ਵਰਤੋਂਕਾਰ ਗੱਲ-ਬਾਤ:Pardeep.s
ਵਿਸ਼ਾ ਜੋੜੋਲੋਕ ਕਾਵਿ ਰਿਸ਼ਤਿਆਂ ਦੇ ਸੰਦਰਭ ਵਿੱਚ
[ਸੋਧੋ]ਭੂਮਿਕਾ
[ਸੋਧੋ]“ਪੰਜਾਬੀ ਲੋਕ ਗੀਤਾਂ ਦੀ ਕਲਾਂ ਅਦੁੱਤੀ ਤੇ ਵਿਲੱਖਣ ਹੈ। ਇਹ ਲੋਕ ਗੀਤ ਸਰੋਧ ਗੁਧੇ ਹਨ। ਇਹਨਾਂ ਵਿੱਚ ਬੜੀ ਪੇ੍ਰਰਨਾ ਸ਼ਕਤੀ ਹੁੰਦੀ ਹੈ। ਇਹ ਮਨੁੱਖੀ ਜਜ਼ਬਿਆਂ ਭਾਵਨਾਵਾਂ ਮਨੁੱਖੀ ਜੀਵਨ ਅਨੁਭਵ ਨੂੰ ਪ੍ਰਗਟਾਉਂਦੀ ਪਰੰਪਰਾ ਦੇ ਅੰਸ਼ਾ ਨਾਲ ਲੱਦੀ ਹੋਈ ਉਹ ਰਚਨਾ ਹੁੰਦੀ ਹੈ। ਜਿਸ ਨੂੰ ਸਾਧਾਰਨ ਪੇਂਡੂ ਲੋਕ ਰਚਦੇ ਹਨ ਅਤੇ ਉਸ ਨੂੰ ਜਨ ਸਮੂਹ ਪ੍ਰਵਾਨਗੀ ਦੇ ਹੋ ਕੇ ਮੂੰਹੋ ਮੂੰਹ ਸੀਨਾ ਬਸੀਨਾ ਅਗਲੀਆਂ ਪੀੜ੍ਹੀਆਂ ਤੱਕ ਤੋਰੀ ਜਾਂਦੇ ਹਨ।” (ਡਾ. ਚਾਨਣ ਸਿੰਘ ਨਿਰਮਲ, “ਮਹਾਨ ਵਿਰਸਾ” ਨਿਰਮਲ ਪਬਲੀਕੇਸ਼ਨ ਜੇਲ੍ਹ ਰੋਡ, ਰਾਜ ਮੋਹਣੀ ਮਾਰਗ, ਗੁਰਦਾਸਪੁਰ) ਅੰਮ੍ਰਿਤਾ ਪ੍ਰੀਤਮ ਦਾ ਕਹਿਣਾ ਹੈ ਕਿ “ਲੋਕ ਗੀਤ ਜੀਵਨ ਦੀਆਂ ਛੱਲਾਂ ਵਿਚੋਂ ਆਪ ਮੁਹਾਰੇ ਜੋ ਸੰਗੀਤ ਉਪਜਦਾ ਹੈ, ਉਸ ਨੂੰ ਲੋਕ ਗੀਤ ਕਹਿੰਦੇ ਹਨ।” “ਇਹ ਲੋਕ ਗੀਤ ਅਬਦਲ ਸਾਹਿਤ ਹੈ। ਕਿਸੇ ਵਿਦਵਾਨ ਨੇ ਠੀਕ ਹੀ ਕਿਹਾ ਹੈ ਕਿ ਕੌਮਾਂ ਦਾ ਇਤਿਹਾਸ, ਧਾਰਮਿਕ ਪੁਸਤਕਾਂ ਅਤੇ ਭੂਗੋਲ ਬਦਲ ਸਕਦਾ ਹੈ। ਪਰ ਲੋਕ ਗੀਤਾਂ ਦਾ ਇਤਿਹਾਸ ਨਹੀਂ ਬਦਲ ਸਕਦਾ। ਇਸ ਸਾਹਿਤ ਵਿੱਚ ਸਜੀਵਤਾ ਤੇ ਸਦੀਵਤਾ ਹੈ। ਇਹਨਾਂ ਲੋਕ ਗੀਤਾਂ ਵਿੱਚ ਸਾਹਿਤ ਦੇ ਸਾਰੇ ਅੰਗਾਂ ਨਾਲੋਂ ਵੱਧ ਲਚਕ ਹੈ। ਇਸੇ ਕਾਰਨ ਇਹ ਸਦੀਆਂ ਪੁਰਾਣੇ ਹੰੁਦੇ ਹੋਏ ਵੀ ਵਰਤਮਾਨ ਸਮੇਂ ਨਵ-ਨਵੇਲੇ ਰਹਿੰਦੇ ਹਨ, ਕਿਉਂਕਿ ਇਸ ਦਾ ਸਿੱਧਾ ਸੰਬੰਧ ਲੋਕਾਂ ਨਾਲ ਹੈ।”( ਡਾ. ਚਾਨਣ ਸਿੰਘ ਨਿਰਮਲ, “ਮਹਾਨ ਵਿਰਸਾ” ਨਿਰਮਲ ਪਬਲੀਕੇਸ਼ਨ ਜੇਲ੍ਹ ਰੋਡ, ਰਾਜ ਮੋਹਣੀ ਮਾਰਗ, ਗੁਰਦਾਸਪੁਰ) “ਕਿਸੇ ਵੀ ਦੇਸ਼, ਸੂਬੇ ਜਾਂ ਖਿੱਤੇ ਦੇ ਲੋਕ-ਕਾਵਿ ਵਿੱਚ ਉੱਥੋਂ ਦੇ ਜੀਵਨ ਦਾ ਅਸਲੀ ਝਲਕਾਰਾ ਦੇਖਣ ਨੂੰ ਮਿਲਦਾ ਹੈ। ਸ਼ਾਇਦ ਅਜਿਹਾ ਕੋਈ ਪੱਖ ਹੋਵੇ ਜੋ ਲੋਕ ਗੀਤਾਂ ਵਿੱਚ ਦ੍ਰਿਸ਼ਟੀਗੋਚਰ ਨਾ ਹੋਇਆ ਹੋਵੇ। ਇਸੇ ਤਰ੍ਹਾਂ ਪੰਜਾਬੀ ਲੋਕ-ਗੀਤ ਵੀ ਸਦੀਆਂ ਪੁਰਾਣੇ ਸਮਾਜਿਕ ਤੇ ਮਾਨਸਿਕ ਸਰੋਕਾਰਾਂ, ਕਾਰ-ਵਿਹਾਰ, ਥੁੜ੍ਹਾਂ-ਵਿਗੋਚਿਆਂ, ਖ਼ਸ਼ੀਆਂ-ਗਮੀਆਂ, ਰਿਸ਼ਤੇ-ਨਾਤਿਆਂ ਵਿਚਲੇ ਕੌੜੇ-ਮਿੱਠੇ ਅਨੁਭਵਾਂ ਤੇ ਮਨ ਦੇ ਵਲਵਲਿਆਂ ਤੋਂ ਇਲਾਵਾ ਇੱਕ ਤਰਾਂ ਸਾਰੇ ਅਮੀਰ ਵਿਰਸੇ ਨੂੰ ਆਪਭਣੀ ਬੁੱਕਲ ਵਿੱਚ ਸਮੋਈ ਬੈਠੇ ਹਨ।”( ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ) ਰਿਸ਼ਤੇ-ਨਾਤਿਆਂ ਦੇ ਬੰਧਨ ਵਿੱਚ ਬੱਝ ਕੇ ਹੀ ਮਨੁੱਖ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਅਹਿਸਾਸ ਹੋਇਆ ਅਤੇ ਉਹ ਸਭਿਆਚਾਰਕ ਜਗਤ ਵਿੱਚ ਪ੍ਰ਼ਵੇਸ਼ ਕਰ ਗਿਆ।”