ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ 2020

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਕੀਪੀਡੀਆ ਏਸ਼ੀਆਈ ਮਹੀਨਾ
Wikipedia Asian Month Logo.svg

ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੇ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ। ਹਿੱਸਾ ਲੈਣ ਵਾਲਾ ਹਰ ਭਾਈਚਾਰਾ ਨਵੰਬਰ ਮਹੀਨੇ ਵਿੱਚ ਆਨਲਾਈਨ ਏਡਿਟ-ਆ-ਥੋਨ ਚਲਾਉਂਦਾ ਹੈ। ਪੰਜਾਬੀ ਵਿਕੀਪੀਡੀਆ ਵੀ ਹਰ ਸਾਲ ਇਸ ਵਿੱਚ ਭਾਗ ਲੈਂਦਾ ਹੈ। ਇਸ ਵਿੱਚ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਨੂੰ ਵੱਡਾ ਕੀਤਾ ਜਾਂਦਾ ਹੈ। ਇਹ ਮੁਕਾਬਲਾ ਪਹਿਲੀ ਵਾਰ 2015 ਵਿੱਚ ਹੋਇਆ ਸੀ ਅਤੇ ਉਸ ਮਗਰੋਂ ਹਰ ਸਾਲ, ਲੇਖਾਂ ਦੀ ਗਿਣਤੀ ਅਤੇ ਭਾਗ ਲੈਣ ਵਾਲੇ ਵਰਤੋਂਕਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਵਾਰ ਵੀ ਇਹ ਮੁਕਾਬਲਾ 1 ਨਵੰਬਰ 2020 ਤੋਂ 30 ਨਵੰਬਰ 2020 ਤੱਕ ਕਰਵਾਇਆ ਜਾ ਰਿਹਾ ਹੈ। ਮਹੀਨੇ ਦੇ ਅੰਤ ਵਿਚ ਸਭ ਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ "ਵਿਕੀਪੀਡੀਆ ਏਸ਼ੀਅਨ ਅੰਬੈਸਡਰ" ਦੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਨਾਂ ਦਰਜ ਕਰਵਾਓ

ਐਡਿਟਾਥਾਨ ਲਈ ਆਪਣਾ ਨਾਂ ਦਰਜ਼ ਕਰਵਾਓ ਅਤੇ ਟੂਲ ਦੀ ਮਦਦ ਨਾਲ ਆਪਣੇ ਯੋਗਦਾਨ ਦੀ ਰਿਪੋਰਟ ਦਿਉ। ਤੁਸੀਂ ਕਿਸੇ ਵੀ ਸਮੇਂ ਆਪਣਾ ਨਾਂ ਦਰਜ਼ ਕਰ ਸਕਦੇ ਹੋ।

ਭਾਗ ਲੈਣ ਵਾਲਿਆਂ ਦੀ ਸੂਚੀ
 1. Mulkh Singh (ਗੱਲ-ਬਾਤ) 13:47, 29 ਅਕਤੂਬਰ 2020 (UTC)Reply[ਜੁਆਬ ਦਿਉ]
 2. Jagseer S Sidhu (ਗੱਲ-ਬਾਤ) 03:58, 30 ਅਕਤੂਬਰ 2020 (UTC)Reply[ਜੁਆਬ ਦਿਉ]
 3. Gaurav Jhammat (ਗੱਲ-ਬਾਤ) 07:53, 30 ਅਕਤੂਬਰ 2020 (UTC)Reply[ਜੁਆਬ ਦਿਉ]
 4. Simranjeet Sidhu (ਗੱਲ-ਬਾਤ) 09:29, 30 ਅਕਤੂਬਰ 2020 (UTC)Reply[ਜੁਆਬ ਦਿਉ]
 5. ਵਰਤੋਂਕਾਰ:ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 06:00, 30 ਅਕਤੂਬਰ 2020 (UTC)Reply[ਜੁਆਬ ਦਿਉ]
 6. Satpal Dandiwal (talk) |Contribs) 14:49, 15 ਨਵੰਬਰ 2020 (UTC)Reply[ਜੁਆਬ ਦਿਉ]
 7. Nitesh Gill (ਗੱਲ-ਬਾਤ) 13:23, 22 ਨਵੰਬਰ 2020 (UTC)Reply[ਜੁਆਬ ਦਿਉ]
 8. Rajdeep ghuman (ਗੱਲ-ਬਾਤ) 14:29, 30 ਨਵੰਬਰ 2020 (UTC)Reply[ਜੁਆਬ ਦਿਉ]
 9. Dugal harpreet (ਗੱਲ-ਬਾਤ) 15:31, 30 ਨਵੰਬਰ 2020 (UTC)Reply[ਜੁਆਬ ਦਿਉ]
Asia (orthographic projection).svg


