ਵਿਕੀਪੀਡੀਆ:ਸੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ
ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -

Archive

ਸੱਥ ਦੀ ਪੁਰਾਣੀ ਚਰਚਾ:

1 2 3 4 5 6 7 8 9 10 11 12 13 
14 15 16 17 18 19 20

ਪੰਜਾਬੀ ਵਿਕੀਪੀਡੀਆ ਦੇ ਸੱਥ ਉੱਤੇ ਤੁਹਾਡਾ ਸੁਆਗਤ ਹੈ। ਸਾਰਿਆਂ ਦਾ ਚਰਚਾ ਕਰਨ ਲਈ ਸੁਆਗਤ ਹੈ। ਕਿਰਪਾ ਕਰ ਕੇ ਆਪਣੀ ਚਰਚਾ ਦੇ ਬਾਅਦ ਆਪਣਾ ਆਪਣੇ ਦਸਤਖ਼ਤ ਕਰਨੇ (~~~~ ਨਾਲ ਜਾਂ Handtekening met datum ਬਟਨ ’ਤੇ ਨੱਪ(ਕਲਿੱਕ ਕਰਕੇ) ਕੇ) ਯਾਦ ਰੱਖੋ।

ਸੱਥ ਦਾ ਅਸੂਲ ਹੈ ਕਿ ਪੁਰਾਣੀ ਚਰਚਾ ਸਾਂਭ ਲਈ ਜਾਂਦੀ ਹੈ ਜੋ ਕਿ ਤੁਸੀਂ ਹੇਠਾਂ ਵੇਖ ਸਕਦੇ ਹੋ। ਜੇ ਤੁਸੀਂ ਕਿਸੇ ਪੁਰਾਣੀ ਚਰਚਾ ਨੂੰ ਦੁਬਾਰਾ ਛੇੜਨਾ ਚਾਹੁੰਦੇ ਹੋ ਤਾਂ ਬੇ-ਝਿਜਕ ਉਸਨੂੰ ਕੱਟ ਕਰ ਕੇ ਇੱਥੇ ਚਿਪਕਾ ਸਕਦੇ ਹੋ।

ਇਹ ਸਫ਼ਾ ਸਿਰਫ਼ ਆਮ ਚਰਚਾ ਲਈ ਹੈ, ਕਿਸੇ ਖਾਸ ਲੇਖ ਜਾਂ ਵਰਤੋਂਕਾਰ ਨਾਲ ਸੰਬੰਧਿਤ ਚਰਚਾ ਲਈ ਉਸ ਦਾ ਗੱਲ-ਬਾਤ ਸਫ਼ਾ ਵਰਤੋ।
ਪੰਜਾਬੀ ਵਿਕੀਮੀਡੀਅਨਜ਼ ਦੇ ਅਗਲੇ 8 ਮਹੀਨੇ ਦਾ ਪ੍ਰੋਗਰਾਮ ਅਤੇ ਉਸ ਨਾਲ ਸੰਬੰਧਿਤ ਗ੍ਰਾਂਟ ਸੰਬੰਧੀ[ਸੋਧੋ]

ਸਤਿ ਸ੍ਰੀ ਅਕਾਲ ਜੀ,

ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ CIS ਦੀ ਮਦਦ ਨਾਲ ਵਿਕੀਮੀਡੀਆ ਫਾਊਂਡੇਸ਼ਨ ਤੋਂ ਅਗਲੇ 8 ਮਹੀਨਿਆਂ ਦੀਆਂ ਗਤੀਵਿਧੀਆਂ ਲਈ ਲਗਭਗ 4 ਲੱਖ ਦੀ ਗ੍ਰਾਂਟ ਦੀ ਮੰਗ ਕੀਤੀ ਜਾ ਰਹੀ ਹੈ। ਇਸ ਰਾਸ਼ੀ ਨਾਲ ਇੱਕ ਪਾਰਟ-ਟਾਈਮ ਸਟਾਫ਼ ਅਤੇ ਹੋਰ ਗਤੀਵਿਧੀਆਂ ਵੀ ਹੋਣਗੀਆਂ ਜਿਹਨਾਂ ਵਿੱਚ ਐਡਿਟਾਥਨ, ਬੈਠਕਾਂ, ਵਰਕਸ਼ਾਪਾਂ ਸ਼ਾਮਿਲ ਹੋਣਗੀਆਂ।

ਵਿਕੀਡਾਟਾ ਵਰਕਸ਼ਾਪ ਦੌਰਾਨ ਸੰਸਥਾ ਪਾਰਦਰਸ਼ਤਾ ਬਾਰੇ ਚਰਚਾ ਤੋਂ ਬਾਅਦ ਇਹ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਸੰਸਥਾ ਦੀ ਹਰ ਗਤੀਵਿਧੀ ਬਾਰੇ ਮੈਂਬਰਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਸੂਚਿਤ ਕੀਤਾ ਜਾਵੇ ਅਤੇ ਸਭ ਦੇ ਵਿਚਾਰ ਲਏ ਜਾ ਸਕਣ। ਇਸ ਸੰਬੰਧੀ ਹਰ ਵਿਸ਼ੇਸ਼ ਗਤੀਵਿਧੀ ਬਾਰੇ ਈ-ਮੇਲ ਰਾਹੀਂ ਸੂਚਨਾ ਪ੍ਰਾਪਤ ਕਰਨ ਲਈ ਪੰਜਾਬੀ ਭਾਈਚਾਰੇ ਦੀ ਆਫ਼ੀਸ਼ੀਅਲ ਮੇਲਿੰਗ ਲਿਸਟ ਵਿੱਚ ਸ਼ਾਮਿਲ ਹੋਵੋ।