( ਡਾ. ਕੁਲਵਿੰਦਰ ਕੌਰ ਛੀਨਾ, “ਪੰਜਾਬੀ ਲੋਕ ਗੀਤਾਂ ਵਿੱਚ ਰਿਸ਼ਤਾ-ਨਾਤਾ ਪ੍ਰ਼ਣਾਲੀ” ਰਵੀ ਸਾਹਿਤ ਪ੍ਰਕਾਸ਼ਨ, ਹਾਲ ਬਜ਼ਾਰ, ਅੰਮ੍ਰਿਤਸਰ) “ਲੋਕ ਗੀਤ ਦੀ ਰਚਨਾ ਲਈ ਲੋਕ ਹਿਰਦਾ ਪੜ੍ਹਿਆ ਹੋਣਾ ਜ਼ਰੂਰੀ ਨਹੀਂ। ਅਸਲ ਵਿੱਚ ਲੋਕ ਗੀਤਾਂ ਦਾ ਰਚਨਾਹਾਰ ਹਿਰਦਾ ਵੀ ਪਿਆਰ ਪੜ੍ਹਾਈ ਹੋਣਾ ਜ਼ਰੂਰੀ ਹੈ। ਰੱਬ ਪਿਆਰ ਹੈ। ਤਾਂ ਲੋਕ ਗੀਤ ਰੱਬ ਦੀ ਰਹਿਮਤ ਦੀ ਬਾਰਿਸ਼ ਹੈ। ਲੋਕ ਦਿਲਾਂ ਦੀ ਧਰਤੀ ਉੱਤੇ ਰੱਬੀ ਰਹਿਮਤ ਦੀ ਮਿੱਠੀ-ਮਿੱਠੀ ਫੁਹਾਰ ਸਦਾ ਵੱਸਦੀ ਰਹਿੰਦੀ ਹੈ। ਇਸ ਦਾ ਸਬੂਤ ਵੀ ਪੰਜਾਬੀ ਲੋਕ ਗੀਤਾਂ ਵਿਚੋਂ ਮਿਲ ਜਾਂਦਾ ਹੈ।”( ਡਾ. ਚਾਨਣ ਸਿੰਘ ਨਿਰਮਲ, “ਮਹਾਨ ਵਿਰਸਾ” ਨਿਰਮਲ ਪਬਲੀਕੇਸ਼ਨ ਜੇਲ੍ਹ ਰੋਡ, ਰਾਜ ਮੋਹਣੀ ਮਾਰਗ, ਗੁਰਦਾਸਪੁਰਨ) ਇੱਕ ਅਨਪੜ੍ਹ ਪੇਂਡੂ ਮੁਟਿਆਰ ਕਹਿ ਰਹੀ ਹੈ। “ਨਾ ਮੇਲਣੇ ਮੈਂ ਪੜ੍ਹੀ ਗੁਰਮੁੱਖੀ, ਨਾ ਬੈਠੀ ਸਾਂ ਡੇਰੇ। ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੂੰਹ ਹਨੇਰੇ। ਮੇਲਣੇ ਨੱਚ ਲੈ ਨੀ, ਦੇ ਕੇ ਸ਼ੌਂਕ ਦੇ ਗੇੜੇ।” “ਇਹ ਲੋਕ ਗੀਤ ਸੀਨਾ-ਬਸੀਨਾ ਅੱਗੇ ਤੁਰਦੇ ਹਨ। ਸਾਡੇ ਲੋਕ-ਕਾਵਿ ਵਿੱਚ ਪ੍ਰਮੁੱਖ ਤੌਰ ਤੇ ਸ਼ਗਨਾਂ ਦੀਆਂ ਘੋੜੀਆਂ, ਸੁਹਾਗ, ਲੰਮੇ ਗੌਣ, ਸਿੱਠਣੀਆਂ, ਦੋਹੇ, ਢੋਲਾ, ਟੱਪੇ, ਮਾਰੀਆਂ ਤੇ ਬੋਲੀਆਂ ਆਦਿ ਸ਼ਾਮਿਲ ਹਨ। ਇਹਨਾਂ ਵਿੱਚ ਖੁਸ਼ੀ-ਗਮੀ, ਦੁੱਖ-ਦਰਦ, ਵਿਛੋੜੇ-ਵਸਲ, ਨਖਰੇ-ਨਿਹੋਰੇ ਅਤੇ ਹਾਸੇ-ਠੱਠੇ ਦਾ ਜ਼ਿਕਰ ਪ੍ਰਤੱਖ ਰੂਪ ਵਿੱਚ ਮਿਲਦਾ ਹੈ। ਬਹੁਤ ਲੋਕ-ਕਾਵਿ ਔਰਤਾਂ ਵੱਲੋਂ ਹੀ ਸਿਰਜਿਆ ਗਿਆ ਹੈ, ਕਿੳਂਕਿ ਮਰਦ ਦੀ ਬਨਿਸਬਤ ਔਰਤ ਦੇ ਹਿੱਸੇ ਦੁੱਖ-ਦਰਦ ਵੀ ਬਹੁਤ ਆਇਆ ਹੈ। ਔਰਤ ਸਮਾਜ ਵਿੱਚ ਦਲੇਰ ਧਿਰ ਬਣ ਕੇ ਹੀ ਵਿਚਰਦੀ ਰਹੀ ਹੈ, ਇਸ ਲਈ ਉਹ ਆਪਣੇ ਮਨ ਦੀ ਗੱਲ ਸਿੱਧੀ ਸਪਸ਼ੱਟ ਨਹੀਂ ਕਹਿ ਸਕੀ ਜੋ ਉਸਨੇ ਲੋਕ-ਗੀਤਾਂ ਵਿੱਚ ਕਹੀ ਹੈ। ਇਸ ਦੇ ਉਲਟ ਮਰਦ ਮੁੱਢ-ਕਦੀਮ ਤੋਂ ਹੀ ਆਪਣੀ ਗੱਲ ਕਹਿਣ ਤੇ ਮਨਾਉਣ ਦਾ ਹੱਕਦਾਰ ਰਿਹਾ ਹੈ। ਅਜ਼ੋਕੇ ਯੁੱਗ ਵਿੱਚ ਔਰਤ ਦੀ ਦਸ਼ਾ ਵਿੱਚ ਬਹੁਤ ਪਰਿਵਰਤਨ ਆਇਆ ਹੈ। ਅੱਜ ਉਸ ਕੋਲ ਕਲਮ ਹੈ ਤੇ ਉਹ ਲਿਖ-ਬੋਲ ਕੇ ਆਪਣੇ ਮਨੋਭਾਵ ਪ੍ਰਗਟ ਕਰਨ ਦੇ ਸਮਰੱਥ ਹੈ।”( ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ) “ਲੋਕ ਗੀਤ ਕਿਸੇ ਕੌਮ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ। ਇਹਨਾਂ ਗੀਤਾਂ ਵਿੱਚ ਕਿਸੇ ਸੱਭਿਆਚਾਰ ਦੀ ਸਮੁੱਚੀ ਨੁਹਾਰ ੳਭਰ ਕੇ ਸਾਹਮਦੇ ਆਉਂਦੀ ਹੈ। ਲੋਕਗੀਤ ਅਜਿਹੇ ਦਰਪਣ ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਵਿਚੋਂ ਕਿਸੇ ਕੋਮ ਦਾ ਮੂਲ ਮੁਹਾਂਦਰਾ ਬੜੀ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ”(ਡਾ. ਕੁਲਵਿੰਦਰ ਕੌਰ ਛੀਨ, “ਪੰਜਾਬੀ ਲੋਕ ਗੀਤਾਂ ਵਿੱਚ ਰਿਸ਼ਤਾ ਨਾਤਾ ਪ੍ਰਣਾਲੀ”, ਰਵੀ ਸਾਹਿਤ ਪ੍ਰਕਾਸ਼ਨ, ਹਾਲ ਬਜ਼ਾਰ, ਅੰਮ੍ਰਿਤਸਰ) • ਦਾਦਕਿਆਂ ਨਾਲ ਸੰਬੰਧਿਤ ਰਿਸ਼ਤੇ • ਨਾਨਕਿਆਂ ਨਾਲ ਸੰਬੰਧਿਤ ਰਿਸ਼ਤੇ • ਸੱਸ-ਨੂੰਹ ਦਾ ਰਿਸ਼ਤਾ • ਪਤੀ-ਪਤਨੀ ਦਾ ਰਿਸ਼ਤਾ • ਨੂੰਹ-ਸਹੁਰੇ ਦਾ ਰਿਸ਼ਤਾ • ਨਨਾਣ-ਭਰਜਾਣੀ ਦਾ ਰਿਸ਼ਤਾ • ਜੀਜਾ-ਸਾਲੀ ਦਾ ਰਿਸ਼ਤਾ • fdਉਰ-ਭਰਜਾਈ ਦਾ ਰਿਸ਼ਤਾ
