ਵਿਕੀਪੀਡੀਆ:ਨੀਤੀਆਂ ਅਤੇ ਹਦਾਇਤਾਂ ਦੀ ਸੂਚੀ
ਦਿੱਖ
ਇਸ ਪੰਨੇ ਵਿੱਚ ਹੇਠਾਂ ਨੀਤੀਆਂ ਅਤੇ ਹਦਾਇਤਾਂ ਦੀ ਸੂਚੀ ਨੂੰ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਕੲੋੀ ਵਿਚਾਰ ਚਰਚਾ ਕਰਨ ਲਈ ਗੱਲਬਾਤ ਇਸੇ ਸਫ਼ੇ ਦੇ ਟਾਕ ਪੇਜ ਭਾਵ ਗੱਲਬਾਤ ਸਫ਼ੇ ਉੱਪਰ ਸ਼ੁਰੂ ਕੀਤੀ ਜਾ ਸਕਦੀ ਹੈ।
ਅਧਾਰ
[ਸੋਧੋ]ਸੂਚੀ
[ਸੋਧੋ]- ਪ੍ਰਮਾਣਿਕਤਾ : ਵਿਕੀਪੀਡੀਆ ਉੱਪਰ ਨਵੇਂ ਲੇਖ ਦੇ ਨਿਰਮਾਣ ਵੇਲੇ ਉਸ ਲੇਖ ਦੀ ਨੋਟੇਬਿਲਟੀ ਭਾਵ ਪ੍ਰਮਾਣਿਕਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਲੋੜ ਪਵੇ ਤਾਂ ਕਿਸੇ ਲੇਖ ਦੀ ਪ੍ਰਮਾਣਿਕਤਾ ਉੱਪਰ ਵਿਚਾਰ ਚਰਚਾ ਕਰ ਲਈ ਜਾਵੇ।
- ਸਿਰਲੇਖ ਵਿੱਚ ਬੇਲੋੜੇ ਵਿਸ਼ੇਸ਼ਣ: ਲੇਖ ਦੇ ਸਿਰਲੇਖ ਵਿੱਚ ਵਿਸ਼ੇਸ਼ਣ ਜੋੜਨੇ ਵਿਕੀਪੀਡੀਆ ਪਾਲਿਸੀ ਦੇ ਖਿਲਾਫ਼ ਹੈ। ਪਰ ਕਿਸੇ ਸੂਰਤ ਵਿੱਚ ਵਿਸ਼ੇਸ਼ਣ ਲਗਾਉਣੇ ਜਰੂਰੀ ਹੋਣ ਤਾਂ ਉਸ ਸਥਿਤੀ 'ਤੇ ਚਰਚਾ ਕੀਤੀ ਜਾਵੇ।
- ਹਵਾਲੇ: ਕਿਸੇ ਵੀ ਲਿਖਤ ਦੀ ਭਰੋਸੇਯੋਗਤਾ ਲੇਖ ਵਿੱਚ ਦਿੱਤੇ ਹਵਾਲਿਆਂ ਰਾਹੀਂ ਪੇਸ਼ ਹੁੰਦੀ ਹੈ। ਵਿਕੀਪੀਡੀਆ ਵਿੱਚ ਕੋਈ ਵੀ ਲੇਖ ਬਿਨਾ ਹਵਾਲੇ ਤੋਂ ਪ੍ਰਵਾਣਿਤ ਨਹੀਂ ਹੈ। ਕਿਸੇ ਵੀ ਹਵਾਲਾ-ਰਹਿਤ ਲੇਖ ਨੂੰ ਵਿਕੀਪੀਡੀਆ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਹਟਾ ਦਿੱਤਾ ਜਾਵੇਗਾ।