ਨਿਯਮ

ਸੰਖੇਪ ਵਿਚ: ਏਸ਼ੀਆ ਬਾਰੇ, ਨਵਾਂ ਅਤੇ ਚੰਗੇ ਮਿਆਰ ਵਾਲਾ ਲੇਖ,ਜੋ ਘੱਟੋ-ਘੱਟ 3,000 ਬਾਈਟਸ ਭਾਵ ਕਿ 300 ਸ਼ਬਦ ਵਾਲਾ ਹੋਵੇ, ਨਵੰਬਰ 2020 ਦੌਰਾਨ ਬਣਿਆ ਹੋਵੇ ਅਤੇ ਲੇਖ ਮਹਿਜ ਸੂਚੀ ਆਧਾਰਿਤ ਨਾ ਹੋਵੇ।

 • ਤੁਸੀਂ ਨਵਾਂ ਲੇਖ ਬਣਾਉਣਾ ਹੈ (ਪੁਰਾਣੇ ਲੇਖ ਵਿੱਚ ਵਾਧਾ ਨਹੀਂ ਕਰਨਾ ) ਅਤੇ ਇਹ ਲੇਖ 1 ਨਵੰਬਰ 2020 0:00 ਅਤੇ 30 ਨਵੰਬਰ 2020 23:59 (UTC) ਦੇ ਦਰਮਿਆਨ ਬਣਾਇਆ ਗਿਆ ਹੋਵੇ ।
 • ਲੇਖ ਘੱਟੋ-ਘੱਟ 3000 ਬਾਈਟ ਭਾਵ ਕਿ ਘੱਟੋ-ਘੱਟ 300 ਸ਼ਬਦਾਂ ਦਾ ਹੋਵੇ।
 • ਲੇਖ ਵਿਕੀ ਨਿਯਮਾਂ ਅਨੁਸਾਰ ਬਣਿਆ ਹੋਵੇ।
 • ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।
 • ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਾ ਹੋਵੇ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ।
 • ਲੇਖ ਵਿੱਚ ਕੋਈ ਮਸਲੇ(ਟੈਗ) ਨਾ ਹੋਣ।
 • ਇਹ ਲੇਖ ਸਿਰਫ ਸੂਚੀ ਨਹੀਂ ਹੋਣਾ ਚਾਹੀਦਾ।
 • ਲੇਖ ਜਾਣਕਾਰੀ ਭਰਪੂਰ ਹੋਵੇ ।
 • ਲੇਖ ਭਾਰਤ ਤੋਂ ਬਿਨਾਂ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੋਵੇ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ(ਸੱਭਿਆਚਾਰ, ਭੂਗੋਲ, ਲੋਕ ਆਦਿ)।
 • ਸੰਯੋਜਕ (Organizer) ਦੇ ਬਣਾਏ ਸਫ਼ਿਆਂ ਨੂੰ ਬਾਕੀ ਸੰਯੋਜਕ ਵੇਖਣਗੇ।
 • ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਲੇਖ ਮੰਨਿਆ ਜਾਵੇਗਾ ਕਿ ਨਹੀਂ।