ਦਾਦਕਿਆਂ ਨਾਲ ਸੰਬੰਧਿਤ ਰਿਸ਼ਤੇ
[ਸੋਧੋ]ਦਾਦਕੇ ਰਿਸ਼ਤਿਆਂ ਵਿਚੋਂ ਦਾਦਾ-ਦਾਦੀ ਦਾ ਰਿਸ਼ਤਾ ਪਰਿਵਾਰਿਕ ਮੁੱਢ ਦਾ ਰਿਸ਼ਤਾ ਮੰਨਿਆ ਗਿਆ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਹੀ ਇਹ ਰਿਸ਼ਤਾ ਆਪਣੀ ਹੋਂਦ ਬਣਾਉਂਣੀ ਸ਼ੁਰੂ ਕਰ ਦਿੰਦਾ ਹੈ। ਦਾਦਾ-ਦਾਦੀ ਬੱਚੇ ਦੀ ਪਹਿਲੀ ਲੋਹੜ੍ਹੀ ਤੇ ਖੁੱਲ੍ਹ ਕੇ ਦਾਨ ਕਰਦੇ ਹਨ। ਦਾਦੇ-ਦਾਦੀ ਦਾ ਰਿਸ਼ਤਾ ਬਚਪਨ ਵਿੱਚ ਦੋਸਤੀ ਵਰਗੇ ਰੂਪ ਵਾਲਾ ਹੁੰਦਾ ਹੈ ਪਰ ਜਦੋਂ ਬੱਚੇ ਜੁਆਨ ਹੋ ਜਾਂਦੇ ਹਨ ਤਾਂ ਇਹ ਰਿਸ਼ਤਾ ਉਹਨਾਂ ਬੱਚਿਆਂ ਪ੍ਰਤੀ ਜਿੰਮੇਵਾਰੀ ਦੀ ਭਾਵਨਾਂ ਨੂੰ ਵੀ ਸਾਹਮਣੇ ਰੱਖਦਾ ਹੈ। ਵਿਆਹ ਵੇਲੇ ਜਰਾ ਜਿੰਨੀ ਅਣਗਿਹਲੀ ਤੋਂ ਪੋਤੀ ਆਪਣੇ ਬਾਬਲ ਨਾਲੋਂ ਵਧੇਰੇ ਪਿਆਰ ਦਾਦੇ ਨੂੰ ਕਹਿੰਦੀ ਹੈ: ਉੱਠ ਵੇ ਬਾਬਾ ਸੁੱਤਿਆ, ਘਰ ਸੱਜਣ ਆਏ, ਨਾ ਸੁੱਤਾ ਨਾ ਜਾਗਦਾ, ਨੈਣੀ ਨੀਂਦ ਨਾ ਆਏ। ਪੋਤੇ ਦੇ ਵਿਆਹ ਤੇ ਦਾਦੇ-ਦਾਦੀ ਦੀ ਅੱਡੀ ਧਰਤੀ ਤੇ ਨਹੀਂ ਲੱਗਦੀ। ਦਾਦਾ ਬਰਾਤ ਵਿੱਚ ਸਭ ਤੋਂ ਅੱਗੇ, ਪੈਸਿਆਂ ਦੀ ਵਰਖਾ ਕਰਦਾ ਹੋਇਆ ਲਾਗੀ ਵਰਗ ਨੂੰ ਵੀ ਖੁਸ਼ ਕਰਦਾ ਹੈ। ਦਾਦੇ ਦਾਦੀ ਦੀ ਪੋਤੇ ਦੇ ਵਿਆਹ ਦੀ ਖੁਸ਼ੀ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ: ਉੱਠ ਨੀ ਰਵੇਲ ਘੋੜੀ, ਦਾਦੇ ਵਿਹੜੇ ਜਾਹ, ਮੇਰੀ ਦਾਦੀ ਦੇ ਮਨ ਸ਼ਾਦੀਆਂ, ਮੇਰੇ ਦਾਦੇ ਦੇ ਮਨ ਚਾਅ। ਪੋਤੇ ਦੇ ਵਿਆਹ ਵੇਲੇ ਦਾਦੇ-ਦਾਦੀ ਦੇ ਰਿਸ਼ਤੇ ਦਾ ਮਹੱਤਵ: ਨੀਲੀ ਘੋੜੀ ਤੇ ਚਾਮਟ ਵੱਜੇ ਵੀਰਾ, ਜੰਞ ਦਾਦੇ ਦੇ ਨਾਲ ਸੋਹਣੀ ਲੱਗੇ ਵੀਰਾ, ਦਾਦੀ ਸ਼ਗਨ ਮਨਾਉਂਦੀ ਨਾ ਰੱਜੇ ਵੀਰਾ।
ਪਿਉ-ਪੁੱਤਰ ਦਾ ਰਿਸ਼ਤਾ
[ਸੋਧੋ]ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ।, ਕਿਉਂਕਿ ਪੁੱਤਰ ਦੀ ਅਣਹੋਂਦ ਕਾਰਨ ਪਿਤਾ ਦਾ ਜੀਵਨ ਸੰਪੂਰਨ ਨਹੀਂ ਮੰਨਿਆ ਜਾਂਦਾ। ਪੁੱਤਰਾਂ ਬਾਝੋਂ ਸਜੇ ਹੋਏ ਮਹਿਲ-ਮੜੀਆਂ ਵੀ ਪਿਤਾ ਦੇ ਮਨ ਨੂੰ ਨਹੀਂ ਭਾਉਂਦੇ: ਉੱਸਰੀ ਏ ਕੋਠੀ ਚੂਨੇਦਾਰ ਪੁੱਤਰਾਂ ਬਾਝੋਂ ਨਹੀਂ ਸੱਜਦੀ। ਇੱਕ ਪੁੱਤਰ ਹੋਣ ਤੇ ਪੰਜਾਬੀ ਪਿਤਾ ਨੂੰ ਸਬਰ ਨਹੀਂ ਆਉਂਦਾ ਅਤੇ ਉਹ ਚਾਹੁੰਦਾ ਹੈ ਕਿ ਜੋੜੀ ਰਲ ਜਾਵੇ: ਕੱਲੀ ਹੋਵੇ ਨਾ ਬਨਾਂ ਵਿੱਚ ਲਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਪੁੱਤਰ ਦੇ ਜੰਮਣ ਤੋਂ ਬਾਅਦ ਇਹ ਮਹੱਤਵਪੂਰਨ ਦਿਹਾੜਾ ਹੁੰਦਾ ਹੈ, ਜਦੋਂ ਉਸਦਾ ਪੁੱਤਰ ਵਿਆਹ ਕਰਵਾਉਣ ਜਾ ਰਿਹਾ ਹੁੰਦਾ ਹੈ ਤੇ ਕਈ ਵਾਰੀ ਅਜਿਹੇ ਸੁਭਾਗੇ ਦਿਨ ਪਿਤਾ ਦਾ ਪੁੱਤਰ ਨਾਲ ਕਿਸੇ ਗੱਲੋਂ ਰੁੱਸਣਾ ਜ਼ਾਇਜ ਹੁੰਦਾ ਹੈ: ਘੋੜੀ ਤੇਰੀ ਬੰਨਿਆਂ ਵੇ ਸਟੀਲ ਦੀ ਬਣੀ, ਬਹਿ ਜਾ ਬਹਿ ਜਾ ਬੰਨਿਆ ਵੇ ਸ਼ੁਕੀਨ ਬਣ ਕੇ। ਬਾਬਲ ਤੇਰਾ ਬੰਨਿਆਂ ਅੱਜ ਰੁੱਸਿਆ ਫਿਰੇ, ਹੱਥ ਜੋੜ ਪੈਰੀ ਪੈ ਕੇ ਵੇ ਮਨਾ ਲੈ ਬੰਨਿਆਂ। ਲੋਕ ਗੀਤਾਂ ਵਿੱਚ ਮਾਤਾ ਨਾਲੋਂ ਪਿਤਾ ਨੂੰ ਜ਼ਿਆਦਾ ਦਲੇਰ ਵਿਖਾਇਆ ਗਿਆ ਹੈ: ਬਾਬਲ ਬੋਰੀਆਂ ਜੀ, ਜੀ ਬਾਬਲ ਬੋਰੀਆਂ, ਮਾਤਾ ਇਕ ਰੁਪਈਆ ਵਾਰਿਆ ਈ। ਜੀ ਰੈਣਾਂ ਰਲ ਗਈਆਂ, ਜੀ ਰਾਹੀ ਰੁਕ ਗਏ, ਜੀ ਕੋਈ ਅਫਸਰ ਚੜ੍ਹ ਕੇ ਚੱਲਿਆ ਈ।
