡ ਅੰਬੈਸਡਰ ਨਹੀਂ ਹੁੰਦਾ ਅਸੀਂ ਖੁਦ ਇਸਦੇ ਬਰੈਂਡ ਅੰਬੈਸਡਰ ਹਾਂ। ਜਦ ਦਸਤਾਰ ਸਿਰ ਬੱਝ ਜਾਂਦੀ ਹੈ ਤਦ ਸਾਡੇ ਸਿਰ ਜ਼ਿੰਮੇਵਾਰੀਆਂ, ^ਫਰਜ਼^ ਆਇਦ ਹੋ ਜਾਂਦੇ ਹਨ। ਇਹੋ ਫਰਜ਼ ਸਾਨੂੰ ਮਹਾਨ ਬਣਾਉਂਦੇ ਹਨ। “ਸਰਦਾਰ ਕਦੇ ਵੀ ਨਲਾਇਕ ਨਹੀਂ ਹੁੰਦੇ ਅਤੇ ਨਾ ਹੀ ਨਲਾਇਕ ਕਦੇ ਸਰਦਾਰ ਹੁੰਦੇ ਨੇ”। ਸੋ ਦਸਤਾਰ ਦੇ ਅਸਲ ਹੱਕ,ਲੋੜ ਅਤੇ ਫਰਜ਼ ਨੂੰ ਪਹਿਚਾਣੋ।

ਪੱਗ ਕੱਲੀ ਵੀ ਹੈ, ਪੱਗ ਫੌਜ ਵੀ ਹੈ। ਪੱਗ ਨਿੱਤਰੇ ਮਨ ਦੀ ਮੌਜ ਵੀ ਹੈ। ਪੱਗ ਸਫ਼ਰ ਹੈ, ਜ਼ਫ਼ਰ ਹੈ, ਗੀਤ ਵੀ ਹੈ। ਪੱਗ ਨਜ਼ਰ ਵੀ ਹੈ, ਪੱਗ ਨੀਤ ਵੀ ਹੈ। ਪੱਗ ਤਿੜਕਦੇ ਥਿੜਕਦੇ ਨੇਤਰਾਂ ‘ਚੋਂ, ਉੱਠੀ ਇਕ ਰੁਹਾਨੀ ਤਾਨ ਵੀ ਹੈ| ਪੱਗ ਦੇਗ ਵੀ ਹੈ ਪੱਗ ਤੇਗ ਵੀ ਹੈ, ਪੱਗ ਧਰਤ ਵੀ ਹੈ ਪੱਗ ਅਸਮਾਨ ਵੀ ਹੈ ਪੱਗ ਵੰਗਾਰ ਵੀ ਹੈ, ਲਲਕਾਰ ਵੀ ਹੈ। ਪੱਗ ਪੱਤ ਵੀ ਹੈ ਤੇ ਸੱਚ ਵੀ ਹੈ। ਪੱਗ ਰੂਪ ਵੀ ਹੈ ਤੇ ਸਰੂਪ ਵੀ ਹੈ। ਪੱਗ ਖੇੜਾ ਵੀ ਹੈ ਪੱਗ ਨਬੇੜਾ ਵੀ ਹੈ। ਪੱਗ ਧਰਤ ਵੀ ਹੈ ਪੱਗ ਅਕਾਸ਼ ਵੀ ਹੈ। ਅਸਲ ਰੂਪ ਪਛਾਣੋਂ ਪੱਗ ਦਾ, ਨਹੀਓ ਦਾਗ ਇਸਨੂੰ ਲੱਗਦਾ, ਹੈ ਵਹਿਮ ਇਹ ਇਸ ਜੱਗ ਦਾ*।

  • ਭਟਕ ਗਏ ਸੀ ਭਾਵੇਂ ਗੱਭਰੂ ਪੰਜਾਬ ਦੇ, ਪਰ

ਤੇਰੀਆਂ ਨਿਸ਼ਾਨੀਆਂ ਤਾਂ ਅੱਜ ਵੀ ਆਬਾਦ ਨੇ । ਦੋਖੀਆਂ ਦੇ ਪਿੱਛੇ ਕਦੇ ਲੱਗ ਨਹੀਓ ਮੁੱਕਣੀ । ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਓਂ ਮੁੱਕਣੀ । Nirmaljeet Singh (ਗੱਲ-ਬਾਤ) 05:09, 26 ਮਈ 2017 (UTC)ਜਵਾਬ