ਇਸ 8 ਮਾਸਿਕ ਗ੍ਰਾਂਟ (ਨਵੰਬਰ 2017 ਤੋਂ ਜੂਨ 2018) ਦੀ ਤਜਵੀਜ਼ ਨੂੰ ਵੇਖਣ ਲਈ ਇਸ ਲਿੰਕ ਦੀ ਵਰਤੋਂ ਕਰੋ। ਤੁਸੀਂ ਆਪਣੇ ਵਿਚਾਰ ਇੱਥੇ ਸੱਥ ਉੱਤੇ ਜਾਂ ਇਸ ਗੂਗਲ ਡੌਕ ਵਿੱਚ ਟਿੱਪਣੀ ਦੇ ਤੌਰ ਉੱਤੇ ਦੇ ਸਕਦੇ ਹੋ। ਸੱਥ ਉੱਤੇ ਤੁਹਾਡੇ ਸੁਝਾਵਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ ਜਿਸ ਤੋਂ ਬਾਅਦ ਇਸ ਗ੍ਰਾਂਟ ਤਜਵੀਜ਼ ਦੀ ਤੁਸੀਂ ਸਮਰਥਨ/ਵਿਰੋਧ ਵੀ ਕਰ ਸਕਦੇ ਹੋ। --Satdeep Gill (ਗੱਲ-ਬਾਤ) 16:12, 20 ਸਤੰਬਰ 2017 (UTC)

ਸੁਝਾਅ/ਟਿੱਪਣੀਆਂ/ਪ੍ਰਸ਼ਨ[ਸੋਧੋ]

 1. ਰਿਪੋਰਟ ਬਿਲਕੁਲ ਠੀਕ ਬਣਾਈ ਗਈ ਹੈ। ਮੈਂ ਇਸਦਾ ਸਮਰਥਨ ਕਰਦਾ ਹਾਂ। ਰਿਪੋਰਟ ਦੀ ਪ੍ਰਕਿਰਿਆ ਤੋਂ ਬਾਅਦ ਵਰਕਸ਼ਾਪ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ। - Satpal Dandiwal (ਗੱਲ-ਬਾਤ) 11:13, 21 ਸਤੰਬਰ 2017 (UTC)
 2. ਰਿਪੋਰਟ ਬਿਲਕੁਲ ਠੀਕ ਬਣਾਈ ਗਈ ਹੈ। ਮੈਂ ਇਸ ਰਿਪੋਰਟ ਨਾਲ ਸਹਿਮਤ ਹਾਂ। - Jagvir Kaur (ਗੱਲ-ਬਾਤ) 10:14, 26 ਸਤੰਬਰ 2017 (UTC)
 3. ਇਸ ਰਿਪਰੋਟ ਵਿੱਚ ਦਿੱਤਾ ਗਿਆ ਵੇਰਵਾ, ਪੰਜਾਬੀ ਵਿਕਿਪੀਡਿਆ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਅਤੇ ਇਸਦੇ ਵਿਕਾਸ ਲਈ ਇੱਕ ਚੰਗਾ ਕਦਮ ਹੈ, ਮੈਂ ਇਸ ਤਿਆਰ ਕੀਤੀ ਗਈ ਯੋਜਨਾ ਦਾ ਸਮਰਥਨ ਕਰਦਾ ਹਾਂ।Gurbakhshish chand (ਗੱਲ-ਬਾਤ) 04:40, 1 ਅਕਤੂਬਰ 2017 (UTC)

ਸਮਰਥਨ[ਸੋਧੋ]

 1. YesYGurlal Maan (ਗੱਲ-ਬਾਤ) 16:57, 20 ਸਤੰਬਰ 2017 (UTC)
 2. YesY --param munde ਗੱਲ-ਬਾਤ 17:00, 20 ਸਤੰਬਰ 2017 (UTC)
 3. YesY - Satpal Dandiwal (ਗੱਲ-ਬਾਤ) 10:22, 21 ਸਤੰਬਰ 2017 (UTC)
 4. YesY - Stalinjeet Brar (ਗੱਲ-ਬਾਤ) 01:21, 22 ਸਤੰਬਰ 2017 (UTC)
 5. YesY Gurbakhshish chand (ਗੱਲ-ਬਾਤ) 10:58, 23 ਸਤੰਬਰ 2017 (UTC)
 6. YesYNitesh Gill (ਗੱਲ-ਬਾਤ) 07:52, 23 ਸਤੰਬਰ 2017 (UTC)
 7. YesYJagvir Kaur (ਗੱਲ-ਬਾਤ) 08:55, 24 ਸਤੰਬਰ 2017 (UTC)

ਵਿਰੋਧ[ਸੋਧੋ]

 1. ...

