ਵਾਰਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਾਰਤਕ ਸਾਹਿਤ ਦੀ ਇੱਕ ਮੁੱਖ ਲਿਖਣ-ਸ਼ੈਲੀ ਹੈ। ਵਾਰਤਕ ਨੇ ਕਵਿਤਾ ਤੋਂ ਮਗਰੋਂ ਜਨਮ ਲਿਆ ਹੈ। ਆਪਣੀ ਸਾਦਗੀ ਅਤੇ ਖੁੱਲ੍ਹੇ ਡੁੱਲੇ ਤੌਰ ਤੇ ਪਰਿਭਾਸ਼ਤ ਬਣਤਰ ਸਦਕਾ ਸੰਸਾਰ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਵਾਰਤਕ ਨੂੰ ਗੱਲਬਾਤ, ਸਧਾਰਨ ਭਾਸ਼ਾ ਸੰਚਾਰ ਅਤੇ ਗਲਪ ਰਚਨਾ ਲਈ ਅਪਣਾਇਆ ਗਿਆ ਹੈ। ਉਦਾਹਰਨ ਲਈ ਸਾਹਿਤ, ਅਖ਼ਬਾਰ, ਰਸਾਲੇ, ਐਨਸਾਈਕਲੋਪੀਡੀਆ, ਪ੍ਰਸਾਰਨ, ਫ਼ਿਲਮ, ਇਤਿਹਾਸ, ਦਰਸ਼ਨ, ਕਾਨੂੰਨ ਅਤੇ ਸੰਚਾਰ ਦੇ ਹੋਰ ਕਈ ਰੂਪ ਇਸ ਦੀ ਆਮ ਵਰਤੋਂ ਕਰਦੇ ਹਨ। ਐਸ ਟੀ ਕਾਲਰਿਜ਼ ਦੀ ਕੀਤੀ ਵਾਰਤਕ ਅਤੇ ਕਵਿਤਾ ਦੀ ਤੁਲਨਾ ਅਨੁਸਾਰ, "ਬੇਹਤਰੀਨ ਢੰਗ ਨਾਲ ਚਿਣੇ ਸ਼ਬਦ" ਵਾਰਤਕ; ਅਤੇ ਬੇਹਤਰੀਨ ਢੰਗ ਨਾਲ ਚਿਣੇ ਬੇਹਤਰੀਨ ਸ਼ਬਦ"[1] ਕਵਿਤਾ ਕਹਾਉਂਦੇ ਹਨ। ਵਾਰਤਕ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ prose ਦਾ ਪਰਿਆਇਵਾਚੀ ਹੈ।

ਬਣਤਰ[ਸੋਧੋ]

ਕਵਿਤਾ ਲਈ ਛੰਦ ਤੇ ਤੁਕਾਂਤ ਆਵੱਸ਼ਕ ਹੁੰਦੇ ਹਨ; ਪਰ ਵਾਰਤਕ ਲਈ ਸਹਿਜ ਭਾਸ਼ਾ ਤੇ ਸਰਲ ਵਾਕ-ਰਚਨਾ ਜਰੂਰੀ ਅੰਸ਼ ਹਨ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਤੇ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ। ਵਾਰਤਕ, ਛੰਦ, ਤੁਕਾਂਤ ਮੇਲ ਦੀ ਬਜਾਏ, ਪੂਰੇ ਵਿਆਕਰਨ ਵਾਕ ਵਰਤਕੇ, ਪੈਰਿਆਂ ਦਾ ਗਠਨ ਕਰਦੀ ਹੈ ਅਤੇ ਸੁਹਜ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦੀ ਹੈ। ਕੁਝ ਵਾਰਤਕ ਰਚਨਾਵਾਂ ਵਿੱਚ ਛੰਦ ਤੇ ਤੁਕਾਂਤ ਜਾਂ ਕਾਵਿਕ ਅੰਸ਼ਾਂ ਦੀ ਰੈਲ ਹੁੰਦੀ ਹੈ ਅਤੇ ਸੁਚੇਤ ਤੌਰ ਤੇ ਦੋਨੋਂ ਸਾਹਿਤਕ ਸ਼ੈਲੀਆਂ ਦਾ ਮਿਸ਼ਰਣ ਕੀਤਾ ਗਿਆ ਹੁੰਦਾ ਹੈ। ਅਜਿਹੀ ਸ਼ੈਲੀ ਨੂੰ ਗੱਦ ਕਵਿਤਾ ਵਜੋਂ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. "Webster's Unabridged Dictionary (1913)". University of Chicago reconstruction.