ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੇਵਾ ਸਿੰਘ ਠੀਕਰੀਵਾਲਾ (24 ਅਗਸਤ 1886- 20 ਜਨਵਰੀ 1935) ਦਾ ਜਨਮ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਹੋਇਆ। ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ਵਾਲੀਆਂ ਕਈ ਰਾਜਸੀ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਵਿੱਚੋਂ ਪਰਜਾ ਮੰਡਲ ਦੀ ਲਹਿਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਸ਼ਹੀਦ ਠੀਕਰੀਵਾਲਾ ਨੇ ਸਮਾਜ ਵਿੱਚ ਪਨਪ ਰਹੀਆਂ ਨਸ਼ਿਆਂ ਦੀਆਂ ਭੈੜੀਆਂ ਵਾਦੀਆਂ, ਵਿਆਹਾਂ-ਸ਼ਾਦੀਆਂ ਸਮੇਂ ਫਜ਼ੂਲ-ਖਰਚੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਸੇਵਾ ਸਿੰਘ ਠੀਕਰੀਵਾਲਾ ਦੀ ਗਿਣਤੀ ਵੀ ਇਲਾਕੇ ਦੇ ਸਿਰਕੱਢ ਅਕਾਲੀ ਆਗੂਆਂ ਵਿੱਚ ਕੀਤੀ ਜਾਣ ਲੱਗ ਪਈ। ਅਕਾਲੀ ਲੀਡਰਾਂ ਨਾਲ ਹੀ ਇਨ੍ਹਾਂ ਨੂੰ ਬੰਦੀ ਬਣਾ ਕੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਮਹਾਰਾਜਾ ਪਟਿਆਲਾ ਦੀਆਂ ਘੁਰਕੀਆਂ, ਉੱਚੀਆਂ ਪਦਵੀਆਂ ਦੇ ਲਾਲਚ, ਜਗੀਰਾਂ ਦੀ ਪੇਸ਼ਕਸ਼ ਤੇ ਹੋਰ ਸਹੂਲਤਾਂ ਸੇਵਾ ਸਿੰਘ ਠੀਕਰੀਵਾਲਾ ਨੂੰ ਉਨ੍ਹਾਂ ਦੇ ਅਕੀਦੇ ਤੋਂ ਥਿੜਕਾ ਨਾ ਸਕੀਆਂ। ਪਟਿਆਲਾ ਰਿਆਸਤ ਦੀਆਂ ਆਪ-ਹੁਦਰੀਆਂ ਵਿਰੁੱਧ ਸ਼ੁਰੂ ਕੀਤਾ ਪਰਜਾ ਮੰਡਲ ਦੇ ਵਰਕਰਾਂ ਦਾ ਘੋਲ ਅਤਿ ਸਲਾਹੁਣਯੋਗ ਸੀ। ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ। ਇੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ 64 ਦਿਨਾਂ ਦੀ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।