ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਜੂਨ
ਦਿੱਖ
- 1290 – ਖਿਲਜੀ ਵੰਸ਼ ਦੇ ਪ੍ਰਮੁੱਖ ਜਲਾਲੁੱਦੀਨ ਖਿਲਜੀ ਨੇ ਦਿੱਲੀ ਦਾ ਸ਼ਾਸਨ ਸੰਭਾਲਿਆ।
- 1325 – ਸ਼ੇਖ ਇਬਨ ਬਤੂਤਾ ਨੇ ਆਪਣਾ ਪਹਿਲਾ ਵਿਸ਼ਵ ਦੌਰਾ ਸ਼ੁਰੂ ਕੀਤਾ।
- 1757 – ਰੋਬਰਟ ਕਲਾਈਵ 1000 ਯੂਰਪੀ ਅਤੇ 2000 ਭਾਰਤੀ ਸੈਨਿਕਾਂ ਨਾਲ ਸਿਰਾਜਊਦੌਲਾ 'ਤੇ ਚੜ੍ਹਾਈ ਕਰਨ ਲਈ ਮੁਰਸ਼ੀਦਾਬਾਦ ਵੱਲ ਵਧਿਆ।
- 1939 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਅਪਣੇ ਗੁਰਭਾਈ ਸਮਝਣ।
- 1940 – ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਦੇ ਕਤਲ ਦੇ ਜ਼ੁਰਮ 'ਚ ਲੰਡਨ 'ਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ।
- 1943 – ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਟੋਕੀਓ ਪੁੱਜੇ।
- 1980 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੱਖਣੀ ਅਫਰੀਕਾ ਤੋਂ ਨੇਲਸਨ ਮੰਡੇਲਾ ਦੀ ਰਿਹਾਈ ਦੀ ਅਪੀਲ ਕੀਤੀ।
- 1997 – ਦਿੱਲੀ ਦੇ ਉਪਹਾਰ ਸਿਨੇਮਾ ਦੇ ਉਪਹਾਰ ਅਗਨੀ ਕਾਂਡ ਵਿੱਚ 59 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ।
- 2012 – ਭਾਰਤੀ-ਪਾਕਿਸਤਾਨੀ ਗਾਇਕ ਮਹਿਦੀ ਹਸਨ ਦਾ ਦਿਹਾਂਤ। (ਚਿਤਰ)