ਵਰਿਆਮ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਰਿਆਮ ਸਿੰਘ ਸੰਧੂ
ਜਨਮ 10 ਸਤੰਬਰ 1945 (ਉਮਰ 68)
ਕਿੱਤਾ ਲੇਖਕ, ਕਹਾਣੀਕਾਰ
ਲਹਿਰ ਸਮਾਜਵਾਦ
ਵਿਧਾ ਕਹਾਣੀ

ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945 ) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਉਸਨੂੰ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1] ਉਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ,[2] ਉਹਦੀਆਂ ਰਚਨਾਵਾਂ ਹਿੰਦੀ[3], ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ।

ਜੀਵਨ[ਸੋਧੋ]

ਸੰਧੂ ਦਾ ਜਨਮ ਸਰਕਾਰੀ ਰਿਕਾਰਡ ਮੁਤਾਬਿਕ 10 ਸਤੰਬਰ 1945 ਨੂੰ (ਅਸਲ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ) ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹ ਪੰਜ ਭੈਣ-ਭਰਾ ਹਨ। ਤਿੰਨ ਭੈਣਾਂ ਅਤੇ ਦੋ ਭਰਾ। ਵਰਿਆਮ ਸਿੰਘ ਸੰਧੂ ਸਭ ਤੋਂ ਵੱਡਾ, ਪਲੇਠੀ ਦਾ ਪੁੱਤਰ ਹੈ। ਉਸਦੇ ਨਾਨਕੇ ਔਲਖ ਜੱਟ ਹਨ।[4] ਬੀ.ਏ., ਬੀ.ਐੱਡ. ਕਰ ਕੇ ਉਹ ਸਕੂਲ ਅਧਿਆਪਕ ਬਣ ਗਿਆ। ਨੌਕਰੀ ਦੇ ਨਾਲ-ਨਾਲ ਉਸ ਨੇ ਐਮਏ, ਐਮ.ਫਿਲ. ਕਰ ਲਈ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਿਆ।ਉਹ ਆਸ਼ਾਵਾਦ ਵਿਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਰਾਜਨੀਤਿਕ ਤੌਰ ਤੇ ਚੇਤੰਨ ਨਾ ਹੋਣ ਕਰਕੇ ਉਹ ਨਿਮਨ ਕਿਰਸਾਣੀ ਜਾ ਨਿਮਨ ਵਰਗਾ ਦੇ ਸੰਕਟਾ ਦਿ ਟੇਕ ਕਿਸਮਤ ਤੇ ਰੱਖਣ ਦੀ ਥਾ ਸਮਾਜਿਕ, ਰਾਜਨੀਤਿਕ, ਆਰਥਿਕ ਕਾਰਨਾ ਨੂੰ ਮਿਥਦਾ ਹੈ। ਉਹ ਸਮੱਸਿਆਵਾ ਦੀ ਡੂੰਘਾਈ ਵਿਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ। ਕਵਿਤਾ ਤੋ ਬਾਅਦ ਉਸਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ। ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰ-ਚਿੱਤ ਹੋਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਵਰਿਆਮ ਸਿੰਘ ਸੰਧੂ ਦਾ ਕਹਾਣੀ - ਸੰਗ੍ਰਹਿ ਲੋਹੇ ਦੇ ਹੱਥ ਛਪਿਆ । ਇਸ ਵਿਚਲੀਆ ਕਹਾਣੀਆ ਦਾ ਰਚਨਾ ਕਾਲ ਪੰਜਾਬ ਵਿਚ ਨਕਸਲਬਾੜੀ ਸਹਿਰ ਦਾ ਹੈ। ਪੰਜਾਬ ਦੇ ਗਰੀਬ ਲੋਕਾ ਪ੍ਰਤੀ ਹਮਦਰਦੀ ਅਤੇ ਫਲਸਰੂਪ ਉਪਜੇ ਰੋਹ ਦਾ ਅਨੁਭਵ ਇਨਾ ਕਹਾਣੀਆ ਵਿਚ ਪ੍ਰਗਟਾਇਆ ਗਿਆ ਹੈ। ਉਸਦੇ ਦੂਸਰੇ ਕਹਾਣੀ - ਸੰਗ੍ਰਹਿ ਅੰਗ ਸੰਗ ਵਿਚਲੀਆ ਕਹਾਣੀਆ ਵੀ ਸਮਾਜਿਕ ਚੇਤਨਾ ਨੂੰ ਵਿਸ਼ਾ- ਵਸਤੂ ਬਣਾਉਦੀਆ ਹਨ। ਅਗਲੇ ਦੋ ਕਹਾਣੀ - ਸੰਗ੍ਰਹਿ ਭਜੀਆ ਬਾਹੀ ਅਤੇ ਚੌਥੀ ਕੂਟ ਪੰਜਾਬ ਵਿਚ ਪੈਦਾ ਹੋਏ ਖਾੜਕਊ ਬਨਾਮ ਆਤੰਕਵਾਦੀ ਲਹਿਰ ਦੇ ਸਰੋਕਾਰਾ ਨਾਲ ਸੰਬੰਧਿਤ ਹਨ।

