ਵਿਕੀਪੀਡੀਆ:ਚੁਣਿਆ ਹੋਇਆ ਲੇਖ/3 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਨਾ ਲੀਜ਼ਾ
ਮੋਨਾ ਲੀਜ਼ਾ

ਮੋਨਾ ਲੀਜ਼ਾ ਲਿਓਨਾਰਦੋ ਦਾ ਵਿੰਚੀ ਦੁਆਰਾ ਬਣਾਇਆ ਇੱਕ ਚਿੱਤਰ ਹੈ ਜੋ ਪੈਰਿਸ ਦੇ ਲੂਵਰ ਅਜਾਇਬਘਰ ਵਿੱਚ ਪ੍ਰਦਰਸ਼ਿਤ ਹੈ। ਇਸਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲੀਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਈ ਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿੱਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ। ਇਹ ਇੱਕ ਅਜਿਹੀ ਔਰਤ ਦੀ ਮੂਰਤ ਹੈ, ਜੋ ਇੱਕ ਕੁਰਸੀ 'ਤੇ ਬੈਠੀ ਹੈ। ਉਸਦੀਆਂ ਬਾਂਹਾ, ਕੁਰਸੀ ਦੀਆਂ ਬਾਂਹਾ 'ਤੇ ਰੱਖੀਆਂ ਹੋਈਆਂ ਹਨ ਅਤੇ ਉਸਦੇ ਹੱਥ ਇੱਕ ਦੂਜੇ ਉੱਪਰ ਉਸਦੇ ਸਾਹਮਣੇ ਇੱਕ ਵੱਖਰੇ ਅੰਦਾਜ਼ ਵਿੱਚ, ਇਸ ਤਰ੍ਹਾਂ ਰੱਖੇ ਹਨ, ਜਿਵੇਂ ਉਹ ਆਪਣੇ ਗਰਭ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਰਹੀ ਹੋਵੇ। ਉਸਦੀ ਨਜ਼ਰ ਅਚੰਭਿਤ ਕਰਨ ਵਾਲੀ ਹੈ ਅਤੇ ਮੁਸਕਰਾਹਟ ਵਿਲੱਖਣ ਹੈ। ਉਸ ਪੇਂਟਿੰਗ ਦੇ ਚਿਹਰੇ, ਗਰਦਨ ਅਤੇ ਹੱਥਾਂ 'ਤੇ ਰੋਸ਼ਨੀ ਪੈਂਦੀ ਹੈ , ਉਸਦੇ ਕਾਲੇ ਵਾਲਾਂ ਦੀਆਂ ਲਟਾਂ ਉਸਦੇ ਮੋਢਿਆਂ ਨੂੰ ਛੂਹ ਰਹੀਆਂ ਹਨ।