ਵਿਕੀਪੀਡੀਆ:ਚੁਣਿਆ ਹੋਇਆ ਲੇਖ/3 ਫ਼ਰਵਰੀ
ਦਿੱਖ
ਸਾਈਮਨ ਕਮਿਸ਼ਨ :ਗੌਰਮਿੰਟ ਆਫ਼ ਇੰਡੀਆ ਐਕਟ 1919 ਦੇ ਭਾਗ ਚੌਰਾਸੀ ਏ ਦੇਤਹਿਤ 1927 ਵਿੱਚ ਬਰਤਾਨਵੀ ਤਾਜ ਵਲੋਂ ਇਕ ਸ਼ਾਹੀ ਫ਼ਰਮਾਨ ਦੇ ਜ਼ਰੀਏ ਬਰਤਾਨਵੀ ਹਿੰਦ ਲਈ ਇਕ ਸੱਤ ਮੈਂਬਰੀ ਸੰਵਿਧਾਨਿਕ ਕਮਿਸ਼ਨ ਮੁਕੱਰਰ ਕੀਤਾ ਗਿਆ ਸੀ। ਉਸ ਵਕਤ ਬਰਤਾਨੀਆ ਵਿੱਚ ਕੰਜ਼ਰਵੇਟਿਵ ਪਾਰਟੀ ਸੱਤਾਧਾਰੀ ਸੀ। ਇਸ ਕਮਿਸ਼ਨ ਦੇ ਚੇਅਰਮੈਨ ਕਿਉਂਕਿ ਸਰ ਜਾਨ ਸਾਈਮਨ ਸਨ ਇਸ ਲਈ ਇਸ ਨੂੰ ਆਮ ਤੌਰ ਪਰ ਸਾਈਮਨ ਕਮਿਸ਼ਨ ਕਹਿੰਦੇ ਹਨ। ਸਾਈਮਨ ਕਮਿਸ਼ਨ ਵਿੱਚ ਸ਼ਾਮਿਲ ਤਮਾਮ ਮੈਂਬਰ ਗੋਰੇ ਅੰਗਰੇਜ਼ ਸਨ। ਇਸੇ ਲਈ ਕਈ ਆਲੋਚਕਾਂ ਨੇ ਇਸਨੂੰ ਗੋਰਾ ਕਮਿਸ਼ਨ ਕਿਹਾ। 3 ਫ਼ਰਵਰੀ, 1928 ਨੂੰ ਸਾਈਮਨ ਕਿਮਸ਼ਨ ਭਾਰਤ ਪੁਜਿਆ। ਸਾਈਮਨ ਕਮਿਸ਼ਨ ਨੇ, 30 ਅਕਤੂਬਰ ਦੇ ਦਿਨ, ਲਾਹੌਰ ਆਉਣਾ ਸੀ। 30 ਅਕਤੂਬਰ, 1928 ਦੇ ਦਿਨ, ਸਾਈਮਨ ਕਮਿਸ਼ਨ ਦੀ ਲਾਹੌਰ ਆਮਦ 'ਤੇ ਜ਼ਬਰਦਸਤ ਮੁਜ਼ਾਹਰਾ ਕੀਤਾ ਜਾਵੇ। 30 ਅਕਤੂਬਰ, 1928 ਦੇ ਦਿਨ, ਲਾਹੌਰ ਰੇਲਵੇ ਸਟੇਸ਼ਨ 'ਤੇ ਤਕਰੀਬਨ 7000 ਦੇ ਹਜੂਮ ਨੇ ਸਾਈਮਨ ਕਮਿਸ਼ਨ ਗੋਅ ਬੈਕ ਦੇ ਨਾਹਰਿਆਂ ਨਾਲ ਅਸਮਾਨ ਗੂੰਜਾ ਦਿਤਾ।