ਗੈਰ-ਗਲਪ[ਸੋਧੋ]

 • ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ
 • ਕੁਸ਼ਤੀ ਦਾ ਧਰੂ ਤਾਰਾ-ਕਰਤਾਰ ਸਿੰਘ
 • ਪਰਦੇਸ਼ੀ ਪੰਜਾਬ
 • ਗੁਫ਼ਾ ਵਿਚਲੀ ਉਡਾਣ (ਸਵੈ-ਜੀਵਨੀ)
 • ਗ਼ਦਰ ਲਹਿਰ ਦੀ ਗਾਥਾ
 • ਪਰਦੇਸੀ ਪੰਜਾਬ (ਸਫ਼ਰਨਾਮਾ)
 • ਵਗਦੀ ਸੀ ਰਾਵੀ (ਸਫ਼ਰਨਾਮਾ)

ਇਨਾਮ[ਸੋਧੋ]

ਵਰਿਆਮ ਸਿੰਘ ਸੰਧੂ ਬਾਰੇ[ਸੋਧੋ]

ਡਾ. ਜਸਵਿੰਦਰ ਕੌਰ ਅਨੁਸਾਰ - ਵਰਿਆਮ ਸਿੰਘ ਸੰਧੂ ਆਪਣੀ ਬਿਰਤਾਤਕ ਰਚਨਾ ਸਮੇ ਇਸੇ ਵਿਧੀ ਦੀ ਵਰਤੋ ਕਰਦਾ ਹੈ। ਉਦਾਹਰਣ ਵਜੋ ਉਸਦੀ ਕਹਾਣੀ ਪਰਛਾਵੇ ਨੂੰ ਵੇਖਿਆ ਜਾ ਸਕਦਾ ਹੈ। ਇਸ ਕਹਾਣੀ ਵਿਚ ਉਹ ਜੀਵਨ ਬਿਰਤਾਤ ਦੇ ਨਾਲ ਨਾਲ ਸਾਹਸ ਕਰਮ ਬਿਰਤਾਤ , ਸਮਾਜਿਕ ਆਰੋਹਨ ਬਿਰਤਾਤ , ਨਾਟਕੀ ਬਿਰਤਾਤ , ਇਤਿਹਾਸਕ ਬਿਰਤਾਤ ਆਦਿ ਕਈ ਤਰਾ ਦੀਆ ਵੰਨਗੀਆ ਦੀ ਚਾਸ਼ਨੀ ਸੰਮਿਲਤ ਕਰ ਜਾਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਆਮ ਤੌਰ ਤੇ ਬੀਤ ਚੁੱਕੀ ਘਟਨਾ ਉੱਤੇ ਆਧਾਰਿਤ ਹੁੰਦੀ ਹੈ। ਇਸ ਲਈ ਇਸ ਦਾ ਬਿਰਤਾਤ ਭੂਤਕਾਲ ਵਿਚ ਹੀ ਚਲਦਾ ਹੈ। ਸਮੇ ਦੇ ਤਿੰਨਾ ਕਾਲਾ - ਵਰਤਮਾਨ ਕਾਲ, ਭੂਤ ਤੇ ਭਵਿੱਖ ਵਿਚੋ ਵਰਤਮਾਨ ਕਾਲ ਦਾ ਸਮਾ ਆਮ ਤੌਰ ਤੋ ਦੂਜੇ ਦੋਹਾ ਕਾਲਾ ਨਾਲੋ ਸੀਮਿਤ ਹੁੰਦਾ ਹੈ। ਭੂਤਕਾਲ ਤੇ ਭਵਿੱਖ ਬਹੁਤ ਵਿਸਤ੍ਰਿਤ ਹੁੰਦੇ ਹਨ ਤੇ ਇਨਾ ਦਾ ਜਿਨਾ ਮਰਜੀ ਵਿਸਥਾਰ ਕੀਤਾ ਜਾ ਸਕਦਾ ਹੈ। ਸੋ ਕਹਾਣੀਕਾਰ ਆਮ ਤੌਰ ਤੇ ਇਨਾ ਵਿਸਤ੍ਰਿਤ ਕਾਲਾ ਨੂੰ ਵਿਥਾਰਦੇ ਹੋਏ ਕਿਸੇ ਘਟਨਾ ਨੂੰ ਅੱਗੇ ਲੈ ਆਉਦੇ ਹਨ ਤੇ ਕਿਸੇ ਨੂੰ ਪਿੱਛੇ। ਇਸ ਤਰਾ ਉਹ ਇਕ ਹੀ ਕਾਲ ਵਿਚ ਘਟੀਆ ਘਟਨਾਵਾ ਦੇ ਸਮੇ ਨੂੰ ਬਦਲ ਕੇ ਉਨਾ ਨੂੰ ਪੂਰਵ-ਪ੍ਰਸਤੁਤੀ ਵਿਧੀ ਰਾਹੀ ਬਿਆਨ ਕਰਕੇ ਕਹਾਣੀ ਨੂੰ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਦੇ ਹਨ। ਪੰਜਾਬੀ ਸਮਾਜ ਵਿਚ ਪੂੰਜੀਵਾਦੀ ਦੌਰ ਜੇ ਸਥਾਪਿਤ ਹੌਣ ਮਗਰੋ ਇਥੋ ਦੇ ਕਿਸਾਨੀ ਜੀਵਨ ਵਿਚ ਬੜੀ ਤੇਜੀ ਨਾਲ ਪਰਿਵਰਤਨ ਹੋਏ। ਇਥੋ ਦੀ ਅਮੀਰ ਕਿਰਸਾਣੀ ਨੇ ਸਰਮਾਏਦਾਰ ਵਜੋਂ ਉਭਰਨਾ ਤੇ ਨਿਮਨ ਕਿਸਾਨੀ ਅਸਥਿਰਤਾ ਦੀ ਸ਼ਿਕਾਰ ਹੋ ਗਈ । ਇਸਦਾ ਸਾਰਾ ਢਾਂਚਾ ਖੇਰੂੰ ਖੇਰੂੰ ਹੋ ਗਿਆ ਅਤੇ ਇਸਦੀ ਆਪਣੀ ਹੋਦ ਵੀ ਖਤਰੇ ਵਿਚ ਪੈ ਗਈ। ਸਿੱਟੇ ਵਜੋ ਨਿਮਨ ਕਿਸਾਨੀ ਵਿਚ ਬਹੁਤ ਨਿਘਾਰ ਆ ਗਿਆ ।

