ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਮਾਰਚ
ਦਿੱਖ
- 1117 – ਕਰਨਾਟਕ ਦੇ ਹਾਲਬੀਡੁ ਸਥਿਤ ਚੰਨਾ ਕੇਸ਼ਵ ਮੰਦਰ ਨੂੰ ਸਥਾਪਤ ਕੀਤਾ ਗਿਆ।
- 1668 – ਇੰਗਲੈਂਡ ਦੇ ਰਾਜਾ ਚਾਲਰਸ ਦੂਜੇ ਨੇ ਦਾਜ 'ਚ ਮਿਲੇ ਬਾਂਬੇ ਨੂੰ 10 ਪਾਊਂਡ ਦੇ ਸਾਲਾਨਾ ਕਿਰਾਏ 'ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦਿੱਤਾ।
- 1884 – ਸਭ ਤੋਂ ਲੰਬੀ ਦੂਰੀ ਦੀ ਪਹਿਲੀ ਟੈਲੀਫੋਨ ਕਾਲ ਅਮਰੀਕਾ ਦੇ ਬੋਸਟਨ ਤੋਂ ਨਿਊਯਾਰਕ ਸ਼ਹਿਰ ਦਰਮਿਆਨ ਕੀਤੀ ਗਈ।
- 1917 – ਗ਼ਦਰੀ ਆਗੂ ਡਾਕਟਰ ਮਥਰਾ ਸਿੰਘ (ਵਾਸੀ ਢੁਡਿਆਲ, ਜਿਹਲਮ) ਨੂੰ ਲਾਹੋਰ ਜੇਲ ਵਿੱਚ ਫਾਂਸੀ ਦਿਤੀ ਗਈ।
- 1944– ਲਿਥੂਆਨੀਆ ਦੇ ਸ਼ਹਿਰ ਕਾਊਨਾਸ ਵਿੱਚ ਹਜ਼ਾਰਾਂ ਯਹੂਦੀ ਕਤਲ ਕੀਤੇ ਗਏ।
- 1970– ਪ੍ਰਕਾਸ਼ ਸਿੰਘ ਬਾਦਲ ਚੀਫ਼ ਮਨਿਸਟਰ ਵਜੋਂ ਹਲਫ਼ ਲੈ ਲਿਆ।
- 1976– ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਬ-ਵੇਅ ਸਿਸਟਮ (ਮੈਟਰੋ) ਸ਼ੁਰੂ ਕੀਤਾ ਗਿਆ।
- 1998– ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।