Discussion on synced reading lists[ਸੋਧੋ]

CKoerner (WMF) (talk) 20:35, 20 ਸਤੰਬਰ 2017 (UTC)

ਪੰਜਾਬੀ ਵਿਕੀਪੀਡੀਆ ਉੱਪਰ ਹੋਣੇ ਚਾਹੀਦੇ ਫ਼ੀਚਰਜ਼ ਸੰਬੰਧੀ[ਸੋਧੋ]

ਪੰਜਾਬੀ ਵਿਕੀਪੀਡੀਆ 'ਤੇ ਕੁਝ ਤਕਨੀਕੀ ਬਦਲਾਅ ਲੋੜੀਂਦੇ ਹਨ ਜੋ ਇਸਦੀ ਦਿਖ ਅਤੇ ਸੰਪਾਦਨ ਤੋਂ ਇਲਾਵਾ ਹੋਰ ਕਾਰਜਾਂ ਵਿੱਚ ਵੀ ਸਹਾਈ ਹੋਣਗੇ। ਇਹਨਾਂ ਫ਼ੀਚਰਜ਼ ਲਈ Phabricator 'ਤੇ ਬੇਨਤੀ ਕਰਨੀ ਪੈਂਦੀ ਹੈ, ਸੋ ਇਸ ਲਈ ਸੱਥ 'ਤੇ ਤੁਹਾਡੇ ਤੋਂ ਇਸ ਸੰਬੰਧੀ ਤੁਹਾਡੀ ਰਾਇ ਲੋੜੀਂਦੀ ਹੈ। ਜਾਣਕਾਰੀ ਵਜੋਂ ਇਹ ਫ਼ੀਚਰ ਹਨ:

 • Short URL - ਇਹ ਸਫ਼ੇ ਦੇ ਯੂਆਰਐੱਲ ਨੂੰ ਛੋਟਾ ਬਣਾਉਂਦਾ ਹੈ।
 • WikiLove - ਵਰਤੋਂਕਾਰ ਸਫ਼ਿਆਂ 'ਤੇ ਬਾਰਨਸਟਾਰ ਦੇਣ ਲਈ ਲਿੰਕ ਜੋੜਦਾ ਹੈ।
 • Googlesearch - ਗੂਗਲ ਸਰਚ ਇੰਜਣ ਵਿੱਚ ਪੰਜਾਬੀ ਵਿਕੀਪੀਡੀਆ ਸੰਬੰਧੀ ਨਤੀਜਿਆਂ ਦੀ ਦਿੱਖ ਵਿੱਚ ਤਬਦੀਲੀ ਲਿਆਉਂਦਾ ਹੈ।

ਸੋ ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਫ਼ੀਚਰ ਪੰਜਾਬੀ ਵਿਕੀਪੀਡੀਆ 'ਤੇ ਹੋਣੇ ਚਾਹੀਦੇ ਹਨ ਤਾਂ ਸਮਰਥਨ ਦੇਵੋ ਅਤੇ ਜੇਕਰ ਤੁਸੀਂ ਇਸਦੇ ਵਿਰੋਧ ਦੇ ਹੱਕ ਵਿੱਚ ਹੋ ਤਾਂ ਵਿਰੋਧ ਕਰ ਸਕਦੇ ਹੋ। ਇਸ ਸੰਬੰਧੀ ਸਵਾਲ ਵੀ ਪੁੱਛ ਸਕਦੇ ਹੋ ਅਤੇ ਜੇਕਰ ਕੋਈ ਹੋਰ ਫ਼ੀਚਰ ਬਾਰੇ ਤੁਸੀਂ ਦੱਸਣਾ ਚਾਹੋਂ ਤਾਂ ਉਹ ਵੀ ਟਿੱਪਣੀ ਕਰਕੇ ਦੱਸ ਸਕਦੇ ਹੋ। - Satpal Dandiwal (ਗੱਲ-ਬਾਤ) 09:18, 22 ਸਤੰਬਰ 2017 (UTC)

ਸਮਰਥਨ[ਸੋਧੋ]