- ਅਦਾਇਗੀ ਲੇਖ ਅਤੇ ਅਦਾਇਗੀ ਸੰਪਾਦਕ: ਵਿਕੀਪੀਡੀਆ ਇੱਕ ਸਵੈ-ਇੱਛਿਤ ਕਾਰਜ ਹੈ ਜਿਸ ਵਿੱਚ ਪੈਸੇ ਲੈ ਕੇ ਲੇਖ ਬਣਾਉਣ ਜਾਂ ਲੇਖ ਬਣਾਉਣ ਲਈ ਪੈਸੇ ਲੈਣ ਅਤੇ ਅਦਾਇਗੀ ਸੰਪਾਦਕ ਵਰਜਿਤ ਹਨ।
- ਸਿਫਾਰਸ਼ੀ ਲੇਖ: ਕਿਸੇ ਵੀ ਤਰ੍ਹਾਂ ਦੇ ਸਿਫ਼ਾਰਸ਼ੀ ਲੇਖਾਂ ਦੀ ਪੇਸ਼ਕਸ਼ ਨੂੰ ਅਣਗੌਲਿਆ ਜਾ ਸਕਦਾ ਹੈ। ਪਰ ਜੇਕਰ ਉਹ ਲੇਖ ਧਿਆਨਦੇਣ ਯੋਗ ਹੋਵੇ ਤਾਂ ਉਸ ਨੂੰ ਵਿਕੀ ਪਾਲਿਸੀ ਦੇ ਅਨੁਸਾਰ ਬਣਾਇਆ ਜਾ ਸਕਦਾ ਹੈ। ਲੇਖਾਂ ਦੀ ਭਰੋਸੇਯੋਗਤਾ ਲਾਜ਼ਮੀ ਹੈ।
- ਸ਼ਬਦਾਵਲੀ: ਪੰਜਾਬੀ ਸ਼ਬਦ ਨੂੰ ਤਰਜੀਹ ਦੇਣਾ ਵਧੇਰੇ ਢੁੱਕਵਾਂ ਹੈ। ਪੰਜਾਬੀ ਸ਼ਬਦ ਨਾ ਹੋਣ ਦੀ ਸੂਰਤ ਵਿੱਚ ਹਿੰਦੀ ਜਾਂ ਉਰਦੂ ਵੱਲ ਭਾਲ ਕੀਤੀ ਜਾ ਸਕਦੀ ਹੈ। ਕੋਈ ਵੀ ਹੱਲ ਨਾ ਮਿਲਣ ਦੀ ਸੂਰਤ ਵਿੱਚ ਅੰਗਰੇਜੀ ਦਾ ਸਹਾਰਾ ਲਿਆ ਜਾਵੇਗਾ ਪਰ ਇਹ ਕਦਮ ਅੰਤਿਮ ਕੋਸ਼ਿਸ਼ ਵਜੋਂ ਚੁੱਕਿਆ ਜਾਵੇਗਾ।
- ਸ਼ਬਦ-ਜੋੜ: ਪੰਜਾਬੀ ਸ਼ਬਦ ਜੋੜਾਂ ਉੱਪਰ ਖਾਸ ਜੋਰ ਦਿੱਤਾ ਜਾਵੇ। ਸ਼ਬਦ-ਜੋੜਾਂ ਦੀ ਉਚਿਤਤਾ ਲਈ 'ਸ਼ਬਦ ਜੋੜ ਕੋਸ਼' ਦੀ ਮਦਦ ਲਈ ਜਾ ਸਕਦੀ ਹੈ ਪਰ ਸ਼ਬਦ ਜੋੜ ਸਹੀ ਹੋਣ, ਇਹ ਸੁਨਿਸ਼ਚਿਤ ਕੀਤਾ ਜਾਵੇ। ਜੇ ਲੋੜ ਹੋਵੇ ਤਾਂ ਕੁਝ ਵਿਸ਼ੇਸ਼ ਜਾਂ ਜ਼ਿਆਦਾ ਵਰਤੇ ਜਾਣ ਵਾਲੇ ਸ਼ਬਦਾਂ ਲਈ ਵਿਕੀ ਉੱਪਰ ਹੀ ਕੋਈ ਦਸਤਾਵੇਜ ਜਾਰੀ ਕੀਤਾ ਜਾ ਸਕਦਾ ਹੈ।
- ਸ਼੍ਰੇਣੀ: ਸ਼੍ਰੇਣੀ ਦਾ ਲੇਖ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੈ। ਸ਼੍ਰੇਣੀ ਇੱਕ ਸੂਚੀ ਦੀ ਤਰ੍ਹਾਂ ਹੈ ਜਿੱਥੇ ਇਕੋਂ ਕਿਸਮ ਦੇ ਲੇਖਾਂ ਦੇ ਨਾਂ ਇਕਹਿਰੇ ਪੰਨੇ ਤੇ ਮਿਲ ਜਾਂਦੇ ਹਨ।
