ਵਿਕੀਪੀਡੀਆ:ਚੁਣਿਆ ਹੋਇਆ ਲੇਖ/4 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਈ ਜੋਧ ਸਿੰਘ

'ਭਾਈ ਜੋਧ ਸਿੰਘ (31 ਮਈ 1882 - 4 ਦਸੰਬਰ 1981) ਜੀ ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਵਜੋਂ ਉਭਰ ਕੇ ਸਾਹਮਣੇ ਆਏ। ਆਪ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਆਪ ਨੇ ਨਾ ਕੇਵਲ ਇਸ ਲਹਿਰ ਦਾ ਅਸਰ ਕਬੂਲਿਆ ਸਗੋਂ ਲੋੜ ਪੈਣ ’ਤੇ ਯੋਗ ਅਗਵਾਈ ਵੀ ਦਿੱਤੀ। ਡਾ. ਗੁਰਦਿਆਲ ਸਿੰਘ ਫੁੱਲ ‘ਖੋਜ ਪੱਤ੍ਰਿਕਾ ਦੇ ਸਮ੍ਰਿਤੀ ਅੰਕ’ ’ਚ ਲਿਖਦੇ ਹਨ ਕਿ ਭਾਈ ਸਾਹਿਬ ਦੇ ਜਨਮ ਤੋਂ ਪਹਿਲਾਂ ਸਿੱਖੀ, ਪੰਜਾਬੀ ਬੋਲੀ ਤੇ ਵਿੱਦਿਆ ਪ੍ਰਚਾਰਨ ਵਾਲੀ ਸਿੰਘ ਸਭਾ ਨੌਂ ਸਾਲ ਦੀ ਹੋ ਗਈ ਸੀ। ਆਪ ਨੇ ਸਤੰਬਰ 1914 ਤੋਂ ਫਰਵਰੀ 1920 ਤਕ ਖਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਦੇ ਤੌਰ ’ਤੇ ਸੇਵਾ-ਕਾਰਜ ਸੰਭਾਲਿਆ ਜਿੱਥੇ ਆਪ ਨੇ ਸਿੱਖੀ ਤੇ ਧਰਮ-ਵਿੱਦਿਆ ਦੇ ਪ੍ਰਚਾਰ ਦਾ ਅਹਿਮ ਰੋਲ ਅਦਾ ਕੀਤਾ ਪਰ 1920 ਵਿੱਚ ਇਸ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ। ਇਥੇ ਆਪ ਨੇ ਵਿੱਦਿਅਕ ਅਦਾਰੇ ਵਿੱਚ ਕਾਫੀ ਸੁਧਾਰ ਲਿਆਂਦੇ ਅਤੇ ਧਰਮ ਪ੍ਰਚਾਰ ਦਾ ਕੰਮ ਵੀ ਨਾਲੋ-ਨਾਲ ਜਾਰੀ ਰੱਖਿਆ। ਇਥੇ ਆਪ ਸਿੰਘ ਸਭਾ ਗੁਰਦੁਆਰੇ ਵਿੱਚ ਕਥਾ ਅਤੇ ਗੁਰਬਾਣੀ ਦੀ ਵਿਆਖਿਆ ਕਰਦੇ। ਅਕਤੂਬਰ 1921 ਵਿੱਚ ਪ੍ਰਿੰਸੀਪਲ ਦੇ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਵਿਖੇ ਦੋ ਸਾਲ ਆਪ ਨੇ ਚੀਫ ਖਾਲਸਾ ਦੀਵਾਨ ਵੱਲੋਂ ਜਾਰੀ ਪੰਜਾਬੀ ਅਖ਼ਬਾਰ ‘ਖਾਲਸਾ’ ਤੇ ਅੰਗਰੇਜ਼ੀ ਦੇ ਸਪਤਾਹਿਕ ਖਾਲਸਾ ਐਡਵੋਕੇਟ ਦੇ ਐਡੀਟਰ ਦੇ ਤੌਰ ’ਤੇ ਕੰਮ ਕੀਤਾ। ਵਿੱਦਿਅਕ ਖੇਤਰ ਵਿੱਚ ਆਪ ਦੀਆਂ ਪ੍ਰਾਪਤੀਆਂ ਵੇਖ ਕੇ ਸਰਕਾਰ ਨੇ 1943 ਵਿੱਚ ਆਪ ਨੂੰ ਸਰਦਾਰ ਬਹਾਦਰ ਦਾ ਖਿਤਾਬ ਬਖ਼ਸ਼ਿਆ।

ਅੱਗੇ ਪੜ੍ਹੋ...