 1. YesY - Satpal Dandiwal (ਗੱਲ-ਬਾਤ) 09:18, 22 ਸਤੰਬਰ 2017 (UTC)
 2. YesY--Gurlal Maan (ਗੱਲ-ਬਾਤ) 09:47, 22 ਸਤੰਬਰ 2017 (UTC)
 3. YesYAriane Kaur (ਗੱਲ-ਬਾਤ) 10:52, 22 ਸਤੰਬਰ 2017 (UTC)
 4. YesY Satdeep Gill (ਗੱਲ-ਬਾਤ) 12:05, 22 ਸਤੰਬਰ 2017 (UTC)
 5. YesY --param munde ਗੱਲ-ਬਾਤ 15:31, 22 ਸਤੰਬਰ 2017 (UTC)
 6. YesY Baljeet Bilaspur (ਗੱਲ-ਬਾਤ) 07:44, 23 ਸਤੰਬਰ 2017 (UTC)
 7. YesY Gurbakhshish chand (ਗੱਲ-ਬਾਤ) 11:00, 23 ਸਤੰਬਰ 2017 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਗੂਗਲਸਰਚ ਕੀ ਹੈ ਇਸ ਬਾਰੇ ਥੋੜ੍ਹੀ ਹੋਰ ਜਾਣਕਾਰੀ ਸਾਂਝੀ ਕਰੋ। --Satdeep Gill (ਗੱਲ-ਬਾਤ) 12:06, 22 ਸਤੰਬਰ 2017 (UTC)
Satdeep Gill ਜੀ ਪਹਿਲੀ ਗੱਲ ਤਾਂ ਇਹੀ ਹੈ ਕਿ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਗੂਗਲ ਸਰਚ ਵਿੱਚ ਜਦੋਂ ਆਪਾਂ ਸਰਚ ਕਰਦੇ ਹਾਂ ਤਾਂ ਅੰਗਰੇਜ਼ੀ 'ਚ ਨਤੀਜਾ ਫ਼ਰਮੇ ਦੇ ਰੂਪ 'ਚ ਕਿਵੇਂ ਵਧੀਆ ਤਰੀਕੇ ਨਾਲ ਸਾਹਮਣੇ ਆਉਂਦਾ ਹੈ। ਹੁਣ ਇਹ ਹਿੰਦੀ 'ਚ ਵੀ ਹੋਣ ਲੱਗ ਗਿਆ ਹੈ। ਸੋ ਇਸ ਨਾਲ ਸੰਬੰਧਤ ਮੈਨੂੰ ਅੰਗਰੇਜ਼ੀ ਅਤੇ ਹਿੰਦੀ ਵਿਕੀਪੀਡੀਆ ਵਿੱਚੋਂ ਇਹੋ ਮੀਡੀਆਵਿਕੀ ਸਫ਼ਾ ਲੱਭਾ ਹੈ। ਸੁਭਾਵਿਕ ਹੈ ਇਹੋ ਕੋਡ ਕੰਮ ਕਰਦਾ ਹੋਵੇ। ਇਸ ਬਾਰੇ ਇਥੇ ਵੀ ਵੇਖਿਆ ਜਾ ਸਕਦਾ ਹੈ। ਜੇਕਰ ਇਹ ਫ਼ੀਚਰ ਨੇ ਕੰਮ ਕੀਤਾ ਤਾਂ ਬਹੁਤ ਵਧੀਆ ਹੋਵੇਗਾ ਜੇਕਰ ਨਾ ਹੋ ਸਕਿਆ ਤਾਂ ਫਿਰ ਬਾਕੀ ਦੋਵੇਂ ਫ਼ੀਚਰ ਤਾਂ ਪੰਜਾਬੀ ਵਿਕੀਪੀਡੀਆ 'ਤੇ ਪੱਕੇ ਹਨ। ਗੂਗਲ ਸਰਚ ਦੇ ਇਸ ਫ਼ੀਚਰ ਬਾਰੇ ਅਜੇ ਹੋਰ ਜਾਣਨ ਦੀ ਜ਼ਰੂਰਤ ਹੈ।

ਵਧੇਰੇ ਜਾਣਕਾਰੀ ਲਈ: ਇਹ ਸਫ਼ਾ Satpal Dandiwal (ਗੱਲ-ਬਾਤ)

@Satpal Dandiwal: ਇਸ ਨਾਲ ਜੇ ਕਿਸੇ ਨੂੰ ਵਿਕੀਪੀਡੀਆ ਖੋਜ ਵਿੱਚ ਕੁਝ ਨਹੀਂ ਮਿਲਦਾ ਤਾਂ ਵਿਕੀਪੀਡੀਆ ਉੱਤੇ ਹੀ ਗੂਗਲ ਦੇ ਨਤੀਜੇ ਦਿਖਾਏ ਜਾਣਗੇ। ਮੈਨੂੰ ਨਹੀਂ ਲੱਗਦਾ ਆਪਾਂ ਨੂੰ ਇਸਦੀ ਜ਼ਰੂਰਤ ਹੈ। --Satdeep Gill (ਗੱਲ-ਬਾਤ) 02:05, 23 ਸਤੰਬਰ 2017 (UTC)
Satdeep Gill ਜੀ, ਠੀਕ ਹੈ। ਫਿਰ ਹਾਲੇ ਇਸਦੀ ਜ਼ਰੂਰਤ ਨਹੀਂ। Satpal Dandiwal (ਗੱਲ-ਬਾਤ) 02:34, 23 ਸਤੰਬਰ 2017 (UTC)
ਮੈਂ ਸੱਤਦੀਪ ਤੇ ਸੱਤਪਾਲ ਦੀ ਗੱਲ ਨਾਲ ਸਹਿਮਤ ਹਾਂ, ਵਿਕੀਪੀਡੀਆ ਉੱਤੇ ਗੂਗਲ ਸਰਚ ਦੇ ਨਤੀਜਿਆਂ ਦੀ ਸ਼ਾਇਦ ਅਜੇ ਜਰੂਰਤ ਨਹੀਂ ਹੈ, ਬੇਸ਼ੱਕ ਇਸ ਵਿੱਚ ਵਿਕੀਪੀਡੀਆ ਨੂੰ ਕੋਈ ਤਕਨੀਕੀ ਫਾਇਦਾ ਹੋ ਸਕਦਾ ਹੋਵੇ! ਵਿਕੀਪੀਡੀਆ ਉੱਤੇ ਸਾਨੂੰ ਵਿਕੀ ਨਤੀਜੇ ਹੀ ਚਾਹੀਦੇ ਹੁੰਦੇ ਹਨ!param munde (ਗੱਲ-ਬਾਤ) 16:22, 23 ਸਤੰਬਰ 2017 (UTC)

ਗਾਂਧੀ ਜਯੰਤੀ ਐਡਿਟਾਥਾਨ[ਸੋਧੋ]