ਮਾਂ-ਪੁੱਤਰ ਦਾ ਰਿਸ਼ਤਾ
[ਸੋਧੋ]ਪੰਜਾਬੀ ਰਿਸ਼ਤਿਆਂ ਦੀ ਦੁਨੀਆਂ ਵਿੱਚ ਬੜਾ ਮੋਹ ਭਰਿਆ ਅਤੇ ਮਿੱਠਾ ਰਿਸ਼ਤਾ ਹੈ। ਮਾਂ, ਪੁੱਤਰ ਦੀ ਪ੍ਰਾਪਤੀ ਹਰ ਹਾਲਤ ਵਿੱਚ ਕਰਨਾ ਚਾਹੁੰਦੀ ਹੈ, ਜਿਸ ਔਰਤ ਦੇ ਘਰ ਪੁੱਤਰ ਨਹੀਂ ਹੁੰਦਾ ਉਹ ਤੜਫਦੀ ਫਿਰਦੀ ਹੈ ਅਤੇ ਆਪਣੇ ਪਤੀ ਨੂੰ ਪੁੱਤਰ ਬਜ਼ਾਰੋ਼ ਮੁੱਲ ਲਿਆ ਕੇ ਦੇਣ ਲਈ ਵੀ ਕਹਿੰਦੀ ਹੈ:
ਇੱਕ ਲੱਖ ਦੇਵਾਂ, ਦੇਵਾਂ ਲੱਖ ਚਾਰ, ਪੁੱਤਰ ਲਿਆ ਦੇ ਕਿਸੇ ਹੱਟ ਤੋਂ। ਪਤੀ ਵੱਲੋਂ ਉਸ ਪੁੱਤਰ-ਪ੍ਰਾਪਤੀ ਲਈ ਵਿਆਕੁਲ ਔਰਤ ਨੂੰ ਜਵਾਬ ਮਿਲਦਾ ਹੈ: ਗੋਰੀਏ ਇੱਕ ਲੱਖ ਦੇ, ਭਾਵੇਂ ਦੇ ਲੱਖ ਚਾਰ, ਕਰਮਾਂ ਬਾਝੋਂ ਪੁੱਤਰ ਨਹੀ ਲੱਭਦੇ। ਜਦੋਂ ਫਿਰ ਉਹ ਭਾਗਾਂ-ਭਰਿਆ ਦਿਨ ਆਉਂਦਾ ਹੈ, ਜਦੋਂ ਉਹ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਉਹ ਪੁੱਤਰ ਪਿਆਰ ਵਿੱਚ ਲੋਟ-ਪੋਟ ਹੋਈ ਇਹ ਪਿਆਰਾ ਜਿਹਾ ਗੀਤ ਗਾਉੁਂਦੀ ਹੈ: ਹਰਿਆ ਨੀ ਮਾਏ, ਹਰਿਆ ਨੀ ਭੈਣਾਂ, ਹਰਿਆ ਤੇ ਭਾਗੀਂ ਭਰਿਆ। ਜਿਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ, ਸੋਈਉ ਦਿਹਾੜਾ ਭਾਗੀ ਭਰਿਆ।
ਪਿਉ-ਧੀ ਦਾ ਰਿਸ਼ਤਾ
[ਸੋਧੋ]ਪੰਜਾਬੀ ਸੱਭਿਆਚਾਰ ਦੇ ਰਿਸ਼ਤਿਆਂ ਨਾਤਿਆਂ ਦੇ ਸੰਸਾਰ ਵਿੱਚ ਬੜਾ ਮੋਹ ਭਰਿਆ ਰਿਸ਼ਤਾ ਹੈ। ਲੋਕ ਗੀਤਾਂ ਵਿੱਚ ਵੀ ਇਹ ਰਿਸ਼ਤਾ ਸਾਰਥਕ ਹੋ ਨਿੱਬੜਦਾ ਹੈ। ‘ਧੀਆਂ ਧਰੇਕਾਂ ਹੁੰਦੀਆਂ ਹਨ`, ਅਨੁਸਾਰ ਧੀ ਜਲਦੀ ਜੁਆਨ ਹੋ ਜਾਂਦੀ ਹੈ ਅਤੇ ਬਾਬਲ ਨੂੰ ਆਪਣੀ ਦਿਨੋ-ਦਿਨ ਕੋਠੇ ਜਿੱਡੀ ਹੁੰਦੀ ਜਾ ਰਹੀ ਧੀ ਦਾ ਫਿ਼ਕਰ ਵੀ ਵੱਢ-ਵੱਢ ਖਾਣ ਲੱਗ ਜਾਂਦਾ ਹੈ ਪਰ ਧੀ ਆਪਣੇ ਬਾਬਲ ਦੀ ਇੱਜ਼ਤ ਦਾ ਪੂਰਾ ਖਿਆਲ ਰੱਖਦੀ ਹੈ:
ਸੁਣ ਨੀ ਕੁੜੀਏ ਮੱਛਲੀ ਵਾਲੀਏ, ਮੱਛਲੀ ਨਾ ਚਮਕਾਈਏ। ਜਿਥੇ ਪਿੰਡ ਦੇ ਮੁੰਡੇ ਹੋਵਣ, ਨੀਵੀਂ ਪਾ ਲੰਘ ਜਾਈਏ, ਬਾਬਲ ਧਰਮੀ ਦੀ, ਕੁਲ ਨੂੰ ਦਾਗ ਨਾ ਲਾਈਏ। ਬਾਬਲ ਦੇ ਘਰ ਦੀ ਹਾਰ-ਸ਼ਿੰਗਾਰ ਨਹੀਂ ਕਰਦੀ: ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਇਹ ਪਿੰਡ ਮਾਪਿਆਂ ਦਾ। ਕਈ ਵਾਰੀ ਧੀ ਨੂੰ ਬਾਬਲ ਨਾਲ ਜ਼ਿਆਦਾ ਹੀ ਮੋਹ ਆਉਂਦਾ ਹੈ ਤਾਂ ਉਹ ਉਤਲੇ ਮਨੋ ਕਹਿੰਦੀ ਹੈ: ਹਲ ਵਾਹੂੰਗੀ ਛੱਡੂਗੀ ਨੱਕੇ ਤੇਰੇ, ਰੱਖ ਲੈ ਕੁਆਰੀ ਬਾਬਲਾ। ਉਹ ਅਪਣੇ ਸੱਸ-ਸਹੁਰੇ ਦਾ ਕਾਲਪਨਿਕ ਚਿੱਤਰ ਆਪਣੇ ਬਾਬਲ ਨੂੰ ਦੱਸਦੀ ਹੈ: ਦੇਈ ਵੇ ਬਾਬਲਾ ਉਸ ਘਰੇ, ਜਿੱਕੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਬਹਿੰਦੀ ਪੀੜਾ ਸਾਹਮਣੇ ਵੇ, ਮੱਥੇ ਕਦੀ ਨਾ ਪਾਵੇ ਵੱਟ। ਬਾਬਲ ਤੇਰਾ ਪੁੰਨ ਹੋਵੇ। ਉਹ ਹਰ ਪੱਖੋਂ ਖੁਸ਼ਹਾਲ ਸਹੁਰਾ ਘਰ ਵੀ ਲੋਚਦੀ ਹੈ: ਦੇਈ ਵੇ ਬਾਬਲਾ ਉਸ ਘਰੇ, ਜਿਥੇ ਸੱਸ ਦੇ ਬਾਹਲੜੇ ਪੁੱਤ। ਇੱਕ ਮੰਗੀਏ ਇੱਕ ਵਿਆਹੀਏ, ਮੈਂ ਸ਼ਾਦੀਆਂ ਵੇਖਾਂ ਨਿੱਤ, ਬਾਬਲ ਤੇਰਾ ਪੁੰਨ ਹੋਵੇ। ਉਹ ਇਕ ਦਮ ਬਾਬਲ ਨੂੰ ਚੇਤੰਨ ਕਰਦੀ ਹੋਈ ਕਹਿੰਦੀ ਹੈ ਕਿ ਮੇਰਾ ਕੰਤ ਵੱਡੇ ਘਰ ਦੇ ਲਾਲਚ ਵਿੱਚ ਕਾਲੇ ਰੰਗ ਦਾ ਹੀ ਨਾ ਹੋਵੇ: ਕਾਲਾ ਕੰਤ ਨਾ ਸਹੇੜੀਂ ਮੇਰੇ ਬਾਬਲਾ, ਘਰ ਦਾ ਮਾਲ ਡਰੂ। ਬਾਬਲ ਆਪਣੀ ਧੀ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ: ਪੁੱਤਰ ਵੱਡਿਆਂ ਘਰਾਂ ਦੇ ਕਾਲੇ, ਵੇਖੀ ਧੀਏ ਨਿੰਦ ਨਾ ਦੇਈ। ਅਖੀਰ ਬਾਬਲ ਧੀ ਦੀਆਂ ਖਾਹਿਸ਼ਾਂ ਦੀ ਪਰਵਾਹ ਨਾ ਕਰਦਾ ਹੋਇਆ ਰਿਸ਼ਤਾ ਤਹਿ ਕਰ ਦਿੰਦਾ ਹੈ:। ਮੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ। ਧੀ ਵਿਆਹ ਵਾਲੇ ਦਿਨ ਆਪਣੇ ਬਾਬਲ ਨੂੰ ਇੱਕ ਰਾਤ ਹੋਰ ਰੱਖ ਲੈਣ ਦੀ ਬੇਨਤੀ ਕਰਦੀ ਹੈ: ਬਾਬਲ ਦਾਨ ਕਰੇਂਦਿਆਂ ਵੇ, ਮੈਨੂੰ ਰੱਖਲੇ ਅੱਜ ਦੀ ਰਾਤ ਵੇ। ਬਾਬਲ ਵਿਚਾਰਾ ਮਜ਼ਬੂਰ ਹੋ ਕੇ ਕਹਿੰਦਾ ਹੈ: ਮੈਂ ਕੀ ਕਰ ਰੱਖਾਂ ਬੇਟੀਏ, ਤੇਰੀ ਜੰਞ ਨਾ ਰਹਿੰਦੀ ਰਾਤ ਨੀ
ਮਾਂ ਤੇ ਧੀ ਦਾ ਰਿਸ਼ਤਾ
[ਸੋਧੋ]ਪੰਜਾਬੀ ਲੋਕ-ਗੀਤਾਂ ਵਿੱਚ ਸਭ ਤੋਂ ਵੱਧ ਜ਼ਜ਼ਬਾਤੀ ਰਿਸ਼ਤੇ ਦੇ ਤੌਰ ਤੇ ਪੇਸ਼ ਹੋਇਆ ਹੈ। ਮਾਵਾਂ ਤੇ ਧੀਆਂ ਦਾ ਰਿਸ਼ਤਾ ਇਹੋ-ਜਿਹਾ ਹੈ, ਜਿਹਦੇ ਲਹੂ ਵਿੱਚ ਤੇ ਜਿਹਦੀਆਂ ਰਗਾਂ ਵਿੱਚ ਦੁੱਖਾਂ-ਸੁੱਖਾਂ ਦੀ ਅਪਣੱਤ ਭਰੀ ਹੋਈ ਹੈ। ਜੇ ਪੀੜ ਇੱਕ ਨੂੰ ਹੁੰਦੀ ਹੈ ਤਾਂ ਆਂਦਰਾਂ ਦੇ ਸੇਕ ਨਾਲ ‘ਹਾਏ` ਦੂਸਰੀ ਦੇ ਮੂੰਹੋਂ ਨਿਕੱਲਦੀ ਹੈ। ਧੀ ਆਪਣੀ ਮਾਂ ਨਾਲ ਆਪਣੇ ਦਿਲ ਦੀ ਹਰੇਕ ਗੱਲ ਸਾਂਝੀ ਕਰ ਲੈਂਦੀ ਹੈ ਤੇ ਕਈ ਵਾਰ ਮਸਤੀ ਵਿੱਚ ਆਈ ਉਹ ਇੰਝ ਵੀ ਕਹਿੰਦੀ ਹੈ: ਮਾਏ ਨੀ ਮੈਨੂੰ ਕੁੜਤੀ ਸਵਾਂ ਦੇ, ਉੱਤੇ ਲਵਾ ਦੇ ਜੇਬ। ਜੇਬ ਵਿੱਚ ਡੱਬੀ, ਡੱਬੀ ਵਿੱਚ ਲਾਗ ਨਾਗ ਤੋਂ ਮੈਂ ਬਚਗੀ, ਕਿਸ ਗੱਭਰੂ ਦੇ ਭਾਗ। ਧੀ ਦੇ ਵਿਆਹ ਤੇ ਮਾਂ ਨੂੰ ਫਿ਼ਕਰ ਹੁੰਦਾ ਹੈ ਕਿ ਸਾਰੇ ਕੰਮ ਵੇਲੇ ਨਾਲ ਹੋ ਜਾਣ। ਹੁੱਣ ਤੱਕ ਘਰ ਦੀ ਸਾਰੀ ਜਿੰਮੇਵਾਰੀ ਧੀ ਦੀ ਹੀ ਹੁੰਦੀ ਹੈ ਪਰ ਹੁਣ ਕਿਉਂਕਿ ੳਸਦੀ ਡੋਲੀ ਤੁਰਨ ਦਾ ਵਕਤ ਹੋ ਰਿਹਾ ਹੈ ਅਤੇ ਉਹ ਮਾਂ ਨੁੰ ਘਰ ਦੀਆਂ ਕੁੰਜ਼ੀਆਂ ਫੜਾਉਂਦੀ ਹੋਈ ਭਰੇ ਮਨ ਨਾਲ ਕਹਿੰਦੀ ਹੈ: ਆਹ ਲੈ ਮਾਏਂ ਸਾਂਭ ਕੁੰਜ਼ੀਆਂ, ਧੀਆਂ ਕਰ ਚੱਲੀਆਂ ਸਰਦਾਰੀ। ਸਹੁਰੇ ਘਰ ਬੈਠੀ ਧੀ ਨੂੰ ਜਦੋਂ ਮਾਂ ਚੇਤੇ ਆਉਂਦੀ ਹੈ ਤਾਂ ਉਹ ਕਹਿੰਦੀ ਹੈ: ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕਿਤੇ ਕਰਦੀਆਂ ਗੱਲੋੜੀਆਂ। ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਭੈਣ-ਭਰਾ ਦੇ ਰਿਸ਼ਤੇ