- ਅਨੁਵਾਦ ਦੀ ਗੁਣਵੱਤਾ: ਲੇਖ ਨੂੰ ਅਨੁਵਾਦ ਕਰਨ ਦੀ ਸਥਿਤੀ ਵਿੱਚ ਨਵਾਂ ਲੇਖ ਬਣਾਉਂਦੇ ਹੋਏ ਲੇਖ ਦੀ ਭਾਸ਼ਾ ਤੇ ਗੁਣਵੱਤਾ ਦਾ ਵੀ ਖਿਆਲ ਰੱਖਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਮੂਲ ਲੇਖ ਦੀ ਸਿਰਜਣਾ। ਸ਼ਬਦ ਤੋਂ ਸ਼ਬਦ ਅਨੁਵਾਦ ਵਿਕੀਪੀਡੀਆ ਸੰਪਾਦਕ ਦਾ ਟੀਚਾ ਨਹੀਂ ਹੈ। ਇਸ ਤਰ੍ਹਾਂ ਦੇ ਅਨੁਵਾਦ ਨਾਲ ਪਾਠਕ ਨੂੰ ਔਖਿਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਨੁਵਾਦ ਦੇ ਨਾਲ-ਨਾਲ ਉਸ ਨੂੰ ਪੰਜਾਬੀ ਰੂਪ ਦੇਣਾ ਵੀ ਸੰਪਾਦਕ ਦੀ ਜ਼ਿੰਮੇਵਾਰੀ ਹੈ।
- ਬਾਹਰੀ ਲਿੰਕ: ਲੇਖ ਵਿੱਚ ਕੁਝ ਜਰੂਰੀ ਬਾਹਰੀ ਲਿੰਕ ਹੋਣੇ ਚਾਹੀਦੇ ਹਨ। ਜਿਵੇਂ ਕਿ ਕਈ ਲੇਖਾਂ ਦੀ ਆਫੀਸ਼ੀਅਲ ਵੈੱਬਸਾਈਟ ਹੁੰਦੀ ਹੈ ਤਾਂ ਉਹ ਬਾਹਰੀ ਲਿੰਕ ਵਜੋਂ ਲਿਖੀ ਜਾਵੇ।
- ਹੋਰ: ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਕੀਪੀਡੀਆ ਨੂੰ ਕੋਈ ਵੀ ਸੋਧ ਸਕਦਾ ਹੈ ਸੋ ਹੋ ਸਕਦਾ ਹੈ ਕਿ ਕੁਝ ਮਦਦ ਵਾਲੇ ਸਫ਼ੇ ਵੀ ਸੋਧ ਦੀ ਮੰਗ ਕਰਦੇ ਹੋਣ। ਓਹਨਾ ਵਿੱਚ ਸ਼ਬਦ ਜੋੜਾਂ ਦੀ ਗਲਤੀ ਵੀ ਹੋ ਸਕਦੀ ਹੈ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਵਿਕੀਪੀਡੀਆ ਉੱਪਰ ਕਿਸੇ ਤਰ੍ਹਾਂ ਦਾ ਸੰਦੇਹ ਜਾਂ ਸ਼ੱਕ ਹੋਣ ਤੇ ਪ੍ਰਸ਼ਾਸ਼ਕ ਜਾਂ ਐਡਮਿਨ ਨਾਲ ਰਾਬਤਾ ਬਣਾਓ। (ਪ੍ਰਸ਼ਾਸ਼ਕਾਂ ਦੀ ਸੂਚੀ)