2 ਅਕਤੂਬਰ 2017 ਨੂੰ ਗਾਂਧੀ ਜਯੰਤੀ ਵਾਲੇ ਦਿਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਐਡਿਟਾਥਾਨ ਰੱਖਿਆ ਗਿਆ ਹੈ। ਜੇ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਇਸ ਨੰਬਰ ਉੱਤੇ ਸੰਪਰਕ ਜ਼ਰੂਰ ਕਰੋ। +91-8130697154 --Wikilover90 (ਗੱਲ-ਬਾਤ) 16:44, 27 ਸਤੰਬਰ 2017 (UTC)

ਪੰਜਾਬੀ ਵਿਕਸ਼ਨਰੀ[ਸੋਧੋ]

ਦੋਸਤੋ ਪੰਜਾਬੀ ਵਿਕਸ਼ਨਰੀ ਉਪਰ ਇਸ ਸਮੇਂ 6300 ਤੋਂ ਵੱਧ ਇੰਦਰਾਜ਼ ਪੈ ਚੁੱਕੇ ਹਨ। ਇਹਨਾਂ ਇੰਦਰਾਜ਼ਾਂ ਵਿੱਚ ਵੱਡਾ ਯੋਗਦਾਨ ਡਾ.ਰਾਜਵਿੰਦਰ ਸਿੰਘ ਜੀ ਦਾ ਹੈ। ਦੋਸਤੋ ਇਸ ਪ੍ਰਾਪਤੀ ਉਪਰ ਪੰਜਾਬੀ ਵਿਕਸ਼ਰੀ ਸਬੰਧੀ ਇੱਕ ਛੋਟੀ ਜਿਹੀ ਸੈਲੀਬਰੇਸ਼ਨ ਅਕਤੂਬਰ ਦੇ ਪਹਿਲੇ ਹਫ਼ਤੇ ਕਰਨ ਦਾ ਵਿਚਾਰ ਸੀ। ਇਸ ਸਬੰਧੀ ਤੁਸੀਂ ਅਾਪਣੇ ਵਿਚਾਰ ਦਿਓ।Stalinjeet Brar (ਗੱਲ-ਬਾਤ) 14:42, 30 ਸਤੰਬਰ 2017 (UTC)

ਟਿੱਪਣੀਆਂ[ਸੋਧੋ]

 • ਸੈਲੀਬਰੇਸ਼ਨ ਦੇ ਨਾਲ-ਨਾਲ ਭਵਿੱਖੀ ਰਣਨੀਤੀ ਬਣਾਉਣ ਸੰਬੰਧੀ ਚਰਚਾ ਕਰ ਲਈ ਜਾਵੇ ਤਾਂ ਬਿਹਤਰ ਹੋਵੇਗਾ। --Satdeep Gill (ਗੱਲ-ਬਾਤ) 07:24, 2 ਅਕਤੂਬਰ 2017 (UTC)
 • ਮੈਂ ਸੱਤਦੀਪ ਦੀ ਟਿੱਪਣੀ ਨਾਲ ਸਹਿਮਤ ਹਾਂ --param munde ਗੱਲ-ਬਾਤ
 • ਬਿਲਕੁਲ ਸੈਲੀਬਰੇਸ਼ਨ ਦੇ ਨਾਲ-ਨਾਲ ਭਵਿੱਖੀ ਰਣਨੀਤੀ ਬਣਾਉਣ ਸੰਬੰਧੀ ਚਰਚਾ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਜੇਕਰ ਹੋਰ ਦੋਸਤਾਂ ਦੇ ਕੋਈ ਵਿਚਾਰ ਹੋਣ ਤਾਂ ਉਹ ਵੀ ਦੱਸ ਦੇਣ। ਇਹ ਈਵਿੰਟ ਅਕਤੂਬਰ ਦੇ ਦੂਸਰੇ ਹਫਤੇ ਪੰਜਾਬੀ ਪੀਡੀਆ ਸੈਂਟਰ ਕਰਨ ਦੀ ਵਿਉਂਤ ਹੈ। ਇਸ ਤੋਂ ਇਲਾਵਾ ਕੋਈ ਹੋਰ ਸਲਾਹ.. ਕਿਰਪਾ ਕਰਕੇ ਖੁੱਲ ਕਿ ਦੱਸੋ। ਸ਼ੁਕਰੀਆ Stalinjeet Brar (ਗੱਲ-ਬਾਤ) 06:12, 7 ਅਕਤੂਬਰ 2017 (UTC)

Bhubaneswar Heritage Edit-a-thon 2017[ਸੋਧੋ]

Hello,
The Odia Wikimedia Community and CIS-A2K are happy to announce the "Bhubaneswar Heritage Edit-a-thon" between 12 October and 10 November 2017

This Bhubaneswar Heritage Edit-a-thon aims to create, expand, and improve articles related to monuments in the Indian city of Bhubaneswar.

Please see the event page here.

We invite you to participate in this edit-a-thon, please add your name to this list here.

You can find more details about the edit-a-thon and the list of articles to be improved here: here.

