ਵਿਕੀਪੀਡੀਆ:ਚੁਣਿਆ ਹੋਇਆ ਲੇਖ/5 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲਾਰਾ ਜ਼ੇਤਕੀਨ
ਕਲਾਰਾ ਜ਼ੇਤਕੀਨ

ਕਲਾਰਾ ਜ਼ੇਤਕੀਨ (5 ਜੁਲਾਈ 1857 – 20 ਜੂਨ 1933) ਇੱਕ ਜਰਮਨ ਮਾਰਕਸਵਾਦੀ ਸਿਧਾਂਤਕਾਰ ਸੀ ਅਤੇ ਇਹ ਔਰਤਾਂ ਦੇ ਹੱਕਾਂ ਲਈ ਲੜਦੀ ਸੀ। 1911 ਵਿੱਚ ਇਹਨੇ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਿਤ ਕੀਤਾ। 1917 ਤੱਕ ਉਹ ਸ਼ੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ਼ ਜਰਮਨੀ ਵਿੱਚ ਸਰਗਰਮ ਰਹੀ, ਫੇਰ ਉਹ ਇੰਡੀਪੈਂਡੈਂਟ ਸ਼ੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ਼ ਜਰਮਨੀ (USPD) ਅਤੇ ਇਸ ਦੇ ਅਤ ਖੱਬੇ ਪੱਖੀ ਅੰਗ ਸਪਾਰਟਾਕਿਸਟ ਲੀਗ ਵਿੱਚ ਸ਼ਾਮਲ ਹੋ ਗਈ ਜੋ ਬਾਅਦ ਵਿੱਚ ਕਮਿਊਨਿਸਟ ਪਾਰਟੀ ਆਫ਼ ਜਰਮਨੀ (KPD) ਬਣੀ।