[ਸੋਧੋ]ਭੈਣ-ਭਰਾ ਦੇ ਰਿਸ਼ਤੇਦਾ ਜੋ ਮਹੱਤਵ ਪੰਜਾਬੀ ਸੱਭਿਆਚਾਰ ਵਿੱਚ ਹੈ, ਦੁਨੀਆਂ ਦੇ ਕਿਸੇ ਹੋਰ ਸੱਭਿਆਚਾਰ ਵਿੱਚ ਇਸ ਰਿਸ਼ਤੇ ਨੂੰ ਇੰਨੀ ਮਹੱਤਤਾ ਨਹੀਂ ਦਿੱਤੀ ਗਈ। ਇਹ ਪੰਜਾਬੀ ਭੈਣ ਹੀ ਹੈ, ਜਿਹੜੀ ਵੀਰ ਹੋਣ ਤੇ ਉਦਾਸ ਹੋ ਜਾਂਦੀ ਹੈ ਅਤੇ ਰੱਬ ਅੱਗੇ ਅਰਦਾਸ ਕਰਦੀ ਹੈ: ਇੱਕ ਵੀਰ ਦੇਈ ਵੇ ਰੱਬਾ, ਸੌਂਹ ਖਾਣ ਨੂੰ ਬੜਾ ਚਿੱਤ ਕਰਦਾ। ਉਹ ਆਪਣਾ ਦੁੱਖ-ਸੁੱਖ ਵੀਰ ਨਾਲ ਸਾਂਝਾ ਕਰਦੀ ਹੈ: ਪੀੜ੍ਹੀ ਉੱਤੇ ਬਹਿਜ਼ਾ ਵੀਰਨਾ, ਸੱਸ ਚੰਦਰੀ ਦਾ ਰੁਦਨ ਸੁਣਾਵਾਂ। ਜੇ ਸਹੁਰੇ ਘਰ ਵਿੱਚ ਵੀ ਦੀ ਪੁੱਤ-ਗਿੱਛ ਨਹੀਂ ਹੁੰਦੀ, ਤਾਂ ਉਹ ਮਨ ਹੀ ਮਨ ਆਪਣੀ ਸੱਸ ਨੂੰ ਕਹਿੰਦੀ ਹੈ: ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੱਸੇ ਤੇਰੀ ਮਹਿੰ ਮਰ ਜਾਏ। ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ, ਇਸ ਕਰਕੇ ਭੈਣ ਦੇ ਅਸਲੀ ਪੇਕੇ ਭਰਾ-ਭਰਜਾਈਆਂ ਹੀ ਹੁੰਦੇ ਹਨ: ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿਜਾਈਂ ਵੀਰਨਾ।
ਭਰਾ ਦਾ ਭਰਾ ਨਾਲ ਰਿਸ਼ਤਾ
[ਸੋਧੋ]ਭਰਾ ਦਾ ਭਰਾ ਨਾਲ ਰਿਸ਼ਤਾਵੀ ਬਹੁਤ ਮਹੱਤਵਪੂਰਨ ਹੈ। ਕਿਰਸਾਣੀ ਸਮਾਜ ਵਿੱਚ ਭਰਾ ਇੱਕ-ਦੂਸਰੇ ਦੀਆਂ ਬਾਰਵਾਂ ਹੁੰਦੇ ਹਨ। ਹੋਣ ਉਨ੍ਹਾਂ ਦੀਆਂ ਸੌ ਸੌ ਬਾਹਵਾਂ, ਭਾਈ ਜਿੰਨ੍ਹਾਂ ਦੇ ਬਾਹਲੇ। ਬਾਂਝ ਭਰਾਵਾਂ ਦੇ, ਮੈਨੂੰ ਘੂਰਦੇ ਸ਼ਰੀਕੇ ਵਾਲੇ।
ਭੈਣ ਦਾ ਭੈਣ ਨਾਲ ਰਿਸ਼ਤਾ
[ਸੋਧੋ]ਭੈਣ ਦਾ ਭੈਣ ਨਾਲ ਰਿਸ਼ਤਾਵੀ ਮਹੱਤਵਪੂਰਨ ਹੈ। ਕਈ ਵਾਰ ਵੱਡੀ ਭੈਣ ਆਪਸੀ ਛੋਟੀ ਭੈਣ ਦਾ ਰਿਸ਼ਤਾ ਆਪਣੇ ਦਿਉਰ ਨੂੰ ਲੈ ਜਾਂਦੀ ਹੈ।ਉਹ ਦੋਵੇਂ ਭੈਣਾਂ ਦਰਾਣੀ ਜਠਾਣੀ ਬਣ ਜਾਂਦੀਆਂ ਹਨ। ਮਧਾਣੀਆਂ ਮਧਾਣੀਆਂ ਮਧਾਣੀਆਂ, ਪੇਕੇ ਦੋਵੇਂ ਭੈਣਾਂ ਨੱਚੀਏ, ਸਹੁਰੇ ਨੱਚੀਏ ਦਰਾਣੀਆਂ ਜਿਠਾਣੀਆਂ।
ਭੁਆ ਦਾ ਰਿਸ਼ਤਾ
[ਸੋਧੋ]ਭੁਆ ਦਾ ਰਿਸ਼ਤਾਬੱਚਿਆਂ ਵਾਸਤੇ ਬੜਾ ਪਿਆਰ ਰਿਸ਼ਤਾ ਹੈ। ਭਤੀਜਾ ਜੰਮਣ ਤੇ ਭੂਆ ਨੂੰ ਬੜੀ ਖੁਸ਼ੀ ਹੁੰਦੀ ਹੈ। ਉਹ ਖੁਸ਼ੀ ਵਿੱਚ ਲਾਗੀਆਂ ਨੂੰ ਲਾਗ ਦਿੰਦੀ ਹੋਈ ਕਹਿੰਦੀ ਹੈ: ਪੁੱਤ ਵੀਰ ਦਾ ਭਤੀਜਾ ਮੇਰਾ, ਨਾਉਂ ਜੜ੍ਹ ਮਾਪਿਆਂ ਦੀ।
ਭੂਆ ਭਤੀਜੀ ਦਾ ਰਿਸ਼ਤਾ
[ਸੋਧੋ]ਭੂਆ ਭਤੀਜੀ ਦਾ ਰਿਸ਼ਤਾਵੀ ਬਹੁਤ ਮਕਬੂਲ ਹੈ। ਵੜੀਆਂ ਵੜੀਆਂ ਵੜੀਆਂ, ਵਿੱਚ ਕਚਹਿਰੀ ਦੇ ਭੂਆ ਭਤੀਜੀ ਲੜੀਆਂ। ਇਸੇ ਤਰ੍ਹਾਂ ਹੀ ਚਾਚੇ ਦੇ ਭਤੀਜਿਆਂ ਅਤੇ ਭਤੀਜੀਆਂ ਨਾਲ ਰਿਸ਼ਤੇ ਅਤੇ ਤਾਏ ਦੇ ਭਤੀਜਿਆਂ ਅਤੇ ਭਤੀਜੀਆਂ ਨਾਲ ਰਿਸ਼ਤੇ ਵੀ ਮਹੱਤਵਪੂਰਨ ਹਨ। ਇਹ ਰਿਸ਼ਤੇ ਵੱਖਰੀ ਪ੍ਰਕਿਰਤੀ ਦੇ ਧਾਰਨ ਹਨ। ਇਹ ਰਿਸ਼ਤੇ ਵੀ ਕਈ ਥਾਵਾਂ ਤੇ ਸਾਰਥਕ ਹੋ ਨਿੱਬੜਦੇ ਹਨ।
ਨਾਨਕਿਆਂ ਨਾਲ ਸੰਬੰਧਿਤ ਰਿਸ਼ਤੇ
[ਸੋਧੋ]ਨਾਨਕੇ ਰਿਸ਼ਤਿਆਂ ਵਿੱਚ ਨਾਨੇ-ਨਾਨੀ, ਮਾਮੇ-ਮਾਮੀ ਦਾ ਰਿਸ਼ਤਾ, ਮਾਸੀ ਦਾ ਰਿਸ਼ਤਾ ਅਤੇ ਨਾਨੇ ਦੀ ਬਰਾਦਰੀ ਦੇ ਲੋਕ ਜਦੋਂ ਕੁੜੀ, ਮੁੰਡ ਦੇ ਵਿਆਹ ਵੇਲੇ ਆਉਂਦੇ ਹਨ ਤਾਂ ਇਹਨਾਂ ਨੂੰ ‘ਨਾਨਕਾ ਮੇਲ` ਕਿਹਾ ਜਾਂਦਾ ਹੈ। ਮੁੰਡੇ ਦੇ ਵਿਆਹ ਵੇਲੇ ਮਾਮਾ ਮੁੰਡੇ ਨੂੰ ਖਾਰਿਉਂ ਉੁਤਾਰਨ ਦੀ ਰਸਮ ਅਦਾ ਕਰਨ ਵੇਲੇ ਉਸ ਨੂੰ ਸੋਨੇ ਦਾ ਗਹਿਣਾ ਪਾਉਂਦਾ ਹੈ ਅਤੇ ਮਾਮੀ ਵੀ ਸ਼ਗਨਾਂ ਵਿਹਾਰਾਂ ਵਿੱਚ ਰੁੱਝੀ ਹੁੰਦੀ ਹੈ: ਉੱਠ ਨੀ ਘੋੜੀ ਰਵੇਲ ਮਾਮੇ ਵਿਹੜੇ ਜਾਹ, ਨੀ ਘੋੜੀ ਮਾਮੇ ਵਿਹੜੇ ਜਾਹ। ਮੇਰੇ ਮਾਮੇ ਦੇ ਮਨ ਸ਼ਾਦੀਆਂ, ਮੇਰੇ ਮਾਮੀ ਦੇ ਮਨ ਚਾਅ।