Please feel free to ask questions. -- User:Titodutta (sent using MediaWiki message delivery (ਗੱਲ-ਬਾਤ) 09:20, 4 ਅਕਤੂਬਰ 2017 (UTC))

ਲੇਖ ਸੁਧਾਰ ਐਡਿਟਾਥਾਨ (10 - 31 ਅਕਤੂਬਰ 2017)[ਸੋਧੋ]

ਪੰਜਾਬੀ ਵਿਕੀਪੀਡੀਆ ਉੱਤੇ ਮੌਜੂਦ ਕਈ ਲੇਖਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਮੈਂ 10 ਅਕਤੂਬਰ 2017 ਤੋਂ 31 ਅਕਤੂਬਰ 2017 ਤੱਕ ਲੇਖ ਸੁਧਾਰ ਐਡਿਟਾਥਾਨ ਦੀ ਤਜਵੀਜ਼ ਦਿੰਦੀ ਹਾਂ। ਇਸ ਵਿੱਚ ਭਾਗ ਲੈਣ ਲਈ ਜੋ ਵਰਤੋਂਕਾਰ ਇਛੁੱਕ ਹਨ, ਉਹ ਆਪਣਾ ਸਮਰਥਨ ਦੇਣ। ਇਹ ਆਨਲਾਈਨ ਐਡਿਟਾਥਾਨ ਪੰਜਾਬੀ ਵਿਕਿਪੀਡਿਆ ਦੇ ਸਭ ਤੋਂ ਪੁਰਾਣੇ ਲੇਖਾਂ ਵਿੱਚ ਸੁਧਾਰ ਕਰਨ ਲਈ ਹੈ। ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾ ਸਕਦੇ ਹਨ। ਜੇ ਬਹੁ-ਗਿਣਤੀ ਇਸ ਸੁਝਾਅ ਨਾਲ ਸਹਿਮਤ ਹਨ ਅਤੇ ਆਪਾਂ ਮਿਲਕੇ ਇੱਕ ਸੂਚੀ, ਨਿਯਮ ਅਤੇ ਬਾਰਨਸਟਾਰ ਤਿਆਰ ਕਰ ਸਕਦੇ ਹਾਂ, ਜੋ ਕੋਈ ਇਸ ਕੰਮ ਵਿੱਚ ਮੇਰੀ ਮਦਦ ਕਰਨ ਲਈ ਇਛੁੱਕ ਹੈ ਉਹ ਇਸ ਬਾਰੇ ਟਿੱਪਣੀਆਂ ਵਿੱਚ ਲਿੱਖ ਸਕਦੇ ਹਨ। --Wikilover90 (ਗੱਲ-ਬਾਤ) 06:15, 6 ਅਕਤੂਬਰ 2017 (UTC)

ਸਮਰਥਨ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

 • ਵੈਸੇ ਮੈਂ ਅਪਣੇ ਵੱਲੋਂ ਤਿਆਰ ਕੀਤੇ ਗਏ ਪੁਰਾਣੇ ਅਧੂਰੇ ਆਰਟੀਕਲਾਂ ਵਿੱਚ ਸੁਧਾਰ ਕਰ ਕੇ ਇਹ ਕੰਮ ਪਹਿਲਾਂ ਤੋਂ ਹੀ ਕਰ ਰਿਹਾ ਹਾਂ, ਫੇਰ ਵੀ ਸਪੈਸ਼ਲ ਸੁਧਾਰ ਅਧੀਨ ਇਹ ਕੰਮ ਹੋਰ ਤੇਜ਼ ਹੋ ਸਕੇਗਾ, ਤੁਸੀਂ ਇਹ ਚੰਗਾ ਸੁਝਾਅ ਦਿੱਤਾ ਹੇ, ਸੱਚਮੁੱਚ ਹੀ ਪੰਜਾਬੀ ਵਿਕੀਪੀਡੀਆ ਤੇ ਅਜਿਹੇ ਸੁਧਾਰ ਦੀ ਬਹੁਤ ਜਰੂਰਤ ਹੈ - --param munde ਗੱਲ-ਬਾਤ
 • ਮੈਂ ੳੁਹਨਾਂ ਲੇਖਾਂ ਦੀ ਸੂਚੀ ਬਣਾੳੁਣ ਸੰਬੰਧੀ ਤੁਹਾਡੀ ਮਦਦ ਲੲੀ ਤਿਅਾਰ ਹਾਂ। ੲਿਸ ਨਾਲ ਸੰਬੰਧਿਤ ਪਹਿਲਾਂ ਮੈਂ ੲਿਹ [[1]] ਸ਼੍ਰੇਣੀ ਵੀ ਬਣਾੲੀ ਸੀ ਜਿਸ ਵਿੱਚ ਕੁੱਝ ਲੇਖ ਸ਼ਾਮਲ ਹਨ। ਅਸੀਂ ੲਿਸ ਸ਼੍ਰੇਣੀ ਦੀ ਵੀ ਮਦਦ ਲੈ ਸਕਦੇ ਹਾਂ। ਸ਼ੁਕਰੀਅਾ--Gurlal Maan (ਗੱਲ-ਬਾਤ) 05:34, 9 ਅਕਤੂਬਰ 2017 (UTC)
 • ਲੇਖਾਂ ਦੇ ਨਾਲ ਨਾਲ ਉਹਨਾਂ ਫਰਮਿਆਂ ਦਾ ਵੀ ਅਨੁਵਾਦ ਕਰਨ ਦੀ ਜਰੂਰਤ ਹੈ ਜੋ ਮੁੱਖ ਲੇਖਾਂ ਉੱਤੇ ਦਿਖਾਈ ਦਿੰਦੇ ਹਨ, param munde ਗੱਲ-ਬਾਤ
@Param munde: ਜੀ ਮੈਂ ਸਹਿਮਤ ਹਾਂ ਫਰਮਿਆਂ ਉੱਤੇ ਵਿਸ਼ੇਸ਼ ਕੰਮ ਕਰਨ ਦੀ ਜ਼ਰੂਰਤ ਹੈ। ਉਸ ਸੰਬੰਧੀ ਵੀ ਕੋਈ ਤਜਵੀਜ਼ ਬਣਾਉਣੀ ਪੈਣੀ ਹੈ। --Satdeep Gill (ਗੱਲ-ਬਾਤ) 18:20, 10 ਅਕਤੂਬਰ 2017 (UTC)