ਡਾ. ਬਲਦੇਵ ਸਿੰਘ ਧਾਲੀਵਾਲ ਅਨੁਸਾਰ - ਵਰਿਆਮ ਸਿੰਘ ਸੰਧੂ ਦੀਆ ਕਹਾਣੀਆ ਵਿਚ ਯਥਾਰਥਵਾਦ ਦੇ ਵਿਭਿੰਨ ਪਾਸਾਰ , ਜਿਵੇ ਮਨੋਰਥਵਾਦ, ਪ੍ਰਗਤੀਵਾਦਯਥਾਰਥਵਾਦ ਆਦਿ ਮਿਲ ਜਾਦੇ ਹਨ ਪਰ ਉਹ ਇਨਾ ਦੀ ਅੱਤ ਤੋ ਮੁਕਤ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਵਿਚ ਸੰਤ ਸਿੰਘ ਸੇਖੋਂ ਵਾਗ ਬੌਧਿਕ ਅੰਸ਼ ਸ਼ਾਮਿਲ ਹੁੰਦਾ ਹੈ। ਪਰ ਸੰਤ ਸਿੰਘ ਸੇਖੋਂ ਆਮ ਕਰਕੇ ਸਿਧੇ ਲੇਖਕ - ਕਥਨਾ ਰਾਹੀ ਪਾਠਕ ਨੂੰ ਸੰਬੋਧਨ ਹੋਣ ਲੱਗ ਜਾਦਾ ਹੈ ਜਦ ਕਿ ਸੰਧੂ ਦੀ ਕਹਾਣੀ ਦਾ ਬੌਧਿਕ ਅੰਸ਼ ਉਸ ਦੇ ਰਚਨਾ - ਵੇਰਨਿਆ ਵਿਚ ਸ਼ਾਮਿਲ ਹੁੰਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਉੱਤੇ ਕੁਲਵੰਤ ਸਿੰਘ ਵਿਰਕ ਦਾ ਪ੍ਰਭਾਵ ਬਹੁਤ ਗੂੜਾ ਹੈ। ਸੰਧੂ ਨੇ ਵਿਰਕ ਦੀਆ ਕਹਾਣੀਆਉੱਤੇ ਖੋਜ-ਕਾਰਜ ਵੀ ਕੀਤਾ ਹੈ। ਇਸ ਲਈ ਉਸਨੇ ਵਿਰਕ ਦੇ ਕਹਾਣੀ-ਲੱਛਣਾ ਨੂੰ ਸਿਰਫ ਸਹਿਜ ਰੂਪ ਵਿਚ ਹੀ ਨਹੀ ਸਗੋ ਸੁਚੇਤ ਰੂਪ ਵਿਚ ਵੀ ਗ੍ਰਹਿਣ ਕੀਤਾ ਹੈ । ਵਰਿਆਮ ਸਿੰਘ ਸੰਧੂ ਦੀ ਪੂਰਵਕਾਲੀ, ਪ੍ਰਗਤੀਵਾਦੀ ਰਚਨਾ ਦ੍ਰਿਸ਼ਟੀ ਵਾਲੀ ਕਹਾਣੀ ਉੱਤੇ ਇਹ ਆਰੋਪ ਲਗਦਾ ਰਿਹਾ ਹੈ ਕਿ ਇਸ ਵਿੱਚ ਪ੍ਰਚਾਰ ਦੀ ਸੁਰ ਇੱਚੀ ਹੈ। ਵਰਿਆਮ ਸਿੰਘ ਸੰਧੂ ਦੀ ਨਵ-ਪ੍ਰਗਤੀਵਾਦੀ ਚੇਤਨਾ ਵਸਤੂ ਯਥਾਰਥ ਨਾਲ ਇਕਸੁਰ ਹੋ ਕੇ ਹੀ ਪੇਸ਼ ਹੁੰਦੀ ਹੈ ।