ਸੱਸ-ਨੂੰਹ ਦਾ ਰਿਸ਼ਤਾ
[ਸੋਧੋ]ਲੋਕ ਗੀਤਾਂ ਵਿੱਚ ਨੂੰਹ-ਸੱਸ ਦੇ ਰਿਸ਼ਤੇ ਦੀ ਜੋ ਤਸਵੀਰ ਪੇਸ਼ ਹੋਈ ਹੈ, ਉਸ ਵਿੱਚ ਨੂੰਹ-ਸੱਸ ਦੀ ਨੋਕ ਝੋਕ ਅਤੇ ‘ਤੂੰ ਤੂੰ, ਮੈਂ ਮੈਂ` ਦੀ ਸੁਰ ਕਾਫ਼ੀ ਉਭਰਵੀ ਹੈ। ਕੁੜੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਸਦੇ ਸੱਸ-ਸਹੁਰਾ ਹੀ ਉਸਦੇ ਮਾਂ-ਬਾਪ ਹਨ। ਉਸਨੇ ਉਨ੍ਹਾਂ ਦੀ ਹੀ ਸੇਵਾ ਕਰਨੀ ਹੈ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਹੈ। ਪਰ ਪੰਜਾਬੀ ਸਮਾਜ ਵਿੱਚ ਸੱਸ ਦਾ ਜੋ ਤਸੱਵਰ ਹੈ: • ਸੱਸਾਂ ਕਿਸ ਪਾਪੀ ਨੇ ਬਣਾਈਆਂ, ਸਾਡੇ ਮਗਰ ਚੁੜੇਲਾਂ ਲਾਈਆਂ। • ਮਾਪਿਆਂ ਨੇ ਰੱਖੀ ਲਾਡਲੀ, ਅੱਗੋਂ ਸੱਸ ਬਘਿਆੜੀ ਟੱਕਰੀ। ਜਿਹੜੇ ਪਤੀ ਆਪਣੀ ਪਤਨੀ ਦੇ ਗੁਲਾਮ ਹੁੰਦੇ ਹਨ ਉਹ ਆਪਣੀ ਮਾਂ ਦਾ ਪੱਖ ਨਹੀ ਪੂਰਦੇ। Rਨਮ ਦਾ ਲਿਆਂਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਉਹਲੇ।
ਪਤੀ-ਪਤਨੀ ਦਾ ਰਿਸ਼ਤਾ
[ਸੋਧੋ]ਪਤੀ-ਪਤਨੀ ਦਾ ਰਿਸ਼ਤਾ ਸਾਡੇ ਸਮਾਜਿਕ ਜੀਵਨ ਦਾ ਆਧਾਰ ਹੈ। ਪੰਜਾਬੀ ਲੋਕਗੀਤਾਂ ਵਿੱਚ ਪਤਨੀ ਹੀ ਪਤੀ ਨੂੰ ਜ਼ਿਅਦਾ ਸੁਆਲ ਕਰਦੀ ਹੈ। ਜਿਸਦਾ ਜੁਆਬ ਉਸ ਨੂੰ ਕਿੱਤੇ-ਕਿੱਤੇ ਹੀ ਮਿਲਦਾ ਹੈ। ੳਸਨੂੰ ਸੋਹਣਾ ਪਤੀ ਮਿਲਣ ਤੇ ਬਹੁਤ ਖੁਸ਼ੀ ਹੁੰਦੀ ਹੈ: ਮੇਰਾ ਮਾਹੀ ਨੀ ਸਰੂ ਦਾ ਬੂਟਾ, ਵਿਹੜੇ ਵਿੱਚ ਲਾਈ ਰੱਖਦੀ। ਜੇਕਰ ਉਸਦਾ ਪਤੀ ਪਸੰਦ ਨਹੀਂ ਹੈ ਤਾਂ ਉਹ ਕਈ ਵਾਰੀ ਪ੍ਰਸਥਿਤੀਆਂ ਨਾਲ ਸਮਝੋਤਾ ਵੀ ਕਰ ਲੈਂਦੀ ਹੈ ਅਤੇ ਕਹਿੰਦੀ ਹੈ: ਤੇਰਾ ਵੇ ਸਹੇੜ ਬਾਬਲਾ, ਸਾਥੋਂ ਹਾਏ ਨਿੰਦਿਆਂ ਨਾ ਜਾਵੇ। ਸ਼ਰਾਬੀ ਪਤੀ ਦਾ ਲੋਰਾ ਵਿਚਾਰੀ ਮੁਟਿਆਰ ਦੇ ਹੱਡਾਂ ਨੂੰ ਖਾ ਜਾਂਦਾ ਹੈ: ਚੀਰਾ ਤੇਰਾ ਠੇਕੇ ਵੇ ਦਾਰੂ ਪੀਣਿਆਂ ਸਿੰਘਾਂ, ਵੇ ਦਾਰੂ ਪੀਣਿਆਂ ਸਿੰਘਾਂ, ਗਲੀਏ ਤਾਂ ਰੁਲਦੇ ਕਾਲੜੇ ਕੇਸ, ਦਾਰੂ ਕਾਹਨੂੰ ਪੀਣੀ ਸਿੰਘਾ ਵੇ। ਜਦੋਂ ਕਿਸੇ ਉੱਚੇ ਲੰਮੇ ਗੱਭਰੂ ਦੇ ਪੱਲੇ ਮਧਰੀ ਜਿਹੀ ਕੁੜੀ ਪਾ ਦਿੱਤੀ ਜਾਵੇ, ਤਾਂ ਵਿਅੰਗਮਈ ਕਾਵਿ-ਟੋਟੇ ਹਨ: • .ੱਧਰੀ ਰੰਨ ਮਿਲਗੀ, ਖਿੱਚ ਕੇ ਬਰਾਬਰ ਕੀਤੀ। • 8ਾਡੀ ਮਧਰੋਂ ਬੁੱਕਲ ਦਾ ਗਹਿਣਾ, ਲੰਮੀਂ ਦੀ ਕੀ ਥੰਮੀ੍ਹਂ ਗੱਡਣੀ। ਜਦੋਂ ਕਿਸੇ ਲੰਮੀ ਤੇ ਸੁਨੱਖੀ ਮੁਟਿਆਰ ਨੂੰ ਕਿਸੇ ਮਧਰੇ ਵਰ ਨਾਲ ਪਰਨਾ ਦਿੱਤਾ ਜਾਵੇ ਤਾਂ ਸਾਡੇ ਲੋਕ ਗੀਤ ਮੁਟਿਆਰ ਦੀ ਵੇਦਨਾ ਬਣਕੇ ਉੱਭਰਦੇ ਹਨ: • .ੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ, ਬਾਬਲੇ ਨੇ ਵਰ ਟੋਲਿਆ। • 8ਹੁਰੀ ਨਹੀਂ ਜਾਣਾ, ਲੜ ਮਧਰੇ ਦੇ ਲਾਈ।12
ਨੂੰਹ-ਸਹੁਰੇ ਦਾ ਰਿਸ਼ਤਾ