 • ਚਾਰ ਲੇਖ ਹੋਣ ਤੋਂ ਮਗਰੋਂ ਤੁਹਾਨੂੰ ਏਸ਼ੀਆਈ ਭਾਈਚਾਰੇ ਦਾ ਖ਼ਾਸ ਡਿਜ਼ਾਇਨ ਕੀਤਾ ਹੋਇਆ ਪੋਸਟ ਕਾਰਡ ਪ੍ਰਾਪਤ ਹੋਵੇਗਾ।
 • ਏਸ਼ੀਅਨ ਅਬੈਂਸਡਰ ਨੂੰ ਏਸ਼ੀਅਨ ਸਮੁਦਾਇ ਤੋਂ ਹਸਤਾਖ਼ਰ ਕੀਤਾ ਸਰਟੀਫਿਕੇਟ ਅਤੇ ਪੋਸਟ ਕਾਰਡ ਪ੍ਰਾਪਤ ਹੋਵੇਗਾ। ਦੇਖੋ Q&A
 • ਕਿਰਪਾ ਕਰਕੇ ਆਪਣੇ, ਬਣਾਏ ਸਫ਼ੇ ਇਸ ਲਿੰਕ 'ਤੇ ਦਰਜ ਕਰੋ। ਲਿੰਕ ਤੇ ਜਾਣ ਤੋਂ ਬਾਅਦ ਸੱਜੇ ਪਾਸੇ (ਉੱਪਰ) ਲਾਗ ਇਨ ਲਿਖਿਆ ਆਵੇਗਾ, ਸੋ ਪਹਿਲਾਂ ਤੁਸੀਂ ਲਾਗ ਇਨ ਹੋ ਜਾਵੋ। ਤੁਸੀਂ ਇਸ ਸੰਦ (ਟੂਲ) ਦੀ ਭਾਸ਼ਾ ਵਿੱਚ ਵੀ ਤਬਦੀਲੀ ਕਰ ਸਕਦੇ ਹੋ।
 • ਜਦੋਂ ਤੁਸੀਂ ਸਫ਼ਾ ਦਰਜ ਕਰ ਦਿੰਦੇ ਹੋ ਤਾਂ ਸੰਦ (ਟੂਲ) ਉਸ ਸਫ਼ੇ ਵਿੱਚ ਇੱਕ ਫ਼ਰਮਾ ਭਰ ਦੇਵੇਗਾ ਅਤੇ ਇੱਕ ਮਨੁੱਖੀ ਜੱਜ ਤੁਹਾਡੇ ਉਸ ਲੇਖ ਨੂੰ ਜਾਂਚੇਗਾ। ਤੁਸੀਂ ਇਸ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਡਾ ਲੇਖ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ।
 • ਜੇਕਰ ਤੁਹਾਡੇ ਤੋਂ ਉਹ ਟੂਲ ਨਹੀਂ ਖੁੱਲ੍ਹ ਰਿਹਾ ਤਾਂ ਤੁਸੀਂ ਆਪਣੇ ਲੇਖ ਇਸ ਸਫ਼ੇ ਉੱਪਰ ਆਪਣੇ ਨਾਂਮ ਦੇ ਸਾਹਮਣੇ ਤਰਤੀਬ ਵਿੱਚ ਦਰਜ ਕਰ ਦਿਓ।
 • ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ Q&A ਇਸ ਲਿੰਕ ਤੇ ਜਾ ਕੇ ਜਾਂ ਏਸ਼ੀਆਈ ਮਹੀਨੇ ਦਾ ਗੱਲਬਾਤ ਸਫ਼ੇ ਤੇ ਜਾ ਕੇ ਆਪਣਾ ਸਵਾਲ ਕਰ ਸਕਦੇ ਹੋ।

ਸੰਯੋਜਕ