ਦ ਵਾਲ ਸਟਰੀਟ ਜਰਨਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਾਲ਼ ਸਟਰੀਟ ਜਰਨਲ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਵਾਲ਼ ਸਟਰੀਟ ਜਰਨਲ
WSJ Logo.svg
Wall Street Journal 28April2008.jpg
28 ਅਪਰੈਲ 2008 ਦਾ ਮੁੱਖ ਸਫ਼ਾ
ਕਿਸਮ ਰੋਜ਼ਾਨਾ ਅਖ਼ਬਾਰ
ਫ਼ਾਰਮੈਟ ਬਰਾਡਸ਼ੀਟ
ਮਾਲਕ ਨਿਊਜ਼ ਕਾਰਪ (ਡੋ ਜੋਨਜ ਐਂਡ ਕੰਪਨੀ ਜ਼ਰੀਏ)
ਛਾਪਕ ਲੈਕਸ ਫ਼ੈਨਵਿਕ
ਮੁੱਖ ਸੰਪਾਦਕ ਜੇਰਾਰਡ ਬੇਕਰ
ਚਿੰਤਨ ਸੰਪਾਦਕ ਪਾਲ ਏ. ਗੀਗੋ
ਸਥਾਪਨਾ 8 ਜੁਲਾਈ 1889
ਭਾਸ਼ਾ ਅੰਗਰੇਜ਼ੀ
ਮੁੱਖ ਦਫ਼ਤਰ 1211 ਅਵੈਨਿਊ ਆਫ਼ ਅਮਰੀਕਾਜ਼
ਨਿਊਯਾਰਕ, ਐਨ ਵਾਈ 10036
ਸਰਕੁਲੇਸ਼ਨ 2,378,827 ਰੋਜ਼ਾਨਾ
(900,000 ਡਿਜਿਟਲ ਸਮੇਤ)
2,406,332 ਵੀਕੈਂਡ
(ਮਾਰਚ 2013)[1]
ਕੌਮਾਂਤਰੀ ਮਿਆਰੀ ਲੜੀ ਨੰਬਰ 0099-9660
ਓ.ਸੀ.ਐੱਲ.ਸੀ. ਨੰਬਰ 781541372
ਦਫ਼ਤਰੀ ਵੈੱਬਸਾਈਟ www.wsj.com

ਦ ਵਾਲ਼ ਸਟਰੀਟ ਜਰਨਲ ਵਪਾਰ ਅਤੇ ਆਰਥਕ ਖ਼ਬਰਾਂ ਤੇ ਜ਼ੋਰ ਦੇਣ ਵਾਲਾ ਅਤੇ ਨਿਊਯਾਰਕ ਤੋਂ ਛਪਣ ਵਾਲਾ ਇੱਕ ਅਮਰੀਕੀ ਰੋਜ਼ਾਨਾ ਅਖ਼ਬਾਰ ਹੈ। ਨਿਊਜ਼ ਕਾਰਪ ਦੀ ਇੱਕ ਡਿਵੀਜ਼ਨ, ਡੋ ਜੋਨਜ ਐਂਡ ਕੰਪਨੀ ਵਲੋਂ ਏਸ਼ੀਆਈ ਅਤੇ ਯੂਰਪੀ ਅਡੀਸ਼ਨਾਂ ਸਮੇਤ ਇਹ ਜਰਨਲ ਹਫਤੇ ਵਿੱਚ ਛੇ ਦਿਨ ਛਪਦਾ ਹੈ। ਇਸ ਦੀ ਕੁੱਲ ਆਲਮੀ ਰੋਜ਼ਾਨਾ ਤਾਦਾਦ ਇਸ਼ਾਇਤ 20 ਲੱਖ ਤੋਂ ਜ਼ਿਆਦਾ ਹੈ। ਇਹ ਕਈ ਸਾਲਾਂ ਤੋਂ ਅਮਰੀਕਾ ਵਿੱਚ ਛਪਣ ਵਾਲਾ ਸਭ ਤੋਂ ਵੱਡਾ ਅਖ਼ਬਾਰ ਹੈ। ਅਲਾਇੰਸ ਫ਼ਾਰ ਆਡਿਟਡ ਮੀਡੀਆ ਮੁਤਾਬਕ ਇਸ ਦੀ ਇਸ਼ਾਇਤ ਯੂ ਐੱਸ ਏ ਟੂਡੇ ਦੀ 1.7 ਮਿਲੀਅਨ ਦੇ ਮੁਕਾਬਲੇ ਤੇ ਮਾਰਚ 2013 ਨੂੰ (ਲੱਗਪਗ 900,000 ਡਿਜਿਟਲ ਚੰਦਿਆਂ ਸਮੇਤ), 2.4 ਮਿਲੀਅਨ ਕਾਪੀਆਂ ਸੀ।[2]

ਇਹ ਮੁੱਖ ਤੌਰ ਤੇ ਅਮਰੀਕੀ ਅਰਥਚਾਰੇ ਅਤੇ ਕੌਮਾਂਤਰੀ ਵਪਾਰ, ਅਤੇ ਫ਼ਾਇਨੈਂਸ਼ੀਅਲ ਖ਼ਬਰਾਂ ਦੀ ਗੱਲ ਕਰਦਾ ਹੈ। ਇਸ ਦਾ ਨਾਂ ਨਿਊਯਾਰਕ ਸ਼ਹਿਰ ਦੀ ਇੱਕ ਗਲੀ ਵਾਲ ਸਟ੍ਰੀਟ ਤੋਂ ਆਇਆ ਹੈ ਜੋ ਮਨਹੈਟਨ ਦੇ ਆਰਥਿਕ ਜ਼ਿਲੇ ਦਾ ਦਿਲ ਹੈ। ਇਹ ਆਪਣੇ ਥਾਪੇ ਜਾਣ ਦੇ ਦਿਨ 8 ਜੁਲਾਈ 1889 ਤੋਂ ਲਗਾਤਾਰ ਛਪਦਾ ਆ ਰਿਹਾ ਹੈ। ਇਸਨੇ 34 ਵਾਰ ਪੁਲਿਤਜ਼ਰ ਇਨਾਮ ਜਿੱਤਿਆ ਹੈ।[3]

8 ਜੂਨ 1889 ਨੂੰ ਪਹਿਲੀ ਵਾਰ ਛਪੇ ਦ ਵਾਲ ਸਟ੍ਰੀਟ ਜਰਨਲ ਨੇ ਡੋ ਜੋਨਸ ਨਿਊਜ਼ ਦੀ ਡਿਲਿਵਰੀ ਟੈਲੀਗ੍ਰਾਫ਼ ਜ਼ਰੀਏ ਸ਼ੁਰੂ ਕੀਤੀ।[4]

ਹਵਾਲੇ[ਸੋਧੋ]