[ਸੋਧੋ]ਨੂੰਹ-ਸਹੁਰੇ ਦਾ ਰਿਸ਼ਤਾ ਸਾਡੇ ਸੱਭਿਆਚਾਰ ਵਿੱਚ ਸਤਿਕਾਰ ਦੀ ਭਾਵਨਾ ਤੇ ਆਧਾਰਿਤ ਰਿਸ਼ਤਾ ਹੈ। ਘਰ ਦਾ ਮੁੱਖੀ ਮੈਂਬਰ ਹੋਣ ਦੇ ਨਾਤੇ ਨੂੰਹ ਆਪਣੇ ਸਹੁਰੇ ਦੀ ਬਹੁਤ ਇੱਜ਼ਤ ਕਰਦੀ ਹੈ। ਸਹੁਰੇ ਜੀ ਨੂੰ ਮੱਥਾ ਟੇਕਣਾ, ਅੱਗੇ ਰੱਖ ਕੇ ਫੁੱਲਾਂ ਦੀ ਥਾਲੀ। ਨੂੰਹ, ਆਪਣੇ ਘਰ ਵਾਲਾ ਕਾਲੇ ਰੰਗ ਦਾ ਹੋਣ ਕਰਕੇ ਸਹੁਰੇ ਨੂੰ ਕਹਿੰਦੀ ਹੈ: ਨੂੰਹਾਂ ਗੋਰੀਆਂ, ਪੁੱਤਾਂ ਦੇ ਰੰਗ ਕਾਲੇ, ਸਹੁਰਿਆ ਬਦਾਮੀ ਰੰਗਿਆਂ। ਜਿੱਥੇ ਪਿਉ-ਧੀ ਦਾ ਰਿਸ਼ਤਾ ਖੁੱਲ੍ਹਾ ਜਿਹਾ ਹੁੰਦਾ ਹੈ, ਉੱਥ, ਨੂੰਹ-ਸਹੁਰੇ ਦਾ ਰਿਸ਼ਤਾ ਸੰਗ-ਸੰਕੋਚ ਦਾ ਧਾਰਨੀ ਹੁੰਦਾ ਹੈ।
ਨਨਾਣ-ਭਰਜਾਣੀ ਦਾ ਰਿਸ਼ਤਾ
[ਸੋਧੋ]ਨਣਾਨ-ਭਰਜਾਈ ਦਾ ਰਿਸ਼ਤਾ ਵੀ ਨੂੰਹ-ਸੱਸ ਦੇ ਰਿਸ਼ਤੇ ਵਾਂਗ ਤਣਾਓ ਸਿਰਜਣ ਵਾਲਾ ਰਿਸ਼ਤਾ ਹੈ। ਜਿੱਥੇ ਨਣਦਾਂ ਦੀ ਸਰਦਾਰੀ, ਉਹ ਘਰ ਨਹੀਂ ਵਸਦੇ। ਕਈ ਵਾਰੀ ਭਰਜਾਈ, ਨਣਾਨ ਨੂੰ ਉਸਦੇ ਵੀਰ ਦਾ ਵਾਸਤਾ ਪਾ ਕੇ ਕੋਈ ਕੰਮ ਕਰਨ ਲਈ ਕਹਿ ਦਿੰਦੀ ਹੈ: ਰਤਾ ਚੁੱਕ ਲੈ ਭੈੜੀਏ ਨਣਦੇ, ਮੁੰਡਾ ਰੋਵੇ ਤੇਰੇ ਵੀਰ ਦਾ।
ਜੀਜਾ-ਸਾਲੀ ਦਾ ਰਿਸ਼ਤਾ
[ਸੋਧੋ]ਜੀਜੇ-ਸਾਲੀ ਦਾ ਰਿਸ਼ਤਾ ਪੰਜਾਬੀ ਸਮਾਜ ਵਿੱਚ ਹਾਸੇ ਮਜ਼ਾਕ ਤੇ ਅਧਾਰਿਤ ਰਿਸ਼ਤਾ ਹੈ। ਸਾਲੀ ਜੀਜੇ ਨੂੰ ਕਹਿੰਦੀ ਹੈ: ਜੀਜਾ ਵਾਰਦੇ ਦਵਾਨੀ ਖੋਟੀ, ਗਧੇ ਵਿੱਚ ਸਾਲੀ ਨੱਚਦੀ। ਜੀਜਾ, ਜੇਕਰ ਕੋਈ ਅਫ਼ਸਰ ਲੱਗਾ ਹੋਵੇ ਤਾਂ ਸਾਲੀ ਦੀ ਬੜੀ ਟੌਹਰ ਹੁੰਦੀ ਹੈ: ਮੈਂ ਡਿਪਟੀ ਦੀ ਸਾਲੀ, ਕੈਦ ਕਰਾ ਦੂੰਗੀ।
ਦਿਉਰ-ਭਰਜਾਈ ਦਾ ਰਿਸ਼ਤਾ
[ਸੋਧੋ]ਦਿਉਰ ਭਰਜਾਈ ਦਾ ਰਿਸ਼ਤਾ ਸਾਡੇ ਸੱਭਿਆਚਾਰ ਵਿੱਚ ਰੁਮਾਂਚਿਕਤਾ ਭਰਪੂਰ ਰਿਸ਼ਤਾ ਹੈ। ਦਿਉਰ ਨੂੰ ਪਤੀ ਤੋਂ ਪਹਿਲਾਂ ਭਰਜਾਈ ਦਾ ਮੂੰਹ ਵਿਖਾਇਆ ਜਾਂਦਾ ਹੈ। ਸ਼ੁਰੂ ਤੋਂ ਹੀ ਦਿਉਰ ਭਰਾਜਾਈ ਦਾ ਰਿਸ਼ਤਾ ਖੁਲ੍ਹੇ-ਡੁੱਲ੍ਹੇ ਮਾਹੌਲ ਵਾਲਾ ਹੁੰਦਾ ਹੈ, ਜਿਸ ਵਿੱਚ ਇੱਕ-ਦੂਸਰੇ ਨੂੰ ਹਾਸਾ-ਮਾਖੌਲ ਖੁੱਲੇਆਮ ਕੀਤਾ ਜਾਂਦਾ ਹੈ। ਦਿਉਰ ਨੂੰ ਰਿਸ਼ਤਾ ਅਕਸਰ ਭਰਜਾਈ ਹੀ ਲਿਆਉਂਦੀ ਹੈ। ਪੇਕੇ ਤਾਂ ਜਾਵਾਂ ਵੇ, ਮੈਂ ਸਾਕ ਲਿਆਵਾਂ ਵੇ, ਕੁਆਰਿਆ ਵੇ, ਕੁਆਰਿਆ ਦਿਉਰਾ; ਕੀ ਗੁਣ ਗਾਵੇ ਵੇ, ਅਹਿਸਾਨ ਮੇਰਾ। ਨੌਕਰ ਤਾਂ ਜਾਵਾਂ ਨੀ ਮੈਂ ਠੂਠੀ ਲਿਆਵਾਂ ਨੀ, ਨੀ ਵਿਚੋਲਣੇ ਭਾਬੋਂ, ਜੁਗ ਜੁਗ ਜੀਵੇਂ ਨੀਂ, ਮੈਂ ਗੁਲਾਮ ਤੇਰਾ।
ਸਿੱਟਾ
[ਸੋਧੋ]ਉਪਰੋਕਤ ਕਥਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਲੋਕ ਕਾਵਿ ਵਿੱਚ ਕਿਸੇ ਕੌਮ, ਦੇਸ਼ ਜਾਂ ਸੂਬੇ ਦੇ ਜੀਵਨ ਦਾ ਅਸਲੀ ਝਲਕਾਰਾ ਵੇਖਣ ਨੂੰ ਮਿਲਦਾ ਹੈ। ਲੋਕ ਕਾਵਿ ਵਿੱਚ ਦੋਹਰੇ, ਸਿੱਠਣੀਆਂ, ਟੱਪੇ, ਮਾਹੀਆ, ਬੋਲੀਆਂ ਆਉਂਦੇ ਹਨ। ਇਹਨਾਂ ਦੀ ਰਚਨਾ ਕੋਈ ਪੜ੍ਹਿਆ ਲਿਖਿਆ ਵਿਅਕਤੀ ਨਹੀਂ ਕਰਦਾ ਸਗੋਂ ਇਹ ਤਾਂ ਸੀਨਾ ਬਸੀਨਾ ਅੱਗੇ ਤੁਰਦੇ ਰਹਿੰਦੇ ਹਨ। ਲੋਕ-ਕਾਵਿ ਦਾਦਕਿਆਂ ਨਾਲ ਸੰਬੰਧਿਤ ਰਿਸ਼ਤੇ, ਨਾਨਕਿਆਂ ਨਾਲ ਸੰਬੰਧਿਤ ਰਿਸ਼ਤੇ, ਜੀਜਾ-ਸਾਲੀ, ਦਿਉਰ-ਭਰਜਾਈ, ਸੱਸ-ਨੂੰਹ, ਸਹੁਰਾ-ਨੂੰਹ, ਪਤੀ-ਪਤਨੀ ਦਾ ਰਿਸ਼ਤਾ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਇਹ ਮਨੁੱਖੀ ਜਜਬਿਆਂ, ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ। ਇਹਨਾਂ ਦੀ ਰਚਨਾ ਸਧਾਰਨ ਪੇਂਡੂ ਲੋਕ ਕਰਦੇ ਹਨ।