ਲੇਖ ਸੁਧਾਰ ਐਡਿਟਾਥਾਨ (10 - 31 ਅਕਤੂਬਰ 2017)[ਸੋਧੋ]

ਲੇਖ ਸੁਧਾਰ ਐਡਿਟਾਥਾਨ 11 ਅਕਤੂਬਰ 2017 0:00 ਤੇ ਸ਼ੁਰੂ ਹੋ ਜਾਵੇਗਾ ਅਤੇ 31 ਅਕਤੂਬਰ 2017 23:59 (IST) ਤੱਕ ਚੱਲੇਗਾ। ਭਾਗ ਲੈਣ ਵਾਲੇ ਵਰਤੋਕਾਰਾਂ ਨੂੰ ਬੇਨਤੀ ਹੈ ਕਿ ਉਹ ਨਿਯਮਾਂ ਅਨੁਸਾਰ ਕੰਮ ਕਰਨ। ਇਸ ਲਿੰਕ ਨੂੰ ਖੋਲ ਕੇ ਵਰਤੋਕਾਰ ਆਪਣਾ ਨਾਮ ਦਰਜ ਕਰ ਸਕਦੇ ਹਨ, ਅਤੇ 500 ਲੇਖਾਂ ਦੀ ਬਣਾਈ ਸੂਚੀ ਤੇ ਕੰਮ ਕਰਨਾ ਸ਼ੁਰੂ ਕਾਰ ਸਕਦੇ ਹਨ:

ਵਿਕੀਪੀਡੀਆ:ਲੇਖ ਸੁਧਾਰ ਐਡਿਟਾਥਾਨ (11 - 31 ਅਕਤੂਬਰ 2017)

--Wikilover90 (ਗੱਲ-ਬਾਤ) 18:09, 10 ਅਕਤੂਬਰ 2017 (UTC)

ਪ੍ਰਬੰਧਕੀ ਅਧਿਕਾਰਾਂ ਦੀ ਮੁੜ-ਬਹਾਲੀ ਲਈ ਬੇਨਤੀ[ਸੋਧੋ]

ਮੇਰੇ ਅਸਥਾਈ ਪ੍ਰਬੰਧਕੀ ਅਧਿਕਾਰਾਂ ਦੀ ਮਿਆਦ ਮੁੱਕ ਗਈ ਹੈ ਅਤੇ ਮੈਂ ਆਪ ਸਭ ਨੂੰ ਇਸ ਸਫ਼ੇ ਉੱਤੇ ਜਾ ਕੇ ਸਮਰਥਨ/ਵਿਰੋਧ/ਟਿੱਪਣੀਆਂ ਕਰਨ ਲਈ ਬੇਨਤੀ ਕਰਦਾ ਹਾਂ।Gurbakhshish chand (ਗੱਲ-ਬਾਤ) 11:05, 12 ਅਕਤੂਬਰ 2017 (UTC)

ਵਿਕੀਸਰੋਤ ਸੰਬੰਧੀ 2 ਮਹੀਨਿਆਂ ਦੀ ਗ੍ਰਾਂਟ[ਸੋਧੋ]