ਡਾ. ਧਨਵੰਤ ਕੌਰ ਅਨੁਸਾਰ- ਵਰਿਆਮ ਸਿੰਘ ਸੰਧੂ ਦੀ ਕਹਾਣੀ ਸਮਕਾਲੀਨ ਪ੍ਰਾਸੰਗਿਕਤਾ ਨੇ ਉਸਨੂੰ ਇਸ ਦੌਰ ਦਾ ਸਭ ਤੋ ਵੱਧ ਚਰਚਿਤ ਕਹਾਣੀਕਾਰ ਬਣਾ ਦਿਤਾ ਹੈ । ਉਹ ਸਮਕਾਲੀ ਚੁਣੌਤੀਆ ਨੂੰ ਗੰਭੀਰਤਾਪਬਰਵਕ ਮੁਖਾਤਿਬ ਹੋਇਆ ਹੈ ਅਤੇ ਆਪਣੀ ਸਿਰਜਣਾਤਮਕ ਕ੍ਰਿਆਤਮਕਤਾ ਦੇ ਨਿਰੰਤਰ ਊਰਧਵਮੁਖੀ ਵਿਕਾਸ ਦਾ ਪ੍ਰਮਾਣ ਪ੍ਰਸਤੁਤ ਕਰ ਸਕਿਆ ਹੈ। ਵਰਿਆਮ ਸਿੰਘ ਸੰਧੂ ਖੱਬੇ ਪੱਖੀ ਰਾਜਨੀਤਿਕ ਚੇਤਨਤਾ ਨਾਲ ਪ੍ਰਣਾਇਆ ਹੋਇਆ ਕਹਾਣੀਕਾਰ ਹੈ ਅਤੇ ਉਸਦੀ ਕਹਾਣੀ ਦਾ ਰਚਨਾ ਸੰਦਰਭ ਪੰਜਾਬ ਦੇ ਪਿੰਡਾ ਦੀ ਛੋਟੀ ਕਿਸਾਨੀ ਅਤੇ ਗੈਰ -ਕਿਸਾਨੀ ਕਿੱਤਿਆ ਨਾਲ ਸੰਬੰਧ ਰਖਦੀ ਨਿਮਨ ਮੱਧ ਸ਼੍ਰੇਣੀ ਹੈ। ਉਹ ਇਸ ਸ਼੍ਰੇਣੀ ਦੇ ਜਮਾਤੀ ਵਿਰੋਧਾ ਵਿਤਕਰਿਆ , ਪਰਿਵਾਰਕ ,ਭਾਈਚਾਰਕ ਟਕਰਾਵਾ, ਉਲਝਣਾ ਅਤੇ ਇਨਾ ਦੀ ਮਾਨਸਿਕਤਾ ਦੇ ਪ੍ਰਚੰਡ ਦਵੰਦਾ ਦੁਬਿਧਾਵਾ ਨੂੰ ਨਿਰੋਲ ਸਮਿਜਿਕ ਸਭਿਆਚਾਰਕ ਆਰਥਿਕ ਸੰਦਰਭਾ ਵਿਚ ਨਜਿਠਣ ਦੀ ਥਾ ਰਾਜੀਤਕ ਪਰਿਪੇਖ ਵਿਚੋ ਵੀ ਗ੍ਰਹਿਣ ਕਰਦਾ ਹੈ। ਵਰਿਆਮ ਸਿੰਘ ਸੰਧੂ ਦੀਆ ਕਹਾਣੀਆ ਛੋਟੀ ਕਿਸਾਨੀ ਦੀ ਟੁੱਟ ਰਹੀ ਅਰਥ ਵਿਵਸਥਾ ਨੂੰ ਰੂਪਾਇਤ ਕਰਦਿਆ ਪੂੰਜੀਵਾਦੀ ਦੌਰ ਦੇ ਇਕ ਇਤਿਹਾਸਕ ਅਮਲ ਦਾ ਬੋਧ ਵੀ ਕਰਵਾਉਦੀਆ ਹਨ ਅਤੇ ਆਧੁਨਿਕ ਦੌਰ ਦੀ ਗੁੰਝਲਦਾਰ ਸਥਿਤੀ ਵਿਚ ਘਿਰੇ ਸਿੱਧੇ ਸਾਦੇ ਮਨੁਖ ਦੀ ਹੋਣੀ ਦਾ ਤਾਰਕਿਕ ਵਿਵੇਕ ਵੀ ਸਿਰਜ ਜਾਦੀਆ ਹਨ।

ਹਵਾਲੇ[ਸੋਧੋ]

 1. "Sahitya Akademi awards presented". The Hindu. February 21, 2001. Retrieved June 27, 2012. 
 2. Chahryar Adle; Madhavan K. Palat and Anara Tabyshalieva (2005). Towards the Contemporary Period: From the Mid-nineteenth to the End of the Twentieth Century. UNESCO. p. 894. ISBN 9231039857.  Cite uses deprecated parameter |coauthors= (help)
 3. श्रेष्ठ कहानियां / वरियाम सिंह संधू
 4. http://www.parvasi.com/index.php?option=com_content&task=view&id=10130&Itemid=95
 5. http://hindu.com/2001/02/21/stories/0221000z.htm