ਤਕਨੀਕੀ ਮਸਲਿਆਂ ਕਾਰਨ 8 ਮਹੀਨਿਆਂ ਦੀ ਗ੍ਰਾਂਟ ਨਵੰਬਰ ਦੀ ਜਗ੍ਹਾ ਜਨਵਰੀ ਵਿੱਚ ਸ਼ੁਰੂ ਹੋਵੇਗੀ। ਇਸ ਲਈ ਦੋ ਮਹੀਨਿਆਂ ਦੀਆਂ ਗਤੀਵਿਧੀਆਂ ਲਈ ਇੱਕ ਇੱਕ ਵੱਖਰੀ ਗ੍ਰਾਂਟ ਮੰਗੀ ਜਾ ਰਹੀ ਹੈ। ਇਹਨਾਂ ਦੋ ਮਹੀਨਿਆਂ ਵਿੱਚ ਜ਼ਿਆਦਾ ਧਿਆਨ ਵਿਕੀਸਰੋਤ ਉੱਤੇ ਦਿੱਤਾ ਜਾਵੇਗਾ ਕਿਉਂਕਿ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਨਾਲ ਹਾਲ ਹੀ ਵਿੱਚ ਕੀਤੀ ਸੰਧੀ ਮੁਤਾਬਕ 200 ਕਿਤਾਬਾਂ ਦਾ ਡਿਜੀਟਲੀਕਰਨ ਕਰਨਾ ਹੈ ਅਤੇ ਇਸ ਲਈ 50,000 ਦਾ ਸਕੈਨਰ ਅਤੇ 40,000 ਰੁਪਏ ਸਕੈਨ ਕਰਨ ਉੱਤੇ ਖ਼ਰਚੇ ਜਾਣਗੇ ਅਤੇ 10,000 ਰੁਪਏ ਵਿਕੀਸਰੋਤ ਸੰਬੰਧੀ ਗਤੀਵਿਧੀਆਂ ਲਈ ਖ਼ਰਚੇ ਜਾਣਗੇ। ਇਸਦੇ ਨਾਲ ਹੀ 10% ਰੁਪਏ CIS ਨੂੰ ਦਿੱਤੇ ਜਾਣਗੇ ਕਿਉਂਕਿ ਹੁਣ ਤੋਂ ਆਪਣੀਆਂ ਗ੍ਰਾਂਟਾਂ ਉਹਨਾਂ ਰਾਹੀਂ ਆਉਣਗੀਆਂ। ਇਸ ਤਰ੍ਹਾਂ ਪੰਜਾਬੀ ਭਾਈਚਾਰਾ ਖ਼ੁਦ ਪੈਸੇ ਰੱਖਣ ਅਤੇ ਟੈਕਸ ਦੇ ਚੱਕਰਾਂ ਤੋਂ ਬੱਚਦਾ ਹੈ। ਜੇ ਤੁਸੀਂ ਇਸ ਸਾਰੀ ਤਜਵੀਜ਼ ਨਾਲ ਸਹਿਮਤ ਹੋ ਤਾਂ ਸਮਰਥਨ ਕਰੋ। ਤੁਸੀਂ ਆਪਣੀਆਂ ਟਿੱਪਣੀਆਂ ਜਾਂ ਸੁਝਾਅ ਵੀ ਸਾਂਝੇ ਕਰ ਸਕਦੇ ਹੋ। --Satdeep Gill (ਗੱਲ-ਬਾਤ) 20:25, 12 ਅਕਤੂਬਰ 2017 (UTC)

ਸਮਰਥਨ[ਸੋਧੋ]

 1. YesY --Wikilover90 (ਗੱਲ-ਬਾਤ) 20:31, 12 ਅਕਤੂਬਰ 2017 (UTC)
 2. YesY --param munde ਗੱਲ-ਬਾਤ 20:37, 12 ਅਕਤੂਬਰ 2017 (UTC)
 3. YesY - Satpal Dandiwal (ਗੱਲ-ਬਾਤ) 01:59, 13 ਅਕਤੂਬਰ 2017 (UTC)
 4. YesY -- Satnam S Virdi (ਗੱਲ-ਬਾਤ) 02:26, 13 ਅਕਤੂਬਰ 2017 (UTC)
 5. YesY --Charan Gill (ਗੱਲ-ਬਾਤ) 03:08, 13 ਅਕਤੂਬਰ 2017 (UTC)
 6. YesY --Gurbakhshish chand (ਗੱਲ-ਬਾਤ) 06:56, 13 ਅਕਤੂਬਰ 2017 (UTC)
 7. YesY --Baljeet Bilaspur (ਗੱਲ-ਬਾਤ) 11:52, 13 ਅਕਤੂਬਰ 2017 (UTC)
 8. YesY--Gurlal Maan (ਗੱਲ-ਬਾਤ) 06:57, 14 ਅਕਤੂਬਰ 2017 (UTC)
 9. YesY--Amrit Plahi (ਗੱਲ-ਬਾਤ) 09:53, 14 ਅਕਤੂਬਰ 2017 (UTC)
 10. YesYNitesh Gill (ਗੱਲ-ਬਾਤ) 02:43, 18 ਅਕਤੂਬਰ 2017 (UTC)

ਵਿਰੋਧ[ਸੋਧੋ]

ਟਿੱਪਣੀਆਂ/ਸੁਝਾਅ[ਸੋਧੋ]

 1. ਦੋ ਮਹੀਨਿਆਂ ਦੇ ਅੰਤ ਤੱਕ ਵਿਕੀਸਰੋਤ ਲਈ 70 ਨਵੀਆਂ ਕਿਤਾਬਾਂ ਹੋਣਗੀਆਂ ਅਤੇ ਫਾਊਂਡੇਸ਼ਨ ਨੂੰ ਦੱਸਿਆ ਜਾ ਰਿਹਾ ਹੈ ਕਿ 15 ਸੰਪਾਦਕ ਹੋਣਗੇ ਜਿਹਨਾਂ ਦੀਆਂ 10 ਤੋਂ ਵੱਧ ਸੋਧਾਂ ਹੋਣਗੀਆਂ ਅਤੇ 5 ਅਜਿਹੇ ਸੰਪਾਦਕ ਹੋਣਗੇ ਜਿਹਨਾਂ ਦੀਆਂ ਮਹੀਨੇ ਵਿੱਚ 100 ਤੋਂ ਵੱਧ ਸੋਧਾਂ ਹੋਣਗੀਆਂ। ਉਮੀਦ ਹੈ ਸਾਰੇ ਸੰਪਾਦਕ ਇਸ ਦੋ ਮਾਸਿਕ ਯੋਜਨਾ ਦਾ ਪੂਰਾ ਸਮਰਥਨ ਕਰਨਗੇ। --Satdeep Gill (ਗੱਲ-ਬਾਤ) 20:35, 12 ਅਕਤੂਬਰ 2017 (UTC)